ਕਵਿਤਾ
ਕਵਿਤਾ ਸਾਹਿਤ ਦਾ ਇੱਕ ਰੂਪ ਹੈ ਜਿਸ ਵਿੱਚ ਕਵੀ ਸ਼ਬਦਾਂ ਨੂੰ ਉਹਨਾਂ ਦੇ ਆਮ ਅਰਥਾਂ ਨਾਲੋਂ ਵਧੇਰੇ ਅਰਥ ਪ੍ਰਦਾਨ ਕਰਨ ਲਈ ਕਾਵਿਕ ਸਾਧਨਾਂ (ਲੈਅ, ਅਲੰਕਾਰ ਅਤੇ ਸ਼ਬਦ ਦੀਆਂ ਲਖਣਾ ਅਤੇ ਵਿਅੰਜਨਾ ਸ਼ਕਤੀਆਂ) ਦਾ ਪ੍ਰਯੋਗ ਕਰਦਾ ਹੈ। ਦੂਜੇ ਸ਼ਬਦਾਂ ਵਿੱਚ ਕਵਿਤਾ ਆਪਣੇ ਵਿਸ਼ੇਸ਼ ਕਲਾਤਮਕ ਪ੍ਰਯੋਜਨ ਲਈ ਭਾਸ਼ਾ ਦੇ ਸੁਹਜਾਤਮਕ ਅਤੇ ਲੈਆਤਮਕ ਗੁਣਾਂ ਦੀ[1][2][3] ਵਰਤੋਂ ਕਰਦੀ ਹੈ। ਕਵਿਤਾ ਭਾਸ਼ਾ ਦੇ ਅੰਦਰ ਇੱਕ ਹੋਰ ਭਾਸ਼ਾ ਹੁੰਦੀ ਹੈ। ਇਸ ਵਿੱਚ ਖਿਆਲ, ਭਾਵ, ਦ੍ਰਿਸ਼, ਅਕਾਰ ਤੇ ਧੁਨ ਦੀ ਤਾਕਤ ਇਕੱਠੀ ਹੋਈ ਹੁੰਦੀ ਹੈ।
ਇਤਿਹਾਸ
[ਸੋਧੋ]ਇਕ ਕਲਾ ਰੂਪ ਦੇ ਤੌਰ 'ਤੇ ਕਵਿਤਾ ਸਾਖਰਤਾ ਤੋਂ ਪਹਿਲਾਂ ਦੀ ਮੌਜੂਦ ਹੈ।[4] ਸਭ ਤੋਂ ਪੁਰਾਣੀ ਬਚੀ ਐਪਿਕ ਕਵਿਤਾ ਐਪਿਕ ਆਫ਼ ਗਿਲਗਾਮੇਸ਼ ਹੈ, ਜੋ 3 ਮਲੀਨੀਅਮ ਈਪੂ ਦੀ ਸੁਮੇਰ (ਮਸੋਪੋਤਾਮੀਆ, ਹੁਣ ਇਰਾਕ) ਤੋਂ ਹੈ। ਇਹ ਮਿੱਟੀ ਦੀਆਂ ਟਿੱਕੀਆਂ ਤੇ ਅਤੇ ਬਾਅਦ ਨੂੰ ਪਪਾਇਰਸ ਤੇ ਫਾਨਾ ਸਕਰਿਪਟ ਵਿੱਚ ਲਿਖੀ ਹੈ।[5] 2000 ਈਪੂ ਦੀ ਇੱਕ ਟਿੱਕੀ ਤੇ ਇੱਕ ਸਾਲਾਨਾ ਰਸਮ ਦਾ ਵਰਣਨ ਹੈ ਜਿਸ ਵਿੱਚ ਰਾਜਾ ਉਪਜਾਇਕਤਾ ਅਤੇ ਖੁਸ਼ਹਾਲੀ ਦੇ ਲਈ ਦੇਵੀ ਇਨਾਨਾ ਨਾਲ ਪ੍ਰਤੀਕ ਵਿਆਹ ਕਰਵਾਇਆ ਅਤੇ ਪ੍ਰੇਮ ਸਮਾਗਮ ਰਚਾਇਆ, ਅਤੇ ਇਸਨੂੰ ਸੰਸਾਰ ਦੀ ਸਭ ਤੋਂ ਪੁਰਾਣੀ ਪਿਆਰ ਕਵਿਤਾ ਮੰਨਿਆ ਗਿਆ ਹੈ।[6][7]
ਤੱਤ
[ਸੋਧੋ]ਪਿੰਗਲ
[ਸੋਧੋ]ਪਿੰਗਲ ਕਵਿਤਾ ਦੇ ਛੰਦ, ਲੈਅ, ਅਤੇ ਲਹਿਜੇ ਦਾ ਅਧਿਐਨ ਕਰਨ ਵਾਲੀ ਵਿਦਿਆ ਹੁੰਦੀ ਹੈ। ਲੈਅ ਅਤੇ ਛੰਦ ਵੱਖ ਵੱਖ ਹੁੰਦੇ ਹਨ, ਪਰ ਇਹ ਡੂੰਘੀ ਤਰ੍ਹਾਂ ਜੁੜੇ ਹਨ।
ਲੈਅ
[ਸੋਧੋ]ਕਾਵਿਕ ਲੈਅ ਦੀ ਸਿਰਜਣਾ ਦੀਆਂ ਵਿਧੀਆਂ ਅੱਡ ਅੱਡ ਭਾਸ਼ਾਵਾਂ ਵਿੱਚ ਅਤੇ ਕਾਵਿਕ ਪਰੰਪਰਾਵਾਂ ਦੇ ਵਿਚਕਾਰ ਵੱਖ ਵੱਖ ਹਨ।
ਹਵਾਲੇ
[ਸੋਧੋ]- ↑ "Poetry". Oxford Dictionaries. Oxford University Press. 2013. Archived from the original on 2013-06-18. Retrieved 2013-08-25.
{{cite web}}
: Unknown parameter|dead-url=
ignored (|url-status=
suggested) (help) - ↑ "Poetry". Merriam-Webster. Merriam-Webster, Inc. 2013.
- ↑ "Poetry". Dictionary.com. Dictionary.com, LLC. 2013—Based on the Random House Dictionary
{{cite web}}
: CS1 maint: postscript (link) - ↑ Hoivik, S; Luger, K (3 June 2009). "Folk Media for Biodiversity Conservation: A Pilot Project from the Himalaya-Hindu Kush". International Communication Gazette. 71 (4): 321–346. doi:10.1177/1748048509102184.
- ↑ Sanders, NK (trans.) (1972). The Epic of Gilgamesh (Revised ed.). Penguin Books. pp. 7–8.
- ↑ Mark, Joshua J. (13 August 2014). "The World's Oldest Love Poem".
- ↑ ARSU, SEBNEM. "Oldest Line In The World". New York Times. New York Times. Retrieved 1 May 2015.