ਸਮੱਗਰੀ 'ਤੇ ਜਾਓ

ਮਹਿਮੂਦ ਗਜ਼ਨਵੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮਹਿਮੂਦ ਗਜ਼ਨਵੀ
ਗਜ਼ਨੀ ਦਾ ਸੁਲਤਾਨ
ਸ਼ਾਸਨ ਕਾਲ
  • 1 March 998 – 30 April 1030
ਪੂਰਵ-ਅਧਿਕਾਰੀਇਸਮਾਈਲ ਗਜ਼ਨੀ
ਵਾਰਸਮੁਹੰਮਦ ਗਜ਼ਨੀ
ਜਨਮ2 ਨਵੰਬਰ 971
ਗਜ਼ਨੀ, ਅਫਗਾਨਿਸਤਾਨ
ਮੌਤ30 ਅਪ੍ਰੈਲ 1030(1030-04-30) (ਉਮਰ 58)
ਗਜ਼ਨੀ, ਅਫਗਾਨਿਸਤਾਨ
ਦਫ਼ਨ
ਔਲਾਦ
  • ਮੁਹੰਮਦ ਗਜ਼ਨੀ
  • ਸਿਹਾਬ ਅਲ-ਦੌਲਾ ਮਸੂਦ
  • ਇਜ਼-ਅਲ-ਦੌਲਾ ਅਬਦ ਅਲ ਰਾਸ਼ੀਦ
  • ਸੁਲੇਮਾਨ
  • ਸ਼ੁਜਾ
ਨਾਮ
ਯਮੀਨ-ਉੱਦ-ਦੌਲਾ ਅਬੁਲ-ਕਾਸਿਮ
ਮਹਿਮੂਦ ਇਬਨ ਸਬੁਕਤਗੀਨ ("ਮਹਿਮੂਦ, ਸਬੁਕਤਗੀਨ ਦਾ ਪੁੱਤਰ")
ਪਿਤਾਸਬੁਕਤਗੀਨ
ਧਰਮਸੁੰਨੀ

ਮਹਮੂਦ ਗਜ਼ਨਵੀ (ਫ਼ਾਰਸੀ: محمود غزنوی) ਸੁਬਕਤਗੀਨ ਦਾ ਪੁੱਤਰ ਅਤੇ ਗਜ਼ਨੀ ਦਾ ਬਾਦਸ਼ਾਹ ਸੀ, ਜੋ 997 ਈਸਵੀ ਵਿੱਚ ਤਖ਼ਤ 'ਤੇ ਬੈਠਿਆ ਸੀ। ਇਸ ਨੇ ਭਾਰਤ ਉੱਪਰ 17 ਹਮਲੇ ਕੀਤੇ ਅਤੇ ਬੇਅੰਤ ਧਨ ਲੁੱਟਿਆ। ਸਭ ਤੋਂ ਪਹਿਲਾ ਹਮਲਾ ਉਸਨੇ 1001 ਵਿੱਚ ਲਹੌਰ ਅਤੇ ਬਠਿੰਡਾ ਤੇ ਕੀਤਾ। ਮਾਰਚ 1024 ਵਿੱਚ ਇਸ ਨੇ ਸੋਮਨਾਥ ਦਾ ਜਗਤ-ਪ੍ਰਸਿੱਧ ਮੰਦਿਰ ਬਰਬਾਦ ਕੀਤਾ ਅਤੇ ਸ਼ਿਵਮੂਰਤੀ ਨੂੰ ਚੂਰਣ ਕਰ ਕੇ ਬੇਅੰਤ ਧਨ ਲੁੱਟਿਆ। ਮਹਿਮੂਦ ਦਾ ਦੇਹਾਂਤ 1030 ਨੂੰ ਗਜ਼ਨੀ ਵਿਖੇ ਹੋਇਆ, ਜਿੱਥੇ ਇਸ ਦਾ ਸੁੰਦਰ ਕੀਰਤੀਸਤੰਭ ਬਣਿਆ ਹੋਇਆ ਹੈ। ਮਹਿਮੂਦ ਗਜ਼ਨਵੀ ਨੇ ਲਹੌਰ ਜਿੱਤ ਕੇ ਉਸ ਦਾ ਨਾਮ ਮਹਮੂਦਪੁਰ ਰੱਖਿਆ ਸੀ, ਜੋ ਉਸ ਦੇ ਸਿੱਕਿਆਂ ਵਿੱਚ ਦੇਖਿਆ ਜਾਂਦਾ ਹੈ। ਪਰ ਮਹਮੂਦ ਪਿੱਛੋਂ ਪੁਰਾਣਾ ਨਾਮ ਲਹੌਰ ਹੀ ਪ੍ਰਸਿੱਧ ਰਿਹਾ। ਮਹਿਮੂਦ ਗਜ਼ਨਵੀ ਭਾਰਤ ਉੱਤੇ ਕੀਤੇ ਆਪਣੇ 17ਵੇਂ ਹਮਲੇ ਸਮੇਂ 1025 ਈਸਵੀ ਵਿੱਚ ਸੋਮਨਾਥ ਮੰਦਰ ਦੇ ਦਰਵਾਜ਼ੇ ਲੈ ਗਿਆ ਸੀ। ਪਰੰਪਰਾ ਅਨੁਸਾਰ ਉਸ ਦੇ ਮਰਨ ਉੱਪਰੰਤ ਉਹ ਦਰਵਾਜ਼ੇ ਗਜ਼ਨੀ ਵਿਖੇ ਉਸਾਰੇ ਉਸ ਦੇ ਮਕਬਰੇ ਵਿੱਚ ਲਾ ਦਿੱਤੇ ਗਏ ਸਨ।

ਸ਼ੁਰੂਆਤੀ ਜੀਵਨ

[ਸੋਧੋ]

ਮਹਿਮੂਦ ਗਜ਼ਨਵੀ ਦਾ ਜਨਮ 971 ਈਸਵੀ ਵਿੱਚ ਹੋਇਆ ਸੀ। ਉਸਦਾ ਪੂਰਾ ਨਾਮ ਅਬੁਲ ਕਾਸਿਮ ਮਹਿਮੂਦ ਸੀ। ਉਸਦਾ ਪਿਤਾ ਸੁਬੁਕਤਗੀਨ ਗਜ਼ਨੀ ਦਾ ਹਾਕਮ ਸੀ। ਉਸਦੀ ਮਾਤਾ ਜ਼ਬੁਲਸਤਾਨ ਦੇ ਅਮੀਰ ਦੀ ਪੁੱਤਰੀ ਸੀ। ਇਸ ਲਈ ਮਹਿਮੂਦ ਗਜ਼ਨਵੀ ਨੂੰ 'ਮਹਿਮੂਦ ਜ਼ਬੁਲੀ' ਵੀ ਕਿਹਾ ਜਾਂਦਾ ਹੈ।

ਭਾਰਤ ਤੇ ਹਮਲੇ

[ਸੋਧੋ]

ਮਹਿਮੂਦ ਗਜ਼ਨਵੀ ਨੇ ਭਾਰਤ ਤੇ ਲਗਾਤਾਰ ਸੰਨ 1001 ਈ: ਤੋਂ ਲੈ ਕੇ 1025 ਈ: ਤੱਕ 17 ਹਮਲੇ ਕੀਤੇ ਅਤੇ ਭਾਰਤ ਦੀ ਬੇਸ਼ੁਮਾਰ ਦੌਲਤ ਹਰ ਵਾਰ ਲੁੱਟ ਕੇ ਲੈ ਜਾਂਦਾ। ਜਿੱਥੇ ਉਸ ਦੀਆਂ ਜਿੱਤਾਂ ਦਾ ਕਾਰਨ ਉਸਦਾ ਬਹਾਦੁਰ ਹੋਣਾ ਤੇ ਫੌਜੀ ਸੂਝ ਬੂਝ ਸੀ, ਉੱਥੇ ਭਾਰਤ ਦਾ ਸਮਾਜਕ ਤਾਣਾ ਬਾਣਾ ਵੀ ਜਿੰਮੇਵਾਰ ਸੀ। ਉਸ ਸਮੇਂ ਭਾਰਤ ਦੇ ਰਾਜਿਆਂ ਦੁਆਰਾ ਮੰਦਰਾਂ ਦੀ ਉਸਾਰੀ ਤੇ ਉਸਤੇ ਸੋਨਾ ਲਾਉਣ ਤੇ ਧੰਨ ਪਾਣੀ ਦੀ ਤਰਾਂ ਵਹਾਇਆ ਜਾਂਦਾ, ਜਦਕਿ ਮਹਿਮੂਦ ਗਜ਼ਨਵੀ ਆਪਣਾ ਧੰਨ ਆਪਣੀ ਫੌਜੀ ਸ਼ਕਤੀ ਵਧਾਉਣ ਲਈ ਵਰਤਦਾ ਸੀ। ਇਸ ਤੋਂ ਇਲਾਵਾ ਉਸ ਸਮੇਂ ਜਾਤ ਪਾਤ ਦਾ ਬੰਧਨ ਬਹੁਤ ਜਿਆਦਾ ਸੀ ਖੱਤਰੀ ਤੋਂ ਬਿਨਾ ਕੋਈ ਜੰਗ ਨਹੀਂ ਲੜ ਸਕਦਾ ਸੀ। ਕਿਸੇ ਹੋਰ ਜਾਤੀ ਦਾ ਆਦਮੀ ਚਾਹੇ ਕਿੰਨਾ ਵੀ ਬਹਾਦਰ ਹੋਵੇ ਫੌਜ ਵਿਚ ਭਰਤੀ ਦੀ ਉਸਨੂੰ ਮਨਾਹੀ ਸੀ। ਇਸਤੇ ਉਲਟ ਮਹਿਮੂਦ ਦੀ ਫੌਜ ਵਿਚ ਬਹੁਤ ਸਾਰੇ ਉਹ ਭਾਰਤੀ ਭਰਤੀ ਹੋ ਗਏ ਜਿਨ੍ਹਾਂ ਨੂੰ ਭਾਰਤੀ ਸਮਾਜ ਨੇ ਅਖੌਤੀ 'ਨਵੀਂ ਜਾਤੀ' ਜਾਂ ਅਸ਼ੂਤ ਕਹਿ ਕੇ ਅਖੌਤੀ ਉਚ ਜਾਤੀਆਂ ਤਰਾਂ-ਤਰਾਂ ਦੇ ਜੁਲਮ ਕਰਦੀਆਂ। ਮਹਿਮੂਦ ਗਜ਼ਨਵੀ ਨੇ ਐਲਾਨ ਕੀਤਾ ਕਿ ਜੋ ਵੀ ਭਾਰਤੀ ਹਿੰਦੂ ਮੁਸਲਮਾਨ ਹੋ ਜਾਵੇਗਾ ਤਾਂ ਉਹ ਪੱਖ ਬੰਨ੍ਹਾ ਸਕੇਗਾ, ਘੋੜੇ ਤੇ ਵੀ ਚੜ੍ਹ ਸਕੇਗਾ, ਕੋਈ ਵੀ ਹਥਿਆਰ ਰੱਖ ਸਕੇਗਾ ਅਤੇ ਸਮਾਜ ਵਿਚ ਉਸਨੂੰ ਬਰਾਬਰੀ ਦਾ ਦਰਜਾ ਦਿੱਤਾ ਜਾਵੇਗਾ। ਆਪਣੀ ਯੋਗਤਾ ਦੇ ਬਲਬੂਤੇ ਉਹ ਫੌਜ ਵਿਚ ਭਰਤੀ ਹੋ ਕਿ ਸੈਨਾਪਤੀ ਜਾਂ ਸੁਲਤਾਨ ਤੱਕ ਵੀ ਬਣ ਸਕਦਾ ਹੈ।

ਬਾਹਰੀ ਕੜੀਆਂ

[ਸੋਧੋ]

ਹਵਾਲੇ

[ਸੋਧੋ]
  1. "Maḥmūd | king of Ghazna". ArchNet (in ਅੰਗਰੇਜ਼ੀ).