ਹੈਂਜ ਮੌਰਗਨਥੂ
ਹੈਂਜ ਮੌਰਗਨਥੂ | |
---|---|
ਤਸਵੀਰ:Hans Morgenthau.jpg | |
ਜਨਮ | ਹੈਂਜ ਯੋਆਕਿਮ ਮੌਰਗਨਥੂ 17 ਫਰਵਰੀ 1904 |
ਮੌਤ | ਜੁਲਾਈ 19, 1980 | (ਉਮਰ 76)
ਰਾਸ਼ਟਰੀਅਤਾ | ਜਰਮਨ-ਅਮਰੀਕਨ |
ਲਈ ਪ੍ਰਸਿੱਧ | ਕਲਾਸੀਕਲ ਯਥਾਰਥਵਾਦ |
ਜ਼ਿਕਰਯੋਗ ਕੰਮ | ਰਾਸ਼ਟਰਾਂ ਵਿੱਚ ਰਾਜਨੀਤੀ |
ਹੈਂਜ ਯੋਆਕਿਮ ਮੌਰਗਨਥੂ (17 ਫਰਵਰੀ 1904 – 19 ਜੁਲਾਈ 1980) 20 ਵੀਂ ਸਦੀ ਵਿੱਚ ਅੰਤਰਰਾਸ਼ਟਰੀ ਰਾਜਨੀਤੀ ਦੇ ਅਧਿਐਨ ਦੀਆਂ ਪ੍ਰਮੁੱਖ ਹਸਤੀਆਂ ਵਿੱਚੋਂ ਇੱਕ ਸੀ। ਮੌਰਗਨਥੂ ਦੀਆਂ ਰਚਨਾਵਾਂ ਅੰਤਰਰਾਸ਼ਟਰੀ ਸੰਬੰਧਾਂ ਦੇ ਸਿਧਾਂਤ ਵਿੱਚ ਯਥਾਰਥਵਾਦ ਦੀ ਪਰੰਪਰਾ ਨਾਲ ਸੰਬੰਧਿਤ ਹਨ, ਅਤੇ ਆਮ ਤੌਰ ਤੇ ਉਹ ਜਾਰਜ ਐਫ. ਕੇਨਨ ਅਤੇ ਰਿਨਹੋਲਡ ਨਿਏਬੂਹਰ ਦੇ ਨਾਲ, ਦੂਜੇ ਵਿਸ਼ਵ ਯੁੱਧ ਦੇ ਸਮੇਂ ਦੇ ਤਿੰਨ ਪ੍ਰਮੁੱਖ ਅਮਰੀਕੀ ਯਥਾਰਥਵਾਦੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਮੌਰਗਨਥੂ ਨੇ ਅੰਤਰਰਾਸ਼ਟਰੀ ਸਬੰਧਾਂ ਦੇ ਸਿਧਾਂਤ ਅਤੇ ਅੰਤਰਰਾਸ਼ਟਰੀ ਕਾਨੂੰਨ ਦੇ ਅਧਿਐਨ ਵਿੱਚ ਸ਼ਾਨਦਾਰ ਯੋਗਦਾਨ ਪਾਇਆ। ਉਸਦੀ ਪੁਸਤਕ 'ਰਾਸ਼ਟਰਾਂ ਵਿੱਚ ਰਾਜਨੀਤੀ', ਪਹਿਲੀ ਵਾਰ 1948 ਵਿੱਚ ਪ੍ਰਕਾਸ਼ਿਤ ਹੋਈ, ਅਤੇ ਉਸਦੇ ਜੀਵਨ ਕਾਲ ਵਿੱਚ ਇਸਦੇ ਪੰਜ ਐਡੀਸ਼ਨ ਪ੍ਰਕਾਸ਼ਿਤ ਹੋਏ।
ਮੌਰਗਨਥੂ ਨੇ ਆਮ ਸਰਕੂਲੇਸ਼ਨ ਪ੍ਰਕਾਸ਼ਨਾਂ ਜਿਵੇਂ ਕਿ ਦ ਨਿਊ ਲੀਡਰ, ਕਮੈਂਟਰੀ, ਵਰਲਡਵਿਊ, ਦ ਨਿਊਯਾਰਕ ਰਿਵਿਊ ਆਫ ਬੁੱਕਸ ਅਤੇ ਦ ਨਿਊ ਰਿਪਬਲਿਕ ਲਈ ਅੰਤਰਰਾਸ਼ਟਰੀ ਰਾਜਨੀਤੀ ਅਤੇ ਅਮਰੀਕੀ ਵਿਦੇਸ਼ੀ ਨੀਤੀ ਬਾਰੇ ਵਿਆਪਕ ਤੌਰ ਤੇ ਲਿਖਿਆ। ਉਹ ਆਪਣੇ ਸਮੇਂ ਦੇ ਪ੍ਰਮੁੱਖ ਬੁੱਧੀਜੀਵੀਆਂ ਅਤੇ ਲੇਖਕਾਂ, ਰਿਨਹੋਲਡ ਨਿਏਬਹਾਰ,[1] ਜਾਰਜ ਐਫ. ਕੇਨਨ,[2] ਕਾਰਲ ਸਕਮਿਟ[3] ਅਤੇ ਹੰਨਾਹ ਅਰੈਂਡਟ ਆਦਿ ਨੂੰ ਜਾਣਦਾ ਸੀ ਅਤੇ ਉਨ੍ਹਾਂ ਨਾਲ ਪੱਤਰਵਿਹਾਰ ਰੱਖਦਾ ਸੀ।[4][5] ਸ਼ੀਤ ਯੁੱਧ ਦੇ ਪਹਿਲੇ ਸਮੇਂ ਵਿਚ, ਮੌਰਗਨਥੂ ਅਮਰੀਕਾ ਦੇ ਵਿਦੇਸ਼ ਵਿਭਾਗ ਦਾ ਸਲਾਹਕਾਰ ਸੀ ਜਦੋਂ ਕੇਨਨ ਇਸਦੇ ਪਾਲਸੀ ਪਲੈਨਿੰਗ ਸਟਾਫ ਦਾ ਮੁਖੀ ਸੀ ਅਤੇ ਕੈਨੇਡੀ ਅਤੇ ਜਾਨਸਨ ਦੇ ਪ੍ਰਸ਼ਾਸਨ ਵਿੱਚ ਦੂਜੀ ਵਾਰ ਕੰਮ ਕੀਤਾ ਅਤੇ ਜਦੋਂ ਉਹ ਜਨਤਕ ਤੌਰ ਤੇ ਅਮਰੀਕੀ ਦੀ ਵੀਅਤਨਾਮ [6] ਵਿੱਚ ਨੀਤੀ ਦੀ ਆਲੋਚਨਾ ਕਰਨ ਲੱਗਾ ਤਾਂ ਜਾਨਸਨ ਨੇ ਉਸ ਨੂੰ ਬਰਖ਼ਾਸਤ ਕਰ ਦਿੱਤਾ। ਉਹ ਆਪਣੇ ਕੈਰੀਅਰ ਦੇ ਜ਼ਿਆਦਾਤਰ ਸਮਾਂ ਮੌਰਗਨਥੂ ਨੂੰ ਅਮਰੀਕੀ ਵਿਦੇਸ਼ੀ ਨੀਤੀ ਦੇ ਇੱਕ ਅਕਾਦਮਿਕ ਵਿਆਖਿਆਕਾਰ ਵਜੋਂ ਪ੍ਰਸਿੱਧੀ ਮਿਲੀ ਹੋਈ ਸੀ।[7]
ਸਿੱਖਿਆ, ਕੈਰੀਅਰ ਅਤੇ ਨਿੱਜੀ ਜ਼ਿੰਦਗੀ
[ਸੋਧੋ]ਮੌਰਗਨਥੂ ਦਾ ਜਨਮ 1904 ਵਿੱਚ ਜਰਮਨੀ ਦੇ ਇੱਕ ਅਸ਼ਕੇਨਜ਼ੀ ਯਹੂਦੀ ਪਰਿਵਾਰ ਵਿੱਚ ਹੋਇਆ ਸੀ ਅਤੇ ਕਾਜ਼ਮੀਰੀਅਨਮ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਹ ਬਰਲਿਨ, ਫ੍ਰੈਂਕਫਰਟ, ਮਿਊਨਿਖ ਦੀਆਂ ਯੂਨੀਵਰਸਿਟੀਆਂ ਵਿੱਚ ਪੜ੍ਹਿਆ ਅਤੇ ਗ੍ਰੈਜੂਏਟ ਇੰਸਟੀਚਿਊਟ ਆਫ ਇੰਟਰਨੈਸ਼ਨਲ ਸਟੱਡੀਜ਼ ਜਿਨੇਵਾ, ਸਵਿਟਜ਼ਰਲੈਂਡ ਵਿੱਚ ਉਚੇਰੀ ਪੜ੍ਹਾਈ ਕੀਤੀ। ਉਸਨੇ ਸਵਿਟਜ਼ਰਲੈਂਡ ਅਤੇ ਸਪੇਨ ਵਿੱਚ ਕਈ ਅੰਤਰਿਮ ਸਾਲਾਂ ਦੇ ਬਾਅਦ 1937 ਵਿੱਚ ਅਮਰੀਕਾ ਆਉਣ ਤੋਂ ਪਹਿਲਾਂ ਉਸਨੇ ਫ੍ਰੈਂਕਫਰਟ ਵਿੱਚ ਕਾਨੂੰਨ ਪੜ੍ਹਾਇਆ ਅਤੇ ਪਰੈਕਟਿਸ ਕੀਤੀ। ਮੌਰਗਨਥੂ ਨੇ ਕੈਨਸਸ ਸਿਟੀ ਵਿੱਚ 1939-1943 ਤੱਕ ਪੜ੍ਹਾਇਆ, ਜਿਸ ਦੌਰਾਨ ਉਹ ਕੇਨਸੇਥ ਇਜ਼ਰਾਇਲ ਸ਼ਾਲੋਮ ਕਲੀਸਿਯਾ ਵਿੱਚ ਸ਼ਾਮਲ ਹੋਇਆ।[8] ਫਿਰ ਮੌਰਗਨਥੂ ਨੇ 1973 ਵਿੱਚ ਸ਼ਿਕਾਗੋ ਯੂਨੀਵਰਸਿਟੀ ਵਿੱਚ ਪੜ੍ਹਾਇਆ। ਫਿਰ ਉਹ ਨਿਊਯਾਰਕ ਚਲੇ ਗਿਆ ਅਤੇ ਸਿਟੀ ਯੂਨੀਵਰਸਿਟੀ ਆਫ਼ ਨਿਊਯਾਰਕ (ਸੀਯੂਐਨਵਾਈ) ਵਿੱਚ ਇੱਕ ਪ੍ਰੋਫ਼ੈਸਰੀ ਚੇਅਰ ਲੈ ਲਈ।
ਨਿਊਯਾਰਕ ਜਾਣ ਤੋਂ ਬਾਅਦ, ਮੌਰਗਨਥੂ ਆਪਣੀ ਪਤਨੀ ਤੋਂ ਵੱਖ ਹੋ ਗਿਆ ਸੀ, ਜੋ ਅੰਸ਼ਕ ਤੌਰ ਤੇ ਡਾਕਟਰੀ ਕਾਰਨਾਂ ਕਰਕੇ ਸ਼ਿਕਾਗੋ ਵਿੱਚ ਰਹੀ। ਉਸ ਨੇ ਨਿਊ ਯਾਰਕ ਵਿੱਚ ਦੋ ਵਾਰ ਆਪਣਾ ਨਵਾਂ ਜੀਵਨ ਸ਼ੁਰੂ ਕਰਨ ਦੀਆਂ ਯੋਜਨਾਵਾਂ ਬਣਾਉਣ ਦੀ ਕੋਸ਼ਿਸ਼ ਕੀਤੀ ਸੀ, ਇੱਕ ਵਾਰ ਉਹ ਸਿਆਸੀ ਫ਼ਿਲਾਸਫ਼ਰ ਹੰਨਾਹ ਆਰੰਜ਼ ਦੇ ਨਾਲ ਜਿਸ ਦਾ ਜ਼ਿਕਰ ਉਸ ਦੇ ਜੀਵਨੀ ਲੇਖਕ ਨੇ ਕੀਤਾ ਹੈ,[9] ਅਤੇ ਦੂਜੀ ਵਾਰ ਐਥਲ ਪਰਸਨ (ਮੌ. 2012) ਨਾਲ, ਜੋ ਇੱਕ ਕੋਲੰਬੀਆ ਯੂਨੀਵਰਸਿਟੀ ਵਿੱਚਇੱਕ ਮੈਡੀਕਲ ਪ੍ਰੋਫੈਸਰ ਸੀ (ਉਸ ਨੇ ਇਸ ਤਥ ਨੂੰ 2004 ਵਿੱਚ ਮੌਰਗਨਥੂ ਸ਼ਤਾਬਦੀ ਲਈ ਆਪਣੇ ਲੇਖ ਵਿੱਚ ਦਰਜ ਕੀਤਾ ਹੈ)।[10]
ਹਵਾਲੇ
[ਸੋਧੋ]- ↑ Rice, Daniel. Reinhold Niebuhr and His Circle of Influence, University of Cambridge Press, 2013, complete chapter on Hans Morgenthau.
- ↑ Rice, Daniel. Reinhold Niebuhr and His Circle of Influence, University of Cambridge Press, 2013, complete chapter on George Kennan.
- ↑ E., Scheuerman, William (2006-09-22). "Carl Schmitt and Hans Morgenthau: Realism and Beyond" (in ਅੰਗਰੇਜ਼ੀ).
{{cite journal}}
: Cite journal requires|journal=
(help)CS1 maint: multiple names: authors list (link) - ↑ Klusmeyer, Douglas. "Beyond Tragedy: Hannah Arendt and Hans Morgenthau on Responsibility, Evil and Political Ethics." International Studies Review 11, no.2 (2009): 332–351.
- ↑ Rösch, Felix (2013-11-01). "Realism as social criticism: The thinking partnership of Hannah Arendt and Hans Morgenthau". International Politics (in ਅੰਗਰੇਜ਼ੀ). 50 (6): 815–829. doi:10.1057/ip.2013.32. ISSN 1384-5748.
- ↑ Zambernardi, L. (2011). "The Impotence of Power: Morgenthau's Critique of American Intervention in Vietnam". Review of International Studies. 37 (3): 1335–1356. doi:10.1017/S0260210510001531.
- ↑ Morgenthau, Hans (1982). In Defense of the National Interest: A Critical Examination of American Foreign Policy, with a new introduction by Kenneth W. Thompson (Washington, D.C.: University Press of America, 1982).
- ↑ Hartmut Behr and Felix Roesch, intro. to Morgenthau's The Concept of the Political, trans. M. Vidal, Palgrave Macmillan, 2012, p.13.
- ↑ Young-Bruehl, Elizabeth. Hannah Arendt: For Love of the World, Second Edition, Yale University Press, 2004.
- ↑ Mazur, G.O., ed. One Hundred Year Commemoration to the Life of Hans Morgenthau. New York: Semenenko, 2004.