ਰਣਜੀ ਟਰਾਫੀ
ਦੇਸ਼ | ਭਾਰਤ |
---|---|
ਪ੍ਰਬੰਧਕ | ਬੀ.ਸੀ.ਸੀ.ਆਈ |
ਫਾਰਮੈਟ | ਪਹਿਲਾ ਦਰਜਾ ਕ੍ਰਿਕਟ |
ਪਹਿਲਾ ਐਡੀਸ਼ਨ | 1934 |
ਟੂਰਨਾਮੈਂਟ ਫਾਰਮੈਟ | ਰਾਉਡ ਰੋਬਿਨ ਟੂਰਨਾਮੈਂਟ ਫਿਰ ਨਾਕ-ਆਉਟ |
ਟੀਮਾਂ ਦੀ ਗਿਣਤੀ | 27 |
ਮੌਜੂਦਾ ਜੇਤੂ | ਵਿਦਰਭ (ਦੂਜਾ ਖਿਤਾਬ) |
ਸਭ ਤੋਂ ਵੱਧ ਜੇਤੂ | ਮੁੰਬਈ (40 ਕੱਪ) |
ਸਭ ਤੋਂ ਵੱਧ ਦੌੜ੍ਹਾਂ | ਵਸੀਮ ਜਾਫਰ |
ਸਭ ਤੋਂ ਵੱਧ ਵਿਕਟਾਂ | ਰਾਜਿੰਦਰ ਗੋਇਲ (640) 1958–1985 |
ਰਣਜੀ ਟਰਾਫੀ 2019–20 |
ਰਣਜੀ ਟਰਾਫੀ ਭਾਰਤ ਵਿੱਚ ਖੇਡਿਆ ਜਾਂਦਾ ਘਰੇਲੂ ਪਹਿਲਾ ਦਰਜਾ ਕ੍ਰਿਕਟ ਟੂਰਨਾਮੈਂਟ ਹੈ ਜਿਸ ਵਿੱਚ ਭਾਰਤ ਦੀਆਂ ਖੇਤਰੀ ਅਤੇ ਰਾਜ ਕ੍ਰਿਕਟ ਐਸੋਸੀਏਸ਼ਨਾਂ ਦੀਆਂ ਕ੍ਰਿਕਟ ਟੀਮਾਂ ਭਾਗ ਲੈਂਦੀਆਂ ਹਨ। ਇਸ ਟੂਰਨਾਮੈਂਟ ਵਿੱਚ ਮੌਜੂਦਾ ਤੌਰ ਤੇ 37 ਟੀਮਾਂ ਖੇਡਦੀਆਂ ਹਨ, ਜਿਸ ਵਿੱਚ ਭਾਰਤ ਦੀਆਂ 29 ਰਾਜਾਂ ਦੀਆਂ ਟੀਮਾਂ ਅਤੇ ਸੱਤ ਟੀਮਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਹੁੰਦੀਆਂ ਹਨ। ਇਸ ਟੂਰਨਾਮੈਂਟ ਦਾ ਨਾਮ ਭਾਰਤ ਦੇ ਪਹਿਲੇ ਅੰਤਰਰਾਸ਼ਟਰੀ ਕ੍ਰਿਕਟ ਖਿਡਾਰੀ ਰਣਜੀਤਸਿੰਘਜੀ ਦੇ ਨਾਮ ਉੱਪਰ ਰੱਖਿਆ ਗਿਆ ਸੀ, ਜਿਸਨੂੰ ਆਮ ਤੌਰ ਤੇ 'ਰਣਜੀ' ਕਿਹਾ ਜਾਂਦਾ ਹੈ।
ਰਣਜੀ ਟਰਾਫ਼ੀ ਦੇ ਮੌਜੂਦਾ ਵਿਜੇਤਾ ਵਿਦਰਭ ਦੀ ਟੀਮ ਹੈ, ਜਿਸਨੇ 2018-19 ਸੀਜ਼ਨ ਵਿੱਚ ਵਿਦਰਭ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ, ਨਾਗਪੁਰ ਵਿਖੇ ਖੇਡੇ ਗਏ ਫਾਈਨਲ ਵਿੱਚ ਸੌਰਾਸ਼ਟਰ ਨੂੰ ਫਾਈਨਲ ਮੈਚ 78 ਦੌੜਾਂ ਨਾਲ ਹਰਾਇਆ ਸੀ।
ਇਤਿਹਾਸ
[ਸੋਧੋ]ਇਸ ਟੂਰਨਾਮੈਂਟ ਦਾ ਆਗਾਜ਼ ਜੁਲਾਈ 1934 ਵਿੱਚ ਹੋਈ ਮੀਟਿੰਗ ਤੋਂ ਪਿੱਛੋਂ ਹੋਇਆ।,[1] ਅਤੇ ਟੂਰਨਾਮੈਂਟ ਦਾ ਪਹਿਲਾ ਸੀਜ਼ਨ 1934-35 ਵਿੱਚ ਖੇਡਿਆ ਗਿਆ। ਇਸ ਟੂਰਨਾਮੈਂਟ ਦੀ ਟਰਾਫੀ ਰਣਜੀ ਨੇ ਭੇਂਟ ਕੀਤੀ ਸੀ।[1] ਇਸ ਟੂਰਨਾਮੈਂਟ ਦਾ ਪਹਿਲਾ ਮੈਚ 4 ਨਵੰਬਰ 1934 ਨੂੰ ਮਦਰਾਸ ਦੇ ਚੇਪੌਕ ਗਰਾਊਂਡ ਵਿੱਚ ਮਦਰਾਸ ਅਤੇ ਮੈਸੂਰ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਇਸ ਟੂਰਨਾਮੈਂਟ ਨੂੰ ਸਭ ਤੋਂ ਵਧੇਰੇ 41 ਵਾਰ ਮੁੰਬਈ (ਬੰਬੇ) ਦੀ ਟੀਮ ਨੇ ਜਿੱਤਿਆ ਹੈ, ਜਿਸ ਵਿੱਚ 1958-59 ਤੋਂ ਲੈ ਕੇ 1972-73 ਤੱਖ ਲਗਾਤਾਰ 15 ਜਿੱਤਾਂ ਸ਼ਾਮਿਲ ਹਨ।
ਭਾਗ ਲੈਣ ਵਾਲੇ
[ਸੋਧੋ]ਇਸ ਟੂਰਨਾਮੈਂਟ ਵਿੱਚ ਭਾਰਤ ਦੇ ਰਾਜਾਂ ਦੀਆਂ ਟੀਮਾਂ, ਕ੍ਰਿਕਟ ਐਸੋਸੀਏਸ਼ਨਾਂ ਅਤੇ ਕਲੱਬ ਜਿਨ੍ਹਾਂ ਨੂੰ ਪਹਿਲਾ ਦਰਜਾ ਹਾਸਿਲ ਹੈ, ਭਾਗ ਲੈਣ ਦੇ ਯੋਗ ਹੁੰਦੀਆਂ ਹਨ। ਜ਼ਿਆਦਾਤਰ ਐਸੋਸੀਏਸ਼ਨਾਂ ਖੇਤਰੀ ਹਨ, ਜਿਵੇਂ ਕਿ ਕਰਨਾਟਕ ਰਾਜ ਕ੍ਰਿਕਟ ਐਸੋਸੀਏਸ਼ਨ ਅਤੇ ਮੁੰਬਈ ਕ੍ਰਿਕਟ ਐਸੋਸੀਏਸ਼ਨ, ਜਦ ਕਿ ਦੋ ਐਸੋਸੀਏਸ਼ਨਾਂ, ਰੇਲਵੇ ਅਤੇ ਸਰਵਿਸਿਜ਼ ਖੇਤਰੀ ਨਹੀਂ ਹਨ।
ਟੀਮਾਂ
[ਸੋਧੋ]ਇਸ ਟੂਰਨਾਮੈਂਟ ਵਿੱਚ ਹੇਠ ਲਿਖੀਆਂ 37 ਟੀਮਾਂ ਭਾਗ ਲੈਂਦੀਆਂ ਹਨ।
- ਆਂਧਰਾ
- ਅਰੁਣਾਚਲ ਪ੍ਰਦੇਸ਼†
- ਅਸਾਮ
- ਬੜੌਦਾ
- ਬੰਗਾਲ
- ਬਿਹਾਰ†
- ਛੱਤੀਸਗੜ੍ਹ
- ਦਿੱਲੀ
- ਗੋਆ
- ਗੁਜਰਾਤ
- ਹਰਿਆਣਾ
- ਹਿਮਾਚਲ ਪ੍ਰਦੇਸ਼
- ਹੈਦਰਾਬਾਦ (ਤੇਲੰਗਾਨਾ)
- ਜੰਮੂ ਅਤੇ ਕਸ਼ਮੀਰ
- ਝਾਰਖੰਡ
- ਕਰਨਾਟਕ (ਮੈਸੂਰ)
- ਕੇਰਲ
- ਮੱਧ ਪ੍ਰਦੇਸ਼ (ਮੱਧ ਭਾਰਤ/ਗਵਾਲੀਅਰ/ਹੋਲਕਰ)
- ਮਹਾਂਰਾਸ਼ਟਰ
- ਮਣੀਪੁਰ†
- ਮੇਘਾਲਿਆ†
- ਮਿਜ਼ੋਰਮ†
- ਮੁੰਬਈ (ਬੰਬੇ)
- ਨਾਗਾਲੈਂਡ†
- ਓਡੀਸ਼ਾ (ਉੜੀਸਾ)
- ਪੁਡੂਚੇਰੀ†
- ਪੰਜਾਬ
- ਰੇਲਵੇ
- ਰਾਜਸਥਾਨ (ਰਾਜਪੁਤਾਨਾ)
- ਸੌਰਾਸ਼ਟਰ (ਕਠੀਆਵਾੜ/ਨਵਾਨਗਰ)
- ਸਿੱਕਿਮ†
- ਸਰਵਿਸਿਜ਼ (ਆਰਮੀ)
- ਤਾਮਿਲਨਾਡੂ (ਚੇਨਈ)
- ਤ੍ਰਿਪੁਰਾ
- ਉੱਤਰ ਪ੍ਰਦੇਸ਼ (ਰਿਆਸਤਾਂ ਸਮੇਤ)
- ਉੱਤਰਾਖੰਡ†
- ਵਿਦਰਭ
† ਇਨ੍ਹਾਂ ਟੀਮਾਂ ਨੂੰ 2018-19 ਦੇ ਸੀਜ਼ਨ ਵਿੱਚ ਸ਼ਾਮਿਲ ਕੀਤਾ ਗਿਆ ਸੀ।
ਟੂਰਨਾਮੈਂਟ ਦੇ ਰਿਕਾਰਡ
[ਸੋਧੋ]ਟੀਮਾਂ ਦੇ ਰਿਕਾਰਡ[2] | |||
---|---|---|---|
ਸਭ ਤੋਂ ਵਧੇਰੇ ਖਿਤਾਬ | 41 | ਮੁੰਬਈ | |
ਸਭ ਤੋਂ ਵੱਧ ਸਕੋਰ | 944/6 ਘੋ. | ਹੈਦਰਾਬਾਦ ਬਨਾਮ ਆਂਧਰਾ | 1993–94[3] |
ਸਭ ਤੋਂ ਘੱਟ ਸਕੋਰ | 21 | ਹੈਦਰਾਬਾਦ ਬਨਾਮ ਹੈਦਰਾਬਾਦ|ਰਾਜਸਥਾਨ | 2010[4] |
ਵਿਅਕਤੀਗਤ ਮੈਚ ਰਿਕਾਰਡ[2] | ||||
---|---|---|---|---|
ਸਭ ਤੋਂ ਵੱਧ ਪਾਰੀਆਂ | 443* | ਬੀ.ਬੀ. ਨਿੰਬਲਕਰ | ਮਹਾਂਰਾਸ਼ਟਰ ਬਨਾਮ ਕਾਠੀਆਵਾੜ | 1948–49[5] |
ਸਭ ਤੋਂ ਵਧੀਆ ਪਾਰੀ ਗੇਂਦਬਾਜ਼ੀ | 10/20 | ਪ੍ਰੇਮਾਂਗਸੂ ਚੈਟਰਜੀ | ਬੰਗਾਲ ਬਨਾਮ ਅਸਾਮ | 1956–57[6] |
ਸਭ ਤੋਂ ਵਧੀਆ ਮੈਚ ਗੇਂਦਬਾਜ਼ੀ | 16/99 | ਅਨਿਲ ਕੁੰਬਲੇ | ਕਰਨਾਟਕ ਬਨਾਮ ਕੇਰਲ | 1994–95[7] |
ਵਿਅਕਤੀਗਤ ਸੀਜ਼ਨ ਰਿਕਾਰਡ[8] | ||||
---|---|---|---|---|
ਇੱਕ ਸੀਜ਼ਨ ਵਿੱਚ ਸਭ ਤੋਂ ਵੱਧ ਦੌੜਾਂ | 1415 | ਵੀ.ਵੀ.ਐਸ. ਲਕਸ਼ਮਣ | ਹੈਦਰਾਬਾਦ | 1999–2000 |
ਇੱਕ ਸੀਜ਼ਨ ਵਿੱਚ ਸਭ ਤੋਂ ਵੱਧ ਸੈਂਕੜੇ | 8 | ਵੀ.ਵੀ.ਐਸ. ਲਕਸ਼ਮਣ | ਹੈਦਰਾਬਾਦ | 1999–2000 |
ਇੱਕ ਸੀਜ਼ਨ ਵਿੱਚ ਸਭ ਤੋਂ ਵੱਧ ਵਿਕਟਾਂ | 68 | ਆਸ਼ੂਤੋਸ਼ ਅਮਨ | ਬਿਹਾਰ | 2018-19 |
ਵਿਅਕਤੀਗਤ ਕੈਰੀਅਰ ਰਿਕਾਰਡ | ||||
---|---|---|---|---|
ਸਭ ਤੋਂ ਵੱਧ ਦੌੜਾਂ | 10665[9] | ਵਸੀਮ ਜਾਫਰ | 1996–ਜਾਰੀ | |
ਸਭ ਤੋਂ ਵੱਧ ਸੈਂਕੜੇ | 36[10] | ਵਸੀਮ ਜਾਫਰ | 1996–ਜਾਰੀ | |
ਵੱਧ ਕੈਰੀਅਰ ਬੱਲੇਬਾਜ਼ੀ ਔਸਤ | 98.35[11] | ਵਿਜੇ ਮਰਚੰਟ | 1934–51 | |
ਸਭ ਤੋਂ ਵੱਧ ਵਿਕਟਾਂ | 637[12]† | ਰਜਿੰਦਰ ਗੋਇਲ | 1958–85 |
† ਕੁਝ ਸਰੋਤਾਂ ਉੱਪਰ ਗੋਏਲ ਦੀਆਂ ਵਿਕਟਾਂ 636 ਜਾਂ 640 ਦਿੱਤੀਆਂ ਗਈਆਂ ਹਨ- ਵਧੇਰੇ ਜਾਣਕਾਰੀ ਲਈ ਵੇਖੋ ਰਜਿੰਦਰ ਗੋਇਲ
ਹਵਾਲੇ
[ਸੋਧੋ]- ↑ 1.0 1.1 "The Ranji Trophy". ESPN Cricinfo. Retrieved 27 February 2017.
- ↑ 2.0 2.1 Compiled from Overall First-Class Records Archived 2007-02-22 at the Wayback Machine. at CricketArchive.
- ↑ The Home of CricketArchive. Cricketarchive.co.uk (1994-01-11). Retrieved on 2013-12-06.
- ↑ The Home of CricketArchive. Cricketarchive.co.uk (1935-02-06). Retrieved on 2013-12-06.
- ↑ The Home of CricketArchive. Cricketarchive.co.uk (1948-12-18). Retrieved on 2013-12-06.
- ↑ The Home of CricketArchive. Cricketarchive.co.uk (1957-01-29). Retrieved on 2013-12-06.
- ↑ The Home of CricketArchive. Cricketarchive.co.uk (1995-01-17). Retrieved on 2013-12-06.
- ↑ From Indian Cricket 2004, published by The Hindu, 2004.
- ↑ "Most Runs in Ranji Trophy". Cricket Archive. Retrieved 17 January 2013.
- ↑ Partab Ramchand (19 February 2000). "Wasim Jaffer in elite company". Cricinfo. Retrieved 28 February 2007.
- ↑ Partab Ramchand (19 February 2000). "Ajay Sharma in elite company". Cricinfo. Retrieved 28 February 2007.
- ↑ Anil Gulati (30 June 2001). "I was born at the wrong time: Rajinder Goel". Cricinfo. Retrieved 28 February 2007.