ਹੈਰੀ ਪੌਟਰ ਐਂਡ ਦ ਡੈਥਲੀ ਹੈਲੋਜ਼ - ਭਾਗ ਦੂਜਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਹੈਰੀ ਪੌਟਰ ਐਂਡ ਦ ਡੈਥਲੀ ਹੈਲੋਜ਼ – ਭਾਗ ਦੂਜਾ
A girl and two boys, standing outside of a building with high turrets.
ਫ਼ਿਲਮ ਦਾ ਪੋਸਟਰ
ਨਿਰਦੇਸ਼ਕਡੇਵਿਡ ਯੇਟਸ
ਸਕਰੀਨਪਲੇਅਸਟੀਵ ਕਲੋਵਸ
ਨਿਰਮਾਤਾ
ਸਿਤਾਰੇ
ਸਿਨੇਮਾਕਾਰਐਡੂਆਰਡੋ ਸੇਰਾ
ਸੰਪਾਦਕਮਾਰਕ ਡੇ
ਸੰਗੀਤਕਾਰ
ਪ੍ਰੋਡਕਸ਼ਨ
ਕੰਪਨੀ
ਡਿਸਟ੍ਰੀਬਿਊਟਰਵਾਰਨਰ ਬ੍ਰਦਰਜ਼ ਪਿਕਚਰਜ਼
ਰਿਲੀਜ਼ ਮਿਤੀਆਂ
 • 7 ਜੁਲਾਈ 2011 (2011-07-07) (ਟ੍ਰਾਫ਼ਲਗਰ ਸਕੇਅਰ)
 • 15 ਜੁਲਾਈ 2011 (2011-07-15) (ਇੰਗਲੈਂਡ ਅਤੇ ਅਮਰੀਕਾ)
ਮਿਆਦ
130 ਮਿੰਟ[1]
ਦੇਸ਼
 • ਇੰਗਲੈਂਡ
 • ਅਮਰੀਕਾ
ਭਾਸ਼ਾਅੰਗਰੇਜ਼ੀ
ਬਜ਼ਟ$250 ਮਿਲੀਅਨ
(ਪਹਿਲੇ ਭਾਗ) ਨਾਲ ਸਾਂਝਾ[2][3]
ਬਾਕਸ ਆਫ਼ਿਸ$1.342 ਬਿਲੀਅਨ[4]

ਹੈਰੀ ਪੌਟਰ ਐਂਡ ਦ ਡੈਥਲੀ ਹੈਲੋਜ਼ – ਭਾਗ ਦੂਜਾ 2011 ਦੀ ਇੱਕ ਫ਼ੈਟੇਸੀ ਫ਼ਿਲਮ ਹੈ ਜਿਸਨੂੰ ਡੇਵਿਡ ਯੇਟਸ ਨੇ ਨਿਰਦੇਸ਼ਿਤ ਕੀਤਾ ਹੈ ਅਤੇ ਇਸਦੀ ਵੰਡ ਵਾਰਨਰ ਬ੍ਰਦਰਜ਼ ਨੇ ਕੀਤੀ ਹੈ।[4] ਇਹ ਜੇ. ਕੇ. ਰਾਓਲਿੰਗ ਦੀ ਹੈਰੀ ਪੌਟਰ ਨਾਵਲ ਲੜੀ ਦੇ ਇਸੇ ਨਾਮ ਵਾਲੇ ਆਖ਼ਰੀ ਭਾਗ ਤੇ ਅਧਾਰਿਤ ਹੈ। ਇਹ ਫ਼ਿਲਮ ਹੈਰੀ ਪੌਟਰ ਐਂਡ ਦ ਡੈਥਲੀ ਹੈਲੋਜ਼ - ਭਾਗ ਪਹਿਲਾ ਦਾ ਅਗਲਾ ਭਾਗ ਹੈ ਅਤੇ ਹੈਰੀ ਪੌਟਰ ਫ਼ਿਲਮ ਲੜੀ ਦਾ ਅੱਠਵਾਂ ਅਤੇ ਆਖ਼ਰੀ ਭਾਗ ਹੈ।[5] ਇਸ ਫ਼ਿਲਮ ਨੂੰ ਸਟੀਵ ਕਲੋਵਸ ਦੁਆਰਾ ਲਿਖਿਆ ਗਿਆ ਹੈ ਅਤੇ ਡੇਵਿਡ ਹੇਅਮੈਨ, ਡੇਵਿਡ ਬੈਰਨ ਅਤੇ ਰਾਓਲਿੰਗ ਦੁਆਰਾ ਨਿਰਮਿਤ ਕੀਤਾ ਗਿਆ ਹੈ। ਇਸ ਫ਼ਿਲਮ ਵਿੱਚ ਹੈਰੀ ਪੌਟਰ ਲੌਰਡ ਵੌਲਡੇਮੌਰਟ ਦੇ ਹੂਕਰਕਸ ਲੱਭਣ ਦੇ ਯਤਨ ਜਾਰੀ ਰੱਖਦਾ ਹੈ ਤਾਂ ਕਿ ਉਸਨੂੰ ਹਮੇਸ਼ਾ ਲਈ ਮਾਰਿਆ ਜਾ ਸਕੇ।

ਇਸ ਫ਼ਿਲਮ ਵਿੱਚ ਮੁੱਖ ਅਦਾਕਾਰ ਡੇਨੀਅਲ ਰੈੱਡਕਲਿਫ ਨੇ ਹੈਰੀ ਪੌਟਰ ਦੀ ਭੂਮਿਕਾ ਨਿਭਾਈ ਹੈ ਅਤੇ ਉਸਦੇ ਦੋਸਤਾਂ ਰੌਨ ਵੀਸਲੀ ਅਤੇ ਹਰਮਾਈਨੀ ਗਰੇਂਜਰ ਦੀ ਭੂਮਿਕਾ ਰੂਪਰਟ ਗਰਿੰਟ ਅਤੇ ਐਮਾ ਵਾਟਸਨ ਦੀ ਨੇ ਨਿਭਾਈ ਹੈ। ਇਸ ਫ਼ਿਲਮ ਦੀ ਮੂਲ ਫ਼ੋਟੋਗਰਾਫ਼ੀ 19 ਫ਼ਰਵਰੀ, 2009 ਨੂੰ ਸ਼ੁਰੂ ਹੋ ਕੇ 12 ਜੂਨ, 2010 ਨੂੰ ਪੂਰੀ ਹੋਈ ਸੀ।[6] ਇਸ ਫ਼ਿਲਮ ਦੀ ਰੀਸ਼ੂਟ ਦਿਸੰਬਰ 2010 ਵਿੱਚ ਕੀਤੀ ਗਈ ਸੀ, ਜਿਹੜੀ ਕਿ ਇਸਦੇ ਪਹਿਲੇ ਭਾਗ ਤੋਂ ਤਕਰੀਬਨ 10 ਸਾਲ ਬਾਅਦ ਬਣਦੀ ਹੈ। ਇਸ ਫ਼ਿਲਮ 2ਡੀ, 3ਡੀ ਅਤੇ ਆਈਮੈਕਸ ਸਿਨੇਮਾਘਰਾਂ ਵਿੱਚ ਵਿਸ਼ਵਭਰ ਵਿੱਚ 13-15 ਜੁਲਾਈ ਨੂੰ ਰਿਲੀਜ਼ ਕੀਤੀ ਗਈ। ਇਹ ਇੱਕੋ-ਇੱਕ ਹੈਰੀ ਪੌਟਰ ਫ਼ਿਲਮ ਹੈ ਜਿਸਨੂੰ 3ਡੀ ਫ਼ਾਰਮੈਟ ਵਿੱਚ ਰਿਲੀਜ਼ ਕੀਤਾ ਗਿਆ ਸੀ।[7]

ਇਹ ਫ਼ਿਲਮ ਬਾਕਸ ਆਫ਼ਿਸ ਤੇ ਬਹੁਤ ਜ਼ਬਰਦਸਤ ਹਿੱਟ ਸਾਬਿਤ ਹੋਈ ਅਤੇ ਇਸਨੂੰ 2011 ਦੀਆਂ ਸਭ ਤੋਂ ਬਿਹਤਰੀਨ ਫ਼ਿਲਮਾਂ ਵਿੱਚੋਂ ਇੱਕ ਕਿਹਾ ਗਿਆ ਸੀ। ਇਸ ਫ਼ਿਲਮ ਵਿੱਚ ਯੇਟਸ ਦੇ ਨਿਰਦੇਸ਼ਨ, ਅਦਾਕਾਰਾਂ, ਸੰਗੀਤ, ਵਿਜ਼ੂਅਲ ਇਫ਼ੈਕਟਾਂ, ਸਿਨੇਮਾਟੋਗ੍ਰਾਫ਼ੀ, ਐਕਸ਼ਨ ਲੜੀਆਂ ਅਤੇ ਲੜੀ ਦੇ ਅੰਤ ਦੇ ਢੁੱਕਵਾਂ ਨਤੀਜੇ ਲਈ ਬਹੁਤ ਸਰਾਹਨਾ ਹੋਈ।[8][9][10] ਬਾਕਸ ਆਫ਼ਿਸ ਤੇ ਇਸ ਫ਼ਿਲਮ ਨੇ ਪਹਿਲੇ ਹਫ਼ਤੇ ਵਿੱਚ ਅੱਜਤੱਕ ਬਣੀਆਂ ਫ਼ਿਲਮਾਂ ਵਿੱਚ ਸਭ ਤੋਂ ਜ਼ਿਆਦਾ 483 ਮਿਲੀਅਨ ਡਾਲਰਾਂ ਦੀ ਕਮਾਈ ਕੀਤੀ। 2018 ਤੱਕ ਇਹ ਫ਼ਿਲਮ ਅੱਜਤੱਕ ਦੀਆਂ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀਆਂ ਫ਼ਿਲਮਾਂ ਵਿੱਚ ਅੱਠਵੇਂ ਸਥਾਨ ਉੱਪਰ ਆਉਂਦੀ ਹੈ।[11] ਇਹ ਫ਼ਿਲਮ 2011 ਦੀ ਅਤੇ ਹੈਰੀ ਪੌਟਰ ਫ਼ਿਲਮ ਲੜੀ ਵਿੱਚੋਂ ਵੀ ਇਹ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫ਼ਿਲਮ ਹੈ। ਇਹ 9ਵੀਂ ਫ਼ਿਲਮ ਸੀ ਜਿਸਨੇ 1 ਬਿਲੀਅਨ ਡਾਲਰਾਂ ਤੋਂ ਵਧੇਰੇ ਦੀ ਕਮਾਈ ਕੀਤੀ ਸੀ।[12]

ਇਸ ਫ਼ਿਲਮ ਦੇ ਬਲੂ-ਰੇ ਅਤੇ ਡੀਵੀਡੀ ਸੈੱਟ 11 ਨਵੰਬਰ, 2011 ਨੂੰ ਅਮਰੀਕਾ ਵਿੱਚ ਰਿਲੀਜ਼ ਕੀਤੇ ਗਏ ਸਨ,[13] ਅਤੇ 2 ਦਿਸੰਬਰ 2011 ਨੂੰ ਇੰਗਲੈਂਡ ਵਿੱਚ ਰਿਲੀਜ਼ ਕੀਤੇ ਗਏ ਸਨ।[14]

ਇਸ ਫ਼ਿਲਮ ਨੇ ਬਹੁਤ ਸਾਰੇ ਅਵਾਰਡ ਜਿੱਤੇ ਜਿਸ ਵਿੱਚ ਅਕਾਦਮੀ ਅਵਾਰਡਾਂ ਵਿੱਚ ਇਸਨੂੰ ਤਿੰਨ ਨਾਮਜ਼ਦਗੀਆਂ ਮਿਲੀਆਂ, ਜਿਸ ਵਿੱਚ ਸਭ ਤੋਂ ਵਧੀਆ ਆਰਟ ਡਾਇਰੈਕਸ਼ਨ, ਸਭ ਤੋਂ ਵਧੀਆ ਮੇਕਅੱਪ ਅਤੇ ਹੇਅਰਸਟਾਈਲਿੰਗ ਅਤੇ ਸਭ ਤੋਂ ਵਧੀਆ ਵਿਜ਼ੂਅਲ ਇਫ਼ੈਕਟ ਦੀਆਂ ਸ਼੍ਰੇਣੀਆਂ ਸ਼ਾਮਿਲ ਹਨ।

ਕਥਾਨਕ[ਸੋਧੋ]

ਡੌਬੀ ਨੂੰ ਦਫ਼ਨ ਤੋਂ ਕਰਨ ਤੋਂ ਬਾਅਦ, ਹੈਰੀ ਗੌਬਲਿਨ ਗ੍ਰਿਫੂਕ ਨੂੰ ਸਹਾਇਤਾ ਕਰਨ ਲਈ ਕਹਿੰਦਾ ਹੈ ਤਾਂਕਿ ਉਹ ਬੈਲੇਟ੍ਰਿਕਸ ਲੈਸਰਾਂਜ ਦੀ ਤਿਜੋਰੀ ਜਿਹੜੀ ਕਿ ਗ੍ਰਿੰਗੌਟਸ ਬੈਂਕ ਵਿੱਚ ਹੈ, ਨੂੰ ਖੋਲ੍ਹ ਸਕਣ, ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਹੂਕਰਕਸ ਉਸਦੀ ਤਿਜੋਰੀ ਵਿੱਚ ਹੋ ਸਕਦਾ ਹੈ। ਗ੍ਰਿਫੂਕ ਮੰਨ ਜਾਂਦਾ ਹੈ ਪਰ ਬਦਲੇ ਵਿੱਚ ਉਹ ਗਰੁੜਦੁਆਰ ਦੀ ਤਲਵਾਰ ਦੀ ਮੰਗ ਕਰਦਾ ਹੈ। ਛੜੀਆਂ ਬਣਾਉਣ ਵਾਲਾ ਓਲੀਵੈਂਡਰ ਹੈਰੀ ਨੂੰ ਦੱਸਦਾ ਹੈ ਕਿ ਮੈਲਫ਼ੌਏ ਮੇਨਰ ਤੋਂ ਦੋ ਛੜੀਆਂ ਲੈ ਲਈਆਂ ਗਈਆਂ ਹਨ,ਜਿਹੜੀਆਂ ਕਿ ਬੈਲੇਟ੍ਰਿਕਸ ਅਤੇ ਡਰੇਕੋ ਮੈਲਫ਼ੌਏ ਦੀਆਂ ਹਨ, ਪਰ ਮੈਲਫ਼ੌਏ ਹੈਰੀ ਵੱਲ ਹੋ ਗਏ ਹਨ।

ਬੈਲੇਟ੍ਰਿਕਸ ਦੀ ਤਿਜੋਰੀ ਵਿੱਚ ਹੈਰੀ ਨੂੰ ਪਤਾ ਲੱਗਦਾ ਹੈ ਕਿ ਹੂਕਰਕਸ ਹੈਲਗਾ ਹਫ਼ਲਪਫ਼ ਦਾ ਕੱਪ ਹੈ। ਉਹ ਕੱਪ ਨੂੰ ਹਾਸਿਲ ਕਰਦਾ ਹੈ, ਪਰ ਗ੍ਰਿਫੂਕ ਤਲਵਾਰ ਖੋਹ ਲੈਂਦਾ ਹੈ ਅਤੇ ਉਹਨਾਂ ਤਿੰਨਾਂ ਨੂੰ ਉੱਥੇ ਛੱਡ ਕੇ ਭੱਜ ਜਾਂਦਾ ਹੈ। ਉਹ ਤਿੰਨੇ ਸੁਰੱਖਿਆ ਕਰਮੀਆਂ ਤੋਂ ਬਚਣ ਲਈ ਇੱਕ ਡ੍ਰੈਗਨ ਨੂੰ ਆਜ਼ਾਦ ਕਰਦੇ ਹਨ ਅਤੇ ਉਸਦੀ ਪਿੱਠ ਉੱਤੇ ਬਹਿ ਕੇ ਉੱਡ ਜਾਂਦੇ ਹਨ। ਹੈਰੀ ਇੱਕ ਖ਼ਿਆਲ ਵੇਖਦਾ ਹੈ ਕਿ ਲੌਰਡ ਵੌਲਡੇਮੌਰਟ ਗੌਬਲਿਨਾਂ ਨੂੰ ਮਾਰ ਰਿਹਾ ਹੈ, ਜਿਹਨਾਂ ਵਿੱਚ ਗ੍ਰਿਫੂਕ ਵੀ ਸ਼ਾਮਿਲ ਹੈ, ਉਸਨੂੰ ਪਤਾ ਲੱਗਦਾ ਹੈ ਕਿ ਵੌਲਡੇਮੌਰਟ ਨੂੰ ਇਸ ਚੋਰੀ ਬਾਰੇ ਵੀ ਪਤਾ ਹੈ। ਹੈਰੀ ਨੂੰ ਇਹ ਪਤਾ ਲੱਗਦਾ ਹੈ ਕਿ ਹੌਗਵਰਟਜ਼ ਵਿਖੇ ਵੀ ਇੱਕ ਹੂਕਰਕਸ ਛਿਪਿਆ ਹੋਇਆ ਹੈ ਅਤੇ ਉਹ ਰੇਵਨਕਲਾਅ ਨਾਲ ਸਬੰਧਿਤ ਹੈ। ਉਹ ਹੌਗਸਮੀਡ ਵਿਖੇ ਡੰਬਲਡੋਰ ਦੇ ਛੋਟੇ ਭਰਾ ਐਬਰਫ਼ੋਰਥ ਡੰਬਲਡੋਰ ਨੂੰ ਮਿਲਦੇ ਹਨ ਜਿਹੜਾ ਕਿ ਨੈਵਿਲ ਲੌਂਗਬੌਟਮ ਨੂੰ ਇੱਕਦਮ ਉਹਨਾਂ ਕੋਲ ਲਿਆਉਣ ਵਿੱਚ ਮਦਦ ਕਰਦਾ ਹੈ, ਕਿਉਂਕਿ ਲੌਂਗਬੌਟਮ ਨੂੰ ਹੌਗਵਰਟਜ਼ ਵਿੱਚ ਪਹੁੰਚਣ ਦਾ ਇੱਕ ਗੁਪਤ ਰਸਤਾ ਪਤਾ ਹੈ।

ਸੈਵਰਸ ਸਨੇਪ ਨੂੰ ਹੈਰੀ ਦੇ ਆਉਣ ਦੀ ਭਨਕ ਲੱਗਦੀ ਹੈ ਅਤੇ ਉਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਉਸਦੀ ਮਦਦ ਕਰਨ ਤੇ ਸਜ਼ਾ ਦਾ ਐਲਾਨ ਕਰ ਦਿੰਦਾ ਹੈ। ਹੈਰੀ ਸਨੇਪ ਦਾ ਸਾਹਮਣਾ ਕਰਦਾ ਹੈ, ਜਿਹੜਾ ਮਿਨਰਵਾ ਮਕਗੋਨਾਗਲ ਤੋਂ ਡਰ ਕੇ ਭੱਜ ਜਾਂਦਾ ਹੈ। ਮਕਗੋਨਾਗਲ ਹੌੌਗਵਰਟਜ਼ ਦੇ ਸਮੂਹ ਨੂੰ ਇੱਕੱਠਾ ਕਰਕੇ ਜੰਗ ਲਈ ਤਿਆਰ ਕਰਦੀ ਹੈ। ਲੂਨਾ ਲਵਗੁਡ ਦੇ ਕਹਿਣ ਤੇ ਹੈਰੀ ਰੇਵਨਕਲਾਅ ਦੇ ਭੂਤ ਨਾਲ ਗੱਲ ਕਰਦਾ ਹੈ, ਜਿਹੜੀ ਉਸਨੂੰ ਦੱਸਦੀ ਹੈ ਕਿ ਵੌਲਡੇਮੌਰਟ ਨੇ ਉਸਦੀ ਮਾਂ ਦੇ ਹਾਰ ਉੱਪਰ ਕਾਲਾ ਜਾਦੂ ਕੀਤਾ ਹੈ, ਅਤੇ ਜਿਹੜਾ ਕਿ ਜ਼ਰੂਰਤੀ ਕਮਰੇ ਵਿੱਚ ਪਿਆ ਹੈ। ਰਹੱਸਮਈ ਕਮਰੇ ਵਿੱਚ ਹਰਮਾਈਨੀ ਹੂਕਰਕਸ ਕੱਪ ਨੂੰ ਕਾਲ ਭਕਸ਼ੀ ਦੇ ਦੰਦ ਨਾਲ ਨਸ਼ਟ ਕਰ ਦਿੰਦੀ ਹੈ। ਜ਼ਰੂਰਤੀ ਕਮਰੇ ਵਿੱਚ ਡਰੇਕੋ ਅਤੇ ਉਸਦੇ ਦੋ ਦੋਸਤ ਉਸ ਉੱਪਰ ਹਮਲਾ ਕਰ ਦਿੰਦੇ ਹਨ, ਪਰ ਰੌਨ ਅਤੇ ਹਰਮਾਈਨੀ ਉੱਥੇ ਪਹੁੰਚ ਜਾਂਦੇ ਹਨ। ਗੌਇਲ ਇੱਕ ਸਰਾਪ ਪੜ੍ਹਦਾ ਹੈ ਪਰ ਉਸਦਾ ਉਸ ਉੱਪਰ ਕਾਬੂ ਨਹੀਂ ਰਹਿੰਦਾ ਅਤੇ ਉਹ ਸੜ ਕੇ ਮਰ ਜਾਂਦਾ ਹੈ, ਜਦਕਿ ਹੈਰੀ ਅਤੇ ਉਸਦੇ ਦੋਸਤ ਮੈਲਫ਼ੌਏ ਅਤੇ ਜ਼ਾਬੀਨੀ ਨੂੰ ਬਚਾ ਲੈਂਦੇ ਹਨ। ਹੈਰੀ ਹਾਰ ਨੂੰ ਕਾਲ ਭਕਸ਼ੀ ਦੇ ਦੰਦ ਨਾਲ ਮਾਰਦਾ ਹੈ ਅਤੇ ਰੌਨ ਇਸਨੂੰ ਜ਼ਰੂਰਤੀ ਕਮਰੇ ਵਿੱਚ ਸੁੱਟ ਦਿੰਦਾ ਹੈ, ਜਿੱਥੇ ਉਹ ਨਸ਼ਟ ਹੋ ਜਾਂਦਾ ਹੈ। ਜਦੋਂ ਵੌਲਡੇਮੌਰਟ ਦੀ ਸੈਨਾ ਹਮਲਾ ਕਰਦੀ ਹੈ ਤਾਂ ਹੈਰੀ ਵੌਲਡੇਮੌਰਟ ਦੇ ਦਿਮਾਗ ਵਿੱਚ ਝਾਕਦਾ ਹੈ ਅਤੇ ਉਸਨੂੰ ਪਤਾ ਲੱਗਦਾ ਹੈ ਕਿ ਆਖ਼ਰੀ ਹੂਕਰਕਸ ਉਸਦਾ ਸੱਪ ਨਗੀਨੀ ਹੈ। ਇੱਕ ਘਰ ਵਿਖੇ ਉਹ ਤਿੰਨੇ ਵੇਖਦੇ ਹਨ ਕਿ ਵੌਲਡੇਮੌਰਟ ਸਨੇਪ ਨੂੰ ਕਹਿ ਰਿਹਾ ਹੈ ਕਿ ਐਲਡਰ ਛੜੀ ਉਦੋਂ ਤੱਕ ਉਸਦੀ ਗੱਲ ਨਹੀਂ ਮੰਨੇਗੀ ਜਿੰਨੀ ਦੇਰ ਸਨੇਪ ਮਾਰਿਆ ਨਹੀਂ ਜਾਂਦਾ, ਅਤੇ ਉਹ ਨਗੀਨੀ ਨੂੰ ਸਨੇਪ ਨੂੰ ਮਾਰਨ ਦਾ ਹੁਕਮ ਦਿੰਦਾ ਹੈ। ਮਰਨ ਤੋਂ ਪਹਿਲਾਂ ਸਨੇਪ ਆਪਣੇ ਹੰਝੂਆਂ ਰਾਹੀਂ ਹੈਰੀ ਨੂੰ ਆਪਣੀਆਂ ਯਾਦਾਂ ਦੇ ਦਿੰਦਾ ਹੈ। ਹੌਗਵਰਟਜ਼ ਦੀ ਲੜਾਈ ਵਿੱਚ, ਫ਼ਰੈਡ ਵੀਸਲੀ, ਰੇਮਸ ਲਿਊਪਿਨ ਅਤੇ ਟੌਂਕਸ ਮਾਰੇ ਜਾਂਦੇ ਹਨ।

ਹੈਰੀ ਨੂੰ ਸਨੇਪ ਦੀਆਂ ਯਾਦਾਂ ਤੋਂ ਪਤਾ ਲੱਗਦਾ ਹੈ ਕਿ ਹਾਲਾਂਕਿ ਸਨੇਪ ਨੂੰ ਹੈਰੀ ਦਾ ਪਿਤਾ ਜੇਮਜ਼ ਪੌਟਰ ਬਹੁਤ ਤੰਗ ਕਰਦਾ ਸੀ ਅਤੇ ਉਸਦਾ ਮਜ਼ਾਕ ਉਡਾਉਂਦਾ ਸੀ, ਉਹ ਉਸਦੀ ਮਾਂ ਲਿਲੀ ਨੂੰ ਪਿਆਰ ਕਰਦਾ ਸੀ। ਉਸਦੀ ਮੌਤ ਤੋਂ ਬਾਅਦ, ਸਨੇਪ ਡੰਬਲਡੋਰ ਨਾਲ ਹੈਰੀ ਦੀ ਵੌਲਡੋਮੌਰਟ ਤੋਂ ਰੱਖਿਆ ਕਰਨ ਲਈ ਗੁਪਤ ਰਹਿ ਕੇ ਕੰਮ ਕਰਦਾ ਰਿਹਾ ਹੈ ਕਿਉਂਕਿ ਉਹ ਹੈਰੀ ਦੀ ਮਾਂ ਨੂੰ ਬਹੁਤ ਪਿਆਰ ਕਰਦਾ ਸੀ। ਹੈਰੀ ਨੂੰ ਇਹ ਵੀ ਪਤਾ ਲੱਗਦਾ ਹੈ ਕਿ ਡੰਬਲਡੋਰ ਮਰ ਰਿਹਾ ਸੀ ਅਤੇ ਉਸਨੇ ਸਨੇਪ ਨੂੰ ਉਸਨੂੰ ਮਾਰਨ ਲਈ ਚੁਣਿਆ ਸੀ, ਅਤੇ ਜਿਹੜਾ ਪ੍ਰਿਤਦੇਵ ਉਸਨੇ ਜੰਗਲ ਵਿੱਚ ਵੇਖਿਆ ਸੀ, ਅਤੇ ਜਿਹੜਾ ਉਸਨੂੰ ਤਲਵਾਰ ਤੱਕ ਲੈ ਗਿਆ ਸੀ, ਸਨੇਪ ਦਾ ਹੀ ਭੇਜਿਆ ਹੋਇਆ ਸੀ। ਹੈਰੀ ਨੂੰ ਇਹ ਵੀ ਪਤਾ ਲੱਗਦਾ ਹੈ ਕਿ ਜਦੋਂ ਵੌਲਡੇਮੌਰਟ ਉਸਨੂੰ ਮਾਰਨ ਵਿੱਚ ਅਸਫ਼ਲ ਰਿਹਾ ਸੀ ਤਾਂ ਹੈਰੀ ਖ਼ੁਦ ਇੱਕ ਹੂਕਰਕਸ ਬਣ ਗਿਆ ਸੀ ਅਤੇ ਹੈਰੀ ਨੂੰ ਵੌਲਡੇਮੌਰਟ ਨੂੰ ਮਾਰਨ ਲਈ ਆਪ ਵੀ ਮਰਨਾ ਪਵੇਗਾ। ਇਹ ਸੁਣਕੇ ਹੈਰੀ ਜੰਗਲ ਵਿੱਚ ਵੌਲਡੇਮੌਰਟ ਦੇ ਸਾਹਮਣੇ ਆਤਮ-ਸਪਰਪਣ ਕਰ ਦਿੰਦਾ ਹੈ। ਵੌਲਡੇਮੌਰਟ ਹੈਰੀ ਉੱਪਰ ਮੌਤ ਦਾ ਸਰਾਪ ਪੜ੍ਹਦਾ ਹੈ ਅਤੇ ਹੈਰੀ ਇੱਕ ਜ਼ਿੰਦਗੀ ਅਤੇ ਮੌਤ ਦੇ ਵਿਚਾਲੇ ਇੱਕ ਅਜੀਬ ਜਗ੍ਹਾ ਪਹੁੰਚ ਜਾਂਦਾ ਹੈ, ਜਿੱਥੇ ਉਸਦੀ ਮੁਲਾਕਾਤ ਡੰਬਲਡੋਰ ਨਾਲ ਹੁੰਦੀ ਹੈ। ਡੰਬਲਡੋਰ ਉਸਨੂੰ ਦੱਸਦਾ ਹੈ ਕਿ ਵੌਲਡੇਮੌਰਟ ਦੇ ਹੈਰੀ ਦੇ ਉੱਪਰ ਪੜ੍ਹੇ ਗਏ ਸਰਾਪ ਕਾਰਨ ਉਸਦਾ ਹੈਰੀ ਵਿਚਲਾ ਅੰਸ਼ ਨਸ਼ਟ ਹੋ ਗਿਆ ਹੈ। ਹੁਣ ਹੈਰੀ ਫਿਰ ਆਪਣੇ ਸਰੀਰ ਵਿੱਚ ਪਹੁੰਚਦਾ ਹੈ ਅਤੇ ਵੌਲਡੇਮੌਰਟ ਨੂੰ ਹਮੇਸ਼ਾ ਲਈ ਮਾਰਨ ਲਈ ਦ੍ਰਿੜ ਹੈ।

ਵੌਲਡੇਮੌਰਟ ਐਲਾਨ ਕਰਦਾ ਹੈ ਕਿ ਹੈਰੀ ਮਾਰਿਆ ਗਿਆ ਹੈ ਅਤੇ ਹੌਗਵਰਟਜ਼ ਉਸਦੇ ਸਾਹਮਣੇ ਆਤਮ-ਸਪਰਪਣ ਕਰ ਦੇਵੇ। ਨੈਵਿਲ ਉਸਦੀ ਇਹ ਗੱਲ ਨਹੀਂ ਮੰਨਦਾ, ਅਤੇ ਇੱਕਦਮ ਹੈਰੀ ਜਾਗ ਪੈਂਦਾ ਹੈ। ਨੈਵਿਲ ਗਰੁੜਦੁਆਰ ਦੀ ਤਲਵਾਰ ਚੁੱਕ ਲੈਂਦਾ ਹੈ ਜਦਕਿ ਹੈਰੀ ਵੌਲਡੇਮੌਰਟ ਨਾਲ ਲੜਨ ਲੱਗਦਾ ਹੈ। ਮੌਲੀ ਬੈਲੇਟ੍ਰਿਕਸ ਮਾਰ ਦਿੰਦੀ ਹੈ ਅਤੇ ਨੈਵਿਲ ਤਲਵਾਰ ਨਾਲ ਨਗੀਨੀ ਨੂੰ ਮਾਰ ਦਿੰਦਾ ਹੈ, ਜਿਸ ਨਾਲ ਵੌਲਡੇਮੌਰਟ ਹੁਣ ਮਾਰਿਆ ਜਾ ਸਕਦਾ ਹੈ। ਹੈਰੀ ਵੌਲਡੇਮੌਰਟ ਨੂੰ ਲੜਾਈ ਵਿੱਚ ਹਰਾ ਦਿੰਦਾ ਹੈ ਅਤੇ ਉਸਨੂੰ ਮਾਰ ਦਿੰਦਾ ਹੈ। ਲੜਾਈ ਤੋਂ ਬਾਅਦ, ਹੈਰੀ ਰੌਨ ਅਤੇ ਹਰਮਾਈਨੀ ਨੂੰ ਦੱਸਦਾ ਹੈ ਕਿ ਐਲਡਰ ਵੈਂਡ ਛੜੀ ਉਸਨੂੰ ਆਪਣਾ ਮਾਲਕ ਸਮਝਦੀ ਸੀ ਕਿਉਂਕਿ ਉਸਨੇ ਡ੍ਰੇਕੋ ਨੂੰ ਨਿਹੱਥਾ ਕੀਤਾ ਸੀ, ਜਿਸਨੇ ਕਿ ਉਸਦੇ ਪਹਿਲਾਂ ਵਾਲੇ ਮਾਲਕ ਡੰਬਲਡੋਰ ਨੂੰ ਨਿਹੱਥਾ ਕੀਤਾ ਸੀ। ਪਰ ਹੈਰੀ ਉਹ ਛੜੀ ਨਹੀਂ ਰੱਖਦਾ ਅਤੇ ਉਸਨੂੰ ਤੋੜ ਕੇ ਸੁੱਟ ਦਿੰਦਾ ਹੈ।

19 ਸਾਲਾਂ ਬਾਅਦ, ਹੈਰੀ, ਗਿੰਨੀ, ਰੌਨ, ਹਰਮਾਈਨੀ ਅਤੇ ਡ੍ਰੇਕੋ ਆਪਣੇ ਬੱਚਿਆਂ ਨੂੰ ਹੌਗਵਰਟਜ਼ ਵਿਖੇ ਲੰਡਨ ਦੇ ਰੇਲਵੇ ਸਟੇਸ਼ਨ ਤੋਂ ਰਵਾਨਾ ਕਰਦੇ ਹਨ।

ਪਾਤਰ[ਸੋਧੋ]

ਹਵਾਲੇ[ਸੋਧੋ]

 1. "Harry Potter and the Deathly Hallows – Part 2 (12A)". British Board of Film Classification. 11 August 2011. Retrieved 25 January 2014.
 2. Frankel, Daniel (17 November 2010). "Get Ready for the Biggest Potter Opening Yet". TheWrap. Archived from the original on 18 ਜੁਲਾਈ 2019. Retrieved 21 November 2010. Warner officials say shooting parts 1 and 2 of "Deathly Hallows" (the second part comes out in July) kept cost below the more than $250 million that was spent on 2009's "Half-Blood Prince."
 3. Lang, Brent (14 July 2011). "'Harry Potter' Looks to Shatter Box Office Record With $150M+ Debut". TheWrap. Archived from the original on 31 ਅਕਤੂਬਰ 2019. Retrieved 30 November 2012. Parts 1 and 2 of "Deathly Hallows" were filmed at a cost of roughly $250 million, essentially giving Warner Bros. a license to print money off the profits it will bank over the upcoming weekend.
 4. 4.0 4.1 "Harry Potter and the Deathly Hallows Part 2 (2011)". Box Office Mojo. Retrieved 28 August 2011.
 5. "Warner Bros. Plans Two-Part Film Adaptation of "Harry Potter and the Deathly Hallows" to Be Directed by David Yates". Business Wire. 13 March 2008. Retrieved 6 September 2012. ...expand the screen adaptation of Harry Potter and the Deathly Hallows and release the film in two parts.
 6. Schwartz, Alison (14 June 2010). "Daniel Radcliffe Calls Wrapping Up Harry Potter Devastating". People. Archived from the original on 8 ਫ਼ਰਵਰੀ 2011. Retrieved 9 February 2011. {{cite web}}: Unknown parameter |dead-url= ignored (|url-status= suggested) (help)
 7. "Harry Potter Fans Choosing 2D Over 3D For Deathly Hallows 2". 29 May 2012.
 8. Singh, Anita (1 January 2012). "Harry Potter aims for Oscar glory". The Daily Telegraph. London. Retrieved 6 January 2012.
 9. "Top Movies of 2011". Rotten Tomatoes. 2011. Retrieved 18 July 2011.
 10. "Movie Releases by Score". Metacritic. 2011. Archived from the original on 1 ਮਈ 2014. Retrieved 18 July 2011.
 11. "All Time Worldwide Box Office Grosses". Box Office Mojo. Retrieved 2 January 2016.
 12. "Transformers Becomes Tenth Billion-Dollar Movie Ever; Potter Hits Another Worldwide Milestone". Box Office Mojo. Retrieved 4 August 2011.
 13. United States DVD release and formats:
 14. United Kingdom DVD release and formats:

ਬਾਹਰਲੇ ਲਿੰਕ[ਸੋਧੋ]