ਸਮੱਗਰੀ 'ਤੇ ਜਾਓ

.in

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
.in
.in
ਸ਼ੁਰੂ ਕਿੱਤਾ1989
ਟੀਐਲਡੀਟਾੱਪ-ਲੈੱਵਲ ਡੋਮੇਨ ਦੇਸ਼ ਕੋਡ
ਰੁਤਬਾActive
ਰਜਿਸਟਰੀਆਈ ਐਨ ਰਜਿਸਟਰੀ
ਸਮਰਥਕਨੇਸ਼ਨਲ ਇੰਟਰਨੈੱਟ ਅਕਸਚੈਂਜ ਆਫ ਇੰਡੀਆ
Intended use ਭਾਰਤ ਨਾਲ ਸਬੰਧਤ ਚਿਜਾਂ ਲਈ
Actual useਪਹਿਲਾਂ ਇਹ ਬਹੁਤ ਪ੍ਰਚਲਿਤ ਨਹੀਂ ਸੀ, ਕਿਉਂਕਿ ਜਿਆਦਾ ਭਾਰਤੀ .com ਟੀਐਲਡੀ ਨੂੰ ਪਹਿਲ ਦਿੰਦੇ ਸਨ; ਪਰ 2005 ਤੋਂ ਨੀਤੀਆਂ ਬਦਲਣ ਬਾਅਦ ਇਸ ਦੀ ਰਜਿਸਟਰੀ ਵਿੱਚ ਬਹੁਤ ਵਾਧਾ ਹੋਇਆ ਹੈ।
ਰਜਿਸਟਰੀ ਲਈ ਪਾਬੰਦੀਆਂਇਸ ਡੋਮੇਨ ਲਈ ਰਜਿਸਟਰੀ ਕਰਨ ਤੇ ਕੋਈ ਪਾਬੰਦੀ ਨਹੀਂ, ਕੋਈ ਵੀ ਸੇਕੰਡ-ਲੈੱਵਲ ਜਾਂ ਥਰਡ-ਲੈੱਵਲ ਡੋਮੇਨਾਂ ਲਈ ਰਜਿਸਟਰੀ ਕਰ ਸਕਦਾ ਹੈ; ਪਰ ਕੁਝ ਵਿਸ਼ੇਸ਼ ਡੋਮੇਨਾਂ ਲਈ ਹਲੇ ਵੀ ਕੁਝ ਪਾਬੰਦੀਆਂ ਹਨ
Structureਸੇਕੰਡ-ਲੈੱਵਲ ਜਾਂ ਥਰਡ-ਲੈੱਵਲ ਡੋਮੇਨਾਂ ਲਈ ਰਜਿਸਟਰੀ ਕਰ ਸਕਦੇ ਹਨ।
Documentsਨੀਤੀਆਂ
Dispute policies.IN ਡੋਮੇਨ ਨਾਂ ਦੇ ਵਿਵਾਦ ਤੇ ਫ਼ੇਸਲਾ ਕਰਨ ਲਈ ਨੀਤੀ (INDRP)
ਵੈੱਬ-ਸਾਇਟregistry.in

.in ਭਾਰਤ ਦੇ ਲਈ ਇੰਟਰਨੈੱਟ ਦਾ ਟਾੱਪ-ਲੈੱਵਲ ਡੋਮੇਨ (top-level domain ਜਾਂ ccTLD) ਦੇਸ਼ ਕੋਡ ਹੈ। ਇਸ ਡੋਮੇਨ ਦੀ ਦੇਖ-ਭਾਲ ਆਈ ਐਨ ਰਜਿਸਟਰੀ (INRegistry) ਦੇ ਹੇਠ ਹੈ, ਜੋ ਨੇਸ਼ਨਲ ਇੰਟਰਨੈੱਟ ਅਕਸਚੈਂਜ ਆਫ ਇੰਡੀਆ (National Internet Exchange of India) ਦੇ ਥੱਲੇ ਆਉਂਦਾ ਹੈ। ਆਈ ਐਨ ਰਜਿਸਟਰੀ ਨੂੰ ਭਾਰਤ ਦੀ ਸਰਕਾਰ ਦੁਆਰਾ ਸਥਾਪਤ ਕੀਤਾ ਗਿਆ ਸੀ।

.in[ਸੋਧੋ]

2005 ਤੋਂ ਬਾਅਦ, ਨਵੀਆ ਨੀਤੀਆਂ ਅਨੂਸਾਰ .in ਡੋਮੇਨ ਹੇਠ ਬੇਅੰਤ ਰਜਿਸਟਰੀ ਕੀਤੀ ਜਾ ਸਕਦੀ ਹੈ।

 • .in (ਕੋਈ ਵੀ ਲੇ ਸਕਦਾ ਹੈ; ਇਹ ਕੰਪਨੀਆਂ, ਆਮ ਲੋਕ, ਅਤੇ ਭਾਰਤ ਦਿਆਂ ਸੰਸਥਾਵਾਂ ਦੁਆਰਾ ਵਰਤਿਆ ਜਾਂਦਾ ਹੈ)
 • .co.in (ਬੇੰਕਾਂ, ਰਜਿਸਟਰੀ ਹੋਈਆਂ ਕੰਪਣੀਆਂ ਅਤੇ ਟ੍ਰੇਡਮਾਰਕ ਲਈ)
 • .firm.in (ਦੁਕਾਨਾਂ, ਸਾਂਝੀਦਾਰੀ, ਸੰਪਰਕ ਦਫ਼ਤਰਾਂ, ਅਤੇ ਇਕੱਲੇ ਮਾਲਕਾਂ ਲਈ)
 • .net.in (ਇੰਟਰਨੈੱਟ ਸੇਵਾ ਦੇਣ ਵਾਲੀਆਂ ਕੰਪਨੀਆਂ ਲਈ)
 • .org.in (ਬਿਨਾਂ-ਲਾਭਦਾਰੀ ਸੰਸਥਾਵਾਂ ਲਈ)
 • .gen.in (ਆਮ ਵਰਤੋਂ ਲਈ)
 • .ind.in (ਵਿਅਕਤੀਆਂ ਵਾਸਤੇ)

ਛੇ ਜ਼ੋਨਾਂ ਭਾਰਤੀ ਸੰਸਥਾਵਾਂ ਲਈ ਰੱਖਿਆਂ ਗਈਆਂ ਹਨ:

 • .ac.in (ਵਿਦਿਅਕ ਸੰਸਥਾ)
 • .edu.in (ਵਿਦਿਅਕ ਸੰਸਥਾ)
 • .res.in (ਭਾਰਤੀ ਖੋਜ ਸੰਸਥਾ)
 • .ernet.in (ਪੁਰਾਣਾ, ਭਾਰਤੀ ਖੋਜ ਅਤੇ ਵਿਦਿਅਕ ਸੰਸਥਾਵਾਂ ਲਈ)
 • .gov.in (ਭਾਰਤੀ ਸਰਕਾਰ)
 • .mil.in (ਭਾਰਤੀ ਮਿਲਟਰੀ)

ਪਹਿਲਾਂ ਦੀਆਂ ਨੀਤੀਆਂ ਨੂੰ ਥੋੜੀ ਖੁੱਲ ਦੇਣ ਤੋਂ ਪਹਿਲਾਂ, 1992 ਤੋਂ 2004 ਤੱਕ, .in ਡੋਮੇਨ ਤੇ ਸਿਰਫ਼ 7000 ਨਾਂਵਾਂ ਦੀ ਰਜਿਸਟਰੀ ਹੋਈ ਸੀ। 2005 ਤੋਂ ਨੀਤੀਆਂ 'ਚ ਸੁਧਾਰ ਕਰਨ ਬਾਅਦ, 2006 ਦੇ ਅੰਤ ਤੱਕ 150 ਤੋਂ ਜਿਆਦਾ ਦੇਸ਼ਾ ਵਿੱਚ, 2,00,000 ਤੋਂ ਉੱਪਰ ਨਾਂ ਦੀ ਰਜਿਸਟਰੀ ਹੋ ਚੁਕੀ ਸੀ। ਲੱਗਭਗ 80% ਰਜਿਸਟਰੀਆਂ ਭਾਰਤ, ਜਰਮਨੀ, ਅਤੇ ਅਮਰੀਕਾ ਤੋਂ ਹਨ।

.nic.in ਡੋਮੇਨ ਰਾਸ਼ਟਰੀ ਸੂਚਨਾਂ ਕੇਂਦਰ ਲਈ ਸੀ, ਪਰ ਜਿਆਦਾਤਰ ਭਾਰਤ ਦੀਆਂ ਸਰਕਾਰੀ ਸੰਸਥਾਵਾਂ ਦੇ ਡੋਮੇਨ ਵੀ .nic.in ਵਿੱਚ ਖ਼ਤਮ ਹੁੰਦੇ ਹਨ।

ਬਾਹਰਲੇ ਲਿੰਕ[ਸੋਧੋ]