ਸਮੱਗਰੀ 'ਤੇ ਜਾਓ

ਰਾਜੂ ਸ਼੍ਰੀਵਾਸਤਵ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਰਾਜੂ ਸ਼੍ਰੀਵਾਸਤਵ
ਜਨਮ
ਸਤਿਅਪ੍ਰਕਾਸ਼ ਸ਼੍ਰੀਵਾਸਤਵ

(1963-12-25)ਦਸੰਬਰ 25, 1963
ਮੌਤ21 ਸਤੰਬਰ 2022(2022-09-21) (ਉਮਰ 58)
ਪੇਸ਼ਾਹਾਸਰਸ ਕਲਾਕਾਰ
ਸਰਗਰਮੀ ਦੇ ਸਾਲ1993 ਤੋਂ 2022
ਵੈੱਬਸਾਈਟhttp://www.rajusrivastav.com/

ਰਾਜੂ ਸ਼੍ਰੀਵਾਸਤਵ (25 ਦਸੰਬਰ 1963 ਤੋਂ 21 ਸਤੰਬਰ 2022) ਇੱਕ ਭਾਰਤੀ ਹਾਸਰਸ ਕਲਾਕਾਰ ਸੀ। ਉਹ ਮੁੱਖ ਤੌਰ ਤੇ ਆਮ ਆਦਮੀ ਅਤੇ ਰੋਜ਼ਮੱਰਾ ਦੀਆਂ ਛੋਟੀਆਂ-ਛੋਟੀਆਂ ਘਟਨਾਵਾਂ ਤੇ ਵਿਅੰਗ ਸੁਣਾਉਣ ਲਈ ਜਾਣਿਆ ਜਾਂਦਾ ਸੀ।

ਮੁੱਢਲਾ ਜੀਵਨ

[ਸੋਧੋ]

ਰਾਜੂ ਸ਼੍ਰੀਵਾਸਤਵ 1993 ਤੋਂ ਹਾਸਿਆਂ ਦੀ ਦੁਨੀਆ ਵਿੱਚ ਕੰਮ ਕਰਦਾ ਸੀ। ਉਸ ਨੇ ਕਲਿਆਨਜੀ-ਆਨੰਦਜੀ, ਬੱਪੀ ਲਾਹਿਰੀ ਅਤੇ ਨਿਤੀਨ ਮੁਕੇਸ਼ ਵਰਗੇ ਕਲਾਕਾਰਾਂ ਦੇ ਨਾਲ ਭਾਰਤ ਅਤੇ ਵਿਦੇਸ਼ ਵਿੱਚ ਕੰਮ ਕੀਤਾ। ਉਹ ਆਪਣੀ ਮਿਮਿਕਰੀ ਲਈ ਜਾਣਿਆ ਜਾਂਦਾ ਸੀ। ਉਸ ਨੂੰ ਅਸਲੀ ਸਫਲਤਾ ਗ੍ਰੇਟ ਇੰਡੀਅਨ ਲਾਫ਼ਟਰ ਚੈਲੰਜ ਤੋਂ ਮਿਲੀ। ਇਸ ਸ਼ੋ ਵਿੱਚ ਆਪਣੀ ਪੇਸ਼ਕਾਰੀ ਦੀ ਬਦੌਲਤ ਉਹ ਘਰ-ਘਰ ਵਿੱਚ ਸਭ ਦੀ ਜ਼ੁਬਾਨ ਉੱਤੇ ਆ ਗਿਆ।

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਦੀ ਸਮਾਜਵਾਦੀ ਪਾਰਟੀ ਨੇ ਰਾਜੂ ਕਾਨਪੁਰ ਤੋਂ 2014 ਲੋਕ ਸਭਾ ਚੋਣ ਲਈ ਖੜਾ ਕੀਤਾ ਸੀ।[1] ਪਰ 11 ਮਾਰਚ 2014 ਨੂੰ ਰਾਜੂ ਨੇ ਇਹ ਕਹਿ ਕੇ ਟਿਕਟ ਵਾਪਸ ਕਰ ਦਿੱਤੀ ਕਿ ਪਾਰਟੀ ਦੇ ਲੋਕਲ ਯੂਨਿਟ ਤੋਂ ਉਸਨੂੰ ਕਾਫ਼ੀ ਸਹਿਯੋਗ ਨਹੀਂ ਸੀ ਮਿਲ ਰਿਹਾ। [2] ਫਿਰ 19 ਮਾਰਚ 2014 ਨੂੰ ਉਹ ਭਾਜਪਾ ਵਿੱਚ ਚਲਿਆ ਗਿਆ।[3][4]

ਫਿਲਮਾਂ

[ਸੋਧੋ]
Year Title Role Ref
1988 ਤੇਜ਼ਾਬ [5]
1989 ਮੈਨੇ ਪਿਆਰ ਕੀਤਾ ਹੈ ਟਰੱਕ ਕਲੀਨਰ
1993 ਬਾਜ਼ੀਗਰ ਕਾਲਜ ਦੇ ਵਿਦਿਆਰਥੀ
ਸ੍ਰੀ ਆਜ਼ਾਦ
2001 ਆਮਦਨਿ ਅਥਾਨਿ ਖੜਚ ਰੁਪਈਆ ॥ ਬਾਬਾ ਚਿਨ ਚਿਨ ਚੋ
2002 ਵਾਹ! ਤੇਰਾ ਕੀ-ਕਿਆ ਕਹਿਣਾ ਬੰਨੇ ਖਾਨ ਦੇ ਸਹਾਇਕ [5]
2003 ਮੈਂ ਪ੍ਰੇਮ ਕੀ ਦੀਵਾਨੀ ਹੂੰ ਸ਼ੰਭੂ, ਸੰਜਨਾ ਦਾ ਸੇਵਕ [5]
2007 ਵੱਡੇ ਭਰਾ ਆਟੋਰਿਕਸ਼ਾ ਡਰਾਈਵਰ ਅਤੇ ਰਿਜ਼ਵਾਨ ਅਹਿਮਦ [5]
ਬੰਬਈ ਤੋਂ ਗੋਆ ਐਂਥਨੀ ਗੋਨਸਾਲਵਿਸ [5]
2010 ਭਵਨਾਂ ਕੋ ਸਮਝੋ ਗਯਾ ਸੇ ਦਇਆ
2017 ਟਾਇਲਟ: ਏਕ ਪ੍ਰੇਮ ਕਥਾ
2023 ਕੰਜੂਸ ਮਖਚੂਸ ਯਾਦਵ, ਵਿਧਾਇਕ ਦੇ ਪੀ.ਏ [6]

ਟੀਵੀ

[ਸੋਧੋ]

ਹਵਾਲੇ

[ਸੋਧੋ]
  1. "Akhilesh Yadav turns to comedy, fields Raju Srivastava from Kanpur in Lok Sabha election". Indian Express. 14 February 2013.
  2. "Comedian Raju Srivastava returns SP Lok Sabha ticket". The Hindu. 11 March 2014.
  3. "Jagdambika Pal, comedian Raju Srivastava join BJP, endorse Narendra Modi". Zee News. March 19, 2014. Retrieved March 19, 2014.
  4. मज़ाक-मज़ाक में राजनीति में आ गए 'गजोधर भैय्या'!
  5. 5.0 5.1 5.2 5.3 5.4 "Raju Srivastava Passes Away: Main Prem Ki Diwani Hoon to Maine Pyar Kia, Top 5 Film Appearances". News18 (in ਅੰਗਰੇਜ਼ੀ). 21 September 2022. Archived from the original on 22 September 2022. Retrieved 21 September 2022.
  6. "Kanjoos Makhichoos trailer: Kunal Kemmu turns annoying miser, Raju Srivastav's final appearance leaves fans emotional". DNA India (in ਅੰਗਰੇਜ਼ੀ). Retrieved 2023-03-26.