ਸਮੱਗਰੀ 'ਤੇ ਜਾਓ

ਹੁਸੈਨੀਵਾਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਹੁਸੈਨੀਵਾਲਾ
ਦੇਸ਼ਭਾਰਤ
ਪ੍ਰਾਂਤਪੰਜਾਬ, ਭਾਰਤ
ਜ਼ਿਲ੍ਹਾਫ਼ਿਰੋਜ਼ਪੁਰ
ਭਾਸ਼ਾ
 • ਦਫਤਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (IST)
PIN
152123

ਹੁਸੈਨੀਵਾਲ ਜ਼ਿਲ੍ਹਾ ਫ਼ਿਰੋਜ਼ਪੁਰ ਵਿੱਚ ਭਾਰਤ ਪਾਕਿਸਤਾਨ ਸੀਮਾ ਤੇ ਪਿੰਡ ਹੈ। ਇਹ ਨਗਰ ਸਤਲੁਜ ਦਰਿਆ ਤੇ ਵਸਿਆ ਹੋਇਆ ਹੈ।

ਫੋਟੋ ਗੈਲਰੀ

[ਸੋਧੋ]

ਹੁਸੈਨੀਵਾਲਾ ਪੁਲ

[ਸੋਧੋ]

1971 ਦੀ ਜੰਗ ਵਿੱਚ ਹੁਸੈਨੀਵਾਲਾ ਪੁਲ ਨੂੰ ਉਡਾ ਕੇ ਪਾਕਿਸਤਾਨੀ ਫ਼ੌਜ ਤੋਂ ਫਿਰੋਜ਼ਪੁਰ ਨੂੰ ਬਚਾਉਣ ਵਾਲੀ ਭਾਰਤੀ ਫ਼ੌਜ ਨੇ ਹੁਣ ਮੁੜ ਪੁਲ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। 3 ਦਸੰਬਰ, 1971 ਵਿੱਚ ਭਾਰਤ-ਪਾਕਿ ਯੁੱਧ ਦੇ ਦੌਰਾਨ ਹੁਸੈਨੀਵਾਲਾ ਪੁਲ ਨੇ ਹੀ ਫਿਰੋਜ਼ਪੁਰ ਨੂੰ ਬਚਾਇਆ ਸੀ। ਉਸ ਸਮੇਂ ਪਾਕਿਸਤਾਨੀ ਫ਼ੌਜ ਨੇ ਸ਼ਹੀਦ ਏ ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਸਥਾਨ ਤੱਕ ਕਬਜ਼ਾ ਕਰ ਲਿਆ ਸੀ। ਮੇਜਰ ਕੰਵਲਜੀਤ ਸਿੰਘ ਸੰਧੂ ਅਤੇ ਮੇਜਰ ਐਸਪੀਐਸ ਵੜੈਚ ਨੇ ਇਸ ਨੂੰ ਬਚਾਉਣ ਦੇ ਲਈ ਪਟਿਆਲਾ ਰੈਜੀਮੈਂਟ ਦੇ 53 ਜਵਾਨਾਂ ਸਮੇਤ ਜਾਨ ਦੀ ਬਾਜ਼ੀ ਲਾ ਕੇ ਪੁਲ ਉਡਾ ਕੇ ਪਾਕਿ ਫ਼ੌਜ ਨੂੰ ਭਾਰਤ ਵਿੱਚ ਐਂਟਰ ਕਰਨ ਤੋਂ ਰੋਕਿਆ ਸੀ। 1973 ਵਿੱਚ ਗਿਆਨੀ ਜੈਲ ਸਿੰਘ ਨੇ ਪਾਕਿਸਤਾਨ ਦੇ ਨਾਲ ਸਮਝੌਤਾ ਕਰਕੇ ਫਾਜ਼ਿਲਕਾ ਦੇ 10 ਪਿੰਡਾਂ ਨੂੰ ਪਾਕਿਸਤਾਨ ਨੂੰ ਦੇ ਕੇ ਸ਼ਹੀਦੀ ਸਥਾਨ ਨੂੰ ਪਾਕਿਸਤਾਨ ਦੇ ਕਬਜ਼ੇ ਤੋਂ ਮੁਕਤ ਕਰਾਇਆ ਸੀ।

ਹਵਾਲੇ

[ਸੋਧੋ]