ਜਿਮੀ ਹੈਂਡਰਿਕਸ
ਜਿਮੀ ਹੈਂਡਰਿਕਸ | |
---|---|
ਜਾਣਕਾਰੀ | |
ਜਨਮ ਦਾ ਨਾਮ | Johnny Allen Hendrix |
ਜਨਮ | Seattle, Washington, US | ਨਵੰਬਰ 27, 1942
ਮੌਤ | ਸਤੰਬਰ 18, 1970 Kensington, London, UK | (ਉਮਰ 27)
ਵੰਨਗੀ(ਆਂ) | |
ਕਿੱਤਾ |
|
ਸਾਜ਼ |
|
ਸਾਲ ਸਰਗਰਮ | 1963–1970 |
ਲੇਬਲ | |
ਵੈਂਬਸਾਈਟ | jimihendrix |
ਜੇਮਜ਼ ਮਾਰਸ਼ਲ "ਜਿਮੀ" ਹੈਂਡਰਿਕਸ (ਜਨਮ ਜੌਨੀ ਐਲਨ ਹੈਂਡਰਿਕਸ; 27 ਨਵੰਬਰ 1942 – 18 ਸਤੰਬਰ 1970) ਇੱਕ ਅਮਰੀਕੀ ਰੌਕ ਗਿਟਾਰਵਾਦਕ, ਗਾਇਕ ਅਤੇ ਗੀਤਕਾਰ ਹੈ। ਭਾਵੇਂ ਇਸਦਾ ਮੁੱਖ ਧਾਰਾ ਕੈਰੀਅਰ ਸਿਰਫ ਚਾਰ ਸਾਲ ਹੀ ਚੱਲਿਆ, ਇਸਨੂੰ ਵਿਆਪਕ ਤੌਰ ਉੱਤੇ ਪ੍ਰਸਿੱਧ ਸੰਗੀਤ ਦੇ ਇਤਿਹਾਸ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਇਲੈਕਟ੍ਰਿਕ ਗਿਟਾਰਵਾਦਕ ਵਜੋਂ ਮੰਨਿਆ ਜਾਂਦਾ ਹੈ, ਅਤੇ 20ਵੀਂ ਸਦੀ ਦੇ ਸਭ ਤੋਂ ਮਸ਼ਹੂਰ ਸੰਗੀਤਕਾਰਾਂ ਵਿੱਚੋਂ ਇੱਕ ਹੈ। ਰਾਕ ਐਂਡ ਰੋਲ ਹਾਲ ਆਫ਼ ਫ਼ੇਮ ਮੁਤਾਬਕ ਇਸਨੂੰ "ਰੌਕ ਸੰਗੀਤ ਦੇ ਇਤਿਹਾਸ ਵਿੱਚ ਸਭ ਤੋਂ ਮਹਾਨ ਸਾਜ਼ਵਾਦਕ" ਵਜੋਂ ਦੱਸਿਆ ਗਿਆ ਹੈ।[1]
ਪਿਛੋਕੜ ਅਤੇ ਬਚਪਨ
[ਸੋਧੋ]ਜਿਮੀ ਹੈਂਡਰਿਕਸ ਦੀ ਵਿਰਾਸਤ ਬਹੁਪੱਖੀ ਸੀ।[2][3] ਇਸਦੀ ਦਾਦੀ ਜ਼ੇਨੋਰਾ "ਨੋਰਾ" ਰੋਜ਼ ਮੂਰ ਅਫ਼ਰੀਕੀ ਅਮਰੀਕੀ ਅਤੇ ਇੱਕ-ਚੌਥਾਈ ਚਿਰੋਕੀ ਸੀ।[4][nb 1] ਇਸਦਾ ਦਾਦਾ, ਬਰਟ੍ਰੈਨ ਫਿਲੈਨਡਰ ਰੋਸ ਹੈਂਡਰਿਕਸ (ਜਨਮ 1866) ਦਾ ਜਨਮ ਅਰਬਾਨਾ, ਓਹਾਇਓ, ਜਾਂ ਇਲੀਨੋਇਸ ਦੇ ਇੱਕ ਅਨਾਜ ਵਪਾਰੀ, ਜੋ ਉਸ ਇਲਾਕੇ ਦੇ ਸਭ ਤੋਂ ਅਮੀਰ ਲੋਕਾਂ ਵਿੱਚੋਂ ਸੀ, ਫੈਨੀ ਨਾਂ ਦੀ ਇੱਕ ਔਰਤ ਦੇ ਨਾਜਾਇਜ਼ ਸੰਬੰਧਾਂ ਵਿੱਚੋਂ ਹੋਇਆ।[6][7][nb 2] ਹੈਂਡਰਿਕਸ ਦੇ ਦਾਦਾ ਦਾਦੀ ਵੈਨਕੂਵਰ, ਕੈਨੇਡਾ ਜਾ ਕੇ ਰਹਿਣ ਲੱਗ ਪਾਏ ਅਤੇ ਉੱਥੇ ਉਹਨਾਂ ਦੇ ਘਰ 10 ਜੂਨ, 1919 ਨੂੰ ਜੇਮਜ਼ ਐਲਨ ਰੋਸ ਹੈਂਡਰਿਕਸ ਨਾਂ ਦਾ ਇੱਕ ਪੁੱਤਰ ਹੋਇਆ ਜਿਸਨੂੰ "ਐਲ" ਕਿਹਾ ਜਾਂਦਾ ਸੀ।[9]
ਜਿਮੀ ਦਾ ਜਨਮ 27 ਨਵੰਬਰ 1942 ਨੂੰ ਸਿਆਟਲ, ਵਸ਼ਿੰਗਟਨ ਵਿਖੇ ਹੋਇਆ ਅਤੇ ਇਸਦਾ ਨਾਂ ਜੌਨੀ ਐਲਨ ਹੈਂਡਰਿਕਸ ਰੱਖਿਆ ਗਿਆ। ਜਦੋਂ ਇਹ ਫ਼ੌਜ ਤੋਂ ਵਾਪਿਸ ਆਇਆ ਤਾਂ ਇਸਦੇ ਪਿਤਾ ਨੇ ਇਸਦਾ ਨਾਂ ਜੇਮਜ਼ ਮਾਰਸ਼ਲ ਹੈਂਡਰਿਕਸ ਰੱਖਿਆ।[10] ਵੱਡੇ ਹੁੰਦੇ ਹੋਏ ਇਸਦੇ ਮਾਪਿਆਂ ਵੱਲੋਂ ਇਸਦਾ ਜ਼ਿਆਦਾ ਧਿਆਨ ਨਾ ਰੱਖਿਆ ਗਿਆ। ਜਦੋਂ ਇਹ ਨੌ ਸਾਲਾਂ ਦਾ ਸੀ ਤਾਂ ਇਸਦੇ ਮਾਪਿਆਂ ਦਾ ਤਲਾਕ ਹੋ ਗਿਆ ਅਤੇ ਜਦੋਂ ਇਹ 16 ਸਾਲਾਂ ਦਾ ਸੀ ਤਾਂ ਇਸਦੀ ਮਾਂ ਦੀ ਮੌਤ ਹੋ ਗਈ।[11] ਜਦੋਂ ਇਹ 14 ਸਾਲਾਂ ਦਾ ਸੀ ਤਾਂ ਇਸਨੂੰ ਇਸਦਾ ਪਿਹਲਾ ਗਿਟਾਰ ਮਿਲਿਆ ਜੋ ਕਿਸੇ ਹੋਰ ਮੁੰਡੇ ਦੁਆਰਾ ਸੁੱਟਿਆ ਗਿਆ ਸੀ ਅਤੇ ਜਿਸ ਉੱਤੇ ਬੱਸ ਇੱਕ ਹੀ ਤਾਰ ਸੀ। ਫਿਰ ਵੀ ਇਹ ਉਸ ਉੱਤੇ ਕਈ ਤਰਜਾਂ ਵਜਾ ਲੈਂਦਾ ਸੀ।[12][13] 15 ਸਾਲ ਦੀ ਉਮਰ ਵਿੱਚ ਇਸਨੇ ਆਪਣੇ ਇੱਕ ਦੋਸਤ ਦੇ ਪਿਤਾ ਤੋਂ 5 ਡਾਲਰ ਵਿੱਚ ਇੱਕ ਅਸਲੀ ਅਕੂਸਟਿਕ ਗਿਟਾਰ ਖਰੀਦਿਆ। ਇਸਦਾ ਪਿਹਲਾ ਇਲੈਕਟ੍ਰਿਕ ਗਿਟਾਰ ਇੱਕ ਸਫੇਦ ਸੁਪਰੋ ਓਜ਼ਾਰਕ ਸੀ ਜੋ ਇਸਦੇ ਪਿਤਾ ਨੇ ਇਸਨੂੰ ਲੈਕੇ ਦਿੱਤਾ ਸੀ।
ਸੰਗੀਤਕ ਸਫ਼ਰ
[ਸੋਧੋ]1966 ਵਿੱਚ ਜਿਮੀ ਨੇ "ਜਿਮੀ ਜੇਮਜ਼ ਐਂਡ ਦ ਬਲੂ ਫਲੇਮਜ਼" ਨਾਂ ਦਾ ਬੈਂਡ ਸਥਾਪਿਤ ਕੀਤਾ। ਬਾਅਦ ਵਿੱਚ ਇੱਕ ਕੰਟ੍ਰੈਕਟ ਮਿਲਣ ਕਾਰਨ ਇਸਨੇ "ਦ ਜਿਮੀ ਹੈਂਡਰਿਕਸ ਐਕਸਪੀਰੀਐਂਸ" ਨਾਂ ਨਾਲ ਇੱਕ ਨਵਾਂ ਬੈਂਡ ਸਥਾਪਿਤ ਕੀਤਾ। ਇਸ ਬੈਂਡ ਵੱਲੋਂ 1967 ਵਿੱਚ "ਆਰ ਯੂ ਐਕਸਪੀਰੀਐਂਸਡ ਨਾਂ ਦੀ ਐਲਬਮ ਲੌਂਚ ਕੀਤੀ ਗਈ।
ਮੌਤ
[ਸੋਧੋ]18 ਸਤੰਬਰ 1970 ਨੂੰ ਲੰਡਨ ਦੇ ਸਮਰਕੰਦ ਹੋਟਲ ਦੇ ਬੇਸਮੈਂਟ ਵਿੱਚ ਇਸਦੀ ਲਾਸ਼ ਮਿਲੀ। ਇਸਦੀ ਮੌਤ ਬਹੁਤ ਜ਼ਿਆਦਾ ਸ਼ਰਾਬ ਪੀਣ ਅਤੇ ਫਿਰ ਉਸ ਤੋਂ ਬਾਅਦ ਬਹੁਤ ਜ਼ਿਆਦਾ ਨੀਂਦ ਦੀਆਂ ਗੋਲੀਆਂ ਲੈਣ ਕਾਰਨ ਹੋਈ।
ਨੋਟਸ
[ਸੋਧੋ]- ↑ Zenora "Nora" Rose Moore was a former vaudeville dancer who moved to Vancouver, British Columbia, Canada, from Tennessee after meeting her husband, former special police officer Bertram Philander Ross Hendrix, on the Dixieland circuit.[2] Nora shared a love for theatrical clothing and adornment, music, and performance with Hendrix. She also imbued him with the stories, rituals, and music that had been part of her Afro-Cherokee heritage and her former life on the stage. Along with his attendance at black Pentecostal church services, writers have suggested these experiences may later have informed his thinking about the connections between emotions, spirituality, and music.[5]
- ↑ Author Charles R. Cross in Room Full of Mirrors writes "He [Hendrix's paternal grandfather, Bertran Philander Ross Hendrix] was born out of wedlock, and from the biracial coupling of his mother, a former slave, and a white merchant who had once owned her."[8]
- ↑ "Biography of the Jimi Hendrix Experience". Rock and Roll Hall of Fame. Archived from the original on ਫ਼ਰਵਰੀ 1, 2013. Retrieved February 25, 2013.
{{cite web}}
: Unknown parameter|dead-url=
ignored (|url-status=
suggested) (help) - ↑ 2.0 2.1 Hendrix, Janie L. "The Blood of Entertainers: The Life and Times of Jimi Hendrix's Paternal Grandparents". Blackpast.org. Retrieved November 15, 2012.
- ↑ Cross 2005, pp. 11–12
- ↑ Shapiro & Glebbeek 1995, pp. 5–6, 13, 746–747.
- ↑ Whitaker 2011, pp. 377–385.
- ↑ Hendrix 1999, p. 10: (primary source); Shapiro & Glebbeek 1995, pp. 5–7: (secondary source).
- ↑ Brown 1992.
- ↑ Cross 2005, p. 16.
- ↑ Hendrix 1999, p. 10: Jimi's father's full name; Shapiro & Glebbeek 1995, pp. 8–9: Al Hendrix' birthdate; Shapiro & Glebbeek 1995, pp. 746–747: Hendrix family tree.
- ↑ "Mega Essays - Jimi Hendrix". Retrieved 2008-10-15.
- ↑ "Rockhall timelines". Retrieved 18-08-1955.
{{cite web}}
: Check date values in:|accessdate=
(help) - ↑ J. A. Hendrix, 1999, My Son Jimi, p. 113.
- ↑ Shapiro, Harry (1990). Jimi Hendrix. Electric Gypsys. W. Heinemann Ltd. pp. 36–37. ISBN 0-312-13062-7.
{{cite book}}
: Unknown parameter|coauthors=
ignored (|author=
suggested) (help)
ਬਾਹਰੀ ਲਿੰਕ
[ਸੋਧੋ]- Works by or about ਜਿਮੀ ਹੈਂਡਰਿਕਸ in libraries (ਵਰਲਡਕੈਟ ਕਿਤਾਬਚਾ)
- ਫਰਮਾ:Guardian topic
- ਜਿਮੀ ਹੈਂਡਰਿਕਸ collected news and commentary at The New York Times
- Articles concerning disputes about rights to the Hendrix musical publishing estate. Los Angeles Times
- FBI Records: The Vault - James Marshall "Jimi" Hendrix at vault.fbi.gov