ਰਾਘਵ ਚੱਡਾ
ਰਾਘਵ ਚੱਡਾ | |
---|---|
ਸੰਸਦ ਮੈਂਬਰ, ਰਾਜ ਸਭਾ | |
ਦਫ਼ਤਰ ਸੰਭਾਲਿਆ 2 ਮਈ 2022 | |
ਤੋਂ ਪਹਿਲਾਂ | ਨਰੇਸ਼ ਗੁਜਰਾਲ |
ਹਲਕਾ | ਪੰਜਾਬ, ਭਾਰਤ |
ਦਿੱਲੀ ਵਿਧਾਨ ਸਭਾ ਦਾ ਮੈਂਬਰ | |
ਦਫ਼ਤਰ ਵਿੱਚ 12 ਫਰਵਰੀ 2020 – 24 ਮਾਰਚ 2022 | |
ਤੋਂ ਪਹਿਲਾਂ | ਵਿਜੇਂਦਰ ਗਰਗ ਵਿਜੇ |
ਤੋਂ ਬਾਅਦ | ਦੁਰਗੇਸ਼ ਪਾਠਕ |
ਹਲਕਾ | ਰਜਿੰਦਰ ਨਗਰ |
ਦਿੱਲੀ ਜਲ ਬੋਰਡ ਦਾ ਉਪ ਚੇਅਰਮੈਨ | |
ਦਫ਼ਤਰ ਵਿੱਚ 2 ਮਾਰਚ 2020[1][2] – 22 ਮਾਰਚ 2022 | |
ਤੋਂ ਪਹਿਲਾਂ | ਦਿਨੇਸ਼ ਮੋਹਨੀਆ |
ਤੋਂ ਬਾਅਦ | ਦਿਨੇਸ਼ ਮੋਹਨੀਆ |
ਨਿੱਜੀ ਜਾਣਕਾਰੀ | |
ਜਨਮ | ਦਿੱਲੀ, ਭਾਰਤ | 11 ਨਵੰਬਰ 1988
ਕੌਮੀਅਤ | ਭਾਰਤੀ |
ਸਿਆਸੀ ਪਾਰਟੀ | ਆਮ ਆਦਮੀ ਪਾਰਟੀ |
ਜੀਵਨ ਸਾਥੀ | |
ਅਲਮਾ ਮਾਤਰ | ਦਿੱਲੀ ਯੂਨੀਵਰਸਿਟੀ ਇੰਸਟੀਚਿਊਟ ਆਫ਼ ਚਾਰਟਰਡ ਅਕਾਊਂਟੈਂਟ ਆਫ਼ ਇੰਡੀਆ |
ਪੇਸ਼ਾ | ਚਾਰਟਰਡ ਅਕਾਊਂਟੈਂਟ |
ਮਸ਼ਹੂਰ ਕੰਮ | ਆਪ ਦਾ ਬੁਲਾਰਾ[3][4] |
ਵੈੱਬਸਾਈਟ | www |
ਰਾਘਵ ਚੱਡਾ ਇਕ ਭਾਰਤੀ ਰਾਜਨੇਤਾ ਅਤੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਵਿਚੋਂ ਇਕ ਹੈ। ਉਹ ਆਮ ਆਦਮੀ ਪਾਰਟੀ ਦੀ ਰਾਜਨੀਤਿਕ ਮਾਮਲੇ ਕਮੇਟੀ ਦਾ ਮੈਂਬਰ ਹੈ।[5] ਉਹ ਰਾਸ਼ਟਰੀ ਖਜ਼ਾਨਚੀ[6] ਅਤੇ ਆਮ ਆਦਮੀ ਪਾਰਟੀ ਦਾ ਰਾਸ਼ਟਰੀ ਬੁਲਾਰਾ ਸੀ ਅਤੇ ਚਾਰਟਰਡ ਅਕਾਊਟੈਂਟ ਸੀ। ਉਹ ਸਾਲ 2019 ਦੀਆਂ ਆਮ ਚੋਣਾਂ ਲਈ ਦੱਖਣੀ ਦਿੱਲੀ ਲੋਕ ਸਭਾ ਹਲਕੇ ਦਾ ਇੰਚਾਰਜ[7] ਅਤੇ ਦੱਖਣੀ ਦਿੱਲੀ ਸੰਸਦੀ ਹਲਕੇ ਤੋਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਵੀ ਰਿਹਾ।[8] ਉਹ ਰਾਜਿੰਦਰ ਨਗਰ ਤੋਂ ਚੁਣਿਆ ਗਿਆ ਵਿਧਾਇਕ ਹੈ।[9]
ਪੇਸ਼ੇਵਰ ਕੈਰੀਅਰ
[ਸੋਧੋ]ਉਸ ਨੂੰ 2016 ਦੇ ਬਜਟ ਦੀ ਤਿਆਰੀ ਵਿਚ ਸਹਾਇਤਾ ਉਪ ਮੁੱਖ ਮੰਤਰੀ, ਮਨੀਸ਼ ਸਿਸੋਦੀਆ ਦਾ ਸਲਾਹਕਾਰ ਨਿਯੁਕਤ ਕੀਤਾ ਗਿਆ ਸੀ, ਜਿਸ ਲਈ ਉਸ ਨੂੰ ਪ੍ਰਤੀ ਮਹੀਨਾ 1 ਰੁਪਿਆ ਮਾਣ ਭੱਤਾ ਮਿਲਦਾ ਸੀ। ਉਸਨੇ ਇੱਕ ਵਿੱਤੀ ਸਲਾਹਕਾਰ ਵਜੋਂ ਕੰਮ ਕੀਤਾ। ਉਸ ਦੀ ਨਿਯੁਕਤੀ ਨੂੰ ਕੇਂਦਰੀ ਗ੍ਰਹਿ ਮੰਤਰੀ ਦੁਆਰਾ ਅਪਰੈਲ, 2018 ਵਿੱਚ ਬੀਤੇ ਦੀ ਤਾਰੀਖ ਤੋਂ ਖ਼ਤਮ ਕਰ ਦਿੱਤਾ ਗਿਆ ਸੀ।[10][11][12]
ਉਸ ਨੂੰ ਸਰਬਸੰਮਤੀ ਨਾਲ ਪਾਰਟੀ ਦੀ ਨੈਸ਼ਨਲ ਐਗਜੈਕਟਿਵ ਕਮੇਟੀ ਲਈ ਚੁਣਿਆ ਗਿਆ ਸੀ। ਫਿਰ ਉਸਨੂੰ 2019 ਦੀਆਂ ਆਮ ਚੋਣਾਂ ਲਈ ਦੱਖਣੀ ਦਿੱਲੀ ਲੋਕ ਸਭਾ ਹਲਕੇ ਦਾ ਇੰਚਾਰਜ ਨਿਯੁਕਤ ਕੀਤਾ ਗਿਆ।[13]
2019 ਲੋਕ ਸਭਾ ਚੋਣ
[ਸੋਧੋ]ਉਸਨੇ ਦੱਖਣੀ ਦਿੱਲੀ ਸੰਸਦੀ ਹਲਕੇ ਤੋਂ ‘ਆਪ’ ਪਾਰਟੀ ਲੋਕ ਸਭਾ ਉਮੀਦਵਾਰ ਵਜੋਂ ਚੋਣ ਲੜੀ। ਉਹ ਭਾਜਪਾ ਦੇ ਉਮੀਦਵਾਰ ਰਮੇਸ਼ ਬਿਧੂਰੀ ਤੋਂ ਚੋਣ ਹਾਰ ਗਿਆ ਸੀ।[14]
2020 ਦਿੱਲੀ ਵਿਧਾਨ ਸਭਾ ਦੀ ਚੋਣ
[ਸੋਧੋ]ਉਹ ਇਸ ਸਮੇਂ ਰਾਜਿੰਦਰ ਨਗਰ ਤੋਂ ਚੁਣਿਆ ਗਿਆ ਵਿਧਾਇਕ ਹੈ। ਉਸਨੇ 2020 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸਰਦਾਰ ਆਰ ਪੀ ਸਿੰਘ ਨੂੰ 20,058 ਵੋਟਾਂ ਨਾਲ ਹਰਾਇਆ।[15]
ਹਵਾਲੇ
[ਸੋਧੋ]- ↑ "AAP MLA Raghav Chadha Appointed Delhi Jal Board Vice Chairman". 2 March 2020.
- ↑ "PRESS RELEASE DELHI JAL BOARD" (PDF). www.delhijalboard.nic.in. Archived from the original (PDF) on 2022-02-15.
- ↑ "Official Spokespersons". Aam Aadmi Party. Retrieved 11 September 2016.
- ↑ "Meet Raghav Chadha, AAP ka cute quotient". The Times of India. 19 February 2015.
- ↑ "Political Affairs Committee". Aam Aadmi Party. Retrieved 11 September 2016.
- ↑ https://www.indiatoday.in/pti-feed/story/raghav-chadha-no-longer-aap-treasurer-mishra-claims-he-was-941259-2017-06-09
- ↑ https://indianexpress.com/article/india/aap-scouting-candidates-for-ls-polls-atishi-marlena-raghav-chadha-and-dilip-pandey-probables-5129062/
- ↑ "People will vote on basis of work, not in the name of Ram: AAP's Raghav Chadha - The Financial Express". Finantials Times. 3 May 2019.
- ↑ "AAP's Raghav Chadha wins from Rajendra Nagar seat".
- ↑ https://www.business-standard.com/article/politics/sacked-aap-adviser-raghav-chadha-refunds-rs-2-5-salary-to-home-ministry-118041800900_1.html
- ↑ https://www.ndtv.com/india-news/ex-aap-adviser-raghav-chaddha-sends-rs-2-50-pay-slip-to-rajnath-singh-after-being-sacked-1839365
- ↑ https://www.firstpost.com/politics/sacked-aap-advisor-raghav-chadha-sends-rs-2-5-demand-draft-to-home-ministry-claims-centre-targeting-honest-people-4437039.html
- ↑ https://indianexpress.com/article/india/aap-scouting-candidates-for-ls-polls-atishi-marlena-raghav-chadha-and-dilip-pandey-probables-5129062/
- ↑ People will vote on basis of work, not in the name of Ram: AAP's Raghav Chadha
- ↑ "Raghav Chada of AAP wins".