ਸਮੱਗਰੀ 'ਤੇ ਜਾਓ

ਪਾਵਰ (ਭੌਤਿਕ ਵਿਗਿਆਨ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਪਾਵਰ
ਆਮ ਚਿੰਨ੍ਹ
P
ਐਸ.ਆਈ. ਇਕਾਈਵਾਟ
ਐਸ.ਆਈ. ਮੂਲ ਇਕਾਈਆਂ ਵਿੱਚkgm2s−3
ਹੋਰ ਮਾਪਾਂ ਤੋਂ ਡੈਰੀਵੇਸ਼ਨ
  • P = E ∕ t
  • P = Fv
  • P = IU

ਭੌਤਿਕ ਵਿਗਿਆਨ ਵਿੱਚ, ਪਾਵਰ ਜਾਂ ਤਾਕਤ ਕੰਮ ਦੇ ਹੋਣ ਦੀ ਦਰ ਹੈ ਜਾਂ ਪ੍ਰਤੀ ਇਕਾਈ ਸਮੇਂ ਵਿੱਚ ਊਰਜਾ ਦਾ ਬਦਲਾਅ ਹੈ। ਇਸਦੀ ਦਿਸ਼ਾ ਨਾ ਹੋਣ ਕਾਰਨ ਇਹ ਇੱਕ ਸਕੇਲਰ ਮਾਪ ਹੈ। ਅੰਤਰਰਾਸ਼ਟਰੀ ਇਕਾਈ ਢਾਂਚੇ ਵਿੱਚ ਪਾਵਰ ਦੀ ਇਕਾਈ ਜੂਲ ਪ੍ਰਤੀ ਸੈਕਿੰਡ (J/s) ਹੈ, ਜਿਸਨੂੰ ਭੌਤਿਕ ਵਿਗਿਆਨੀ ਜੇਮਸ ਵਾਟ ਦੇ ਸਤਿਕਾਰ ਵਿੱਚ ਵਾਟ ਨਾਲ ਵੀ ਜਾਣਿਆ ਜਾਂਦਾ ਹੈ, ਜਿਹੜਾ 18ਵੀਂ ਸਦੀ ਵਿੱਚ ਭਾਫ਼ ਇੰਜਣ ਦਾ ਨਿਰਮਾਤਾ ਸੀ। ਹੋਰ ਆਮ ਅਤੇ ਰਵਾਇਤੀ ਮਿਣਤੀਆਂ ਵਿੱਚ ਹਾਰਸਪਾਵਰ ਸ਼ਾਮਿਲ ਹੈ। ਕੰਮ ਦੀ ਦਰ ਦੇ ਅਨੁਸਾਰ ਪਾਵਰ ਨੂੰ ਇਸ ਫ਼ਾਰਮੂਲੇ ਨਾਲ ਲਿਖਿਆ ਜਾਂਦਾ ਹੈ: