ਹ੍ਰਿਦੈਨਾਥ ਮੰਗੇਸ਼ਕਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਹ੍ਰਿਦੇਨਾਥ ਮੰਗੇਸ਼ਕਰ
Hridaynath-Mangeshkar-2008.JPG
ਜਾਣਕਾਰੀ
ਉਰਫ਼ਬਾਲ
ਜਨਮਮੁੰਬਈ, ਮਹਾਂਰਾਸ਼ਟਰ, ਭਾਰਤ
ਵੰਨਗੀ(ਆਂ)ਪੌਪ ਸੰਗੀਤ
ਲੋਕ ਗੀਤ
ਭਾਰਤੀ ਕਲਾਸੀਕਲ ਸੰਗੀਤ
ਸਰਗਰਮੀ ਦੇ ਸਾਲ1955-2009

ਹ੍ਰਿਦੇਨਾਥ ਮੰਗੇਸ਼ਕਰ ਜਾਂ ਹ੍ਰਿਦੈਨਾਥ ਲਤਾ ਮੰਗੇਸ਼ਕਰ, ਆਸ਼ਾ ਭੋਸਲੇ ਅਤੇ ਊਸ਼ਾ ਮੰਗੇਸ਼ਕਰ ਦਾ ਭਰਾ ਭਾਰਤੀ ਸੰਗੀਤਕਾਰ ਹੈ। ਇਸਨੂੰ ਸੰਗੀਤ ਅਤੇ ਫ਼ਿਲਮ ਜਗਤ ਵਿੱਚ ਬਾਲਾਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ।

ਜੀਵਨ[ਸੋਧੋ]

ਹ੍ਰਿਦੈਨਾਥ ਮੰਗੇਸ਼ਕਰ ਦੀਨਾਨਾਥ ਮੰਗੇਸ਼ਕਰ ਦਾ ਇਕਲੌਤਾ ਬੇਟਾ ਹੈ। ਉਸਦੇ ਪਿਤਾ ਬ੍ਰਾਹਮਣ ਸਮਾਜ ਤੋਂ ਅਤੇ ਮਾਤਾ ਗੋਮਾਂਤਕ ਮਰਾਠਾ ਸਮਾਜ ਨਾਲ ਸਬੰਧ ਰਖਦੇ ਹਨ। ਉਹ੍ ਚਾਰ ਭੈਣਾਂ, ਲਤਾ ਮੰਗੇਸ਼ਕਰ, ਆਸ਼ਾ, ਮੀਨਾ ਖਾਦੀਕਰ ਅਤੇ ਊਸ਼ਾ ਮੰਗੇਸ਼ਕਰ ਦਾ ਇਕਲੌਤਾ ਅਤੇ ਸਭ ਤੋਂ ਛੋਟਾ ਭਰਾ ਹੈ। ਉਹ ਮਰਾਠੀ ਕਮੇਡੀਅਨ ਦਾਮੁਅੰਨਾ ਮਾਲਵਾਂਕਰ ਦੀ ਧੀ ਭਾਰਤੀ ਮਾਲਵਾਂਕਰ ਮੰਗੇਸ਼ਕਰ ਨਾਲ ਵਿਆਹਿਆ ਹੈ। ਉਨ੍ਹਾਂ ਦੇ ਦੋ ਪੁੱਤਰ ਆਦਿਨਾਥ ਅਤੇ ਵੈਜਨਾਥ, ਅਤੇ ਇੱਕ ਧੀ ਰਾਧਾ ਹੈ। 2009 ਵਿੱਚ, ਰਾਧਾ ਨੇ ਆਪਣੀ ਪਹਿਲੀ ਐਲਬਮ ਨਾਵ ਮਾਜ਼ਾ ਸ਼ਾਮੀ ਜਾਰੀ ਕੀਤੀ ਸੀ। ਉਸ ਨੇ ਹ੍ਰਿਦੈਨਾਥ ਤੋਂ ਸਿਖਲਾਈ ਲਈ ਹੈ ਅਤੇ ਵੱਖ-ਵੱਖ ਸਟੇਜ ਸ਼ੋਆਂ ਵਿਚ ਉਸ ਦੇ ਨਾਲ ਕੰਮ ਕਰਦੀ ਹੈ।[1]

ਹਵਾਲੇ[ਸੋਧੋ]

  1. "The Gen Y Mangeshkar". The Times of India. Retrieved 2 September 2015.