ਗਿਓਕ ਵਿਲਹੈਲਮ ਫ਼ਰੀਡਰਿਸ਼ ਹੇਗਲ
ਜਾਰਜ ਵਿਲਹੇਮ ਫਰੈਡਰਿਕ ਹੀਗਲ (ਜਰਮਨ: [ˈɡeɔɐ̯k ˈvɪlhɛlm ˈfʁiːdʁɪç ˈheːɡəl]; 27 ਅਗਸਤ 1770 – 14 ਨਵੰਬਰ 1831) ਪ੍ਰਸਿੱਧ ਜਰਮਨ ਫਿਲਾਸਫ਼ਰ ਸਨ ਅਤੇ ਜਰਮਨ ਆਦਰਸ਼ਵਾਦ ਦੀ ਮਸ਼ਹੂਰ ਹਸਤੀ ਸਨ। ਉਹ ਬਹੁਤ ਸਾਲ ਤੱਕ ਬਰਲਿਨ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਰਹੇ ਅਤੇ ਉਹਨਾਂ ਦੀ ਮੌਤ ਵੀ ਉਸੇ ਨਗਰ ਵਿੱਚ ਹੋਈ। ਉਸ ਦੁਆਰਾ ਯਥਾਰਥ ਦੀ ਇਤਿਹਾਸਵਾਦੀ ਅਤੇ ਆਦਰਸ਼ਵਾਦੀ ਵਿਆਖਿਆ ਨੇ ਯੂਰਪੀ ਦਰਸ਼ਨ ਨੂੰ ਕ੍ਰਾਂਤੀਕਾਰੀ ਪਲਟਾ ਦੇ ਦਿੱਤਾ ਅਤੇ ਉਹਦਾ ਦਰਸ਼ਨ ਮਾਰਕਸਵਾਦ ਦੀਆਂ ਐਨ ਬਰੂਹਾਂ ਤੱਕ ਚਲਿਆ ਜਾਂਦਾ ਹੈ।
ਜ਼ਿੰਦਗੀ
[ਸੋਧੋ]ਮੁਢਲੇ ਸਾਲ
[ਸੋਧੋ]ਬਚਪਨ
[ਸੋਧੋ]ਹੇਗਲ ਦਾ ਜਨਮ 27 ਅਗਸਤ, 1770 ਨੂੰ ਦੱਖਣੀ ਜਰਮਨ ਦੇ ਇੱਕ ਸ਼ਹਿਰ ਸਟੁਟਗਰਟ ਵਿੱਚ ਹੋਇਆ ਸੀ। ਬਪਤਿਸਮਾ ਜਾਰਜ ਵਿਲਹੈਲਮ ਫ਼ਰੀਡਰਿਸ਼, ਉਹ ਆਪਣੇ ਨੇੜੇ ਦੇ ਪਰਿਵਾਰ ਵਿੱਚ ਵਿਲਹੈਲਮ ਦੇ ਤੌਰ 'ਤੇ ਜਾਣਿਆ ਜਾਂਦਾ ਸੀ। ਉਸ ਦਾ ਪਿਤਾ, ਜਾਰਜ ਲੁਡਵਿਗ ਸੀ। ਉਸਦਾ ਪਿਤਾ Rentkammersekretär (ਵੁਰਟੈਮਬਰਗ ਦੇ ਡਿਊਕ ਕਾਰਲ ਯੁਗੇਨ ਦੀ ਅਦਾਲਤ ਵਿਖੇ ਰੈਵੇਨਿਊ ਦਫ਼ਤਰ ਵਿੱਚ ਸਕੱਤਰ) ਸੀ। ਹੀਗਲ ਦੀ ਮਾਤਾ, ਮਾਰੀਆ ਮਾਗਡਾਲੇਨਾ ਲੂਈਸਾ, ਵੁਰਟੈਮਬਰਗ ਹਾਈ ਕੋਰਟ ਦੇ ਇੱਕ ਵਕੀਲ ਦੀ ਧੀ ਸੀ। ਹੀਗਲ ਤੇਰਾਂ ਸਾਲਾਂ ਦਾ ਸੀ, ਜਦ ਉਸ ਦੀ "ਬਿਲਿਆਸ ਬੁਖਾਰ" ( Gallenfieber ) ਨਾਲ ਮੌਤ ਹੋ ਗਈ।ਹੀਗਲ ਦੇ ਪਿਤਾ ਨੂੰ ਵੀ ਰੋਗ ਲੱਗ ਹੀ ਚੱਲਿਆ ਸੀ ਪਰ ਉਹ ਬਚ ਗਿਆ।[2] ਹੀਗਲ ਦੀ ਇੱਕ ਭੈਣ, Christiane Luise (1773-1832), ਅਤੇ ਇੱਕ ਭਰਾ ਜਾਰਜ ਲੁਡਵਿਗ (1776-1812)ਸੀ, ਜੋ 1812 ਵਿੱਚ ਨੈਪੋਲੀਅਨ ਦੀ ਰੂਸੀ ਮੁਹਿੰਮ ਵਿੱਚ ਇੱਕ ਅਫ਼ਸਰ ਦੇ ਤੌਰ 'ਤੇ ਲੜਾਈ ਵਿੱਚ ਮਾਰਿਆ ਗਿਆ ਸੀ।
ਹਵਾਲੇ
[ਸੋਧੋ]- ↑ Butler, Judith, Subjects of desire: Hegelian reflections in twentieth-century France (New York: Columbia University Press, 1987)
- ↑ Pinkard, Hegel: A Biography, p. 3, incorrectly gives the date as September 20, 1781, and describes Hegel as aged eleven. Cf. the index to Pinkard's book and his "Chronology of Hegel's Life," which correctly give the date as 1783 (pp. 773, 745); see also German Wikipedia.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |