ਬਮਰ ਲੋਕ
ਕੁੱਲ ਅਬਾਦੀ | |
---|---|
c. 30,000,000 | |
ਅਹਿਮ ਅਬਾਦੀ ਵਾਲੇ ਖੇਤਰ | |
ਮਿਆਂਮਾਰ, ਥਾਈਲੈਂਡ, ਸਿੰਗਾਪੁਰ, ਮਲੇਸ਼ੀਆ, ਅਮਰੀਕਾ, ਇੰਗਲੈਂਡ, ਆਸਟਰੇਲੀਆ | |
ਮਿਆਂਮਾਰ | 28,950,000 |
ਥਾਈਲੈਂਡ | 1,000,000 |
ਸਿੰਗਾਪੁਰ | 50,000 |
ਭਾਸ਼ਾਵਾਂ | |
ਬਰਮੀ | |
ਧਰਮ | |
ਥੇਰਵਾੜਾ ਕ੍ਰਿਸਚਨ ਅਤੇ ਇਸਲਾਮ | |
ਸਬੰਧਿਤ ਨਸਲੀ ਗਰੁੱਪ | |
ਰਾਖੀਨ, ਮਾਰਮਾ, ਚਾਕਮਾ, ਯੀ, ਨਾਖੀ, ਤਿੱਬਤੀ |
ਬਮਰ ਲੋਕ (ਬਰਮੀ: Lua error in package.lua at line 80: module 'Module:Lang/data/iana scripts' not found.; MLCTS: ba. ma lu myui:; IPA: [bəmà lùmjó]) ਜਾਂ ਬਰਮੀ ਲੋਕ, ਬਰਮਾ ਦਾ ਸਭ ਤੋਂ ਵੱਡਾ ਜਾਤੀ ਸਮੂਹ ਹੈ। ਬਰਮਾ ਦੇ ਦੋ-ਤਿਹਾਈ ਲੋਕ ਇਸ ਸਮੂਹ ਦੇ ਹੀ ਮੈਂਬਰ ਹਨ। ਬਰਮੀ ਲੋਕ ਜਿਆਦਾਤਰ ਇਰਾਵਦੀ ਨਦੀ ਅਤੇ ਜਲਸੰਭਰ ਖੇਤਰ ਵਿੱਚ ਰਹਿੰਦੇ ਹਨ ਅਤੇ ਉਹ ਬਰਮੀ ਭਾਸ਼ਾ ਬੋਲਦੇ ਹਨ। ਵਿਸ਼ਵ ਪੱਧਰ ਉੱਤੇ ਜੇਕਰ ਵੇਖਿਆ ਜਾਵੇ ਤਾਂ 2010 ਵਿੱਚ ਬਰਮੀ ਲੋਕਾਂ ਦੀ ਗਿਣਤੀ 3 ਕਰੋੜ ਸੀ।[1]
ਉਤਪਤੀ
[ਸੋਧੋ]ਮੰਨਿਆ ਜਾਂਦਾ ਹੈ ਕਿ ਬਰਮੀ ਲੋਕਾਂ ਦਾ ਮੂਲ ਸਥਾਨ ਪੂਰਬੀ ਏਸ਼ੀਆ ਹੈ। ਸੰਭਵ ਹੈ ਕਿ ਇਸਦੀ ਸ਼ੁਰੂਆਤ ਆਧੁਨਿਕ ਦੱਖਣੀ ਚੀਨ ਦੇ ਯੂਨਾਨ ਪ੍ਰਾਂਤ ਵਿੱਚ ਹੋਈ ਹੋਵੇ, ਜਿਥੇ ਅੱਜ ਤੋਂ 1200-1400 ਸਾਲ ਪਹਿਲਾਂ ਇਨ੍ਹਾਂ ਦੇ ਪੂਰਵਜ ਉੱਤਰੀ ਬਰਮਾ ਵਿੱਚ ਇਰਾਵਤੀ ਨਦੀ ਦੀ ਘਾਟੀ ਵਿੱਚ ਆ ਵਸੇ। ਹੌਲੀ-ਹੌਲੀ ਇਹ ਪੂਰੀ ਇਰਾਵਦੀ ਨਦੀ ਦੇ ਇਲਾਕੇ ਵਿੱਚ ਫ਼ੈਲ ਗਏ। ਇੱਥੇ ਪਹਿਲਾਂ ਤੋਂ ਹੀ ਕੁਝ ਜਾਤੀਆਂ ਰਹਿੰਦੀਆਂ ਸਨ, ਜਿਵੇਂ ਕਿ ਮੋਨ ਲੋਕ ਅਤੇ ਪਯੂ ਲੋਕ, ਜੋ ਜਾਂ ਤਾਂ ਇੱਥੋਂ ਭੇਜ ਦਿੱਤੇ ਗਏ ਤੇ ਜਾਂ ਉਹ ਬਰਮੀ ਲੋਕਾਂ ਵਿੱਚ ਹੀ ਮਿਲ ਗਏ।[2]
ਭਾਸ਼ਾ
[ਸੋਧੋ]ਬਰਮੀ ਭਾਸ਼ਾ (ਬਰਮੀ: Lua error in package.lua at line 80: module 'Module:Lang/data/iana scripts' not found. ਉਚਾਰਨ: [mjəmà bàðà]မြန်မာ[mjəmà]ဗမာ [bəmà], ਦੇਸ਼ ਮਿਆਂਮਾਰ ਦੇ ਲੋਕਾਂ ਦੀ ਰਾਜਭਾਸ਼ਾ ਹੈ। ਇਹ ਮੁੱਖ ਤੌਰ 'ਤੇ 'ਬਰਹਮਦੇਸ਼' (ਬਰਮਾ ਦਾ ਸੰਸਕ੍ਰਿਤ ਨਾਮ) ਵਿੱਚ ਬੋਲੀ ਜਾਂਦੀ ਹੈ। ਮਿਆਂਮਾਰ ਤੋਂ ਇਲਾਵਾ ਇਸ ਦੀ ਹੱਦ ਨਾਲ ਲੱਗਦੇ ਭਾਰਤੀ ਸੂਬਿਆਂ ਅਸਾਮ, ਮਨੀਪੁਰ ਅਤੇ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਵਿੱਚ ਵੀ ਕੁੱਝ ਲੋਕ ਇਸ ਭਾਸ਼ਾ ਦੀ ਵਰਤੋਂ ਕਰਦੇ ਹਨ। ਬਰਮੀ ਤਿੱਬਤੀ ਭਾਸ਼ਾ ਨਾਲ ਸੰਬੰਧ ਰੱਖਦੀ ਹੈ ਅਤੇ ਚੀਨੀ-ਤਿੱਬਤੀ, ਭਾਸ਼ਾ-ਪਰਿਵਾਰ ਦਾ ਭਾਗ ਹੈ। ਬਰਮੀ ਵਿੱਚ ਅਜਿਹੇ ਕਈ ਧਰਮ ਸੰਬੰਧੀ ਸ਼ਬਦ ਹਨ ਜੋ ਸੰਸਕ੍ਰਿਤ ਜਾਂ ਪਾਲੀ ਭਾਸ਼ਾ ਤੋਂ ਆਏ ਹਨ।
ਸਮਾਜ ਅਤੇ ਸੱਭਿਆਚਾਰ
[ਸੋਧੋ]ਪਹਿਰਾਵਾ
[ਸੋਧੋ]ਬਰਮੀ ਇਸਤਰੀਆਂ ਅਤੇ ਪੁਰਸ਼ ਦੋਵੇਂ ਸਰੀਰ ਦੇ ਹੇਠਲੇ ਹਿੱਸੇ ਤੇ ਲੋਂਗਈ ਨਾਮਕ ਲੂੰਗੀ ਪਹਿਨਦੇ ਹਨ। ਮਹੱਤਵਪੂਰਨ ਮੌਕਿਆਂ 'ਤੇ ਇਸਤਰੀਆਂ ਸੋਨੇ ਦੇ ਗਹਿਣੇ, ਰੇਸ਼ਮ ਦੇ ਰੁਮਾਲ-ਦੁਪੱਟੇ ਅਤੇ ਜੈਕਟ ਪਹਿਣਦੀਆਂ ਹਨ। ਮਰਦ ਅਕਸਰ 'ਗਾਊਂਗ ਬਾਊਂਗ' ਨਾਮ ਦੀਆਂ ਪੱਗਾਂ ਅਤੇ 'ਤਾਇਕਪੋਨ' ਨਾਮਕ ਬੰਦ ਗਲੇ ਵਾਲੀ ਜੈਕਟ ਪਹਿਣਦੇ ਹਨ। ਇਸਤਰੀਆਂ ਅਤੇ ਪੁਰਸ਼ ਦੋਵੇਂ 'ਹੰਯਾਤ ਫ਼ਨਤ' ਨਾਮ ਦੀ ਮਖ਼ਮਲੀ ਜੁੱਤੀ ਪਹਿਣਦੇ ਹਨ। ਆਧੁਨਿਕਤਾ ਕਰਕੇ ਹੁਣ 'ਜਾਪਾਨੀ ਜੁੱਤੀ' ਵਰਤੀ ਜਾਣ ਲੱਗ ਪਈ ਹੈ।
ਹਵਾਲੇ
[ਸੋਧੋ]- ↑ "ਪੁਰਾਲੇਖ ਕੀਤੀ ਕਾਪੀ". Archived from the original on 2016-10-23. Retrieved 2016-11-06.
- ↑ (Myint-U 2006, pp. 51–52)http://www.oxfordburmaalliance.org/ethnic-groups.html Archived 2014-11-01 at the Wayback Machine.
ਬਾਹਰੀ ਕੜੀਆਂ
[ਸੋਧੋ]- The Silken East – A Record of Life and Travel in Burma by V. C. Scott O'Connor 1904
- Wai, Kyi (2007-06-15). "Burmese Women's Hair in Big Demand". The Irrawaddy. Archived from the original on 2007-11-11.