ਜ਼ਹਰਾ ਨਿਗਾਹ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜ਼ਹਰਾ ਨਿਗਾਹ
زہرہ نگاہ
ਜਨਮਹੈਦਰਾਬਾਦ, ਬਰਤਾਨਵੀ ਭਾਰਤ
ਕੌਮੀਅਤਪਾਕਿਸਤਾਨੀ
ਕਿੱਤਾਕਵੀ

ਜ਼ਹਰਾ ਨਿਗਾਹ (ਉਰਦੂ: زہرہ نگاہ‎) ਪਾਕਿਸਤਾਨ ਤੋਂ ਉਰਦੂ ਕਵਿਤਰੀ ਅਤੇ ਸਕਰੀਨ-ਲੇਖਕ ਹੈ।[1][2][3] ਉਸਨੇ 1950ਵਿਆਂ ਵਿੱਚ ਪ੍ਰਮੁੱਖਤਾ ਹਾਸਲ ਕੀਤੀ ਜਦੋਂ ਸ਼ਾਇਰੀ ਦੇ ਖੇਤਰ ਚ ਨਰਦਾਂ ਦਾ ਦਬਦਬਾ ਸੀ।[4] ਉਸਨੇ ਕਈ ਟੀਵੀ ਸੀਰੀਅਲ ਵੀ ਲਿਖੇ।[3]

ਜ਼ਿੰਦਗੀ[ਸੋਧੋ]

ਜ਼ਹਰਾ ਨਿਗਾਹ ਦਾ ਜਨਮ 14 ਮਈ 1937 ਨੂੰ ਹੈਦਰਾਬਾਦ, ਭਾਰਤ ਵਿੱਚ ਹੋਇਆ ਅਤੇ 1947 ਵਿੱਚ ਪਾਰਟੀਸ਼ਨ ਦੇ ਬਾਅਦ ਉਹ ਮਾਤਾ-ਪਿਤਾ ਦੇ ਨਾਲ ਪਾਕਿਸਤਾਨ ਚਲੀ ਗਈ ਸੀ। ਉਹ ਹੈਦਰਾਬਾਦ ਡੈਕਨ ਦੇ ਵਿਦਵਾਨ ਪਰਿਵਾਰ ਨਾਲ ਸੰਬੰਧਿਤ ਸੀ। ਉਸ ਦਾ ਪਿਤਾ ਕਵਿਤਾ ਵਿੱਚ ਦਿਲਚਸਪੀ ਰੱਖਣ ਵਾਲਾ ਇੱਕ ਸਿਵਲ ਸੇਵਕ ਸੀ। ਜ਼ਹਰਾ ਦੀ ਵੱਡੀ ਭੈਣ, ਸੂਰਈਆ ਬਾਜੀਆ ਇੱਕ ਬਹੁਤ ਵਧੀਆ ਨਾਟਕ ਲੇਖਕ ਹੈ। ਉਸ ਦੇ ਭਰਾਵਾਂ ਵਿੱਚੋਂ ਇਕ, ਅਨਵਰ ਮਕਸੂਦ, ਇੱਕ ਪਰਭਾਵੀ ਵਿਅੰਗਕਾਰ ਅਤੇ ਜਨਤਕ ਸਪੀਕਰ ਹੈ ਅਤੇ ਦੂਸਰਾ ਭਰਾ, ਅਹਿਮਦ ਮਕਸੂਦ ਸਿੰਧ ਸਰਕਾਰ ਦਾ ਸਕੱਤਰ ਸੀ। ਇੱਕ ਸਿਵਲ ਸੇਵਕ ਸੀ ਅਤੇ ਸੂਫ਼ੀ ਕਵਿਤਾ ਵਿੱਚ ਦਿਲਚਸਪੀ ਰਖਣ ਵਾਲੇ ਮਾਜਿਦ ਅਲੀ ਨਾਲ ਉਸਨੇ ਵਿਆਹ ਕੀਤਾ। ਉਸ ਨੂੰ ਆਪਣੇ ਸਾਹਿਤਿਕ ਕੰਮ ਦੀ ਮਾਨਤਾ ਵਜੋਂ ਕਈ ਪੁਰਸਕਾਰ ਮਿਲੇ ਹਨ।

ਰਚਨਾਵਾਂ[ਸੋਧੋ]

  • ਸ਼ਾਮ ਕਾ ਫਲਾ ਤਾਰ[4]
  • ਵਰਕ[4]
  • ਫ਼ਿਰਾਕ[4]
  1. "Pakistani poet Zehra Nigah enthrals at Jashn-e-Bahar". The Times Of India. 2012-04-07. Retrieved 2012-11-23. 
  2. "CD of Zehra Nigah's poetry in her voice launched". Daily Dawn. 2012-02-15. Retrieved 2012-11-23. 
  3. 3.0 3.1 "Portrait of a lady". The Hindu. 2004-11-07. Retrieved 2012-11-23. 
  4. 4.0 4.1 4.2 4.3 "Zehra Nigah, a powerful voice on Pakistan's poetic horizon, shines brighter in her twilight years.". Front Line, India's National Magazine. 2012-05-18. Retrieved 2012-11-23.