ਸਮੱਗਰੀ 'ਤੇ ਜਾਓ

ਪਹਿਲੀਆਂ ਉਲੰਪਿਕ ਖੇਡਾਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪਹਿਲੀਆਂ ਉਲੰਪਿਕ ਖੇਡਾਂ ਜਾਂ 1896 ਉਲੰਪਿਕ ਖੇਡਾਂ 1896 ਵਿੱਚ ਯੂਨਾਨ ਦੀ ਰਾਜਧਾਨੀ ਏਥਨਜ਼ ਵਿਖੇ ਕਰਵਾਈਆਂ ਗਈਆਂ ਸਨ।
13 ਜੂਨ 1894 ਨੂੰ ਅੰਤਰਰਾਸ਼ਟਰੀ ਉਲੰਪਿਕ ਕਮੇਟੀ ਦਾ ਮੁੱਢ ਬੱਝਾ। ਪਹਿਲੇ ਸੰਮੇਲਨ ਵਿੱਚ ਹੀ ਹਰ ਚਾਰ ਸਾਲ ਬਾਅਦ ਇਹ ਖੇਡਾਂ ਅਮਲ ਵਿੱਚ ਲਿਆਉਣ ਦਾ ਫ਼ੈਸਲਾ ਸਮਾਪਤੀ ਇਜਲਾਸ ਵਿੱਚ ਮਨਜ਼ੂਰ ਕੀਤਾ ਗਿਆ ਅਤੇ ਵਿਸ਼ਵ ਪੱਧਰ ਦੇ ਖੇਡ ਜਗਤ ਤੇ ਖੇਡ ਪ੍ਰੇਮ ਨੂੰ ਸੂਚੀਬੱਧ ਕਰਨ ਲਈ ਵੱਖ-ਵੱਖ ਨਿਯਮ ਵੀ ਹੋਂਦ ਵਿੱਚ ਲਿਆਂਦੇ ਗਏ। ਇਥੇ ਹੀ ਪਹਿਲੀਆਂ ਉਲੰਪਿਕ ਖੇਡਾਂ ਕਰਵਾਉਣ ਦਾ ਐਲਾਨ ਕੀਤਾ ਗਿਆ। 1896 ਦੀਆਂ ਆਧੁਨਿਕ ਯੁੱਗ ਦੀਆਂ ਮੁੜ ਤੋਂ ਸ਼ੁਰੂ ਹੋਈਆਂ ਉਲੰਪਿਕ ਖੇਡਾਂ ਵਿੱਚ 13 ਦੇਸ਼ਾਂ ਦੇ 241 ਖਿਡਾਰੀਆਂ ਨੇ ਭਾਗ ਲਿਆ ਸੀ। ਇਨ੍ਹਾਂ ਖੇਡਾਂ ਵਿੱਚ ਇੱਕ ਵੀ ਔਰਤ ਖਿਡਾਰੀ ਸ਼ਾਮਿਲ ਨਹੀਂ ਸੀ ਅਤੇ ਇਨ੍ਹਾਂ ਖੇਡਾਂ ਵਿੱਚ ਕੁੱਲ 9 ਵੱਖ-ਵੱਖ ਖੇਡਾਂ ਨੂੰ ਸ਼ਾਮਿਲ ਕੀਤਾ ਗਿਆ ਸੀ।

ਖੇਡਾਂ ਵਿੱਚ ਸ਼ਾਮਿਲ ਹੋਏ ਦੇਸ਼

[ਸੋਧੋ]

ਪਹਿਲੀਆਂ ਉਲੰਪਿਕ ਖੇਡਾ ਵਿੱਚ 13 ਦੇਸ਼ਾ ਦੇ ਖਿਡਾਰੀਆਂ ਨੇ ਭਾਗ ਲਿਆ ਸੀ।

ਇਨ੍ਹਾ ਖੇਡਾਂ ਵਿੱਚ ਹੀ ਅਮਰੀਕਾ ਦੇ ਜੇਮਸ ਕੋਲੋਨੀ ਨੇ ਤੀਹਰੇ ਜੰਪ ਵਿੱਚ ਪਹਿਲਾ ਸੋਨ ਤਗਮਾ ਜਿੱਤਿਆ ਸੀ।

ਹਵਾਲੇ

[ਸੋਧੋ]