ਸਾਗ਼ਰ ਸਦੀਕੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਸਾਗ਼ਰ ਸਦੀਕੀ ਤੋਂ ਰੀਡਿਰੈਕਟ)
Jump to navigation Jump to search
ਸਾਗ਼ਰ ਸਦੀਕੀ
ساغر صدیقی
ਜਨਮਮੁਹੰਮਦ ਅਖ਼ਤਰ
1928
ਅੰਬਾਲਾ, ਬਰਤਾਨਵੀ ਭਾਰਤ
ਮੌਤ19 ਜੁਲਾਈ 1974(1974-07-19) (ਉਮਰ 46)
ਲਹੌਰ, ਪਾਕਿਸਤਾਨ
ਕਿੱਤਾਉਰਦੂ ਸ਼ਾਇਰ
ਪ੍ਰਭਾਵਿਤ ਹੋਣ ਵਾਲੇਉਰਦੂ ਸ਼ਾਇਰੀ
ਵਿਧਾਗ਼ਜ਼ਲ, ਨਜ਼ਮ, ਮੁਕਤ ਕਾਵਿ

ਮੁਹੰਮਦ ਅਖ਼ਤਰ (1928–1974) (ਤਖ਼ੱਲਸ ਸਾਗ਼ਰ ਸਦੀਕੀ ਉਰਦੂ:ساغر صدیقی) ਇੱਕ ਪਾਕਿਸਤਾਨੀ ਉਰਦੂ ਸ਼ਾਇਰ ਸੀ। ਆਪਣੇ ਬਰਬਾਦ ਅਤੇ ਬੇਘਰ ਇਕੱਲ ਭਰੇ ਜੀਵਨ ਦੇ ਬਾਵਜੂਦ, ਉਹ ਅਖੀਰ ਦਮ ਤੱਕ ਇੱਕ ਭਿਖਾਰੀ ਦੇ ਤੌਰ ਤੇ ਮਸ਼ਹੂਰ ਰਿਹਾ। ਉਹ ਇੱਕ ਸੰਤ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ ਅਤੇ ਉਹ ਆਪਣੀ ਮੌਤ ਉਪਰੰਤ ਇੱਕ ਪਾਲਤੂ ਕੁੱਤੇ ਦੇ ਇਲਾਵਾ ਕੁਝ ਵੀ ਛੱਡ ਕੇ ਨਹੀਂ ਸੀ ਗਿਆ। ਉਸ ਕੁੱਤੇ ਦੀ ਵੀ ਉਸੇ ਗਲੀ ਵਿੱਚ ਇੱਕ ਸਾਲ ਦੇ ਬਾਅਦ ਵਿੱਚ ਮੌਤ ਹੋ ਗਈ ਜਿਥੇ ਸਾਗ਼ਰ ਦੀ ਹੋਈ ਸੀ।[1][2][3]

ਜੀਵਨੀ[ਸੋਧੋ]

ਸਾਗ਼ਰ ਸਦੀਕੀ (ਜਨਮ ਸਮੇਂ ਮੁਹੰਮਦ ਅਖ਼ਤਰ محمد اختر ) ਦਾ ਅਸਲ ਖ਼ਾਨਦਾਨ ਅੰਬਾਲੇ ਤੋਂ ਸੀ ਅਤੇ 1928 ਨੂੰ ਅੰਬਾਲੇ ਵਿੱਚ ਹੀ ਉਸਦਾ ਜਨਮ ਹੋਇਆ।[4][5] ਉਸ ਦੇ ਨਿੱਜੀ ਜੀਵਨ ਦੇ ਕੋਈ ਇਤਿਹਾਸਕ ਰਿਕਾਰਡ ਨਹੀਂ ਹਨ। ਉਸ ਨੇ ਇਸ ਸਬੰਧ ਵਿੱਚ ਘੱਟ ਹੀ ਕਦੇ ਕਿਸੇ ਨਾਲ ਕੋਈ ਗੱਲ ਕੀਤੀ ਅਤੇ ਉਸ ਦੇ ਗਵਾਹਾਂ ਤੋਂ ਹੀ ਉਸ ਬਾਰੇ ਮਾੜਾ ਮੋਟਾ ਪਤਾ ਚਲਦਾ ਹੈ।[6] ਘਰ ਦੇ ਮਾਹੌਲ ਤੋਂ ਤੰਗ ਆਕੇ ਉਹ ਛੋਟੀ ਉਮਰ ਵਿੱਚ ਹੀ ਅੰਮ੍ਰਿਤਸਰ ਚਲਿਆ ਗਿਆ ਅਤੇ ਉਥੇ ਹਾਲ ਬਾਜ਼ਾਰ ਵਿੱਚ ਇੱਕ ਦੁਕਾਨਦਾਰ ਕੋਲ ਨੌਕਰੀ ਕਰ ਲਈ, ਜੋ ਲੱਕੜੀ ਦੀਆਂ ਕੰਘੀਆਂ ਬਣਾ ਕੇ ਵੇਚਿਆ ਕਰਦਾ ਸੀ। ਉਸ ਨੇ ਵੀ ਇਹ ਕੰਮ ਸਿੱਖ ਲਿਆ। ਦਿਨ ਭਰ ਕੰਘੀਆਂ ਬਣਾਉਂਦਾ ਅਤੇ ਰਾਤ ਨੂੰ ਉਹ ਉਸੇ ਦੁਕਾਨ ਦੀ ਕਿਸੇ ਨੁੱਕਰ ਵਿੱਚ ਪੈ ਜਾਂਦਾ। ਉਹ 14, 15 ਸਾਲ ਦੀ ਉਮਰ ਵਿੱਚ ਹੀ ਸ਼ੇਅਰ ਕਹਿਣ ਲੱਗ ਪਿਆ ਸੀ। ਸ਼ੁਰੂ ਵਿੱਚ ਤਖ਼ੱਲਸ ਨਾਸਿਰ ਮਜ਼ਾਜ਼ੀ ਥਾ ਲੇਕਿਨ ਜਿਲਦ ਹੀ ਇਸੇ ਛੋੜ ਕਰ ਸਾਗ਼ਰ ਸਦੀਕੀ ਹੋ ਗਏ।

ਸਾਗ਼ਰ ਦੀ ਅਸਲ ਚੜ੍ਹਾਈ 1944 ਵਿੱਚ ਹੋਈ। ਇਸ ਸਾਲ ਅੰਮ੍ਰਿਤਸਰ ਵਿੱਚ ਇਕ ਬੜੇ ਪੈਮਾਨੇ ਦਾ ਮੁਸ਼ਾਇਰਾ ਕਰਵਾਇਆ ਗਿਆ ਸੀ, ਜਿਸ ਵਿੱਚ ਸ਼ਿਰਕਤ ਲਈ ਲਾਹੌਰ ਦੇ ਕੁਝ ਸ਼ਾਇਰ ਵੀ ਸੱਦੇ ਗਏ ਸੀ। ਉਨ੍ਹਾਂ ਵਿਚੋਂ ਇਕ ਸਾਹਿਬ ਨੂੰ ਪਤਾ ਲੱਗਿਆ ਕਿ ਇਹ "ਲੜਕਾ" (ਸਾਗ਼ਰ ਸਦੀਕੀ) ਵੀ ਸ਼ੇਅਰ ਕਹਿੰਦਾ ਹੈ। ਉਸ ਨੇ ਪਰਬੰਧਕਾਂ ਨੂੰ ਕਹਿ ਕੇ ਇਸੇ ਮੁਸ਼ਾਇਰੇ ਵਿੱਚ ਉਸਨੂੰ ਸ਼ੇਅਰ ਪੜ੍ਹਨ ਦਾ ਮੌਕਾ ਦਿਵਾ ਦਿੱਤਾ। ਸਾਗ਼ਰ ਦੀ ਆਵਾਜ਼ ਵਿੱਚ ਬਹੁਤ ਸੋਜ਼ ਸੀ ਅਤੇ ਤਰੰਨਮ ਵਿੱਚ ਪੜ੍ਹਨ ਦਾ ਉਸਦਾ ਜਵਾਬ ਨਹੀਂ ਸੀ। ਬੱਸ ਫਿਰ ਕੀ ਸੀ, ਉਸ ਰਾਤ ਉਸ ਨੇ ਸਹੀ ਮਾਹਨਿਆਂ ਚ ਮੁਸ਼ਾਇਰਾ ਲੁੱਟ ਲਿਆ।

ਹਵਾਲੇ[ਸੋਧੋ]