21ਵੀਂ ਸਦੀ ਵਿੱਚ ਪੂੰਜੀ
ਲੇਖਕ | ਤੋਮਾਂ ਪਿਕੇਤੀ |
---|---|
ਮੂਲ ਸਿਰਲੇਖ | Le Capital au XXIe siècle |
ਦੇਸ਼ | ਫ਼ਰਾਂਸ, ਸੰਯੁਕਤ ਰਾਜ |
ਭਾਸ਼ਾ | ਫ਼ਰਾਂਸੀਸੀ, ਅੰਗਰੇਜ਼ੀ |
ਵਿਸ਼ਾ | ਪੂੰਜੀਵਾਦ, ਆਰਥਿਕ ਇਤਿਹਾਸ ਤੇ ਆਰਥਿਕ ਅਸਮਾਨਤਾ |
ਪ੍ਰਕਾਸ਼ਕ | ਏਡੀਸ਼ਨ ਡੂ ਸਈਅਲ, ਹਾਰਵਰਡ ਯੂਨੀਵਰਸਿਟੀ ਪ੍ਰੈੱਸ |
ਪ੍ਰਕਾਸ਼ਨ ਦੀ ਮਿਤੀ | ਅਗਸਤ 2013 |
ਅੰਗਰੇਜ਼ੀ ਵਿੱਚ ਪ੍ਰਕਾਸ਼ਿਤ | ਅਪ੍ਰੈਲ 2014 |
ਸਫ਼ੇ | 696 |
ਆਈ.ਐਸ.ਬੀ.ਐਨ. | 978-0674430006 |
21ਵੀਂ ਸਦੀ ਵਿੱਚ ਪੂੰਜੀ ਪੈਰਿਸ ਸਕੂਲ ਦੇ ਫਰਾਂਸੀਸੀ ਅਰਥ-ਸ਼ਾਸਤਰੀ ਤੋਮਾਂ ਪਿਕੇਤੀ ਦੀ ਕਿਤਾਬ ਹੈ। ਇਸ ਵਿੱਚ ਅੰਕੜਿਆਂ ਦੇ ਆਧਾਰ ਉੱਤੇ ਲਗਪਗ ਵੀਹ ਵਿਕਸਿਤ ਮੁਲਕਾਂ ਵਿੱਚ ਮੌਜੂਦਾ ਪੂੰਜੀਵਾਦੀ ਵਿਵਸਥਾ ਦੇ ਤਹਿਤ ਆਈ ਆਰਥਕ ਅਸਾਮਨਤਾ ਦਾ ਅਧਿਐਨ ਕੀਤਾ ਗਿਆ ਹੈ। ਇਹ ਮੂਲ ਫਰਾਂਸੀਸੀ ਵਿੱਚ ਅਗਸਤ 2013 ਵਿੱਚ ਛਪੀ ਸੀ, ਅਤੇ ਅਗਲੇ ਸਾਲ ਅਪ੍ਰੈਲ 2014 ਵਿੱਚ ਇਸਦਾ ਅੰਗਰੇਜ਼ੀ ਤਰਜੁਮਾ ਛਪਿਆ।[1]
ਪੁਸਤਕ ਦਾ ਕੇਂਦਰੀ ਥੀਸਿਸ ਇਹ ਹੈ ਕਿ ਜਦੋਂ ਦੀਰਘ ਕਾਲ ਵਿੱਚ ਪੂੰਜੀ ਤੇ ਰਿਟਰਨ (ਆਰ) ਦੀ ਦਰ ਆਰਥਿਕ ਵਿਕਾਸ (ਜੀ) ਦੀ ਦਰ ਤੋਂ ਵੱਧ ਹੁੰਦੀ ਹੈ, ਤਾਂ ਨਤੀਜਾ ਧਨ ਦੇ ਕੇਂਦਰੀਕਰਨ ਵਿੱਚ ਨਿਕਲਦਾ ਹੈ, ਅਤੇ ਦੌਲਤ ਦੀ ਇਹ ਨਾਬਰਾਬਰ ਵੰਡ ਸਮਾਜਿਕ ਅਤੇ ਆਰਥਿਕ ਅਸਥਿਰਤਾ ਦਾ ਕਾਰਨ ਬਣਦੀ ਹੈ। ਪਿਕਤੀ ਨਾਬਰਾਬਰੀ ਨੂੰ ਘਟਾਉਣ ਅਤੇ ਦੌਲਤ ਦਾ ਬੜਾ ਵੱਡਾ ਹਿੱਸਾ ਥੋੜੀ ਜਿਹੀ ਘੱਟ ਗਿਣਤੀ ਦੇ ਨਿਯੰਤਰਣ ਵਿੱਚ ਆਉਣ ਤੋਂ ਰੋਕਣ ਵਿੱਚ ਮਦਦ ਕਰਨ ਲਈ ਵਧੇਰੇ ਦੌਲਤ ਟੈਕਸਾਂ ਦੀ ਇੱਕ ਵਿਸ਼ਵਵਿਆਪੀ ਪ੍ਰਣਾਲੀ ਦਾ ਪ੍ਰਸਤਾਵ ਰੱਖਦੀ ਹੈ।
2014 ਦੇ ਅੱਧ ਤਕ, ਕਿਤਾਬ ਦੇ ਫ੍ਰੈਂਚ ਐਡੀਸ਼ਨ ਦੀਆਂ 50 ਹਜ਼ਾਰ ਕਾਪੀਆਂ ਵਿਕ ਗਈਆਂ ਸੀ। 2014 ਵਾਲੇ ਅੰਗਰੇਜ਼ੀ ਐਡੀਸ਼ਨ ਦੀ 80 ਹਜ਼ਾਰ ਕਾਪੀ ਛਾਪੀ ਗਈ ਸੀ ਅਤੇ 13 ਹਜ਼ਾਰ ਤੋਂ ਵੱਧ ਡਿਜੀਟਲ ਕਾਪੀਆਂ ਦੇ ਰੂਪ ਵਿੱਚ ਇਸ ਦੀ ਵਿਕਰੀ ਹੋਈ। 18 ਮਈ, 2014 ਨੂੰ ਅੰਗਰੇਜ਼ੀ ਐਡੀਸ਼ਨ ਨਿਊ ਯਾਰਕ ਟਾਈਮਜ਼ ਸਭ ਤੋਂ ਵੱਧ ਵਿੱਕਰੀ ਪੱਖੋਂ ਹਾਰਡਕਵਰ ਨਾਨਫਿਕਸ਼ਨ ਲਈ ਪਹਿਲੇ ਨੰਬਰ ਤੇ ਪਹੁੰਚ ਗਈ ਅਤੇ ਅਕਾਦਮਿਕ ਪ੍ਰਕਾਸ਼ਕ ਹਾਰਵਰਡ ਯੂਨੀਵਰਸਿਟੀ ਪ੍ਰੈਸ ਦੀ ਹੁਣਤੱਕ ਦੀ ਸਭ ਤੋਂ ਵੱਡਾ ਵਿਕਰੀ ਮਾਹਰਕਾ ਬਣ ਗਈ। ਜਨਵਰੀ 2015 ਤੱਕ ਕਿਤਾਬ ਨੇ ਫ੍ਰੈਂਚ, ਇੰਗਲਿਸ਼, ਜਰਮਨ, ਚੀਨੀ ਅਤੇ ਸਪੈਨਿਸ਼ ਵਿੱਚ 15 ਕਰੋੜ ਕਾਪੀਆਂ ਵਿਕ ਚੁਕੀਆਂ ਸਨ।[2]
ਹਵਾਲੇ
[ਸੋਧੋ]- ↑ Piketty's Capital: An Economist's Inequality Ideas Are All the Rage by Megan McArdle, ਬਲੂਮਬਰਗ ਬਿਜ਼ਨਸਵੀਕ, 29 ਮਈ 2014
- ↑ "French economist and best-selling author Thomas Piketty on Thursday refused France's highest honour – the Légion d'Honneur". France 24. 1 January 2015. Retrieved 29 January 2015.