ਤਰਿਸਤਾਂ ਜ਼ਾਰਾ
ਤਰਿਸਤਾਂ ਜ਼ਾਰਾ ਸੈਮੁਏਲ (ਸੈਮੀ) ਰੋਸੇਨਸਟੋਕ | |
---|---|
ਜਨਮ | 16 ਅਪਰੈਲ 1896 ਮੋਈਨੇਸਤੀ, ਰੋਮਾਨੀਆ |
ਮੌਤ | ਦਸੰਬਰ 25, 1963 ਪੈਰਿਸ, ਫ਼ਰਾਂਸ | (ਉਮਰ 67)
ਕਲਮ ਨਾਮ | ਐਸ. ਸੈਮਈਰੋ |
ਕਿੱਤਾ | ਕਵੀ, ਨਿਬੰਧਕਾਰ, ਪੱਤਰਕਾਰ, ਨਾਟਕਕਾਰ, ਕਲਾਕਾਰ |
ਰਾਸ਼ਟਰੀਅਤਾ | ਰੋਮਾਨੀਆਈ, ਫ਼ਰਾਂਸੀਸੀ |
ਕਾਲ | 1912–1963 |
ਸ਼ੈਲੀ | ਪ੍ਰਗੀਤਕ ਕਵਿਤਾ, ਮਹਾਂ ਕਾਵਿ, ਖੁੱਲ੍ਹੀ ਕਵਿਤਾ, ਵਾਰਤਕ ਵਿੱਚ ਕਵਿਤਾ |
ਵਿਸ਼ਾ | ਕਲਾ ਆਲੋਚਨਾ, ਸਾਹਿਤਕ ਆਲੋਚਨਾ, ਸਮਾਜਿਕ ਆਲੋਚਨਾ |
ਸਾਹਿਤਕ ਲਹਿਰ | ਪ੍ਰਤੀਕਵਾਦ ਐਵਾਂ ਗਾਰਦ ਦਾਦਾ ਪੜਯਥਾਰਥਵਾਦ |
ਤਰਿਸਤਾਂ ਜ਼ਾਰਾ (ਫ਼ਰਾਂਸੀਸੀ:[tʁistɑ̃ dzaʁa]; ਰੋਮਾਨੀ:[trisˈtan ˈt͡sara]; ਜਨਮ ਸੈਮੁਏਲ ਜਾਂ ਸੈਮੀ ਰੋਸੇਨਸਟੋਕ,16 ਅਪਰੈਲ(ਪੁ. 4 April) 1896 - ਦਸੰਬਰ 1963) ਇੱਕ ਫ਼ਰਾਂਸੀਸੀ ਐਵਾਂ-ਗਾਰਦ ਕਵੀ, ਨਿਬੰਧਕਾਰ ਅਤੇ ਕਲਾਕਾਰ ਸੀ। ਇਹ ਰੋਮਾਨੀ ਯਹੂਦੀ ਮੂਲ ਦਾ ਸੀ। ਇਹ ਇੱਕ ਪੱਤਰਕਾਰ, ਨਾਟਕਕਾਰ, ਆਲੋਚਕ ਅਤੇ ਫ਼ਿਲਮ ਨਿਰਦੇਸ਼ਕ ਦੇ ਤੌਰ ਉੱਤੇ ਵੀ ਸਰਗਰਮ ਸੀ। ਇਹ ਦਾਦਾ ਲਹਿਰ ਦੇ ਸੰਸਥਾਪਕਾਂ ਵਿੱਚੋਂ ਇੱਕ ਸੀ। ਆਦਰੀਆਨ ਮਾਨਿਉ ਦੇ ਪ੍ਰਭਾਵ ਹੇਠ ਇਸਦੀ ਦਿਲਚਸਪੀ ਪ੍ਰਤੀਕਵਾਦ ਵਿੱਚ ਪੈਦਾ ਹੋਈ ਅਤੇ ਇਸਨੇ ਇਓਨ ਵਿਨੀਆ ਅਤੇ ਮਾਰਸੇਲ ਜਾਂਕੋ ਦੇ ਨਾਲ ਮਿਲ ਕੇ ਸਿੰਬੋਲੂਲ ਰਸਾਲਾ ਸ਼ੁਰੂ ਕੀਤਾ।
1919 ਵਿੱਚ ਜ਼ਾਰਾ ਪੈਰਿਸ ਪਹੁੰਚਿਆ। ਉਸ ਸਮੇਂ ਇਹ ਦਾਦਾ ਦੇ ਮੁਖੀਆਂ ਵਿੱਚੋਂ ਇੱਕ ਸੀ। ਇਹ ਸਾਹਿਤ (Littérature) ਰਸਾਲੇ ਦੀ ਟੀਮ ਵਿੱਚ ਸ਼ਾਮਿਲ ਹੋਇਆ ਜੋ ਪੜਯਥਾਰਥਵਾਦ ਵੱਲ ਇਸਦਾ ਪਹਿਲਾ ਕਦਮ ਸੀ। ਅਵਚੇਤਨ ਤਕਨੀਕਾਂ ਤੋਂ ਪ੍ਰਭਾਵਿਤ ਹੋਣ ਕਰਕੇ ਇਹ ਪੜਯਥਾਰਥਵਾਦ ਲਹਿਰ ਵਿੱਚ ਆਂਦਰੇ ਬਰੇਤੋਂ ਨਾਲ ਮਿਲ ਗਿਆ ਅਤੇ ਇਸਨੇ ਆਪਣੀ ਕਵਿਤਾ "ਲਗਭਗ ਆਦਮੀ" ਲਿਖੀ।
ਜੀਵਨ
[ਸੋਧੋ]ਮੁੱਢਲਾ ਜੀਵਨ ਅਤੇ ਸਿੰਬੋਲੂਲ
[ਸੋਧੋ]ਜ਼ਾਰਾ ਦਾ ਜਨਮ ਮਾਲਦੋਵੀਆ ਦੇ ਇਤਿਹਾਸਿਕ ਖੇਤਰ ਵਿੱਚ ਹੋਇਆ। ਇਸਦੇ ਮਾਪੇ ਰੋਮਾਨੀ ਯਹੂਦੀ ਸਨ ਅਤੇ ਉਹਨਾਂ ਦੀ ਮਾਂ-ਬੋਲੀ ਯਦੀਸ਼ ਸੀ। ਇਸਦੇ ਪਿਤਾ ਅਤੇ ਦਾਦਾ ਜੰਗਲਾਂ ਦੇ ਸਬੰਧ ਵਿੱਚ ਹੋਈ ਕਾਰੋਬਾਰ ਕਰਦੇ ਸਨ।[1][2] ਇਸਦੀ ਮਾਂ ਦਾ ਨਾਂ ਏਮੀਲੀਆ ਰੋਸੇਨਸਟੋਕ(ਜਨਮ "ਜ਼ੀਬਲਿਸ") ਸੀ। ਰੋਮਾਨੀ ਬਾਦਸ਼ਾਹੀ ਦੇ ਕਾਨੂੰਨਾਂ ਕਰਕੇ 1918 ਤੱਕ ਜ਼ਾਰਾ ਉੱਥੋਂ ਦਾ ਪੂਰੇ ਤੌਰ ਉੱਤੇ ਨਾਗਰਿਕ ਨਹੀਂ ਸੀ।
ਵਿਰਸਾ
[ਸੋਧੋ]ਪ੍ਰਭਾਵਿਤ ਹੋਣ ਵਾਲੇ
[ਸੋਧੋ]ਦਾਦਾ ਲਹਿਰ ਵਿੱਚ ਸ਼ਾਮਿਲ ਹੋਣ ਵਾਲੇ ਲੇਖਕਾਂ ਤੋਂ ਬਿਨਾਂ ਵੀ ਜ਼ਾਰਾ ਨੇ ਆਉਣ ਵਾਲਿਆਂ ਕਈ ਪੀੜ੍ਹੀਆਂ ਦੇ ਲੇਖਕਾਂ ਨੂੰ ਪ੍ਰਭਾਵਿਤ ਕੀਤਾ।
ਹਵਾਲੇ
[ਸੋਧੋ]- ↑ Livezeanu, p.241
- ↑ (ਰੋਮਾਨੀਆਈ) Victor Macarie, "Inedit: Tristan Tzara" Archived 2009-03-09 at the Wayback Machine., in Convorbiri Literare, November 2004
ਬਾਹਰੀ ਸਰੋਤ
[ਸੋਧੋ]- Works by or about Tristan Tzara Archived 2016-03-07 at the Wayback Machine. in libraries (WorldCat catalog)
- From Dada to Surrealism, Judaica Europeana virtual exhibition Archived 2013-01-25 at the Wayback Machine., Europeana database
- Tristan Tzara drawings[permanent dead link] at the Museum of Modern Art
- Tristan Tzara: The Art History Archive at The Lilith Gallery of Toronto
- Recordings of Tzara, Dada Magazine, A Note On Negro Poetry and Tzara's renditions of African poetry, at UbuWeb