ਹੱਸੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਹੱਸੂ ਹਰਿਆਣਾ, ਭਾਰਤ ਵਿੱਚ ਸਿਰਸਾ ਜ਼ਿਲ੍ਹੇ ਦੀ ਕਾਲਾਂਵਾਲੀ ਤਹਿਸੀਲ ਵਿੱਚ ਸਥਿਤ ਇੱਕ ਪਿੰਡ ਹੈ। ਇਹ ਜ਼ਿਲ੍ਹਾ ਹੈੱਡਕੁਆਰਟਰ ਸਿਰਸਾ ਤੋਂ 50 ਕਿਲੋਮੀਟਰ ਦੂਰ ਸਥਿਤ ਹੈ। ਇਹ ਪਿੰਡ ਪੰਜਾਬ ਦੀ ਹੱਦ ਉੱਤੇ ਹੈ ਜਿਸ ਦੇ ਨਾਲ ਹੀ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਹੈ।[1]

ਸਰਕਾਰੀ ਪ੍ਰਾਈਮਰੀ ਸਕੂਲ ਹੱਸੂ ਦੇ ਮੁੱਖ ਦੁਆਰ ਦਾ ਦ੍ਰਿਸ਼

ਆਬਾਦੀ ਅਤੇ ਰਕਬਾ[ਸੋਧੋ]

ਪਿੰਡ ਦਾ ਕੁੱਲ ਭੂਗੋਲਿਕ ਖੇਤਰਫਲ 1063 ਹੈਕਟੇਅਰ ਹੈ। ਸਾਲ 2011 ਦੀ ਮਰਦਮਸ਼ੁਮਾਰੀ ਮੁਤਾਬਕ ਹੱਸੂ ਦੀ ਕੁੱਲ ਆਬਾਦੀ 1,375 ਲੋਕਾਂ ਦੀ ਹੈ, ਜਿਸ ਵਿੱਚੋਂ ਮਰਦਾਂ ਦੀ ਆਬਾਦੀ 744 ਹੈ ਜਦੋਂ ਕਿ ਔਰਤਾਂ ਦੀ ਆਬਾਦੀ 631 ਹੈ। ਹੱਸੂ ਪਿੰਡ ਦੀ ਸਾਖਰਤਾ ਦਰ 53.16% ਹੈ ਜਿਸ ਵਿੱਚੋਂ 61.42% ਮਰਦ ਅਤੇ 43.42% ਔਰਤਾਂ ਸਾਖਰ ਹਨ। ਹੱਸੂ ਪਿੰਡ ਵਿੱਚ ਕਰੀਬ 250 ਘਰ ਹਨ।[1]

ਪ੍ਰਸ਼ਾਸਨ[ਸੋਧੋ]

ਹੱਸੂ ਪਿੰਡ ਡੱਬਵਾਲੀ ਵਿਧਾਨ ਸਭਾ ਹਲਕੇ ਅਤੇ ਸਿਰਸਾ ਲੋਕ ਸਭਾ ਹਲਕੇ ਅਧੀਨ ਆਉਂਦਾ ਹੈ। ਕਾਲਾਂਵਾਲੀ ਸਾਰੀਆਂ ਵੱਡੀਆਂ ਆਰਥਿਕ ਗਤੀਵਿਧੀਆਂ ਲਈ ਹੱਸੂ ਪਿੰਡ ਦਾ ਸਭ ਤੋਂ ਨਜ਼ਦੀਕੀ ਸ਼ਹਿਰ ਹੈ।[1]

ਨੇੜਲੇ ਪਿੰਡ[ਸੋਧੋ]

ਹੱਸੂ ਦੇ ਆਸੇ ਪਾਸੇ ਅਸੀਰ, ਨਰੰਗ, ਪਿਪਲੀ, ਮਾਖਾ, ਪਾਨਾ, ਖੋਖਰ, ਹੱਸੂ, ਦੇਸੂ ਮਲਕਾਣਾ, ਜਗਮਾਲਵਾਲੀ, ਕਾਲਾਂਵਾਲੀ ਪਿੰਡ ਅਤੇ ਕਾਲਾਂਵਾਲੀ ਮੰਡੀ ਹਨ।

ਹਵਾਲੇ[ਸੋਧੋ]

  1. 1.0 1.1 1.2 "Hassu Village in Dabwali (Sirsa) Haryana | villageinfo.in". villageinfo.in. Retrieved 2023-04-10.