ਜੌਹਨ ਟਾਈਲਰ
ਜੌਹਨ ਟਾਈਲਰ | |
---|---|
10ਵਾਂ ਰਾਸ਼ਟਰਪਤੀ | |
ਦਫ਼ਤਰ ਵਿੱਚ 4 ਅਪਰੈਲ, 1841 – 4 ਮਾਰਾਚ, 1845 | |
ਉਪ ਰਾਸ਼ਟਰਪਤੀ | ਕੋਈ ਨਹੀਂ |
ਤੋਂ ਪਹਿਲਾਂ | ਵਿਲੀਅਮ ਹੈਨਰੀ ਹੈਰੀਸਨ |
ਤੋਂ ਬਾਅਦ | ਜੇਮਜ਼ ਕੇ. ਪੋਕ |
10ਵਾਂ ਉਪ ਰਾਸ਼ਟਰਪਤੀ | |
ਦਫ਼ਤਰ ਵਿੱਚ 4 ਮਾਰਾਚ, 1841 – 4 ਅਪਰੈਲ, 1841 | |
ਰਾਸ਼ਟਰਪਤੀ | ਵਿਲੀਅਮ ਹੈਨਰੀ ਹੈਰੀਸਨ |
ਤੋਂ ਪਹਿਲਾਂ | ਰਿਚਰਡ ਮੈਟਰ ਜੌਹਨਸਨ |
ਤੋਂ ਬਾਅਦ | ਜ਼ਾਰਜ ਐਮ. ਡੈਲਸ |
ਵਰਜੀਨੀਆ ਤੋਂ ਸੰਯੁਕਤ ਰਾਜ ਸੈਨੇਟਰ | |
ਦਫ਼ਤਰ ਵਿੱਚ 4 ਮਾਰਚ, 1827 – 29 ਫਰਵਰੀ, 1836 | |
ਤੋਂ ਪਹਿਲਾਂ | ਜੌਹਨ ਡੈਨਡੋਲਫl Rives]] |
ਸੈਨੇਟ ਦਾ ਪ੍ਰਧਾਨ | |
ਦਫ਼ਤਰ ਵਿੱਚ 3 ਮਾਰਚ, 1835 – 6 ਦਸੰਬਰ, 1835 | |
ਤੋਂ ਪਹਿਲਾਂ | ਜਾਰਜ ਪੁਆਈਟਡੈਕਟਰ |
ਤੋਂ ਬਾਅਦ | ਵਿਲੀਅਮ ਆਰ. ਕਿੰਗ |
ਵਰਜ਼ੀਆ ਦਾ ਗਵਰਨਰ | |
ਦਫ਼ਤਰ ਵਿੱਚ 10 ਦਸੰਬਰ, 1825 – 4 ਮਾਰਚ, 1827 | |
ਤੋਂ ਪਹਿਲਾਂ | ਜੇਮਜ ਪਲੈਜਨਟਸ |
ਤੋਂ ਬਾਅਦ | ਵਿਲੀਅਮ ਬਰਾਂਚ ਗਿਲਸ |
ਯੂ.ਐੱਸ. ਹਾਊਸ ਆਫ ਰਿਪ੍ਰੈਜ਼ੈਂਟੇਟਿਵ ਮੈਂਬਰ (ਵਰਜੀਨੀਆ ਦੇ 23ਵਾਂ ਜ਼ਿਲ੍ਹੇ ਤੋਂ) | |
ਦਫ਼ਤਰ ਵਿੱਚ 17 ਦਸੰਬਰ, 1816 – 3 ਮਾਰਚ, 1821 | |
ਤੋਂ ਪਹਿਲਾਂ | ਜੌਹਨ ਕਲੋਪਟਨ |
ਤੋਂ ਬਾਅਦ | ਐਾਡਰਿਊ ਸਟੇਵਨਸਨ |
ਨਿੱਜੀ ਜਾਣਕਾਰੀ | |
ਜਨਮ | ਚਾਰਲਸ ਸਹਿਰ ਵਰਜੀਨੀਆ | ਮਾਰਚ 29, 1790
ਮੌਤ | ਜਨਵਰੀ 18, 1862 ਰਿਚਮੌਡ ਵਰਜੀਨੀਆ | (ਉਮਰ 71)
ਕਬਰਿਸਤਾਨ | ਹਾਲੀਵੁੱਡ ਸੀਮੈਂਟਰੀ ਰਿਚਮੌਡ ਵਰਜੀਨੀਆ |
ਸਿਆਸੀ ਪਾਰਟੀ | ਡੈਮੋਕ੍ਰੈਟਿਕ (1811–1828) ਡੈਮੋਕ੍ਰੈਟਿਕ ਪਾਰਟੀ (1828–1834) ਵਹਿੰਗ ਪਾਰਟੀ (1834–1841) ਅਜ਼ਾਦ (1841–1844) |
ਜੀਵਨ ਸਾਥੀ |
|
ਬੱਚੇ | 15 |
ਅਲਮਾ ਮਾਤਰ | ਕਾਲਜ ਆਫ ਵਿਲੀਅਮ ਐਂਡ ਮੈਰੀ |
ਪੇਸ਼ਾ | ਵਕੀਲ |
ਦਸਤਖ਼ਤ | |
ਫੌਜੀ ਸੇਵਾ | |
ਵਫ਼ਾਦਾਰੀ | ਸੰਯੁਕਤ ਰਾਜ ਫਰਮਾ:Country data ਵਰਜੀਨੀਆ |
ਬ੍ਰਾਂਚ/ਸੇਵਾ | ਚਾਰਲਸ ਸਿਟੀ ਰਾਈਫਲਜ਼ |
ਸੇਵਾ ਦੇ ਸਾਲ | 1813 |
ਰੈਂਕ | ਕੈਪਟਨ |
ਜੌਹਨ ਟਾਈਲਰ (29 ਮਾਰਚ, 1790-18 ਜਨਵਰੀ, 1862) ਅਮਰੀਕਾ ਦਾ ਉਹ ਪਹਿਲਾ ਉਪ-ਰਾਸ਼ਟਰਪਤੀ ਸੀ ਜਿਹੜਾ ਪਹਿਲੇ ਰਾਸ਼ਟਰਪਤੀ ਦੀ ਮੌਤ ਤੋਂ ਬਾਅਦ ਰਾਸ਼ਟਰਪਤੀ ਦੇ ਪਦ 'ਤੇ ਪਹੁੰਚਿਆ। ਆਪ ਦਾ ਜਨਮ 29 ਮਾਰਚ, 1790 ਨੂੰ ਵਰਜੀਨੀਆ ਵਿਖੇ ਪਿੱਤ ਜੌਹਨ ਟਾਈਲਰ ਸੀਨੀਅਰ ਅਤੇ ਮਾਤਾ ਮੈਰੀ ਅਰਮਸਟੈਡ ਦੇ ਘਰ ਹੋਇਆ। ਆਪ ਦੇ ਪਿਤਾ ਸਿਆਸਤਦਾਨ[1] ਸਨ ਇਸ ਲਈ ਆਪ ਨੂੰ ਸਿਆਸਤ ਗੁੜਤੀ ਘਰ 'ਚ ਮਿਲੀ।
ਮੁੱਢਲਾ ਜੀਵਨ
[ਸੋਧੋ]ਗਰੈਜੂਏਸ਼ਨ ਅਤੇ ਕਾਨੂੰਨ ਦੀ ਸਿੱਖਿਆ ਟਾਈਲਰ ਨੇ ਵਿਲੀਅਮਸਬਰਗ ਦੇ ਕਾਲਜ ਆਫ ਵਿਲੀਅਮ ਐਂਡ ਮੈਰੀ ਤੋਂ ਹਾਸਲ ਕੀਤੀ। ਆਪ 21 ਸਾਲ ਦੀ ਉਮਰ ਵਿੱਚ ਵਰਜ਼ੀਨੀਆ ਅਸੈਂਬਲੀ ਲਈ ਚੁਣੇ ਗਏ। ਆਪ ਦਾ ਵਿਆਹ ਵਰਜ਼ੀਨੀਆ ਦੀ ਲੈਟੀਆ ਕ੍ਰਿਸਚੀਅਨ ਨਾਲ ਹੋ ਗਿਆ, ਜਿਸ ਦੀ ਕੁੱਖੋਂ ਟਾਈਲਰ ਦੇ 8 ਬੱਚੇ ਪੈਦਾ ਹੋਏ।
ਕੰਮ
[ਸੋਧੋ]ਆਪ ਨੇ ਸੰਵਿਧਾਨ ਦਾ ਬਹੁਤ ਹੀ ਸਖਤਾਈ ਨਾਲ ਵਿਸ਼ਲੇਸ਼ਣ ਕਰਨ ਦਾ ਯਤਨ ਕੀਤਾ। ਆਪ ਨੇ ਇਸ ਪਰੰਪਰਾ ਤੋਂ ਕਦੇ ਵੀ ਥਿੜਕੇ ਨਹੀਂ। ਆਪ ਨੇ ਆਪਣੇ ਰਾਜ ਭਾਗ ਵਿਚ ਕਈ ਅਹਿਮ ਸੁਧਾਰ ਕਰਕੇ ਵਿਖਾਏ। 1816 ਤੋਂ 1821 ਤੱਕ ਹਾਊਸ ਆਫ ਰੀਪਰਜ਼ੈਂਟਿਵ ਵਿਖੇ ਸੇਵਾ ਕਰਦਿਆਂ ਟਾਈਲਰ ਨੇ ਬਹੁਤ ਸਾਰੇ ਰਾਸ਼ਟਰਵਾਦੀ ਕਾਨੂੰਨਾਂ ਵਿਰੁੱਧ ਵੋਟ ਪਾਈ ਅਤੇ ਮਿਸੂਰੀ ਸਮਝੌਤੇ ਦਾ ਵਿਰੋਧ ਕੀਤਾ। ਹਾਊਸ ਨੂੰ ਛੱਡ ਦੇਣ ਬਾਅਦ ਉਹ ਵਰਜੀਨੀਆ ਦਾ ਗਵਰਨਰ ਬਣਿਆ। ਇੱਕ ਸੈਨੇਟਰ ਦੇ ਤੌਰ 'ਤੇ ਉਸ ਨੇ ਹਿਚਕਚਾਹਟ ਨਾਲ ਐਾਡਰਿਊ ਜੈਕਸਨ ਦੀ ਰਾਸ਼ਟਰਪਤੀ ਪਦ ਲਈ ਹਮਾਇਤ ਕੀਤੀ। ਆਪ ਨੇ ਕਾਂਗਰਸ ਵਿੱਚ ਹੈਨਰੀ ਕਲੇਅ, ਡੇਨੀਅਲ ਵੈਬਸਟਰ ਅਤੇ ਨਵੀਂ ਬਣੀ ਪਾਰਟੀ ਵ੍ਹਿਗ ਪਾਰਟੀ ਨਾਲ ਹੱਥ ਮਿਲਾਇਆ, ਜੋ ਰਾਸ਼ਟਰਪਤੀ ਐਾਡਰਿਊ ਜੈਕਸਨ ਦਾ ਵਿਰੋਧ ਕਰਦੇ ਸਨ। ਆਪ ਉਤਪਾਦਕਾਂ ਦੀ ਸਹਾਇਤਾ ਲਈ ਮਹਿਸੂਲ ਚੁੰਗੀ ਬਿੱਲ 'ਤੇ ਦਸਤਖਤ ਕਰ ਕੀਤੇ। ਰਾਜਾਂ ਦੇ ਅਧਿਕਾਰਾਂ ਨਾਲ ਹੀ ਉਸ ਦੇ ਸ਼ਾਸਨ ਵਿੱਚ ਰਾਸ਼ਟਰਪਤੀ ਮਜ਼ਬੂਤ ਹੋਈ। ਅਮਰੀਕਾ ਵਿੱਚ ਗੁੱਟਬੰਦੀ ਵਧ ਗਈ, ਜਿਸ ਨੇ ਗ੍ਰਹਿ ਯੁੱਧ ਦਾ ਰੂਪ ਧਾਰਨ ਕਰ ਲਿਆ।
ਆਪ ਨੇ 1861 ਵਿੱਚ ਦੱਖਣੀ ਕਨਫੈਡਰੇਸੀ ਬਣਾਉਣ ਲਈ ਕੰਮ ਕਰਨਾ ਸ਼ੁਰੂ ਕੀਤਾ। ਜੌਹਨ ਟਾਈਲਰ ਦੀ 1862 ਵਿੱਚ ਮੌਤ ਹੋ ਗਈ।