ਰੀਤੀ ਸੰਪਰਦਾਇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਭਾਰਤੀ ਕਾਵਿ ਸ਼ਾਸਤਰ ਵਿੱਚ ਚਾਹੇ ਆਚਾਰੀਆ ਵਾਮਨ ਤੋਂ ਪਹਿਲਾਂ ਰੀਤੀ ਤੱਤ ਦੀ ਖੋਜ਼ ਹੋ ਚੁੱਕੀ ਸੀ,ਫਿਰ ਵੀ ਵਾਮਨ ਨੇ ਸਭ ਤੋਂ ਪਹਿਲਾਂ ਰੀਤੀ ਦਾ ਸਪਸ਼ਟ ਵਿਵੇਚਨ ਕਰਦੇ ਹੋਏ ਰੀਤੀ ਨੂੰ "ਕਾਵਿ ਦੀ ਆਤਮਾ" ਕਿਹਾ ਹੈ।ਆਨੰਦਵਰਧਨ ਦੇ ਗਰੰਥ 'ਧੁਨਿਆਲੋਕ' ਵਿੱਚ ਇਹ ਜ਼ਿਕਰ ਹੈ, "ਰੀਤੀ ਰੀਤੀਰਾਤਮਾ ਕਾਵਯਸਯ" ਰੀਤੀ ਦੀ ਲੱਛਣ ਵਿਸ਼ਿਸ਼ਟ ਪਦ ਰਚਨਾ ਕਿਹਾ ਹੈ। "ਵਿਸ਼ਸ਼ਟਾ ਪਦਰਚਨਾ ਰੀਤੀਵਿਸ਼ੇਸ਼ ਗੁਣਾਤਮਾ" ਪਦਾਂ ਵਿੱਚ ਵਿਸ਼ਿਸ਼ਟਤਾ ਗੁਣਾਂ ਦੇ ਹੀ ਕਾਰਨ ਆਉਂਦੀ ਹੈ।

ਹਰ ਸੰਪ੍ਰਾਦਾਇ ਦੀ ਸਥਾਪਨਾ ਦਾ ਮੂਲ ਇੱਕ ਅਜਿਹੇ ਕਾਵਿ ਤੱਤ ਨੂੰ ਸਰਬ ਸ਼ਰੋਮਣੀ ਮੰਨ ਕੇ ਉਸਨੂੰ ਕਾਵਿ ਦੀ ਆਤਮਾ ਦੀ ਥਾਂ ਦੇ ਦੇਣੀ ਹੈ ਜਿਵੇਂ ਰਸਵਾਦੀਆ ਨੇ ਕਾਵਿ ਰਸ ਨੂੰ ਹੀ ਪ੍ਰਧਾਨ ਆਖਿਆ, ਅਲੰਕਾਰਵਾਦੀਆਂ ਨੇ ਅਲੰਕਾਰ ਤੱਤ ਨੂੰ। ਇਸੇ ਤਰ੍ਹਾਂ ਰੀਤੀਵਾਦੀ ਆਚਾਰੀਆਂ ਨੇ ਰੀਤੀ ਨੂੰ ਕਾਵਿ ਦੇ ਕੇਂਦਰੀ ਤੱਤ ਅਰਥਾਤ ਆਤਮਾ ਸਵੀਕਾਰ ਕਰਕੇ ਬਾਕੀ ਦੇ ਧੁਨੀ, ਅਲੰਕਾਰ ਆਦਿ ਅੰਗਾਂ ਨੂੰ ਉਸਦੇ ਸਹਾਇਕ ਮੰਨਿਆ। ਇਸ ਸੰਪ੍ਰਾਦਾਇ ਦੀ ਮਹੱਤਤਾ ਰਸ, ਧੁਨੀ ਸੰਪ੍ਰਦਾਵਾਂ ਦੀ ਤੁਲਨਾ ਵਿੱਚ ਭਾਵੇਂ ਵਧੇਰੇ ਨਹੀ, ਪ੍ਰੰਤੂ ਕਾਵਿ-ਸ਼ਾਸਤਰ ਦੇ ਇਤਿਹਾਸ ਵਿੱਚ ਇਹ ਸੰਪ੍ਰਾਦਾਇ ਇੱਕ ਉਲੇਖਨੀ ਸੰਪ੍ਰਾਦਾਇ ਰਹੀ ਹੈ।[1][2][3][4][5]

ਰੀਤੀ ਸੰਪਰਦਾਇ ਦੀ ਮਹੱਤਤਾ[ਸੋਧੋ]

ਉਹ ਹਰ ਕੰਮ ਚੰਗਾ ਹੋ ਸਕਦਾ ਹੈ ਜਿਸਦੀ ਕੋਈ ਵਿਉਂਤ ਜਾਂ ਕੋਈ ਰੀਤੀ ਹੋਵੇ। ਦੁਨੀਆ ਵਿੱਚ ਇਸ ਲਈ ਹਰ ਕੰਮ ਕਿਸੇ ਰੀਤੀ ਨਾਲ ਕੀਤਾ ਜਾਂਦਾ ਹੈ। ਏਸੇ ਤਰ੍ਹਾਂ ਕਾਵਿ ਵੀ ਇਕ ਪ੍ਕਾਰ ਨਾਲ ਰੀਤੀ ਨਾਲ ਵਿਉਂਤਿਆ ਜਾਂਦਾ ਹੈ ਅਤੇ ਕਲਾਤਮਕ ਰੂਪ ਪੇਸ਼ ਕੀਤੇ ਜਾਣ ਦੇ ਯੋਗ ਹੁੰਦਾ ਹੈ। ਕਾਵਿ ਦੇ ਦੋ ਪੱਖ ਹਨ ਸ਼ਬਦ ਅਤੇ ਅਰਥ । ਜਿਥੇ ਸ਼ਬਦ ਸੁੰਦਰ, ਉਪਯੋਗੀ, ਉਚਿਤ, ਅਨੁਕੂਲ, ਸਾਰਥਕ ਹੋਣ ਉੱਥੇ ਅਰਥ ਵਾਲਾ ਪੱਖ ਵੀ ਵਿਸ਼ੇ -ਅਨੁਕੂਲ, ਵਸਤੂ-ਵਰਧਕ, ਕਲਾਮਈ ਅਤੇ ਅਾਕਰਸ਼ਕ ਹੋਵੇ। ਸ਼ਬਦਾਂ ਦੀ ਵਿਸੈ਼ ਅਨੁਸਾਰ ਚੋਣ, ਸ਼ਬਦ ਅਤੇ ਅਰਥ ਦਾ ਆਪੋ ਵਿਚਲਾ ਉਚਿਤ ਗਠਬੰਧਨ, ਭਾਵਾਤਮਕ ਉੱਚਤਾ ਇਹ ਗੁਣ ਰੀਤੀ ਸਿੱਧਾਂਤ ਦੀ ਉਪਜ ਹਨ। ਅਰਥ ਦੇ ਨਾਲ -ਨਾਲ ਸ਼ਬਦ ਨੂੰ ਵੀ ਮਹੱਤਵ ਪੂਰਣ ਬਣਾਕੇੇ ਦੋਹਾਂ ਦਾ ਸੁਚੱਜਾ ਸੁਮੇਲ ਪੈਦਾ ਕਰਨਾ ਰੀਤੀ ਸਿੱਧਾਂਤ ਦਾ ਕਾਰਜ ਹੈ। ਇਸ ਲਈ ਕਵਿਤਾ ਵਿੱਚ ਕਾਵਿਕਤਾ ਪੈਦਾ ਕਰਨ ਦੀ ਸਮਰਥਾ ਰੀਤੀ ਦੀ ਦੇਣ ਹੈ। ਸਰਬ ਸਾਧਾਰਣ ਬੋਲਚਾਲ ਦੀ ਭਾਸ਼ਾ ਨਾਲੋਂ ਕਵਿਤਾ ਦੀ ਭਾਸ਼ਾ ਵਿੱਚ ਇਕ ਉੱਚਤਾ, ਗੌਰਵ ਅਤੇ ਇਕ ਵਿਸ਼ੇਸ਼ਤਾ ਵਰਤਮਾਨ ਰਹਿੰਦੀ ਹੈ। ਇਹੋ ਵਿਸ਼ੇਸ਼ਤਾ, ਇਹੋ ਅਲੋਕਾਰਕਤਾ ਰੀਤੀ ਤੱਤ ਦਾ ਫਲ ਹੈ। ਜੇਕਰ ਕੋਈ ਕਵੀ ਇਸ ਰੀਤੀ ਤੋਂ ਅਰਥਾਤ ਅੱਖਰ, ਵਰਣ, ਸ਼ਬਦ ਅਤੇ ਸ਼ਬਦ-ਅਰਥ ਦੇ ਸਬੰਧ ਤੋਂ ਅਣਜਾਣ ਹੈ ਉਸ ਦੀ ਰਚਨਾ ਹੋਰ ਸਭੇ ਤੱਤਾਂ ਦੇ ਬਾਵਜੂਦ ਉੱਤਮ ਰਚਨਾ ਨਹੀਂ ਹੋ ਸਕਦੀ। ਇਸ ਲਈ ਉੱਚਤਾ, ਵਿਸ਼ੇਸ਼ਤਾ ਆਦਿ ਕਾਵਿ -ਗੁਣ ਲਿਆਉਣ ਲਈ ਰੀਤੀ ਦੀ ਬੜੀ ਜ਼ਰੂਰਤ ਹੈ।

ਕਵੀ ਦੀ ਰਚਨਾ ਵਿੱਚ ਕਵੀ ਦਾ ਆਪਾ ਅਵੱਸ਼ ਝਲਕਦਾ ਹੈ। ਪਰੰਤੂ ਅਾਪੇ ਦੀ ਵਿਸ਼ੇਸ਼ਤਾ ਰਖਕੇ ਵੀ ਜਿਸ ਤੱਤ ਰਾਹੀਂ ਕੋਈ ਕਾਵਿ-ਰਚਨਾ ਹਰਮਨ - ਪਿਆਰੀ ਬਣ ਜਾਂਦੀ ਹੈ ਅਤੇ ਪਾਠਕਾਂ-ਸਰੋਤਿਆਂ ਦੇ ਮਨਾਂ ਦੀ ਕਹਾਣੀ ਕਹਿੰਦੀ ਹੈ ਉਹ ਤੱਤ ਰੀਤੀ ਹੈ ਜਿਸ ਨਾਲ ਭਾਵੁਕਤਾ, ਸੁਮੇਲਤਾ, ਸਾਧਾਰਣੀਕਰਣ, ਅਲੰਕਾਰਿਕਤਾ ਕਲਾਮਈਤਾ, ਚਿਤ੍ਮਈਤਾ ਆਦਿ ਗੁਣ ਉਪਜਦੇ ਹਨ। ਇਸ ਲਈ ਪਾ੍ਚੀਨ ਭਾਰਤ ਵਿੱਚ ਰੀਤੀ ਜਾਂ ਰੀਤੀ ਸਿੱਧਾਂਤ ਉੱਤੇ ਕਈਆਂ ਸਦੀਆਂ ਤੀਕਰ ਵਿਚਾਰ ਹੋਇਆ ਹੈ ਸਗੋਂ ਯਰੋਪ ਵਿੱਚ ਰੀਤੀ ਉਤੇ style ਦੇ ਸਿਰਲੇਖ ਹੇਠ ਬੜੀ ਡੂੰਘੀ ਵਿਵੇਚਨਾ ਹੋਈ ਹੈ ਜਿਹੜੀ ਇਸ ਸਿੱਧਾਂਤ ਦੇ ਆਵਸ਼ਕ ਅਤੇ ਮਹੱਤਵਪੂਰਣ ਹੋਣ ਦੀ ਸੂਚਕ ਹੈ।[2]

= ਰੀਤੀ ਦੇ ਮੂਲ-ਆਧਾਰ: ਕਾਵਿਗੁਣ ਪਿੱਛੇ ਅਸੀਂ ਲਿਖ ਆਏ ਹਾਂ ਕਿ ਰੀਤੀ ਦੀ ਪਰਿਭਾਸ਼ਾ ਦਰਸਾਉਂਦਿਆਂ ਵਾਮਨ ਨੇ ਗੁਣਾਂ (ਕਾਵਿ ਗੁਣਾਂ ਨੂੰ ਆਵਸ਼ਕ ਤੱਤ ਮੰਨਿਆ ਹੈ ਜਿਸ ਤੋਂ ਬਿਨਾਂ ਰੀਤੀ ਸੰਪੂਰਨ ਨਹੀਂ ਹੋ ਸਕਦੀ॥ ਇਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਵਾਮਨ ਦੇ ਅਨੁਸਾਰ ਰੀਤੀ ਦਾ ਮੂਲ-ਆਧਾਰ ਗੁਣ (qualities) ਹਨ ਜਿਹੜੇ ਸ਼ਬਦ ਅਤੇ ਅਰਥ ਸੁੰਦਰਤਾ ਦੇ ਲਖਾਇਕ ਹਨ। ਇਸਦਾ ਭਾਵ ਇਹ ਹੈ ਕਿ ਮਧੁਰਤਾ,ਓਜ ਆਦਿ ਗੁਣਾਂ (ਜਿਨ੍ਹਾਂ ਦਾ ਵਿਵੇਚਨ ਅੱਗੇ ਕੀਤਾ ਜਾ ਰਿਹਾ ਹੈ) ਤੋਂ ਬਿਨਾਂ ਰੀਤੀ ਦੀ ਕੋਈ ਹੋਂਦ ਨਹੀਂ,ਇਸ ਲਈ 'ਗੁਣ' ਰੀਤੀ ਦੇ ਆਧਾਰਕ ਤੱਤ ਹਨ। ਅਗਨਿ ਪੁਰਾਣ ਵਿਚ ਹੀੜੀ ਦੇ ਤਿੰਨ ਤੱਤ ਮੰਨੇ ਹਨ - ਸਮਾਸ, ਅਲੰਕਾਰ ਅਤੇ ਕੋਮਲਤਾ ਜਿਨ੍ਹਾਂ ਦੀ ਮਾਤ੍ਰ ਵੈਦਰਭੀ, ਪਾਂਚਾਲੀ ਅਤੇ ਰੋੜੀਯਾ ਵਿਚ ਵਧਦੀ ਘਟਦੀ ਹੈ । 'ਕਾਵਯ ਪ੍ਰਕਾਸ਼' ਦੇ ਕਰਤਾ ਮੰਮਟ ਨੇ ਗੁਣ ਪ੍ਰਗਟਾਊ ਵਰਣ - ਸਮੂਹ (ਵਰਣ ਗੁਫਲਾ) ਨੂੰ ਰੀਤੀ ਸੰਪ੍ਰਦਾਏ ਆਖਿਆ ਹੈ ਅਤੇ ਅਖਰ ਸਮੂਹਾਂ ਨਾਲ ਗੁਣਾਂ ਦਾ ਸਬੰਧ ਨਿਯਤ ਕਰ ਦਿੱਤਾ ਹੈ। ਉਸ ਨੇ ਮਾਧੁਰਯ ਹੀ ਰੀਤੀ ਦਾ ਮੂਲਾਧਾਰ ਮੰਨਿਆ ਹੈ। ਮੰਮਟ ਨੇ ਵਿਤੀ (ਪ੍ਰੀਤੀ) ਨੂੰ ਵਰਣਾਂ ਜਾਂ ਅੱਖਰਾਂ ਦਾ ਕ੍ਰਮ. 147 ਆਦਿ ਗੁਣਾਂ ਵਾਸਤੇ ਵੱਖ ਵੱਖ ਵਰਣ-ਸਮੂਹ ਨਿਯਤ ਕੀਤੇ ਹਨ। ਇਸ ਲਈ ਉਸਦੀ ਦ੍ਰਿਸ਼ਟੀ ਵਿਚ ਗੁਣ-ਯੁਕਤ ਵਰਣ-ਸਮੂਹ ਹੀ ਰੀਤੀ ਦੇ ਮੂਲ ਤੱਤ ਹਨ। ਵਿਸ਼ਵਨਾਥ ਨੇ ਅੱਖਰ - ਮ, ਸ਼ਬਦ ਸਮੂਹ ਅਤੇ ਸਮਾਸ ਤਿੰਨਾਂ ਨੂੰ ਹੀ ਰੀਤੀ ਦੇ ਆਵਸ਼ਕ ਤੱਤ ਪਰਵਾਣ ਕੀਤਾ ਹੈ। ਇਉਂ ਆਚਾਰੀਆਂ ਨੇ ਰੀਤੀ ਦੇ ਅਜਿਹੇ ਤੱਤ ਦੀ ਖੋਜ ਕੀਤੀ ਹੈ ਜਿਸ ਤੋਂ ਬਗੈਰ ਰੀਤੀ ਨਿਖਰ ਹੀ ਨਹੀਂ ਸਕਦੀ ਅਤੇ ਸਗੋਂ ਜਿਸ ਤੋਂ ਬਿਨਾਂ ਰੀਤੀ ਦੀ ਹੋਂਦ ਉੱਕਾ ਹੀ ਅਸੰਭਵ ਹੈ। ਉਸ ਤੱਤ ਨੂੰ ਕਿਸੇ ਨੇ ਗੁਣ,ਕਿਸੇ ਨੇ ਸਮਾਸ,ਕਿਸੇ ਨੇ ਅੱਖਰ-ਕ੍ਰਮ ਆਖਿਆ ਹੈ ਪਰੰਤੂ ਬਹੁਸੰਮਤੀ ਏਸ ਪੱਖ ਵਿਚ ਹੈ ਕਿ ਕਾਵਿ-ਗੁਣ ਹੀ ਰੀਤੀ ਦੇ ਆਧਾਰ ਤੱਤ ਹਨ ਜਿਸ ਉੱਤੇ ਰੀਤੀ ਦਾ ਭਵਨ ਖੜਾ ਹੁੰਦਾ ਹੈ ਅਤੇ ਇਸ ਤੱਤ ਨੂੰ ਲਗਭਗ ਸਾਰੇ ਸਮੀਖਿਆਕਾਰਾਂ ਨੇ ਕਿਸੇ ਨਾ ਕਿਸੇ ਰੂਪ ਵਿਚ ਸਵੀਕਾਰ ਕੀਤਾ ਹੈ। ਇਸਦਾ ਤਯ ਇਹ ਹੋਇਆ ਕਿ ਗੁਣ ਅਤੇ ਰੀਤੀ ਦਾ ਨਿੱਤ ਸਬੰਧ ਹੈ ਇਸ ਲਈ ਰੀਤੀਆਂ ਲਈ ਕਿਸੇ ਨਾ ਕਿਸੇ ਕਾਵਿ ਗੁਣ ਦੀ ਲੋੜ ਹੈ ਜਿਸ ਦੇ ਆਸਰੇ ਉਤੇ ਰੀਤੀ ਦੀ ਸਿਰਜਨਾ ਹੋ ਸਕਦੀ ਹੈ। [6] [7]

ਰੀਤੀ ਦਾ ਸ਼ਾਬਦਿਕ ਅਰਥ[ਸੋਧੋ]

ਰੀਤੀ ਨੂੰ ਮਾਰਗ, ਪੱਥ, ਪੱਧਤੀ ਪ੍ਰਣਾਲੀ ਸ਼ੈਲੀ ਆਦਿ ਕਿਹਾ ਜਾਂਦਾ ਹੈ। ਵਿਉਂਤਪੱਤੀ ਅਨੁਸਾਰ ਜਿਸ ਮਾਰਗ ਰਾਹੀਂ ਗਮਨ ਕੀਤਾ ਜਾਵੇ, ਉਹ ਰੀਤੀ ਹੈ (ਰੀਯਤੇ ਗਸ੍ਰਯਤੇ ਅਨੇਕ ਇਤਿਹਾਸ)। ਵਾਮਨ ਅਨੁਸਾਰ ਵਿਸ਼ਿਸਟ ਪਦ-ਰਚਨਾ ਰੀਤੀ ਅਖਵਾਉਂਦੀ ਹੈ (ਵਿਸ਼ਿਸਟ ਪਦ-ਰਚਨਾ ਰੀਤਿ:) ਅਤੇ ਇਸ ਵਿੱਚ ਇਹ ਵਿਸ਼ੇਸ਼ਤਾ ਗੁਣਾਂ ਦੇ ਸ਼ਾਮਲ ਹੋਣ ਨਾਲ ਹੁੰਦੀ ਹੈ (ਵਿਸ਼ੇਸ ਗੁਣਾਤਮਕ) ਇਸ ਤੋਂ ਸਪਸ਼ਟ ਹੈ ਕਿ ਰੀਤੀ ਗੁਣ ਯੁਕਤ ਪਦ ਰਚਨਾ ਹੈ।

ਰੀਤੀ ਦਾ ਵਿਕਾਸ ਅਤੇ ਪਿਛੋਕੜ[ਸੋਧੋ]

ਰੀਤੀ ਨੂੰ ਸਿਧਾਂਤ ਦੇ ਰੂਪ ਵਿੱਚ ਭਾਵੇਂ ਆਚਾਰੀਆ ਵਾਮਨ ਨੇ ਸਥਾਪਿਤ ਕੀਤਾ ਪਰ ਭਾਰਤੀ ਕਾਵਿ ਸ਼ਾਸਤ੍ਰ ਵਿੱਚ ਉਸ ਤੋਂ ਪਹਿਲਾਂ ਹੀ ਇਸ ਸ਼ਬਦ ਦੀ ਵਰਤੋਂ ਹੋਣੀ ਸ਼ੁਰੂ ਹੋ ਗਈ ਸੀ। ਆਚਾਰੀਆ ਭਰਤ ਮੁਨੀ ਨੇ ਰੀਤੀ ਸ਼ਬਦ ਲਈ 'ਪ੍ਰਵਿਤੀ' ਸ਼ਬਦ ਦੀ ਵਰਤੋਂ ਕੀਤੀ।ਉਸਨੇ ਭਾਰਤ ਦੀਆ ਚਾਰ ਦਿਸ਼ਾਵਾਂ ਵਿੱਚ ਪ੍ਰਚੱਲਿਤ ਚਾਰ ਪ੍ਰਵ੍ਰਿਤੀਆਂ (ਆਵੰਤੀ ਦਕ੍ਰਸ਼ਿਣਾਤ੍ਰਯਾ ਪਾਂਚਾਲੀ ਅੰਤ ਉਡ੍ਰਮਾਗਧੀ) ਦਾ ਉਲੇਖ ਕੀਤਾ ਅਤੇ ਦੱਸਿਆ ਕਿ ਪ੍ਰਿਥਵੀ ਦੇ ਅਨੇਕ ਦੇਸ਼ਾਵੇਸ਼-ਭੂਸ਼ਾ ਅਤੇ ਆਚਾਰ ਸਬੰਧੀ ਵਾਰਤਾ ਨੂੰ ਪ੍ਰਗਟ ਕਰਨ ਵਾਲੀ ਵ੍ਰਿਤੀ ਨੂੰ ਪ੍ਰਵ੍ਰਿਤੀ ਕਿਹਾ ਜਾਂਦਾ ਹੈ। 

ਰੀਤੀ ਬਾਰੇ ਵੱਖ ਵੱਖ ਵਿਦਵਾਨਾ ਦੇ ਵਿਚਾਰ[ਸੋਧੋ]

ਬਾਣ ਭੱਟ[ਸੋਧੋ]

ਭਰਤ ਮੁਨੀ ਦੇ ਪਿੱਛੋਂ ਬਾਣ-ਭੱਟ ਨੇ ਆਪਣੀ ਰਚਨਾ 'ਪਰਸਰਿਤ' ਵਿੱਚ ਦੇਸ਼ ਦੇ ਚੌਹਾਂ ਭਾਗਾਂ ਵਿੱਚ ਚੌਹਾਂ ਦੀਆਂ ਸ਼ੈਲੀਆਂ ਦੇ ਪ੍ਰਚੱਲਿਤ ਹੋਣ ਦਾ ਉਲੇਖ ਕੀਤਾ ਹੈ ਅਤੇ ਚੌਹਾਂ ਸ਼ੈਲੀਆਂ ਦੀ ਇਕੱਠੀ ਵਰਤੋਂ ਕਾਵਿ ਲਈ ਮਹੱਤਵਪੂਰਨ ਮੰਨੀ ਹੈ। ਉਸ ਅਨੁਸਾਰ ਅਰਥ, ਸ਼ਬਦ, ਅਲੰਕਾਰ ਅਤੇ ਅਕਸ਼ਰਬੰਧ ਇਨ੍ਹਾਂ ਚੌਹਾਂ ਦੇ ਸੌਂਦਰਯ ਦੀ ਇਕੱਠੀ ਸਥਿਤੀ ਭਾਵੇਂ ਦੁਰਲੱਭ ਹੈ,ਪਰ ਕਾਵਿ ਦੀ ਸ੍ਰੇਸ਼ਟਤਾ ਦੀ ਇਹ ਕਸੌਟੀ ਹੈ। ਇਸ ਤਰ੍ਹਾਂ ਬਾਣਭੱਟ ਨੇ ਗੁਣ ਅਤੇ ਅਲੰਕਾਰ ਦਾ ਰੀਤੀ ਨਾਲ ਸਬੰਧ ਸਥਾਪਿਤ ਕੀਤਾ ਹੈ। 

ਭਾਮਹ[ਸੋਧੋ]

ਫਿਰ ਭਾਮਹ ਨੇ ਰੀਤੀ ਲਈ ਕਾਵਿ ਸ਼ਬਦ ਦੀ ਵਰਤੋ ਕਰਦਿਆਂ ਕਾਵਿ ਭੇਦਾਂ ਵਿੱਚ ਵੈਦਰਭੀ ਅਤੇ ਗੌੜੀ ਦੀ ਵੀ ਚਰਚਾ ਕੀਤੀ ਹੈ। ਇਨ੍ਹਾਂ ਦੋਹਾਂ ਵਿੱਚੋ ਪਹਿਲੀ ਨੂੰ ਸ੍ਰੇਸ਼ਟ ਅਤੇ ਦੂਜੀ ਨੂੰ ਨਿਕ੍ਰਿਸ਼ਟ ਮੰਨਿਆਂ ਜਾਂਦਾ ਸੀ,ਪਰ ਭਾਮਹ ਨੇ ਇਸ ਧਾਰਨਾ ਦਾ ਖੰਡਨ ਕਰਕੇ ਦੋਹਾਂ ਦੇ ਪਰਸਪਰ ਅਧਾਰਿਤ ਹੋਣ ਦੀ ਗੱਲ ਨੂੰ ਜਤਾਇਆ ਅਤੇ ਦੋਹਾਂ ਦੇ ਮਰਯਾਦਿਤ ਰੂਪ ਨੂੰ ਉੱਤਮ ਮੰਨਿਆਂ।

ਦੰਡੀ[ਸੋਧੋ]

ਦੰਡੀ ਨੇ ਰੀਤੀ ਨੂੰ (ਸ੍ਰੇਸ਼ਟ) ਗੌਰਵ ਪ੍ਰਦਾਨ ਕੀਤਾ। ਉਸਨੇ ਰੀਤੀ ਲਈ 'ਮਾਰਗ' ਸ਼ਬਦ ਵਰਤਿਆ ਅਤੇ ਰੀਤੀ ਦੇ ਮੁੱਖ ਤੌਰ 'ਤੇ ਦੋ ਭੇਦ ਮੰਨੇ,ਵੈਦਰਭੀ ਅਤੇ ਗੌੜੀ। ਇਨ੍ਹਾਂ ਦੋਹਾਂ ਵਿੱਚੋ ਵੈਦਰਭੀ ਸ੍ਰੇਸ਼ਠ ਹੈ ਅਤੇ ਸਲੇਸ,ਪ੍ਰਸਾਦ, ਸਮਤਾ,ਮਾਧੁਰਯ,ਸੁਕਮਾਰਤਾ,ਅਰਥ ਵਿਅਕਤੀ,ਉਦਾਰਤਾ, ਓਜ,ਕਾਂਤੀ ਅਤੇ ਸਮਾਧੀ ਇਹ ਦਸ ਗੁਣ ਵੈਦਰਭੀ ਦੇ ਪ੍ਰਾਣ ਹਨ। ਆਚਾਰੀਆ ਵਾਮਨ ਨੇ ਸਭ ਤੋਂ ਪਹਿਲੀ ਵਾਰ ਰੀਤੀ ਸ਼ਬਦ ਦੀ ਵਰਤੋਂ ਕੀਤੀ ਤੇ ਇਸ ਦੀ ਸਪਸ਼ਟ ਪਰਿਭਾਸ਼ਾ ਨਿਰੂਪਿਤ ਕੀਤੀ। ਉਸ ਅਨੁਸਾਰ ਵਿਸ਼ਿਸਟ ਦਾ ਅਰਥ ਹੈ ਗੁਣ ਸੰਪੰਨਤਾ ਅਤੇ ਗੁਣ ਤੋਂ ਭਾਵ ਹੈ ਕਿ ਕਾਵਿ ਦੇ ਸ਼ੋਭਾ ਕਾਰਕ ਧਰਮ। ਉਸਨੇ ਦੰਡੀ ਦੇ ਦਸ ਗੁਣਾ ਨੂੰ ਸ਼ਬਦਗਤ ਅਤੇ ਅਰਥਗਤ ਦਸ—ਦਸ ਮੰਨ ਕੇ ਇਨ੍ਹਾਂ ਦੀ ਗਿਣਤੀ 20 ਵੀਹ ਕੀਤੀ ਅਤੇ ਅਰਥਗਤ ਗੁਣਾ ਨੂੰ ਕਾਵਿ ਦੀ ਆਤਮਾ ਮੰਨ ਕੇ ਇੱਕ ਨਵੀਂ ਜਾਂ ਵੱਖਰੀ ਸੰਪਰਦਾਇ ਦੀ ਸਥਾਪਨਾ ਕੀਤੀ। 

ਵਾਮਨ[ਸੋਧੋ]

ਵਾਮਨ ਅਨੁਸਾਰ ਰੀਤੀ ਦੇ ਤਿੰਨ ਭੇਦ ਹਨ— ਵੈਦਰਭੀ, ਗੌੜੀ ਅਤੇ ਪਾਂਚਾਲੀ। ਵੈਦਰਭੀ ਵਿੱਚ ਗੁਣਾਂ ਦੀ ਸੰਪੂਰਨਤਾ ਹੁੰਦੀ ਹੈ। ਗੌੜੀ ਵੈਦਰਭੀ ਤੋ ਘਟੀਆ ਹੈ।ਇਸ ਵਿੱਚ ਓਜ ਅਤੇ ਕਾਂਤੀ ਨਾਂ ਦੇ ਗੁਣ ਸ਼ਾਮਲ ਹੁੰਦੇ ਹਨ। ਪਾਂਚਾਲੀ ਵਿੱਚ ਓਜ ਅਤੇ ਕਾਂਤੀ ਗੁਣਾਂ ਦਾ ਅਭਾਵ ਹੁੰਦਾ ਹੈ ਅਤੇ ਮਾਧੁਰਯ ਤੇ ਸੁਕੁਮਾਰਤਾ ਗੁਣ ਜਰੂਰ ਰਹਿੰਦੇ ਹਨ। ਇਨ੍ਹਾਂ ਤਿੰਨਾਂ ਰੀਤੀ ਭੇਦਾਂ ਵਿੱਚ ਕਾਵਿ ਇੰਝ ਸਮੋਇਆ ਜਾਂਦਾ ਹੈ ਜਿਵੇਂ ਰੇਖਾਵਾਂ ਵਿੱਚ ਚਿੱਤਰ ਰੱਖਿਆ ਜਾਂਦਾ ਹੈ। ਵਾਮਨ ਅਨੁਸਾਰ ਵੈਦਰਭੀ ਸ੍ਰੇਸ਼ਟ ਰੀਤੀ ਭੇਦ ਹੈ। ਇਹ ਅਲੌਕਿਕ ਪਦ ਰਚਨਾ ਹੈ। ਇਸ ਵਿੱਚ ਰਚੀ ਹੋਈ ਤੁੱਛ ਰਚਨਾ ਵੀ ਚਮਤਕਾਰਮਈ ਪ੍ਰਤੀਤ ਹੋਣ ਲੱਗਦੀ ਹੈ ਅਤੇ ਸੁਹਿਰਦਯ ਦਾ ਚਿੱਤ ਅਨੰਦਿਤ ਕਰਦੀ ਹੈ। 

ਰੁਦ੍ਰਟ[ਸੋਧੋ]

ਰੁਦ੍ਰਟ ਨੇ ਰੀਤੀ ਸਿਧਾਂਤ ਵਿੱਚ ਆਪਣਾ ਵਿਸ਼ੇਸ਼ ਯੋਗਦਾਨ ਦਿੱਤਾ ਅਤੇ ਰੀਤੀ ਦੇ ਤਿੰਨ ਭੇਦਾਂ ਦੀ ਥਾਂ ਚਾਰ ਭੇਦਾਂ ਦੀ ਸਥਾਪਨਾ ਕੀਤੀ। ਉਸਨੇ ਸਮਾਸ ਦੇ ਬਿਲਕੁਲ ਅਭਾਵ ਨੂੰ ਵੈਦਰਭੀ, ਅਲਪ ਮਾਤ੍ਰਾ ਵਿੱਚ ਸਮਾਸ ਨੂੰ ਪਾਂਚਾਲੀ, ਮੱਧਮ ਸ੍ਰੇਣੀ ਦੇ ਅਮਾਸ ਲਈ ਸਮਾਸ ਬਹੁਲਤਾ ਨੂੰ ਗੌੜੀ ਨਾਂ ਦਿੱਤਾ ਹੈ। ਇਸ ਤੋਂ ਇਲਾਵਾ ਰੁਦਰਟ ਨੇ ਰੀਤੀ ਅਤੇ ਰਸ ਦੀ ਸਬੰਧ ਸਥਾਪਨਾ ਕਰਕੇ ਇਨ੍ਹਾਂ ਦੀ ਨੇੜ੍ਤਾ ਨੂੰ ਦਰਸਾਇਆ ਹੈ। 

ਆਨੰਦਵਰਧਨ[ਸੋਧੋ]

ਆਨੰਦਵਰਧਨ ਨੇ ਰੀਤੀ ਨੂੰ ਰਸ ਦੀ ਉਪਕਾਰਕ ਕਿਹਾ ਅਤੇ ਇਸ ਤੋਂ ਇਲਾਵਾ ਇਸਨੂੰ ਸੰਘਟਨਾ ਵੀ ਪੁਕਾਰਿਆ। 

ਰਾਜਸ਼ੇਖਰ[ਸੋਧੋ]

ਰਾਜਸ਼ੇਖਰ ਅਨੁਸਾਰ ਵਚਨ ਦਾ ਵਿਵਸਥਿਤ ਕ੍ਰਮ ਹੀ ਰੀਤੀ ਹੈ (ਵਚਨ ਵਿਨਯਾਸ ਕੁਮ ਰੀਤਿ)। ਉਸਨੇ ਸਮਾਸ ਦੇ ਨਾਲ ਅਨੁਪ੍ਰਾਮ ਨੂੰ ਵੀ ਰੀਤਿ ਦ ਮੂਨ ਤੱਤ ਮੰਨਿਆ। 

ਕੁੰਤਕ[ਸੋਧੋ]

ਕੁੰਤਕ ਨੇ ਰੀਤੀ ਨਹੀਂ ਮਾਰਗ ਸ਼ਬਦ ਦੀ ਵਰਤੋਂ ਕਰਦਿਆਂ,ਇਸਦੇ ਤਿੰਨ ਭੇਦ ਦੱਸੇ: ਸੁਕਮਾਰ, ਵਿਚ੍ਰਿਤ ਅਤੇ ਮੱਧਮ। ਉਸਨੇ ਰੀਤੀ ਦੇ ਭੇਦਾਂ ਨੂੰ ਪ੍ਰਾਦੇਸ਼ਿਕ ਜਾਂ ਭੂਗੋਲਿਕ ਆਧਾਰ ਦੀ ਥਾਂ 'ਤੇ ਕਵੀ ਦੇ ਸੁਭਾਅ ਦੇ ਅਧਾਰ 'ਤੇ ਮਾਰਗਾਂ ਦੀ ਵੰਡ ਕੀਤੀ ਕਿਉਂਕਿ ਉਸ ਅਨੁਸਾਰ ਮਾਰਗ ਦਾ ਸਬੰਧ ਕਿਸੇ ਦੇਸ ਨਾਲ ਨਾ ਹੋ ਕੇ ਕਵੀ ਦੇ ਅੰਦਰਲੇ ਗੁਣਾ ਅਤੇ ਅਭਿਵਿਅਕਤੀ ਨਾਲ ਹੈ। 

ਭੋਜਰਾਜ[ਸੋਧੋ]

ਭੋਜਰਾਜ ਨੇ ਰੀਤੀ ਲਈ ਮਾਰਗ ਅਤੇ ਪੰਥ ਸ਼ਬਦਾ ਦੀ ਵਰਤੋ ਵੀ ਕੀਤੀ। ਉਸ ਅਨੁਸਾਰ ਰੀਤੀ ਦੀ ਗਮਨ ਮਾਰਗ ਹੈ। ਉਸਨੈ ਸਮਾਸ ਦੇ ਅਧਾਰ ਤੇ ਰੀਤੀ ਦੇ ਛੇ ਭੇਦ ਮੰਨ ਹਨ— ਵੈਦਰਭੀ, ਪਾਚਾਲੀ ਗੌੜੀਆਂ, ਆਵੰਤਿਕਾ ਲਾਟੀਆ ਅਤੇ ਮਾਗਧੀ। 

ਮੰਮਟ[ਸੋਧੋ]

ਆਚਾਰਯ ਮੰਮਟ ਨੇ ਰੀਤੀ ਦੀ ਥਾਂ ਤਿੰਨ ਵ੍ਰਿਤੀਆਂ (ਉਪਨਾਗਰਿਕਤਾ,ਪੁਰਸ਼ਾ ਅਤੇ ਕੋਮਲਾ) ਦੀ ਕਲਪਨਾ ਕੀਤੀ ਹੈ ਜੋ ਕ੍ਰਮਵਾਰ ਵੈਦਰਭੀ, ਗੌੜੀ ਅਤੇ ਪਾਚਾਲੀ ਦੇ ਹੀ ਨਾਂ-ਮਾਤਰ ਹਨ। ਇਸ ਆਚਾਰਯ ਅਨੁਸਾਰ ਨਿਯਤ ਵਰਣਾਂ ਦਾ ਰਸ ਅਨੁਕੂਲ ਵਿਆਪਾਰ ਹੀ ਵ੍ਰਿਤੀ ਹੈ। 

ਇਸ ਤਰ੍ਹਾ ਸਪਸ਼ਟ ਹੈ ਕਿ ਭਾਰਤੀ ਕਾਵਿ ਸ਼ਾਸਤ੍ਰ ਵਿੱਚ ਰੀਤੀ ਦੇ ਵਿਵੇਚਨ ਦੀ ਇੱਕ ਲੰਮੀ ਪਰੰਪਰਾ ਮੌਜੂਦ ਹੈ, ਪਰ ਇਸ ਨੂੰ ਕਾਵਿ ਦੀ ਆਤਮਾ ਵਜੋ ਕੇਵਲ ਆਚਾਰਥ ਵਾਮਨ ਨੇ ਪੇਸ਼ ਕੀਤਾ।ਉਸ ਤੋਂ ਬਾਅਦ ਉਸਦੇ ਗ੍ਰੰਥ 'ਕਾਵਯਲੰਕਾਰ ਸੂਤ੍ਰ ਵ੍ਰਿਤੀ' ਦੇ ਟੀਕਾਕਾਰ ਗੋਪ੍ਰੇਂਦ੍ਰ ਹਰਭੂਪਾਲ ਅਤੇ ਅੰਮ੍ਰਿਤਾਨੰਦ ਯੋਗੀ ਨੇ ਬੜੇ ਸਾਧਾਰਣ ਰੂਪ ਵਿੱਚ ਇਸ ਦੇ ਕਾਵਿ ਦੀ ਆਤਮਾ ਹੋਣ ਦੀ ਗੱਲ ਕਹੀ ਹੈ। 

= ਯੂਰਪ ਵਿੱਚ ਰੀਤੀ ਇਸ ਤੋਂ ਇਲਾਵਾ ਯੂਰਪ ਵਿੱਚ ਵੀ ਆਧੁਨਿਕ ਵਿਚਾਰਕਾਂ ਅਤੇ ਕਾਵਿ ਆਲੋਚਕਾਂ ਨੇ ਰੀਤੀ ਅਰਥਾਤ ਸੈ਼ਲੀ ਦਾ ਤੁਲਨਾਤਮਕ ਅਧਿਐਨ ਕਰਦਿਆਂ ਭਾਰਤੀ ਅਤੇ ਯੂਰੋਪੀਅਨ ਰੀਤੀ ਸਿਧਾਂਤ ਦੀ ਬਹੁਤ ਛਾਣ ਬੀਣ ਕੀਤੀ ਹੈ। ਯੂਰਪ ਵਿੱਚ ਸ਼ੈਲੀ ਦੀ ਜੋ ਇੱਕ ਲੰਮੇਰੀ ਅਤੇ ਜਰੂਰੀ ਪਰੰਪਰਾ ਪ੍ਰਾਪਤ ਹੈ,ਉਹ ਨਿਸ਼ਚੇ ਹੀ ਇੱਕ ਵਰਣਨ ਯੋਗ ਕਾਵਿ ਘਟਨਾ ਹੈ। ਯੂਨਾਨ ਦੇ ਆਦਿ ਵਿਚਾਰਕ ਪਲੈਟੋ ਦੇ ਗ੍ਰੰਥ 'ਰੀਪਬਲਿਕੋ' ਵਿੱਚ ਕਾਵਿ ਭਾਸ਼ਾ ਦਾ ਵਿਸ਼ਲੇਸ਼ਣ ਹੋਇਆ ਹੈ।ਜਿੱਥੇ ਪਲੈਟੋ ਨੇ ਤਿੰਨ ਸ਼ੈਲੀਆਂ ਵੱਲ ਸੰਕੇਤ ਕੀਤਾ ਹੈ: ਸਹਜ ਸਫਲ,ਵਿਚ੍ਰਿਤ ਤੇ ਮਿਲੀਜੁਲੀ (ਮਿਸ) ਓਥੇ ਜਾ ਕੇ ਅਰਸਤੂ ਨੇ ਵਿਸਥਾਰ ਪੂਰਵਕ ਵਰਣਨ ਕੀਤਾ ਹੈ, ਉਸਨੇ ਸ਼ੈਲੀ ਦੇ ਦੋ ਭੇਦ ਮੰਨੇ ਹਨ। ਸਾਹਿਤ ਸ਼ੈਲੀ ਤੇ ਵਿਵਾਦ ਸ਼ੈਲੀ। ਇਨ੍ਹਾਂ ਤੋਂ ਇਲਾਵਾ ਟੈਂਰੇਸ,ਸਿਮਰੋੇ,ਹੋਰੇਸ, ਕਵਿੰਦੀਲੀਅਨ ਵਰਗੇ ਰੂਸੀ ਸ਼ੈਲੀਕਾਰਾਂ ਨੇ ਇਸ ਤੱਤ ਦਾ ਸੂਖਮ ਵਿਸਲੇਸ਼ਣ ਕੀਤਾ ਹੈ।

ਇਸ ਤਰ੍ਹਾ ਯੂਰਪ ਵਿੱਚ ਵੀ ਰੀਤੀ ਜਾਂ ਸ਼ੈਲੀ ਦੇ ਮਹੱਤਵ ਦੀ ਪੂਰੀ ਪ੍ਰਤਿਸਠਾ ਹੈ। ਇਸ ਲਈ ਰੀਤੀ ਜਾਂ ਸ਼ੈਲੀ ਦੀ ਨਿਰਸੰਦੇਹ ਮਹੱਤਤਾ ਹੈ। ਇਹ ਠੀਕ ਹੈ ਕਿ ਵਾਮਨ ਦਾ ਰੀਤੀਵਾਦ ਜਿਸ ਅਨੁਸਾਰ ਰੀਤੀ ਤਾਂ ਆਤਮਾ ਰੂਪ ਕੇਂਦਰੀ ਤੱਤ ਹੈ ਬਾਕੀ ਤੱਤ ਗੌਣ ਹਨ, ਬਹੁਤੀ ਪ੍ਰਵਾਨ ਨਹੀਂ ਚੜ੍ਹੀ।ਬਾਅਦ ਵਿੱਚ ਅੰਤ ਅਜੋਕੇ ਯੁੱਗ ਵਿੱਚ ਰੀਤੀ ਸਬੰਧੀ ਵਿਸ਼ਲੇਸ਼ਣ ਜਰੂਰ ਬਦਲ ਗਿਆ ਹੈ। ਹੁਣ ਕਾਵਿ ਵਸਤੂ ਦੀ ਰੀਤੀ ਜਾਂ ਸੈ਼ਲੀ ਮਹੱਤਤਾ ਪੂਰਨ ਕਲਾ ਸਾਧਨ ਹੈ। ਇਸ ਲਈ ਕਲਾ,ਕਵਿਤਾ ਆਦਿ ਵਿੱਚ ਵਿਸ਼ੇ ਵਸਤੂ ਪ੍ਰਮੁੱਖ ਹੈ ਅਤੇ ਰੀਤੀ,ਸ਼ੈਲੀ,ਗੁਣ ਆਦਿ ਵਸਤੂ ਦੇ ਹੀ ਸਹਾਇਕ ਅੰਗ ਹਨ। 

ਰੀਤੀ ਦੇ ਨਿਯਾਮਕ ਹੇਤੂ[ਸੋਧੋ]

ਰੀਤੀ ਸਿਧਾਤ ਦੇ ਵਿਕਾਸ ਕ੍ਰਮ ਵਿੱਚ ਵਾਮਨ ਨੇ ਇਸ ਨੂੰ ਕਾਵਿ ਦੀ ਆਤਮਾ ਮੰਨ ਲਿਆ, ਇਸ ਲਈ ਇਸ ਉੱਪਰ ਕਿਸੇ ਹੋਰ ਦੇ ਨਿਯੰਤਰਣ ਕਰਨ ਜਾਂ ਇਸ ਲਈ ਨਿਯਮ ਨਿਰਧਾਰਿਤ ਕਰਨ ਦੀ ਕੋਈ ਹੋਰ ਸੱਤਾ ਨਾ ਰਹੀ।ਪਰ ਇਹ ਸਥਿਤੀ ਸਦਾ ਨਾ ਬਣੀ ਰਹੀ,ਕਿਉਂਕਿ ਬਾਅਦ ਦੇ ਅਚਾਰੀਆ ਨੇ ਜਦੋਂ ਇਸ ਨੂੰ ਕਾਵਿ ਦੀ ਆਤਮਾ ਮੰਨ ਲੈਣ ਦੀ ਸਥਾਪਨਾ ਦਾ ਖੰਡਨ ਕੀਤਾ ਤਾਂ ਕਾਵਿ ਰੀਤੀ ਦੀ ਵਰਤੋਂ ਦੇ ਨਿਯਾਮਕ ਕਾਰਣਾ ਜਾਂ ਹੇਤੂਆ ਬਾਰੇ ਵਿਚਾਰ ਕੀਤਾ ਜਾਣ ਲੱਗਿਆ। ਜੋ ਕਿ ਇਸ ਪ੍ਰਕਾਰ ਹੈ -

ਆਨੰਦਵਰਧਨ ਨੇ ਰੀਤੀ ਦਾ ਪ੍ਰਮੁੱਖ ਹੇਤੂ ਰਸ ਨੂੰ ਮੰਨਿਆ ਅਤੇ ਇਸ ਤੋਂ ਇਲਾਵਾ ਤਿੰਨ ਹੋਰ ਹੇਤੂ ਮੰਨੇ ਜਿਵੇਂ ਵਕਤ੍ਰਿ, ਔਚਿਤਯ, ਵਾਚਯ, ਔਚਿਤਯ ਅਤੇ ਵਿਸ਼ਯ ਔਚਿਤਯ,ਰਸ ਔਚਿਤਯ,ਵਾਚਯ ਔਚਿਤਯ ਅਤੇ ਵਿਸ਼ਯ ਔਚਿਤਯ।ਰਸ ਔਚਿਤਯ ਤੋਂ ਭਾਵ ਹੈ ਵੱਖ ਵੱਖ ਰਸਾਂ ਅਨੁਸਾਰ ਰੀਤੀ ਦੀ ਵਰਤੋ ਜਾਂ ਵਿਧਾਨ ਕਰਨਾ ਜ਼ਰੂਰੀ ਹੈ।ਰੀਤੀ ਅਸਲੋਂ ਰਸ ਉੱਤੇ ਅਧਾਰਿਤ ਹੁੰਦੀ ਹੈ।ਰਸ ਦੇ ਅਨੁਰੂਪ ਸ਼ੈਲੀ/ਰੀਤੀ ਦੀ ਵਰਤੋ ਰਚਨਾ ਨੂੰ ਮਨਮੋਹਕ ਅਤੇ ਰੌਚਕ ਬਣਾ ਦਿੰਦੀ ਹੈ।

        ਰੀਤੀ ਦੇ ਨਿਯਾਮਕ ਹੇਤੁ ਵਾਮਨ ਰੀਤੀ ਨੂੰ ਕੇਵਲ ਮਨੋਰਥ (ਸਾਧੑਯ) ਹੀ ਮੰਨਦਾ ਸੀ, ਇਸ ਲਈ ਉਸ ਵਾਸਤੇ ਰੀਤੀ ਦੇ ਨਿਯਾਮਕ ਹੇਤੂ ਦਾ ਪ੍ਰਸ਼ਨ ਹੀ ਪੈਦਾ ਨਹੀਂ ਸੀ ਹੁੰਦਾ। ਉਸ ਨੇ ਰੀਤੀ ਨੂੰ ਸੁਤੰਤਰ ਸਾਹਿੱਤ–ਰੂਪ ਮੰਨਿਆ, ਪਰ ਰਸਵਾਦੀਆਂ ਅਤੇ ਸਿਧਾਂਤਾਚਾਰਯਾਂ ਨੇ ਸਭ ਤੋਂ ਪਹਿਲਾਂ ਇਨ੍ਹਾਂ ਤੱਤਾਂ ਬਾਰੇ ਚਰਚਾ ਕੀਤੀ ਹੈ। ਆਨੰਦ ਵਰਧਨ, ਰਸ ਨੂੰ ਰੀਤੀ ਦਾ ਪ੍ਰਮੁੱਖ ਨਿਯਾਮਕ ਹੇਤੂ ਮੰਨਦੇ ਹਨ; ਇਸ ਤੋਂ ਇਲਾਵਾ ਤਿੰਨ ਹੋਰ ਹੇਤੂ ਹਨ :
         (1)     ਵਕਤ੍ਰਿ ਔਚਿਤੑਯ : ਇਸ ਵਿਚ ਵਕਤਾ ਜਾਂ ਲੇਖਕ ਦੇ ਸੁਭਾ ਅਤੇ ਮਨੋ–ਸਥਿਤੀ ਅਨੁਕੂਲ ਰੀਤੀ ਜਨਮ ਲੈਂਦੀ ਹੈ।
         (2)     ਵਾਚੑਯ ਔਚਿਤੑਯ : ਇਸ ਵਿਚ ਵਿਸ਼ੈ–ਵਸਤੂ ਹੀ ਰੀਤੀ ਦਾ ਨਿਯਾਮਕ ਹੇਤੂ ਹੈ। ਕੋਮਲ ਵਿਸ਼ੈ ਵਿਚੋਂ ਨੋਮਲ ਅਤੇ ਕਠੋਰ ਰੰਗ  ਦੀ ਰੀਤੀ ਦਾ ਨਿਰਮਾਣ ਹੁੰਦਾ ਹੈ।
         (3)     ਵਿਸ਼ੈ ਔਚਿਤੑਯ : ਆਨੰਦ ਵਰਧਨ ਨੇ ਇਸ ਰੀਤੀ ਨੂੰ ਵਿਸ਼ੈ ਦੇ ਅੰਤਰਗਤ ਨਹੀਂ ਸਗੋਂ ਕਾਵਿ–ਰੂਪ ਦੇ ਅਨੁਕੂਲ ਮੰਨਿਆ ਹੈ।
         ਇਨ੍ਹਾਂ ਤਿੰਨਾਂ ਨਿਯਾਮਕ ਹੇਤੂਆਂ ਵਿਚੋਂ ਪਹਿਲੇ ਦੋ ਯੁਕਤੀਪੂਰਣ ਹਨ ਪਰ ਤੀਜੇ, ਅਰਥਾਤ ਕਾਵਿ ਰੂਪ ਆਧਾਰ ਨੂੰ ਰੀਤੀ ਦਾ ਹੇਤੂ ਮੰਨਣਾ ਅਨੁਚਿਤ ਹੈ। ਕਾਵਿ–ਰੂਪ ਕਦੀ ਵੀ ਰੀਤੀ ਦਾ ਰੂਪ ਧਾਰਣ ਨਹੀਂ ਕਰ ਸਕਦੇ, ਪਹਿਲੇ ਦੋ ਵੀ ਤਾਂ ਹੀ ਰੀਤੀ ਦੇ ਨਿਯਾਮਕ ਹੇਤੂ ਹਨ ਜੇ ਉਹ ਰਸ–ਅਧੀਨ ਹੋਣ। ਰੀਤੀ ਵਿਚ ਰਸ ਦੀ ਹੋਂਦ ਬਾਰੇ ਸਾਰੇ ਹੀ ਸਾਹਿੱਤਾ ਆਚਾਰਯ ਸਹਿਮਤ ਹਨ। ਰਸ, ਭਾਵ ਤੋਂ ਉਤਪੰਨ ਹੁੰਦਾ ਹੈ ਅਤੇ ਭਾਸ਼ਾ ਵਿਚੋਂ ਓਜ ਤੇ ਪ੍ਰਸਾਦ ਗੁਣ ਦੀ ਉਤਪੱਤੀ ਹੁੰਦੀ ਹੈ।
         ਵਾਮਨ ਤੋਂ ਪਹਿਲਾਂ ਰੀਤੀ ਦੀ ਸਥਿਤੀ : ਰੀਤੀ ਸਿਧਾਂਤ ਦਾ ਮੂਲ ਰੂਪ ਵਾਮਨ ਤੋਂ ਪਹਿਲਾਂ ਵੀ ਸੰਸਕ੍ਰਿਤ ਸਮੀਖਿਆ ਸ਼ਾਸਤ੍ਰ ਵਿਚ ਮਿਲਦਾ ਹੈ। ਭਾਰਤ ਦੇ ‘ਨਾਟੑਯ ਸ਼ਾਸਤ੍ਰ’ ਵਿਚ ਰੀਤੀ ਦੇ ਸਰਵ–ਪ੍ਰਥਮ ਬੀਜ ਮਿਲਦੇ ਹਨ, ਭਾਵੇਂ ਭਰਤ ਨੇ ਰੀਤੀ ਦਾ ਵਿਵੇਚਨ ਨਹੀਂ ਕੀਤਾ, ਪਰ ਉਸ ਨੇ ਭਾਰਤ ਦੇ ਵੱਖ ਵੱਖ ਪ੍ਰਦੇਸ਼ਾਂ ਵਿਚ ਪ੍ਰਚੱਲਿਤ ਪ੍ਰਵ੍ਰਿਤੀਆਂ ਦਾ ਵਰਣਨ ਜ਼ਰੂਰ ਕੀਤਾ ਹੈ।
         ਪੱਛਮੀ ਭਾਗ ਦੀ ਪ੍ਰਵ੍ਰਿਤੀ ‘ਆਵੰਤੀ’, ਦੱਖਣ ਦੀ ‘ਦਾਖਸ਼ਿਣਾਤੑਯ’, ਪੂਰਬ ਦੀ ‘ਉਤ੍ਰਮਾਗਧੀ’ ਅਤੇ ਮਗਧ ਦੇਸ਼ ਦੀ ‘ਮਾਗਧੀ’ ਚਾਰ ਪ੍ਰਵ੍ਰਿਤੀਆਂ ਹਨ। ਇਹ ਵੰਡ ਵੱਖ ਵੱਖ ਪ੍ਰਦੇਸ਼ਾਂ ਦੀ ਵੇਸ਼–ਭੂਸ਼ਾ, ਭਾਸ਼ਾ ਅਤੇ ਆਚਾਰ–ਵਿਹਾਰ ਅਨੁਸਾਰ ਕੀਤੀ ਗਈ ਹੈ। ਵਾਮਨ ਨੇ ਇੱਥੋਂ ਹੀ ਰੀਤੀ ਦਾ ਸੰਕੇਤ ਪ੍ਰਾਪਤ ਕੀਤਾ ਜਾਪਦਾ ਹੈ। ਇਸ ਤੋਂ ਸਿੱਧ ਹੁੰਦਾ ਹੈ ਕਿ ਉਸ ਤੋਂ ਪਹਿਲਾਂ ਰੀਤੀ ਬਾਰੇ ਚਰਚਾ ਜ਼ਰੂਰ ਸੀ, ਉਸ ਨੇ ਇਸ ਨੂੰ ਸਿਧਾਂਤ–ਰੂਪ ਦੇ ਕੇ ਸਾਹਿੱਤ ਦਾ ਇਕ ਸੰਪੂਰਣ ਮਾਪਦੰਢ ਬਣਾਉਣ ਦਾ ਯਤਨ ਕੀਤਾ। ਉਸ ਨੇ ਸਿੱਧ ਕੀਤਾ ਕਿ ਰੀਤੀ ਹੀ ਕਾਵਿ ਦੀ ਆਤਮਾ ਹੈ ਪਰ ਬਾਅਦ ਵਿਚ ਇਹ ਸਥਾਨ ਰਸ ਨੇ ਪ੍ਰਾਪਤ ਕਰ ਲਿਆ।
         ਰੀਤੀ ਅਸਲ ਵਿਚ ਆਤਮਿਕ ਨਹੀਂ ਸਗੋਂ ਕਾਵਿ ਦਾ ਦੇਹਵਾਦੀ ਸਿਧਾਂਤ ਹੈ ਪਰ ਉਸ ਦੀ ਕਾਵਿ–ਗੁਣ–ਯੁਕਤ ਮਹੱਤਾ ਤੋਂ ਮੁਨਕਰ ਹੋਣਾ ਵੀ ਬੜੀ ਵੱਡੀ ਭੁੱਲ ਹੈ। ਆਧੁਨਿਕ ਯੁੱਗ ਵਿਚ ਵੀ ਕ੍ਰੋਚੇ ਵਰਗੇ ਵਿਦਵਾਨਾਂ ਨੇ ਅਭਿਵਿਅੰਜਨਾਵਾਦ ਨੂੰ ਕਾਵਿ ਦਾ ਇਕ ਪ੍ਰਮੁੱਖ ਸਿਧਾਂਤ ਮਨਾਉਣ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ, ਕਿ ਵਾਣੀ ਦੇ ਅਨੇਕਾਂ ਦੁਆਰ (ਮਾਰਗ) ਹਨ ਜਿਨ੍ਹਾਂ ਵਿਚ ਬੜਾ ਹੀ ਸੂਖ਼ਮ ਭੇਦ ਹੈ। ਇਨ੍ਹਾਂ ਵਿਚੋਂ ਗੌੜੀ ਤੇ ਵੈਦਰਭੀ ਦਾ ਭੇਦ ਸਪਸ਼ਟ ਹੈ। ਸ਼ਲੇਸ਼, ਪ੍ਰਸਾਦ, ਸਮਤਾ, ਮਾਧੁਰਯ, ਸੁਕੁਮਾਰਤਾ, ਅਭਿਵਿਅਕਤੀ, ਉਦਾਰਤਾ, ਓਜ, ਕਾਂਤੀ ਤੇ ਸਮਾਧੀ ਆਦਿਕ ਇਹ ਦਸ ਗੁਣ ਵੈਦਰਭੀ ਮਾਰਗ ਦੇ ਹਨ। ਗੌੜ ਮਾਰਗ ਵਿਚ ਉਨ੍ਹਾਂ ਦਾ ਵਿਪਰੀਤ ਰੂਪ ਦਿੱਸਦਾ ਹੈ, ਇਸ ਪ੍ਰਕਾਰ ਹਰ ਇਕ ਦੇ ਸਰੂਪ ਦਾ ਨਿਰੂਪਣ ਕਰਕੇ ਦੋਹਾਂ ਮਾਰਗਾਂ ਦਾ ਫ਼ਰਕ ਸਪਸ਼ਟ ਕਰ ਦਿੱਤਾ ਗਿਆ ਏ। ਦੰਡੀ ਦੇ ਵਿਵੇਚਨ ਤੋਂ ਸਪਸ਼ਟ ਹੈ ਕਿ ਵਾਮਨ ਤੋਂ ਪਹਿਲਾਂ ਰੀਤੀ ਮਾਰਗ ਇਕ ਸਪਸ਼ਟ ਰੂਪ ਧਾਰਣ ਕਰ ਗਿਆ ਸੀ; ਹੁਣ ਇਹ ਮਾਰਗ ਪ੍ਰਵ੍ਰਿਤੀ ਵਿਚੋਂ ਭਾਸ਼ਾ ਰੀਤੀ ਦਾ ਸਪਸ਼ਟ ਰੂਪ ਪ੍ਰਾਪਤ ਕਰ ਚੁੱਕਾ ਸੀ। ਦੰਡੀ ਤੋਂ ਬਾਅਦ ਵੈਦਰਭ ਮਾਰਗ ਹੀ ਉੱਤਮ ਮਾਰਗ ਮੰਨਿਆ ਜਾਂਦਾ ਸੀ। ਭਾਮਹ ਨੇ ਕਿਸੇ ਮਾਰਗ ਨੂੰ ਉੱਤਮ ਨਹੀਂ ਮੰਨਿਆ ਅਤੇ ਰੀਤੀ ਦੇ ਕਾਵਿ ਗੁਣਾਂ ਨੂੰ ਹੀ ਮਹੱਤਾ ਦਿੱਤੀ ਹੈ। ਉਨ੍ਹਾਂ ਨੇ ਸੰਤ–ਕਵਿ, ਭਾਵੇਂ  ਉਹ ਵੈਦਰਭੀ ਹੈ ਜਾਂ ਗੌੜੀ, ਨੂੰ ਹੀ ਉੱਤਮ ਰੀਤੀ ਮੰਨਿਆ ਹੈ।
         ਭਾਰਤ ਤੋਂ ਪਿੱਛੋਂ ਵਾਣਭੱਟ ਨੇ ਵੀ ਇਸ ਮਾਰਗ ਦਾ ਵਿਵੇਚਨ ਕੀਤਾ ਹੈ, ਉਸ ਨੇ ਵੀ ਇਸ ਮਾਰਗ ਨੂੰ ਪ੍ਰਵ੍ਰਿਤੀ ਨਾਲ ਹੀ ਜੋੜਿਆ ਹੈ। ਫਿਰ ਵੀ ਉਸ ਦੀ ਪਰਿਭਾਸ਼ਾ ਵਿਚ ਭਾਸ਼ਾ, ਸਰੂਪ ਅਤੇ ਸ਼ੈਲੀ ਭੇਦ ਦਹ ਸਪਸ਼ਟ ਸੰਕੇਤ ਮਿਲਦਾ ਹੈ। ਭਾਰਤ ਨੇ ਰੀਤੀ ਨੂੰ ਮਾਰਗ ਜਾਂ ਪ੍ਰਵ੍ਰਿਤੀ ਦਾ ਨਾਂ ਦਿੱਤਾ ਹੈ। ਭਾਮਹ ਨੇ ਰੀਤੀ ਦਾ ਸਿਧਾਂਤ ਸਰਵਪ੍ਰਥਮ ਨਿਰਧਾਰਤ ਕਰਦੇ ਹੋਏ ਇਸ ਲਈ ‘ਕਾਵਿ’ ਸ਼ਬਦ ਦੀ ਵਰਤੋਂ ਕੀਤੀ ਹੈ। ਉਸ ਦੇ ਸਮੇਂ ਵਿਚ ਵੈਦਰਭ ਅਤੇ ਗੌੜ ਦੋ ਮਾਰਗ ਪ੍ਰਚੱਲਿਤ ਸਨ; ਉਸ ਨੇ ਇਨ੍ਹਾਂ ਦਾ ਹੀ ਵਿਵੇਚਨ ਕੀਤਾ। ਉਦੋਂ ਤਕ ਵਾਣਭੱਟ ਦੀ ਉਦੀਚਯ ਅਤੇ ਪ੍ਰਤੀਚਯ ਅਤੇ ਭਾਰਤ ਦੀ ਆਵੰਤੀ ਅਤੇ ਪਾਂਚਾਲੀ, ਮਾਰਗ ਕਾਵਿ ਵਿਚ ਪ੍ਰਸਿੱਧ ਨਹੀਂ ਸਨ।

ਰੀਤੀ ਅਤੇ ਵ੍ਰਿਤੀ[ਸੋਧੋ]

ਕੁੱਝ ਵਿਦਵਾਨਾਂ ਨੇ ਰੀਤੀ ਦੀ ਥਾਂ 'ਤੇ ਵ੍ਰਿਤੀ ਸ਼ਬਦ ਦੀ ਵਰਤੋ ਕੀਤੀ ਹੈ। ਅਨੁਕੂਲ ਸ਼ਬਦ ਯੋਜਨਾ ਦੀ ਉਚਿਤਤਾ ਹੀ ਕਾਵਿ ਸਾਮਤ੍ਰ ਅਨੁਸਾਰ ਵ੍ਰਿਤੀ ਹੈ। ਇਸ ਤਰ੍ਹਾ ਵਿੱਤੀ ਦਾ ਸਬੰਧ ਕਾਵਿ ਗੂਣਾ ਨਾਲ ਜੁੜਿਆ ਹੋਇਆ ਹੈ ਅਤੇ ਇਨ੍ਹਾਂ ਦੇ ਸਰੂਪ ਅਤੇ ਭੇਦਾ ਦਾ ਸਿਰਮਲਾ ਵੀ ਕਾਵਿ ਗੁਣ ਅਨੁਸਾਰ ਹੋਇਆ ਹੈ। ਵ੍ਰਿਤੀ ਦਾ ਭਰਤ ਮੁਨੀ ਦੀਆ ਨਾਟਯ ਵਿੱ੍ਰਤੀਆ ਤੋ ਅੰਤਰ ਹੈ। ਉਨ੍ਹਾਂ ਦਾ ਸਬੰਧ ਕਾਵਿਕ ਅਤੇ ਮਾਨਸਿਕ ਚੇਸਟਾਵਾ ਨਾਲ ਹੈ। ਆਨੰਦ ਵਰਧਨ ਅਤੇ ਅਭਿਨਵ ਗੁਪਤ ਨੇ ਨਾਟਯ ਵ੍ਰਿਤੀਆ ਨੂੰ ੰਅਰਥ ਕਾਵਿ ਵ੍ਰਿੱਤੀਆ ਕਿਹਾ ਹੈ। ਪ੍ਰਸਤੁਤ ਪ੍ਰਸੰਗ ਵਿੱਚ ਵਿੱਤੀ ਤੋਂ ਭਾਵ ਕਾਵਿ ਵ੍ਰਿੱਤੀ ਤੋਂ ਹੈ। ਸੰਮਟ ਨੇ ਵ੍ਰਿੱਤੀ ਅਤੇ ਰੀਤੀ ਨੂੰ ਇੱਕ ਮੰਨ ਕੇ ਤਿੰਨ ਰੀਤੀ ਭੇਦਾ ਨੂੰ ਮਧੁਰਾ, ਪੁਰਸ਼ਾ ਅਤੇ ਕੋਮਲਾ ਦਾ ਨਾਮਾਤਰ ਦੱਸਿਆ ਹੈ।

  • ਰੀਤੀ ਦੀ ਬਨਾਮ ਸ਼ੈਲੀ : ਰੀਤੀ ਦੀ ਪਰਿਭਾਸ਼ਾ ਕਰਦੇ ਸਮੇਂ ਇਸ ਦੇ ਕੁਝ ਕੁ ਪਰਿਆਇਵਾਚੀ ਸ਼ਬਦ ਸ਼ੈਲੀ (style) ਦਾ ਜ਼ਿਕਰ ਆ ਜਾਂਦਾ ਹੈ, ਦੋਹਾਂ ਦੀ ਅਰਥਾਂ ਵਿਚ ਪੱਧਤੀ ਜਾਂ ਪ੍ਰਣਾਲੀ ਦਾ ਸਮਾਵੇਸ਼ ਹੈ ਅਤੇ ਦੋਹਾਂ ਦਾ ਸੰਬੰਧ ਰਚਨਾ–ਪੱਧਤੀ ਨਾਲ ਹੁੰਦਾ ਹੈ, ਇਕ ਸਾਧਾਰਣ ਅਤੇ ਨਿਰਵਿਸ਼ੇਸ਼ ਹੁੰਦੀ ਹੈ ਅਤੇ ਦੂਜੀ ਵਿਸ਼ਿਸ਼ਟ; ਦੋਹਾਂ ਵਿਚ ਇਹੀ ਪਰਸਪਰ ਭੇਦ ਹੈ।
         ਹਰ ਇਕ ਕੰਮ ਵਿਚ ਦੋ ਤੱਤ ਹੁੰਦੇ ਹਨ, ਇਕ ਉਸ ਦੇ ਕਰਨ ਦਾ ਮਾਰਗ ਅਤੇ ਦੂਜਾ ਕਰਤਾ। ਇਕ ਦਾ ਸੰਬੰਧ ਕਾਰਜ–ਪੱਧਤੀ ਨਾਲ, ਅਤੇ ਦੂਜੇ ਦਾ ਸੰਬੰਧ ਕਰਤਾ ਨਾਲ ਹੈ। ਜਦੋਂ ਦੋ ਆਦਮੀ ਕਿਸੇ ਇਕ ਟਿਕਾਣੇ ਵੱਲ ਟੁਰਨ ਤਾਂ ਉਹ ਇਕੋ ਮਾਰਗ ’ਤੇ ਟੁਰਦੇ ਹੋਏ ਵੀ ਵਿਭਿੰਨ ਵਿਧੀਆਂ ਅਖ਼ਤਿਆਰ ਕਰਦੇ ਹਨ, ਇਹ ਰੀਤੀ ਹੈ, ਅਤੇ ਇਸੇ ਤਰ੍ਹਾਂ ਦੋ ਵਿਅਕਤੀ ਉਸੇ ਮਾਰਗ ’ਤੇ ਟੁਰਦੇ ਹੋਏ ਆਪਣੀਆਂ ਨਿੱਜੀ ਰੁਚੀਆਂ, ਪ੍ਰਵ੍ਰਿਤੀਆਂ ਅਤੇ ਸ਼ਕਤੀਆਂ ਦੀ ਵਰਤੋਂ ਕਰਦੇ ਹਨ, ਇਸ ਦਾ ਸੰਬੰਧ ਸ਼ੈਲੀ ਨਾਲ ਹੈ।
         ਰੀਤੀ ਵਿਚ ‘ਪੂਰਵ–ਨਿਸ਼ਚਿਤਤਾ’ ਹੁੰਦੀ ਹੈ ਪਰ ਸ਼ੈਲੀ ਵਿਚ ਅਜਿਹਾ ਨਹੀਂ ਹੁੰਦਾ। ਜਦੋਂ ਕੋਈ ਅਭਿਵਿਅਕਤੀ ਪੂਰਵ–ਨਿਰਧਾਰਤ ਮਾਰਗ ਅਖ਼ਤਿਆਰ ਕਰ ਲੈਂਦੀ ਹੈ ਤਾਂ ਇਹ ਵੀ ਰੀਤੀ ਬਣ ਜਾਂਦੀ ਹੈ। ਮਿਸਾਲ ਵਜੋਂ ਪਿਟਮੈਨ ਦੀ ਸ਼ਾਰਟ–ਹੈਂਡ ਪਹਿਲਾਂ ਸ਼ੈਲੀ ਸੀ ਪਰ ਬਾਅਦ ਵਿਚ ਸਰਵ–ਸਾਧਾਰਣ ਦੀ ਚੀਜ਼ ਬਣ ਜਾਣ ਕਰਕੇ ਰੀਤੀ ਬਣ ਗਈ। ਰੀਤੀ ਪੂਰਣ ਵਿਧੀ ਦੀ ਸ਼ੁੱਧਤਾ ਨੂੰ ਨਿਭਾਉਂਦੀ ਹੈ, ਸ਼ੈਲੀ ਵਿਚ ਨਵੀਨਤਾ ਅਤੇ ਚਮਤਕਾਰ ਪੈਦਾ ਕੀਤਾ ਜਾਂਦਾ ਹੈ। ਰੀਤੀ ਦੀ ਪ੍ਰਕ੍ਰਿਤੀ ਆਦਰਸ਼ਵਾਦੀ ਅਤੇ ਮਰਯਾਦਾ–ਅਨੁਕੂਲ ਹੁੰਦੀ ਹੈ ਪਰ ਸ਼ੈਲੀ ਵਿਅਕਤੀ ਦੀ ਸਵੈ–ਇੱਛਾ ਨੂੰ ਰੂਪਮਾਨ ਕਰਦੀ ਹੈ। ਰੀਤੀ ਦੀ ਪ੍ਰਵ੍ਰਿਤੀ ਸਥਾਈ ਤੱਤਾਂ ਨੂੰ ਮੁੱਖ ਰੱਖਦੀ ਹੈ ਪਰ ਸ਼ੈਲੀ ਵਿਚ ਛਿਣ–ਭੰਗਰ ਅਤੇ ਸਾਮਿਅਕ ਤੱਤਾਂ ਵੱਲ ਧਿਆਨ ਦਿੱਤਾ ਜਾਂਦਾ ਹੈ। ਰੀਤੀ ਦਾ ਖੇਤਰ ਸ਼ਾਸਤ੍ਰ ਅਤੇ ਵਿਗਿਆਨ ਵਰਗਾ ਹੁੰਦਾ ਹੈ ਜਦ ਕਿ ਸ਼ੈਲੀ ਸੌਂਦਰਜ ਚੇਤਨਾ ਨਾਲ ਸੰਬੰਧਿਤ ਮਜ਼ਮੂਨਾਂ ਵਿਚ ਕੇਂਦਰਿਤ ਹੁੰਦੀ ਹੈ।
         ਇਨ੍ਹਾਂ ਦੋਹਾਂ ਵਿਚ ਇਹ ਅੰਤਰ ਹੁੰਦੇ ਹੋਏ ਵੀ ਇਹ ਪਰਸਪਰ ਸਹਿਯੋਗੀ ਵੀ ਹਨ। ਕਈ ਵਾਰ ਰੀਤੀ ਵਿਚੋਂ ਹੀ ਕੋਈ ਲੇਖਕ ਜਾਂ ਕਵੀ ਸ਼ੈਲੀ ਨੂੰ ਜਨਮ ਦੇ ਦਿੰਦਾ ਹੈ ਅਤੇ ਸ਼ੈਲੀ ਤਾਂ ਰੀਤੀ ਦੀ ਰੂੜ੍ਹੀ ਦਾ ਕੰਮ ਕਰਦੀ ਹੀ ਆਈ ਹੈ। ਹਰ ਯੁੱਗ ਵਿਚ ਕੁਝ ਰੀਤੀਆਂ ਜਨਮ ਲੈਂਦੀਆਂ ਹਨ, ਨਵੀਂ ਪੀੜ੍ਹੀ ਇਸ ਤੋਂ ਵਿਦਰੋਹ ਕਰਦੀ ਹੋਈ ਨਵੀਂ ਸ਼ੈਲੀ ਨੂੰ ਅਪਣਾਉਂਦੀ ਹੈ, ਅਤੇ ਬਾਅਦ ਵਿਚ ਉਹ ਨਵੀਂ ਸ਼ੈਲੀ ਵੀ ਸਾਹਿੱਤ–ਸੌਂਦਰਯ ਪੱਧਤੀ ਦੀ ਰੀਤੀ ਬਣ ਜਾਂਦੀ ਹੈ।
         ਪੰਜਾਬੀ ਵਿਚ ਬਾਬਾ ਫ਼ਰੀਦ, ਗੁਰੂ ਨਾਨਕ ਅਤੇ ਗੁਰੂ ਅਰਜਨ ਸ਼ੈਲੀਕਾਰ ਸਨ, ਪਰ ਗੁਰੂ ਅੰਗਦ ਦੇਵ, ਅਮਰਦਾਸ ਅਤੇ ਰਾਮਦਾਸ ਜੀ ਨੇ ਰੀਤੀ ਦਾ ਵਿਸਤਾਰ ਕੀਤਾ ਹੈ। ਸੂਫ਼ੀ ਪ੍ਰਸੰਗ ਵਿਚ ਸ਼ਾਹ ਹੁਸੈਨ ਤੇ ਬੁੱਲ੍ਹੇ ਸ਼ਾਹ, ਈਰਾਨੀ ਪ੍ਰਭਾਵ ਕਬੂਲ ਕਰਦੇ ਹੋਏ ਵੀ ਸ਼ੈਲੀਕਾਰ ਸਨ, ਅਤੇ ਬਾਅਦ ਵਿਚ ਇਹ ਸੂਫ਼ੀ ਰੀਤੀ ਸਦੀਆਂ ਤਕ ਚਲਦੀ ਰਹੀ, ਇੱਥੋਂ ਤਕ ਕਿ ਆਧੁਨਿਕ ਯੁੱਗ ਦੇ ਪ੍ਰਤਿਭਾਸ਼ਾਲੀ ਲੇਖਕ ਡਾ. ਮੋਹਨ ਸਿੰਘ ਅਤੇ ਚਾਤ੍ਰਿਕ ਨੇ ਵੀ ਰੀਤੀ ਦੀ ਪਾਲਣਾ ਕੀਤੀ ਹੈ।
         ਭਾਈ ਵੀਰ ਸਿੰਘ ਦੀ ਸ਼ੈਲੀ ਪੁਰਾਣੀ ਗੁਰਮਤਿ ਰੀਤੀ ਦਾ ਪ੍ਰਭਾਵ ਕਬੂਲਦੀ ਹੋਈ ਵੀ ਸ਼ੈਲੀ ਹੈ, ਪਰ ਉਨ੍ਹਾਂ ਦੀ ਸ਼ੈਲੀ ਇਕ ਰੀਤੀ ਨਹੀਂ ਬਣ ਸਕੀ। ਇਸੇ ਤਰ੍ਹਾਂ ਗੁਰਬਖ਼ਸ਼ ਸਿੰਘ ਦੀ ਵਾਰਤਕ, ਰੀਤੀ ਦਾ ਰੂਪ ਨਹੀਂ ਧਾਰਣ ਕਰ ਸਕੀ। ਸਾਡੇ ਬੀਰ ਕਾਵਿ ਦਾ ਸਰੋਤ ਯੂਨਾਨੀ ਕਵਿਤਾ ਨਾਲ ਜਾ ਜੁੜਦਾ ਹੈ ਪਰ ਗੁਰੂ ਗੋਬਿੰਦ ਸਿੰਘ ਅਤੇ ਨਜਾਬਤ ਮਹਾਨ ਸ਼ੈਲੀਕਾਰ ਸਨ ਅਤੇ ਰੀਤੀ ਤੇ ਪਾਲਕ ਵੀ। ਗੁਰੂ ਨਾਨਕ ਸਾਹਿਬ ਨੇ ਵਾਰ ਦੀ ਆਤਮਾ ਨੂੰ ਸ਼ਾਂਤ ਰਸ ਨਾਲ ਓਤ–ਪ੍ਰੋਤ ਕਰਕੇ ਇਕ ਵੱਖਰੀ ਸ਼ੈਲੀ ਨੂੰ ਜਨਮ ਦਿੱਤਾ ਹੈ।
         ਨਵੀਂ ਕਵਿਤਾ ਵਿਚ ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਬਾਬਾ ਬਲਵੰਤ ਤੇ ਸਫ਼ੀਰ ਸੁਚੱਜੀ ਕਵਿਤਾ ਲਿਖ ਕੇ ਵੀ ਕਿਸੇ ਸਥਾਈ ਰੀਤੀ ਨੂੰ ਜਨਮ ਨਹੀਂ ਦੇ ਸਕੇ, ਇਨ੍ਹਾਂ ਦੀਆਂ ਕਵਿਤਾਵਾਂ ਵਿਚ, ਸਿਵਾਏ ਬਾਵਾ ਬਲਵੰਤ ਦੀ ਕਵਿਤਾ ਦੇ, ਕਲਾਸੀਕਲ ਸਾਹਿੱਤ ਬਣਨ ਦੀ ਬਹੁਤ ਘੱਟ ਸੰਭਾਵਨਾ ਹੈ। ਨਵੇਂ ਸਾਹਿੱਤ ਵਿਚ ਕਿਸੇ ਰੀਤੀ ਦਾ ਪ੍ਰਚੱਲਿਤ ਹੋਣਾ ਬੜਾ ਕਠਿਨ ਹੈ, ਹਰ ਲੇਖਕ ਨਿਤ ਨਵੇਂ ਸੌਂਦਰਯ ਤਜ਼ਰਬੇ ਕਰ ਰਿਹਾ ਹੈ, ਆਪਣੇ ਹੀ ਉਲੀਕੇ ਹੋਏ ਖ਼ਾਕਿਆਂ ਦੀ ਸੀਮਾ ਪਾਰ ਕਰ ਰਿਹਾ ਹੈ।

ਰੀਤੀ ਦੇ ਭੇਦ[ਸੋਧੋ]

ਵੱਖ ਵੱਖ ਵਿਦਵਾਨਾਂ ਨੇ ਰੀਤੀ ਦੇ ਭੇਦਾ ਦਾ ਉਲੇਖ ਕੀਤਾ ਹੈ, ਪਰ ਪ੍ਰਮੁੱਖ ਤੌਰ 'ਤੇ ਇਨ੍ਹਾਂ ਦੀ ਗਿਣਤੀ ਤਿੰਨ ਮੰਨੀ ਗਈ ਗਈ ਹੈ। ਵੈਦਰਭੀ, ਗੌੜੀ ਅਤੇ ਪਾਚਾਲੀ। ਇਨ੍ਹਾਂ ਦਾ ਇਸੇ ਕ੍ਰਮ ਨਾਲ ਗੁਣਾ ਅਤੇ ਵਿਧੀਆ ਨਾਲ ਸਬੰਧ ਇਸੇ ਤਰ੍ਹਾ ਹੀ ਮੰਨਿਆ ਗਿਆ ਹੈ, ਜਿਵੇਂ ਵੈਦਰਭੀ ਰੀਤੀ ਮਾਧੁਰਯ ਗੁਣ ਅਤੇ ਮਧੁਰਾ ਵਿੱਤੀ ਨਾਲ ਸਬੰਧਿਤ ਹੈ। ਗੇੜੀ ਰੀਤੀ ੳਜ ਗੁਣ ਅਤੇ ਪੁਰਸ਼ਾ ਵ੍ਰਿੱਤੀ ਨਾਲ ਸਬੰਧਿਤ ਹੈ। ਅਤੇ ਪਾਚਾਲੀ ਰੀਤੀ ਦਾ ਸਬੰਧ ਪ੍ਰਸਾਦ ਗੁਣ ਅਤੇ ਕੋਮਲਾ ਵਿੱ੍ਰਤੀ ਨਾਲ ਹੈ। ਇਨ੍ਹਾਂ ਤਿੰਨਾ ਰੀਤੀਆ ਦੇ ਸਰੂਪ ਅਤੇ ਲੱਛਣ ਇਸ ਪ੍ਰਕਾਰ ਹਨ—

ਵੈਦਰਭੀ=[ਸੋਧੋ]

ਆਚਾਰਯ ਵਾਮਨ ਅਨੁਸਾਰ ਵਿਦਰਭ (ਆਧੁਨਿਕ ਬਹਾਰ) ਆਦਿ ਦੇਸ਼ਾ ਵਿੱਚ ਪ੍ਰਚਲਿਤ ਹੋਣ ਕਰਕੇ ਇਸਨੂੰ ਵੈਦਰਭੀ ਰੀਤੀ ਮੰਨਿਆ ਗਿਆ ਹੈ। ਇਹ ਕਾਵਿ ਦੀ ਸਰਵ ਉਤਮ ਰੀਤੀ ਹੈ। ਵਾਮਨ ਅਨੁਸਾਰ ਇਹ ਦੋਸ਼ਾ ਦੀ ਮਾੜਾ ਤੋਂ ਰਹਿਤ, ਸਾਰਿਆ ਗੁਣਾ ਨਾਲ ਯੁਕਤ ਅਤੇ ਵੀਣਾ ਦੇ ਸੁਰਾ ਵਾਂਗ ਮਧੁਰ ਹੁੰਦੀ ਹੈ। ਇਸ ਦੀ ਵਿੱਲਖਣ ਚਮਕ ਹੁੰਦੀ ਹੈ। 

ਇਸ ਰੀਤੀ ਦੀ ਸਿਫਤ ਹੋਰਨਾ ਵਿਦਵਾਨਾ ਨੇ ਵੀ ਕੀਤੀ ਹੈ। ਰੁਦ੍ਰ ਅਨੁਸਾਰ ਇਸ ਵਿੱਚ ਮੁਕੁਸਾਰ ਅਤੇ ਕੋਮਲ ਗੁਣ ਹੁੰਦੇ ਹਨ। ਅਤੇ ਸਿੰਗਾਰ, ਕਰੁਣ, ਸ਼ਾਂਤ, ਰਸਾਂ ਵਿੱਚ ਵਰਤੀ ਜਾਂਦੀ ਹੈ ਅਤੇ ਇਹ ਸਮਾਸ ਰਹਿਤ ਹੁੰਦੀ ਹੈ। ਕੁੰਤਕ ਨੇ ਇਸ ਨੂੰ ਸੁਕਸਾਰ ਮਾਰਗ ਕਿਹਾ ਹੈ। ਵਿਸ਼ਵਨਾਥ (ਸਾਹਿਤਯ ਦਰਪਣ) ਅਸਾਰ ਇਸ ਵਿੱਚ ਤਿੰਨ ਵਿਸ਼ੇਸ਼ ਗੱਲਾ ਹੁੰਦੀਆ ਹਨ— ਮਾਧੁਰਯ ਗੁਣ ਵਿਅੰਜਕ ਵਰਣ, ਲਲਿਤ ਪਦ ਅਤੇ ਅਲਪ ਸਮਾਜ। ਸਪਸ਼ਟ ਹੈ ਕਿ ਵੈਦਰਭੀ ਰੀਤੀ ਬੜੀ ਆਕਰਸ਼ਕ ਅਤੇ ਸੇ੍ਰਸ਼ਠ ਹੈ। 

ਗੌੜੀ[ਸੋਧੋ]

ਇਹ ਰੀਤੀ ਦਾ ਦੂਜਾ ਭੇਦ ਹੈ। ਇਸ ਦੀ ਵਰਤੋਂ ਗੌੜ ਦੇਸ਼ ਦੇ ਕਵੀਆ ਦੁਆਰਾ ਅਧਿਕ ਹੋਣ ਕਰਕੇ ਇਸ ਦਾ ਨਾ ਪਿਆ ਹੈ। ਇਹ ਉਜ ਗੁਣ ਵਿਅੰਜਕ, ਦੁਆਰਾ ਅਧਿਕ ਹੋਣ ਕਰਕੇ ਇਸ ਦਾ ਨਾ ਗੌੜੀ ਪਿਆ ਹੈ। ਇਹ ਓਜ ਗੁਣ ਵਿਅੰਜਕ, ਦੀਰਘ ਸਮਾਸ ਯੁਕਤ ਅਤੇ ਔਸੀ ਹੁੰਦੀ ਹੈ। ਇਸ ਵਿੱਚ ਆਡੰਬਰ ਪੂਰਣ ਪਦਾਂ ਅਤੇ ਸਮਾਸਾਂ ਦੀ ਅਧਿਕਤਾ ਹੁੰਦੀ ਹੈ। ਇਸ ਵਿੱਚ ਕਠੋਰ ਵਰਣ, ਦੁੱਤ ਅੱਖਰ, ਟਵਰਗ ਦੀ ਵਰਤੋ ਹੁੰਦੀ ਹੈ ਅਤੇ ਰੋਦਰ, ਵੀਰ ਅਤੇ ਭਿਆਨਕ ਰਮਾ ਲਈ ਇਹ ਪ੍ਰਯੋਗ ਵਿੱਚ ਲਿਆਈ ਜਾਂਦੀ ਹੈ। ਇਸ ਦਾ ਪ੍ਰਾਣ ਤੱਤ ਓਜ ਗੁਣ ਹੈ। 

ਦੰਡੀ ਅਨੁਸਾਰ ਇਸ ਰੀਤੀ ਭੇਦ ਵਿੱਚ ਦਸ ਗੁਣ ਨਹੀਂ ਹੁੰਦੇ। ਵਾਮਨ ਨੇ ਇਸਨੂੰ ਤੇਜਸਵੀ ਸੈਲੀ ਮੰਨਿਆ ਹੈ। ਇਸ ਵਿੱਚ ਕਠੋਰ ਪਦਾ ਅਤੇ ਸਮਾਸਾਂ ਦੀ ਬਹੁਤਾਤ ਤੋਂ ਇਲਾਵਾ ਮਧੁਰਤਾ ਅਤੇ ਸੁਕਮਾਰਤਾ ਦਾ ਅਭਾਵ ਹੁੰਦਾ ਹੈ। ਰਝਟ ਨੇ ਇਸਨੂੰ ਦੀਰਘ ਸਮਾਸਾਂ ਵਾਲੀ ਰੀਤੀ ਮੰਨਦੇ ਹੋਇਆ ਰੋਦਰ, ਭਿਆਨਕ ਅਤੇ ਵੀਰ ਰਸਾਂ ਦੇ ਪ੍ਰਗਟਾਵੇ ਲਈ ਉਚਿਤ ਦਸਿਆ ਹੈ। ਆਚਰਯ ਵਿਸ਼ਵਨਾਥ ਨੇ ਇਸ ਦੇ ਸਰੂਪ ਨੂੰ ਸਪਸ਼ਟ ਕਰਦਿਆ ਕਿਹਾ ਹੈ ਕਿ ਓਜ ਗੁਣ ਪ੍ਰਕਾਸ਼ਕ ਵਰਣਾ ਨਾਲ ਯੁਕਤ ਪ੍ਰਚੰਡ ਰਚਨਾ, ਜਿਸ ਵਿੱਚ ਸਮਾਸੀਅਤੇ ਔਖੇ ਪਦਾਂ ਦੀ ਅਧਿਕ ਵਰਤੋ ਹੁੰਦੀ ਹੈ ਗੌੜੀ ਰੀਤੀ ਹੈ। 

ਪਾਂਚਾਲੀ[ਸੋਧੋ]

ਰੀਤੀ ਦੇ ਤੀਜੇ ਭੇਦ ਵਜੋ ਪਾਂਚਾਲੀ ਪ੍ਰਸਿੱਧ ਹੈ। ਇਸ ਦੀ ਵਰਤੋ ਪਾਚਾਲ ਦੇਸ਼ ਦੇ ਕਵੀਆਂ ਦੁਆਰਾ ਅਧਿਕ ਹੋਣ ਕਰਕੇ ਇਸ ਦਾ ਨਾਂ ਪਾਂਚਾਲੀ ਪਿਆ ਹੈ। ਇਸਦਾ ਸਰਵ ਪ੍ਰਥਮ ਉਲੇਖ ਵਾਮਨ ਨੇ ਕੀਤਾ। ਉਸ ਅਨੁਸਾਰ ਇਹ ਅਗਠਿਤ, ਭਾਵ ਸਿਥਲ ਅਤੇ ਛਾਇਆ ਯੁਕਤ, ਮਧੁਰ ਅਤੇ ਸੁਕੁਮਾਰ ਗੁਣਾ ਨਾਲ ਯੁਕਤ ਰਹਿੰਦੀ ਹੈ। (ਕਾਵਯਾਲੰਕਾਰ ਸੂਤ੍ਰ ਵ੍ਰਿਤਿ)

ਰੂਦ੍ਰਟ ਦੇ ਮਤ ਅਨੁਸਾਰ ਪਾਂਚਾਲੀ ਲਘੂ ਸ੍ਰਮਾਸ ਵਾਲੀ ਹੁੰਦੀ ਹੈ। ਵਿਸ਼ਵਨਾਥ ਅਨੁਸਾਰ ਪਾਂਚਾਲੀ ਪੰਜ ਛੇ ਸਮਾਸਾ ਨਾਲ ਯੁਕਤ ਪਦਾਂ ਦੇ ਬੰਧ ਵਾਲੀ ਰੀਤੀ ਹੈ। ਵੈਦਰਭੀ ਅਤੇ ਗੋਡੀ ਰੀਤੀਆ ਵਿੱਚ ਵਰਤੇ ਜਾਣ ਵਾਲੇ ਵਰਣਾ ਨੂੰ ਛਡ ਕੇ ਬਾਕੀ ਬਚੇ ਵਰਣਾ ਨਾਲ ਯੁਕਤ ਇਹ ਰੀਤੀ ਭੇਦ ਇੱਕ ਪ੍ਰਕਾਰ ਨਾਲ ਉਪਰੋਕਤ ਦੋਹਾ ਦਾ ਮੱਧ ਵਰਤੀ ਹੈ। 

ਉਪਰੋਕਤ ਤਿੰਨ ਰੀਤੀ ਭੇਦਾਂ ਤੋਂ ਇਲਾਵਾ ਲਾਟੀ ਭੇਦ ਦਾ ਉਲੇਖ ਰੁਦ੍ਰਟ ਨੇ ਕੀਤਾ ਹੈ। ਉਸਦੇ ਮਤ ਅਨੁਸਾਰ ਲਾਟੀ ਮੱਧਮ ਸਮਾਸਵਾਲੀ ਅਤੇ ਉਸ ਰਸਾਂ ਦੇ ਵਰਣਨ ਲਈ ਢੁੱਕਵੀ ਹੈ। ਵਿਸ਼ਵਨਾਥ ਨੇ ਇਸ ਨੂੰ ਵੈਦਰਭੀ ਅਤੇ ਪਾਚਾਲੀ ਦੀ ਮਧਵਰਤੀ ਰੀਤੀ ਮੰਨਿਆ ਹੈ। ਹੋਰਨਾਂ ਆਚਾਰਯਾ ਨੈ ਇਸ ਦਾ ਉਲੇਖ ਨਹੀਂ ਕੀਤਾ। ਹਿਸ ਤੋਂ ਇਲਾਵਾ ਕਿਸੇ ਕਿਸੇ ਆਚਾਰਯਾ ਨੇ ਪੰਚਾਲਿਕਾ (ਪਾਂਚਾਲੀ ਦਾ ਦਾ ਨਾਮਤਾਰ) ਮਾਗਧੀ, ਮੈਥਿਲੀ, ਅਵੰਤਿਕਾ ਅਦਿ ਰੀਤੀ ਭੇਦਾਂ ਦਾ ਉਲੇਚ ਵੀ ਕੀਤਾ ਹੈ। ਪਰ ਇਨ੍ਹਾਂ ਦਾ ਕੋਈ ਵਿਸੇ਼ਸ ਮਹੱਤਵ ਨਹੀਂ ਹੈ।  ਏਥੇ ਇਨ੍ਹਾਂ ਰੀਤੀ ਪ੍ਰਕਾਰਾਂ ਦੇ ਨਾਮਕਰਦਦ ਬਾਰੇ ਵੀ ਵਿਚਾਰ ਕਰ ਲੈਣਾ ਉਪਯੋਗੀ ਹੋਵੇਗਾ। ਸਾਧਾਰਨ ਤੌਰ 'ਤੇ ਜਦੋਂ ਅਸੀਂ ਏਸ ਪਾਸੇ ਵੇਖਦੇ ਹਾਂ ਤਾਂ ਬਹੁਤੇ ਆਚਾਰਯਾ ਨੇ ਇਨ੍ਹਾਂ ਰੀਤੀਆ ਦੇ ਨਾ ਇਲਾਕਿਆ ਦੇ ਅਨੁਸਾਰ ਰਖੇ ਹਨ ਜਿੱਥੇ ਉਨ੍ਹਾ ਨੇ ਕੁਝ ਆਪੋ ਆਪਣੀਆ ਨਵੇਕਲੀ ਵਿਸੇ਼ਸਤਾਈਆ ਅਨੁਭਵ ਕੀਤੀਆ ਭਰਤ ਨੇ ਦਾਕਸ਼ਣਾਤਯਾ, ਆਵੰਤੀ ਆਦਿ ਨਾ ਭਿੰਨ ਭਿੰਨ ਪ੍ਰਦੇਸ਼ਾ ਜਾਂ ਪ੍ਰਾਂਤਾਂ ਦੇ ਆਧਾਰ ਉੱਤੇ ਘੜੇ ਹਨ ਜਿਹੜੇ ਜਿਹੜੇ ਪ੍ਰਦੇਸ਼ਕ ਨਾ ਉਸ ਵੇਲੇ ਪ੍ਰਚਲਤ ਸਨ। ਭਾਮਹ, ਵਾਮਨ, ਆਦਿ ਹੋਰਨਾਂ ਸਮਾਲੰਚਕਾਂ ਨੇਵੀ ਏਸੇ ਪ੍ਰਣਾਲੀ ਨੂੰ ਅਪਣਾਇਆ। ਭਰਤ ਆਇਕਾਂ ਨਹੀਂ ਮੰਨਿਆ ਗਿਆ ਅਤੇ ਏਸੇ ਲਈ ਸਮੇਂ ਸਮੇਂ ਕਾਵਿ ਆਲੋਚਕ ਸੰਦੇਹ ਪ੍ਰਗਟ ਕਰਕੇ ਰਹੇ ਪ੍ਰੰਤੂ ਫੇਰ ਵੀ ਇਹ ਰੀਸ ਜਾਰੀ ਰਹੀ। ਵਾਮਨ ਨੇ ਇਸ ਬਾਰੇ ਸੰ਼ਕਾਂ ਉਠਾ ਕੇ ਇਸ ਸਮੱਸਿਆ ਵਲ ਧਿਆਨ ਦਿੱਤਾ ਅਤੇ ਲਿਖਿਆ ਕਿ ਰੀਤੀਅ ਾਦੇ ਇਹ ਨਾਂ ਏਸ ਕਰਕੇ ਨਹੀਂ ਦਿੱਤੇ ਕਿ ਗੋੜ ਜਾਂ ਪਾਂਚਾਲੀ ਦੇਸ਼ ਵਿੱਚ ਲਿਖੀ ਗਈਹਰ ਕਵਿਤਾ ਗੌੜੀ ਜਾਂ ਪਾਂਚਾਲੀ ਰੀਤੀਆਂ ਦੇ ਗੁਣ ਤਰਤੀਬਵਾਰ ਆਪਣੇ ਆਪ ਹੀ ਧਾਰਨ ਕਰ ਲੈਂਦੀ ਹੈ, ਸਗੋਂ ਇਹ ਨਾਮਕਰਣ ਏ ਲਹੀ ਹੈ ਕਿ ਏਨ੍ਹਾਂ ਦੇਸ਼ਾਂ ਦੇ ਕਵੀਆ ਨੇ ਇਨ੍ਹਾਂ ਵਿਭਿੰਨ ਰੀਤੀਆ ਵਿੱਚ ਪ੍ਰਾਪਤ ਵਿਸੇ਼ਸਤਾਈਆ ਦਾ ਆਪੋ ਆਪਣੇ ਢੰਗ ਨਾਲ ਵਧੇਰੇ ਉਪਯੋਗ ਕੀਤਾ ਹੈ। ਕਿਉਂਕਿ ਰੀਤੀ ਦੇ ਤੱਤ ਕਵੀ ਦੀ ਅਤਿਰੰਗ, ਸਥਿਤੀ ਨਾਲ ਸਬੰਧਤ ਹਨ ਉਹ ਭੌਤਿਕ ਜਾਂ ਬਾਹਰਵਰਤੀ ਨਹੀਂ। ਏਸ ਲਈ ਵਾਮਨ ਨੇ ਇਸ ਸਮੱਸਿਆ ਦਾ ਇਹ ਹਲ ਕਿਉ ਪ੍ਰਸਭੁਤ ਕੀਤਾ ਹੈ।  ਇਸ ਤੋਂ ਅੱਗੇ ਰਸਵਾਦੀ ਅਤੇ ਧੁਨੀਵਾਦੀ ਆਨੰਦਵਰਧਨ ਮੰਮਟ ਆਦਿ ਆਚਾਰਯਾਂ ਨੇ ਏ ਨਾਮਕਰਨ ਬਾਰੇ ਤੌਰ ਸਪੱਸਟ ਲਿਆਂਦੀ। ਉਨ੍ਹਾ ਨੇ ਪ੍ਰਾਦੇਸ਼ਕ ਆਧਾਰ ਨੂੰ ਸਮਾਪਤ ਕਰਕੇ ਵਿਸੈ਼, ਵਕਤਾ ਅਤੇ ਰਸ ਨੂੰ ਹਾੀ ਆਧਾਰ ਮੰਨਿਆ ਗੌੜੀਆ ਰੀਤੀ ਦਾ ਗੌੜ ਦੇਸ਼ ਨਾਲ ਕੋਈ ਸਬੰਧ ਨਾ ਰਿਹਾ ਸਗੋ ਉਹ ਰੀਤੀ ਹਿੰਦੂ ਆਦਿ ਰਸਾਂ ਦੇ ਯੁੱਧ ਦੇ ਵਰਣਨ ਲਈ ਮੰਨੀ ਗਈ, ਏਸ ਤਰ੍ਹਾ ਪਾਂਚਾਲੀ ਵੀ ਸ੍ਰਿੰਗ੍ਰਾਰ, ਕਰੁਣ ਰਸਾਂ ਦੇ ਲਈ ਉਚਿਤ ਰਹਿਰਾਈ ਗਈ, ਉਸ ਦਾ ਪਾਂਚਾਲ ਦੇਸ਼ ਨਾਲ ਕੋਈ ਖਾਸ ਤਅਲੁਕ ਨਹੀਂ ਰਿਹਾ।  ਇਸ ਨਾਮਕਰਣ ਦੇ ਪ੍ਰਸੰਗ ਵਿੱਚ ਵਕੇੁਕਤਿ ਜੀਵਤ ਦੇ ਲੇਖਕ ਕੁੰਤਕ ਦਾ ਉਲੇਖ ਹਮਾਵਸ਼ਕ ਹੈ। ਡਾ: ਰਾਮਪਾਲ ਸਿੰਹ ਨੇ ਸਮੀਕਸ਼ਾ ਦਰਸ਼ਨ ਵਿੱਚ ਠੀਕ ਕਿਹਾ ਹੈ ਕਿ ਦੇਸ਼ ਜਾਂ ਪ੍ਰਾਂਤ ਭੇਦ ਦੇ ਆਧਾਰ ਉਤੇ ਰੀਤੀਆ ਦੇ ਵਰਗੀਕਰਣ ਦੇ ਸਿਧਾਤ ਦਾ ਨਿਆਇ—ਪੂਰਨ ਅਤੇ ਵਿਗਿਆਨਿਕ ਖੰਡਨ ਵੀ ਰੀਤੀ ਖੇਤਰ ਵਿੱਚ ਕੁੰਤਕ ਦੀ ਮੌਲਕ ਦੇਣ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਰੀਤੀ ਤਾਂ ਕਵੀ ਦੀ ਸਖਸੀਅਤ ਜਾਂ ਸੁਭਾ ਦੇ ਪ੍ਰਗਟ ਦਾ ਇੱਕ ਸਾਧਨ ਮਾਤ੍ਰ ਹੈ, ਦੇਸ਼ ਜਾਂ ਪ੍ਰਾਂਤ ਨਾਲ ਹਿਸ ਦਾ ਕੋਈ ਸਬੰਧ ਨਹੀਂ। ਜੇਕਰ ਪ੍ਰਾਂਤ ਨਾਲ ਹੀ ਕਿਸੇ ਰੀਤੀ ਦਾ ਸਬੰਧ ਰਹਿੰਦਾ ਤਾਂ ਕਿਸੇ ਖਾਸ ਪ੍ਰਾਂਤ ਵਿੱਚ ਜਨਮ ਲੈਣ ਤੋਂ ਕੋਈ ਕਵੀ ਕਿਸੇ ਖਾਸ ਰੀਤੀ ਦੇ ਪਾਲਨ ਵਿੱਚ ਸਮਰਣ ਹੋ ਜਾਂਦਾ ਤਾਂ ਫੇਰ ਉਸ ਲਈ ਪ੍ਰਤਿਭਾ, ਕਾਵਿ ਅਭਿਆਸ ਦੀ ਲੋੜ ਹੀ ਨਾ ਪੈਂਦੀ ਗੌੜ ਦੇਸ ਦੇ ਸਾਰੇ ਨਿਵਾਸੀ ਗੌੜੀ ਦੀ ਵਰਤੋਂ ਵਿੱਚ ਸਫਲ ਨਹੀਂ ਹੋਏ। ਮਤਲਬ ਇਹ ਹੈ ਕਿ ਰੀਤੀਆ ਦਾ ਸਬੰਧ ਕਿਸੇ ਖਾਸ ਪ੍ਰਾਂਤ ਨਾਲ ਜੋੜਨਾ ਕੁਚੱਜਤਾ ਹੈ। ਕੁੰਕਤ ਨੇ ਏਸ ਪ੍ਰਾਦੇਸ਼ਕ ਨਾਮਕਰਣ ਦੀ ਅਵਿਗਿਆਨਿਕਤਾ ਨੂੰ ਮੁੱਖ ਰਖ ਕੇ ਹੀ ਸੁਕੁਮਾਰ, ਵੋਚਿਤ੍ਰਯ ਤਥਾ ਮਧਯਮ ਨਾ ਰਖੇ ਸਨ। ਇਸ ਵਿਵੇਚਨਾ ਤੋਂ ਅਸੀਂ ਕਹਿ ਸਕਦੇ ਹਾਂ ਕਿ ਆਚਰਯਾ ਨੇ ਵੈਦਰਭੀ, ਗੌੜੀ ਆਦਿਕ ਰੀਤੀਆ ਦੇ ਨਾ ਜਿਹੜੇ ਪਹਿਲਾਂ ਦੇਸ਼ਾ ਨੂੰ ਮੁੱਖ ਰਖ ਕੇ ਇਲਾਕਾਹੀ ਵਿਸ਼ੇਸਤਾਵਾ ਦਰਸਾਉਦੇ ਸਨ, ਬਾਦ ਵਿੱਚ ਕੇਵਲ ਪਰੰਪਰਾ ਉਤੇ ਆਧਾਰਤ ਚਲੇ ਆਉਦੇ ਰਹੇ ਹਾਲਾਕਿ ਇਨ੍ਹਾਂ ਨਾਵਾਂ ਵਿੱਚ ਇਲਕਾਈ ਵਿਸ਼ੇਸ਼ਤਾ ਪੈਦਾ ਕਰਨ ਦਾ ਕੋਈ ਵਿਚਾਰ ਨਹੀਂ ਸੀ। ਸੋ ਇਹ ਨਾਵਾ ਵਿੱਚ ਇਲਕਾਈ ਵਿਸੇ਼ਸਤਾ ਪੈਦਾ ਕਰਨ ਦਾ ਕੋਈ ਵਿਚਾਰ ਨਹੀਂ ਸੀ। ਸੋ ਇਹ ਨਾਂ ਸੰਜੋਗ ਦਾ ਹੀ ਚਮਤਕਾਰ ਸਨ। 

ਰੀਤੀ ਬਾਰੇ ਕੁਝ ਨਿਰਣੇ[ਸੋਧੋ]

ਡਾ. ਰਾਮਲਾਲ ਸਿੰਹ ਨੇ ਏਸ ਸਾਰੀ ਚਰਚਾ ਚੋ ਹੇਠ ਲਿਖੇ ਸਿੱਟੇ ਕੱਢੇ ਹਨ:

  • ਦੰਡੀ ਅਤੇ ਵਾਮਨ ਨੇ ਖਾਸ ਕਿਸਮ ਦੀ ਸ਼ਬਦ ਰਚਨਾ ਦੇ ਹੀ ਰੂਪ ਵਿੱਚ ਰੀਤੀ ਦਾ ਵਰਨਣ ਕੀਤਾ ਹੈ, ਜਿਸ ਵਿੱਚ ਖਾਸ ਕਿਸਮ ਦੇ ਵਰਣਾ (ਅੱਖਰ) ਅਨੁਪ੍ਰਾਸ ਅਤੇ ਸਮਾਸਾਂ ਦੀ ਵਰਤੋ ਹੁੰਦੀ ਹੈ। ਅਪ੍ਰੱਤਖ ਤੌਰ 'ਤੇ ਵਿਸੇ ਨਾਲ ਵੀ ਇਸਦਾ ਸਬੰਧ ਜੋੜਿਆ ਗਿਆ ਹੈ। ਸਾਰੇ ਆਚਾਰੀਆਂ ਨੇ ਰੀਤੀ ਨੂੰ ਗੁਣਾਂ ਉਤੇ ਆਧਾਰਿਤ ਮੰਨਿਆ ਹੈ। 
  • ਸੁੰਦਰ ਕਾਵਿ ਦੀ ਕਸੌਟੀ ਰੀਤੀ ਮੰਨੀ ਗਈ ਹੈ, ਉਹ ਵੀ ਵੈਦਰਭੀ ਰੀਤੀ।ਸਭ ਤੋਂ ਵੱਧ ਵਾਮਨ ਨੇ ਗੁਣਾ ਦੇ ਦੋ ਭੇਦ ਕੀਤੇ- ਸ਼ਬਦਗੁਣ ਅਤੇ ਅਰਥਗੁਣ। ਏਸੇ ਵਿੱਚ ਅਲੰਕਾਰ, ਵਿਸ਼ੇ ਵਸਤੂ, ਲੱਖਣਾ, ਵਕੋ੍ਰਕਤੀ ਆਦਿਕ, ਅੰਗ ਸ਼ਾਮਲ ਹੋ ਜਾਂਦੇ ਹਨ। ਇਉਂ ਰੀਤੀ ਅਤੇ ਗੁਣਾ ਦਾ ਪਰਸਪਰ ਸਬੰਧ ਸਥਾਪਿਤ ਕੀਤਾ ਗਿਆ ਹੈ। 
  • ਕਾਵਿ ਨੂੰ ਆਮ ਬੋਲੀ ਤੋ ਵੱਖਰਾ ਕਰਨ ਵਾਲਾ ਤੱਤ ਰੀਤੀ ਤੱਤ ਸਵੀਕਾਰਿਆ ਗਿਆ ਅਤੇ ਇਹ ਤੱਤ ਕਾਵਿ ਦੀ ਆਤਮਾ ਦੇ ਰੂਪ ਵਿੱਚ ਵੇਖਿਆ ਗਿਆ। 
  • ਭਾਵੇ ਰੀਤੀ ਸੰਪ੍ਰਦਾਇ ਵਿੱਚ ਵੱਧ ਤੋਂ ਵੱਧ ਤਿੰਨ ਹੀ ਰੀਤੀਆ ਪ੍ਰਚਲਿਤ ਹੋਈਆ ਪਰ ਬਾਦ ਵਿੱਚ ਇਨ੍ਹਾਂ ਦੀ ਗਿਣਤੀ ਵਧਦੀ ਗਈ।
  • ਰੀਤੀਆ ਦਾ ਵਰਗੀਕਰਣ ਸੰਤਵਾਦੀਆਂ ਨੇ ਪ੍ਰਾਤਾਂ ਜਾਂ ਗੁਣਾ ਦੇ ਆਧਾਰ 'ਤੇ ਕੀਤਾ ਪ੍ਰੰਤੂ ਕੁੰਤਕ ਨੇ ਅੱਗੇ ਜਾਂ ਕੇ ਕਵੀ ਸੁਭਾ ਦੇ ਅਨੁਕੂਲ ਇਹ ਵੰਡ ਪਾਈ।
  • ਆਮ ਆਚਾਰਯ ਇਹ ਮੰਨਦੇ ਸਨ ਕਿ ਵੈਦਰਭੀ ਉੱਤਮ, ਗੌੜੀ ਮੱਧਮ ਤਥਾ ਪਾਂਚਾਲੀ ਅੱਧਮ ਰੀਤੀ ਹੈ।   

ਕਾਵਿ ਗੁਣ[ਸੋਧੋ]

ਗੁਣ ਦਾ ਸ਼ਾਬਦਿਕ ਅਰਥ ਹੈ— ਸੁਭਾ, ਧਰਮ, ਸਿਫ਼ਤ, ਨਿਪੁੰਨਤਾ, ਵਿਸ਼ੇਸ਼ ਗੱਲ, ਸ਼ੋਭਾਕਾਰੀ ਵਿਸ਼ੇਸਤਾ, ਦੋਸ਼ ਦਾ ਅਭਾਵ। ਪ੍ਰਸਤੁਤ ਪ੍ਰਸੰਗ ਵਿੱਚ ਕਾਵਿ ਦੇ ਉਸ ਤੱਤ ਤੋ ਭਾਵ ਹੈ ਜੋ ਵਾਮਨ ਅਨੁਸਾਰ ਕਾਵਿ ਦਾ ਸ਼ੋਭਾਕਾਰਕ ਧਰਮ ਹੈ। ਗੁਣ ਨਿੱਤ ਹੈ ਕਿਉਂਕਿ ਇਸ ਤੋਂ ਬਿਨਾਂ ਕਾਵਿ ਵਿੱਚ ਸੌਂਦਰਯ ਕਾਇਮ ਨਹੀਂ ਰਹਿ ਸਕਦਾ।  ਭਾਰਤੀ ਕਾਵਿ ਸ਼ਾਸਤ੍ਰ ਦੇ ਪਹਿਲੇ ਆਚਾਰਯ ਭਰਤ ਮੁਨੀ ਨੇ ਨਾਟਯ ਸ਼ਾਸਤ੍ਰ ਵਿੱਚ ਗੁਣ ਦੀ ਗੱਲ ਕਰਦਿਆ ਇਸ ਨੂੰ ਦੇਸ਼ ਦਾ ਵਿਪਰਯ ਕਿਹਾ ਹੈ। ਪਰਵਰਤੀ ਆਚਾਰਯ ਨੇ ਇਸ ਦੇ ਤਿੰਨ ਅਰਥ ਕੀਤੇ ਹਨ। ਅਭਾਵ ਅਨ੍ਰਯਥਾ (ਉਲਟਾ) ਭਾਵ ਜਾਂ ਵਿਪਰੀਤਤਾ। ਅਧਿਕਤਰ ਵਿਪਰੀਤਤਾ ਅਰਥ ਹੀ ਲਿਆ ਜਾਂਦਾ ਹੈ। ਭਰਤ ਅਨੁਸਾਰ ਦੋਸ਼ ਸ਼ੋਭਾ ਦੇ ਘਾਤਕ ਹਨ ਅਤੇ ਗੁਣ ਕਾਵਿ ਸ਼ੋਭਾ ਨੂੰ ਵਧਾਉਂਦੇ ਹਨ। ਇਹ ਰਸ ਦੇ ਆਮ੍ਰਿਤ ਹਨ ਅਤੇ ਇਨ੍ਹਾਂ ਦੀ ਗਿਣਤੀ ਦਸ ਹੈ।  ਭਾਮਹ ਨੇ ਕਾਵਯਾਲੰਕਾਰ ਦੇ ਦੂਜੇੇ ਅਧਿਆਇ ਵਿੱਚ ਗੁਣ ਦਾ ਵਿਵੇਚਨ ਕਰਦਿਆ ਇਸਦੇ ਤਿੰਨ ਭੇਦ ਦੱਸੇ ਹਨ। ਮਾਧੁਰਯ, ਓਜ ਅਤੇ ਪ੍ਰਸਾਦ। ਦੰਡੀ ਨੇ ਭਾਵੇਂ ਸਪਸ਼ਟ ਰੂਪ ਵਿੱਚ ਗੁਣ ਦੇ ਲੱਛਣ ਉਤੇ ਪ੍ਰਕਾਸ਼ ਨਹੀਂ ਪਾਇਆ। ਪਰ ਫਿਰ ਵੀ ਆਲੰਕਾਰ ਦਾ ਵਿਵੇਚਨ ਕਰਦਿਆ ਉਸ ਨੇ ਅਲੰਕਾਰ ਵਾਂਗ ਗੁਣ ਨੂੰ ਵੀ ਕਾਵਿ ਦਾ ਸ਼ੋਭਾਕਾਰਕ ਧਰਮ ਮੰਨਿਆ ਹੈ। ਇਸ ਤੋਂ ਸਿੱਧ ਹੁੰਦਾ ਹੈ ਕਿ ਦੰਡੀ ਗੁਣ ਨੂੰ ਕਾਵਿ ਨਹੀਂ ਅਗਨਿ ਪੁਰਾਣ ਵਿੱਚ ਗੁਣ ਨੂੰ ਕਾਵਿ ਵਿੱਚ ਅਗਾਧ ਸ਼ੋਭਾ ਨੂੰ ਜਨਮ ਦੇਣ ਵਾਲੀ ਵਸਤੂ ਮੰਨਿਆ ਗਿਆ ਹੈ।  ਅਚਾਰਯ ਵਾਮਨ ਅਜਿਹਾ ਕਾਵਿ ਸ਼ਾਸਤ੍ਰੀ ਹੈ ਜਿਸਨੇ ਗੁਣ ਦਾ ਅਤਿਅੰਤ ਸਪਸ਼ਟ, ਸਾਰਭੂਤ ਅਤੇ ਵਿਸਤ੍ਰਿਤ ਵਿਸ਼ਲੇਸ਼ਣ ਕੀਤਾ ਹੈ। ਅਲੰਕਾਰ ਤੋਂ ਇਸ ਦਾ ਅੰਤਰ ਇਹ ਹੈ ਕਿ ਅਲੰਕਾਰ ਅਨਿੱਤ ਧਰਮ ਹੈ ਤੇ ਗੁਣ ਨਿੱਤ ਧਰਮ ਹੈ। ਗੁਣ ਰਸ ਉਤੇ ਅਧਾਰਿਤ ਨਹੀਂ ਸਗੋਂ ਰਸ ਹੀ ਗੁਣ ਦਾ ਅੰਗ ਹੈ। ਇਸ ਤਰ੍ਹਾ ਗੁਣ ਸ਼ਬਦ ਅਤੇ ਅਰਥ ਦੇ ਧਰਮ ਹਨ। ਵਾਮਨ ਨੇ ਦਸ ਸ਼ਬਦ ਗੁਣ ਅਤੇ ਦਸ ਅਰਥ ਗੁਣ ਮੰਨੇ ਹਨ।  ਸ੍ਰਨੀਵਾਦੀ ਆਚਾਰਯ ਆਨੰਦ ਵਰਧਨ, ਮੰਮਟ, ਵਿਸ਼ਵਨਾਥ ਅਦਿ ਨੇ ਗੁਣ ਨੂੰ ਰਸ ਆਸ੍ਰਿਤ ਦਸ ਕੇ ਇਸਨੂੰ ਰਸ ਧਰਮ ਮੰਨਿਆ ਹੈ। ਰਸ ਦੀ ਸਥਿਤੀ ਅੰਗੀ (ਮੁਖੀ) ਵਾਲੀ ਹੈ ਅਤੇ ਗੁਣ ਦੀ ਅੰਗ ਵਾਲੀ ਜਾਂ ਗੋਣ ਹੈ। ਇਸ ਤਰ੍ਹਾ ਗੁਣ ਦਾ ਕਾਰਜ ਹੈ ਸਦਾ ਰਸ ਦਾ ਉਤਕਰਸ ਕਰਨਾ। ਪੰਡਿਤਰਾਜ ਜਗਨਨਾਥ ਨੇ ਗੁਣ ਨੂੰ ਰਸ ਧਰਮ ਮੰਨ ਦੇ ਵੀ ਸ਼ਬਦ ਅਤੇ ਅਰਥ ਦਾ ਇਸ ਨਾਲ ਸਪਸ਼ਟ ਰੂਪ ਵਿੱਚ ਸਬੰਧ ਜੋੜਿਆ ਹੈ।  ਇਸ ਵਿਵੇਦਨ ਤੋ ਸਾਫ਼ ਹੈ ਕਿ ਕਾਵਿ ਵਿੱਚ ਗੁਣ ਉਹ ਧਰਮ ਜਾਂ ਤੱਤ ਹੁੰਦੇ ਹਨ ਜਿਨ੍ਹਾਂ ਨਾਲ ਉਸਦੇ ਅਭਿਵਿਅਕਤੀ ਪੱਖ ਵਿੱਚ, ਉਤਕਰਮ ਆਉਦਾ ਹੈ। ਫਲਸਰੂਪ ਅਨੁਭੁਤੀ ਦੇ ਸੌਦਰਯ ਦਾ ਵੀ ਉਤਕਰਸ ਹੋ ਜਾਇਆ ਕਰਦਾ ਹੈ। ਇਨ੍ਹਾਂ ਦੀ ਕਾਵਿ ਵਿੱਓ ਅਚਲ ਜਾਂ ਨਿੱਤ ਸਥਿਤੀ ਹੈ। ਗੁਣ ਅਤੇ ਅਲੰਕਰ ਵਿੱਚ ਇਹ ਅੰਤਰ ਹੈ ਕਿ ਅਲੰਕਾਰ ਕਾਵਿ ਦੇ ਅਸਥਿਰ ਧਰਮ ਹਨ ਰਸ ਵਾਂਗ ਸਥਿਰ ਜਾਂ ਨਿੱਤ ਨਹੀਂ। ਅਲੰਕਾਰ ਅਤੇ ਗੁਣ ਦੋਵੇ ਕਾਵਿ ਦਾ ਉਤਕਰਮ ਕਰਨ ਵਾਲੇ ਤੱਤ ਹਨ। ਗੁਣਾ ਦੁਆਰਾ ਕਾਵਿ ਵਿੱਚ ਕਾਵ੍ਰਿਤ (ਕਾਵ੍ਰਯਾਤਮਕਤਾ) ਦਾ ਪ੍ਰਵੇਸ਼ ਹੁੰਦਾ। ਪਰ ਅਲੰਕਾਰ ਉਸਨੂੰ ਕੇਵਲ ਉਤਕ੍ਰਿਸ਼ਟ ਬਣ ਸਕਦੇ ਹਨ। ਇਸ ਤਰ੍ਹਾ ਗੁਦਾ ਦਾ ਸਬੰਧ ਅੰਦਰਲੀ ਸੁੰਦਰਤਾ ਨਾਲ। ਗੁਣ ਅਤੇ ਰਸ ਦਾ ਡੂੰਘਾ ਸਬੰਧ ਹੈ। ਕਿਉਂਕਿ ਰਸਾਂ ਨੂੰ ਧਿਆਨ ਵਿੱਚ ਰਖ ਕੇ ਹੀ ਗੁਣ ਦੀ ਵਰਤੋਂ ਕੀਤੀ  ਜਾਦੀ ਹੈ। 

ਗੁਣ ਦੇ ਭੇਦ[ਸੋਧੋ]

ਸੰਸਕ੍ਰਿਤ ਦੇ ਵਿਦਵਾਦ ਨੇ ਗੁਣਾ ਦੀ ਗਿਣਤੀ ਆਪਣੇ ਆਪਣੇ ਢੰਗ ਨਾਲ ਕੀਤੀ ਹੈ। ਇਹ ਗਿਣਤੀ ਤਿੰਨ ਤੋ ਲੈ ਕੇ 72 ਵਿਸਤਾਰ ਕਰਦੀ ਰਹੀ ਹੈ। ਇੱਥੇ ਕਾਵਿ ਸਾ਼ਸਤ੍ਰ ਦੇ ਵਿਕਾਸ ਕ੍ਰਮ ਤੋਂ ਗੁਣ ਸੰਖਿਆ ਦਾ ਸਰਵੇਖਣ ਕਰਨਾ ਉੱਚਿਤ ਹੋਵੇਗਾ। ਭਰਤ ਮੁਨੀ ਨੇ ਕਾਵਿ ਗੁਣਾ ਦੀ ਸੰਖਿਆ ਦਸ ਮੰਨੀ ਹੈ। ਸਲੇਸ਼, ਪ੍ਰਸਾਦ, ਸਮਤਾ, ਸਮਾਧੀ, ਮਾਧੁਰਯ, ਉਜ, ਸੁਕੁਮਾਰਤਾ, ਅਰਥ—ਵਿਅਕਤੀ, ਉਦਾਰਤਾ ਅਤੇ ਕਾਂਤੀ। ਇਸ ਪਿੱਛੋ ਭਾਮਹ ਨੇ ਕੇਵਲ ਤਿੰਨ ਗੁਣ ਮੰਨੇ ਹਨ। ਮਾਧੁਰਯ ਓਜ, ਅਤੇ ਪ੍ਰਸਾਦ। ਅਚਾਰਯ ਦੰਡੀ ਨੇ ਭਰਤ ਮੁਨੀ ਦਾ ਅਨੁਸਰਣ ਕਰਦੇ ਹੋਇਆ ਗੁਣਾ ਦੀ ਸੰਖਿਆ ਦਸ ਮੰਨੀ ਹੈ। ਪਰ ਵਿਆਖਿਆ ਕਰਨ ਵੇਲੇ ਕਾਤੀ ਦੀ ਸਮਾਧੀ ਦਾ ਸਰੂਪ ਭਰਤ ਨਾਲੋ ਭਿੰੰਨ ਢੰਗ ਨਾਲ ਪ੍ਰਗਟਾਇਆ ਹੈ।  ਵਾਮਨ ਨੇ ਗੁਣਾ ਦਾ ਵਿਵੇਚਨ ਅਧਿਕ ਵਿਸਤਾਰ ਨਾਲ ਕੀਤਾ ਹੈ ਅਤੇ ਗੁਣਾ ਦੀ ਗਿਣਤੀ ਤਾਂ ਭਰਤ ਵਾਲੀ ਹੀ ਮੰਨੀ ਹੈ। ਪਰ ਇਨ੍ਹਾਂ ਨੁੂੰ ਸ਼ਬਦਗਤ ਅਤੇ ਅਰਥਾਤ ਦੋ ਭੇਦਾ ਅਧੀਨ ਦੇ ਵਾਰ ਗਿਣਾ ਕੇ ਇਨ੍ਹਾਂ ਦੀ ਗਿਣਤੀ 20 ਕਰ ਦਿੱਤੀ  ਹੈ ਅਤੇ ਵਿਵੇਦਨ ਵੇਲੇ ਦੋਹਾ ਦੇ ਪ੍ਰਤੋਜਨ ਨੂੰ ਸਪਸ਼ਟ ਕਰ ਦਿੱਤਾ ਹੈ। ਇੱਕ ਸ਼ਬਦ ਦਾ ਗਾੜਾਪਨ ਹੈ। ਅਤੇ ਦੂਜੇ ਵਿੱਚ ਅਰਥ ਦੀ ਗੰਭੀਰਤਾ ਹੈ।  ਭੋਜਰਾਜ ਨੇ ਗੁਣਾ ਦੇ 24 ਭੇਦ ਮੰਨੇ ਹਨ। ਇਨ੍ਹਾਂ ਭੇਦਾ ਵਿੱਚ 10 ਭੇਦ ਤਾਂ ਭਰਨ ਮੁਨੀ ਵਾਲੀ ਹੀ ਹਨ ਅਤੇ 14 ਭੇਦ ਨਵੇਂ ਸ਼ਾਮਲ ਕੀਤੇ ਗਏ ਹਨ, ਜਿਵੇਂ ਉਦਾਰਭਾ, ਅਰਜਿਜਤਾ, ਪੇ੍ਰਯ, ਸੁਸ਼ਬਦਤਾ, ਸੂਖਮਤਾ, ਗੰਭੀਰਤਾ, ਵਿਸਤਾਰ ਸੰਖੇਪ ਸੰਮਿਤਤਾ, ਭਾਵਿਕਤਾ, ਗਤਿ, ਰੀਤਿ, ਉਕਤੀ ਅਤੇ ਪੋੌ੍ਰੜ੍ਹੀ। ਇਨ੍ਹਾਂ ਦਾ ਵਿਵੇਚਨ ਅਗੋ ਤਿੰਨ ਰੂਪਾਂ ਵਿੱਚ ਬਾਰ—ਬਾਰ ਕੀਤਾ ਗਿਆ ਹੈ— ਬਾਹਰਲੇ, ਅੰਦਰਲੇ ਅਤੇ ਵਿਸ਼ੇਸਤਾ—ਯੁਕਤ। ਇਸ ਤਰ੍ਹਾ ਗੁਣਾ ਦੀ ਕੁੱਲ ਗਿਣਤੀ 72 ਹੋ ਗਈ ਹੈ।[8]

ਮੰਮਟ ਨੇ ਭਾਮਹ ਦੀ ਪਰੰਪਰਾ ਵਿੱਚ ਗੁਣਾ ਦੀ ਗਿਣਤੀ ਕੇਵਲ ਤਿੰਨ ਮੰਨੀ ਹੈ— ਮਾਧੁਰਯ, ੳਜ ਅਤੇ ਪ੍ਰਸਾਦ। ਉਸਨੇ ਗੁਣਾ ਦੀ ਗਿਣਤੀ ਦਾ ਖੰਡਨ, ਕੀਤਾ ਹੈ ਅਤੇ ਉਨ੍ਹਾਂ ਸਾਰਿਆ ਦੀ ਸਮਾਈ ਤਿੰਨ ਗੁਣਾ ਵਿੱਚ ਹੀ ਕਰ ਦਿੱਤੀ ਹੈ। ਉਸਨੇ ਗੁਣ ਨੂੰ ਰਸ ਦਾ ਧਰਮ ਸਵੀਕਾਰ ਕੀਤਾ ਹੈ। ਧ੍ਵਾਨੀਵਾਦੀ ਆਚਾਰਯਾ ਨੇ ਚਿੱਤ ਦੀਆਂ ਤਿੰਨਾਂ ਅਵਸਥਾਵਾ—ਦੂਤੀ ਦੀਪਤੀ ਅਤੇ ਵਿਆਪਕਤਾ ਦੇ ਆਧਾਰ ਦੇ ਗੁਣਾ ਦੀ ਗਿਣਤੀ ਤਿੰਨ ਹੀ ਮੰਨੀ ਹੈ— ਮਾਧੁਰਯ, ੳਜ ਅਤੇ ਪ੍ਰਸਾਦ।  ਅਗਨਿ ਪੁਰਾਣ, ਕਾਰ ਅਨੁਸਾਰ ਗੁਣਾ ਦੀ ਸੰਖਿਆ 19 ਹੈ। ਇਨ੍ਹਾਂ ਦੇ ਵੀ ਅਗੋ ਤਿੰਨ ਵਰਗ ਬਣਾਏ ਗਏ ਹਨ। ਜਿਵੇਂ ਸ਼ਬਦ ਗੁਣ, ਅਰਥ ਗੁਣ ਅਤੇ ਸ਼ਬਦਾਰਥ ਗੁਣ। ਕਾਵਿ ਦੇ ਸਰੀਰ ਰੂਪ ਸ਼ਬਦ ਉਤੇ ਆਸ੍ਰਿਤ ਸ਼ਬਦ ਗੁਣਾ ਦੀ ਗਿਣਤੀ ਸੱਤ ਹੈ— ਸ਼ਲੇਸ਼, ਲਾਲਿਤ੍ਰਯ, ਗੰਭੀਰਤਾ, ਸੁਕੁਮਾਰਤਾ, ਉਵਾਰਤਾ, ਸਤ੍ਰਯ ਅਤੇ ਯੌਗਿਕੀ। ਜਿਥੇ ਕਿਸੇ ਵਿਸੇ਼ ਦੇ ਉਤਕਰਸ਼ ਦਾ ਨਿਰਵਾਹ ਕਰਨਾ ਹੋਵੇ, ਉਥੇ, ਕੋਮਲਤਾ, ਉਦਾਰਤਾ, ਪ੍ਰੋੜੀ ਅਤੇ ਸਾਮਯਿਕਤੂ। ਸ਼ਬਦ ਅਤੇ ਅਰਥ ਦੋਹਾ ਦੇ ਉਪਕਾਰਕ ਗੁਣਾ ਨੂੰ ਉਭਯ ਗੁਣ ਜਾਂ ਸ਼ਬਦਾਰਥ ਗੁਣ ਦਾ ਨਾਂ ਦਿੱਤਾ ਗਿਆ ਹੈ। ਇਹ ਛੇ ਹਨ। ਪ੍ਰਸਾਦ, ਸੌਪਾਗ੍ਰਯ, ਯਥਾ ਸੰਪ੍ਰਯਾ, ਉਦਾਰਤਾ, ਪਾਕ ਅਤੇ ਰਾਗ।

ਕੁੰਤਕ ਨੇ ਗੁਣਾ ਦੇ ਦੋ ਵਰਗ ਬਣਦਾਹੇ ਹਨ। ਸਧਾਰਨ ਅਤੇ ਵਿਸ਼ੇ਼ਸ ਸਾਧਾਰਣ ਗੁਣਾ ਦੇ ਅੰਤਰਗਤ ਔਚਿਤ੍ਰਯ ਅਤੇ ਸੰਭਾਗ੍ਰਯ ਹਨ ਅਤੇ ਮਾਧੁਰਯ ਪ੍ਰਸਾਦ, ਲਾਵਣ੍ਰਯ ਅਤੇ ਅਭਿਜਾਤ੍ਰਯ  ਵਿਸ਼ੇਸ਼ ਵਰਗ ਅਧੀਨ ਹਨ। 

ਹੇਮਚੰਦ੍ਰ, ਜੈਦੇਵ, ਵਿਦਿਆਧਰ, ਵਿਸ਼ਵਨਾਥ ਆਦਿ ਨੇੇ ਵੀ ਕਾਵਿ ਗੁਣਾ ਬਾਰੇ ਸੰਕੇਤ ਕੀਤੇ ਹਨ। ਪਰ ਇਨ੍ਹਾਂ ਨੇ ਕੋਈ ਮੌਲਿਕ ਸਥਾਪਨਾ ਨਹੀਂ ਕੀਤੀ। 

ਉਪਰੋਕਤ ਗੁਣ—ਸੰਖਿਆ ਦੇ ਪ੍ਰਸਾਯ ਵਿੱਚ ਸਪਸ਼ਟ ਹੁੰਦਾ ਹੈ ਕਿ ਮੁੱਖ ਰੂਪ ਵਿੱਚ ਭਰਤ ਦੁਆਰਾ ਪ੍ਰਤਿਪਾਦਿਤ ਗੁਣਾ ਨੂੰ ਪ੍ਰਵਾਨਗੀ ਮਿਲਦੀ ਰਹੀ ਹੈ, ਅਤੇ ਵਾਮਨ ਨੇ ਆਪਣੇ ਸ਼ਬਦ ਅਤੇ ਅਰਥ ਗੁਣਾ ਦਾ ਆਧਾਰ ਇਹੀ ਗੁਣ ਰਖੇ ਹਨ। ਪਰ ਮੰਮਟ ਨੇ ਉਕਤ ਦਸ ਗੁਣਾ ਨੂੰ ਆਪਣੇ ਤਿੰਨ ਗੁਣਾ, ਮਾਧੁਰਯ, ੳਜ ਅਤੇ ਪ੍ਰਸਾਦ ਵਿੱਚ ਸਮਾਉਣ ਦਾ ਯਤਨ ਕੀਤਾ ਹੈ। 

ਵਾਮਨ ਪ੍ਰਤਿਪਾਦਿਤ 20 ਗੁਣਾ ਅਤੇ ਮੰਮਟ ਨਿਰਵਿਸ਼ਟ ਤਿੰਨ ਗੁਣਾ ਦਾ ਪਰਮਪਰ ਸਬੰਧ ਸਥਾਪਿਤ ਕਰਨ ਤੋਂ ਪਹਿਲਾਂ ਇਨ੍ਹਾਂ ਸਾਰਿਆ ਦੇ ਸਰੂਪ ਨੂੰ ਸਪਸ਼ਟ ਕਰਨਾ ਜਰੂਰੀ ਹੈ। ਵਾਮਨ ਦਾ ਗੁਣ ਵਿਵੇਚਨ ਇਸ ਪ੍ਰਕਾਰ ਹੈ—

ਸ਼ਬਦ ਗੁਣ[ਸੋਧੋ]

  • ਸ਼ਲੇਸ: ਜਿਸ ਰਚਨਾ ਵਿੱਚ ਅਨੇਕ ਖੁਦ (ਸ਼ਬਦ) ਇਕੋ ਜਿਹੇ ਭਾਸਣ, ਉਥੇ ਸਲੇਸ਼ ਹੁੰਦਾ ਹੈ। 
  • ਪ੍ਰਸਾਦ: ਪ੍ਰਸ਼ਾਦ ਤੋਂ ਭਾਵ ਹੈ ਸੈਥਿਲੂਯ ਪੰਡਿਤਰਾਜ ਜਗਨਾਥ ਅਨੁਸਾਰ ਕਿਸੇ ਰਚਨਾ ਦਾ ਪਹਿਲਾ ਸਿਥਲ ਅਤੇ ਫਿਰ ਗਾੜ੍ਹਾ ਹੋਣਾ, ਪ੍ਰਸਾਦ ਗੁਣ ਅਖਵਾਉਦਾ ਹੈ। ਭਰਤ ਅਨੁਸਾਰ ਜ਼ੋ ਰਚਨਾ ਸੁਣਨ ਨਾਲ ਹੀ ਸਮਝ ਆ ਜਾਵੇ ਉਥੇ ਪ੍ਰਸਾਦ ਗੁਣ ਹੈ। 
  • ਸਮਤਾ: ਜਿਸ ਰਚਨਾ ਵਿੱਚ ਆਦਿ ਤੋਂ ਅੰਤ ਤਕ ਲਿਖਣ ਸੈਲੀ ਇੱਕ ਰੂਪ ਚਲਦੀ ਹੈ, ਉਥੇ ਸਮਾਤਾ ਗੁਣ ਹੈ। 
  • ਮਾਧੁਰਯ: ਜਿਸ ਰਚਨਾ ਵਿੱਚ ਸੰਧੀ ਸਮਾਸ ਰਹਿਤ ਪਦਾ ਦੀ ਵਰਤੋਂ ਹੋਵੇ ਉਥੇ ਮਾਧੁਰਯ ਗੁਣ ਹੈ। 
  • ਸੁਕੁਮਾਰਤਾ: ਜਿਸ ਰਚਨਾ ਵਿੱਚ ਕਠੋਰ ਵਰਣਾ ਦੀ ਵਰਤੋ ਨਾ ਹੋਵੇ ਉਥੇ ਸੁਕੁਮਾਰਤਾ (ਕੋਮਲਤਾ) ਗੁਣ ਹੈ। 
  • ਅਰਥ ਵਿਅਕਤੀ: ਜਿਸ ਰਚਨਾ ਵਿੱਚ ਵਰਤੇ ਪਦਾ ਦਾ ਤੁਰੰਤ ਅਤੇ ਸਪਸ਼ਟ ਅਰਥ ਬੋਧ ਹੋ ਜਾਏ ਉਥੇ ਅਰਜ ਵਿਅਕਤੀ ਗੁਣ ਹੈ। 
  • ਉਦਾਰਤਾ: ਜਿਸ ਰਚਨਾ ਵਿੱਚ ਵਿਕਟਤਾ ਹੋਵੇ, ਅਰਥਾਤ ਜਿਸ ਵਿੱਚ ਟਵਰਗ ਆਦਿ ਕਠੋਰ ਵਰਣਾ ਦੀ ਵਰਤੋ ਹੋਵੇ ਅਤੇ ਸ਼ਬਦਾ ਵਿੱਚ ਧ੍ਰਨੀ ਪੈਦਾ ਹੋਵੇ, ਉਥੇ ਉਦਾਰਤਾ ਗੁਣਾ ਹੈ। 
  • ੳਜ: ਜਿਸ ਰਚਨਾ ਵਿੱਚ ਸੰਯੁਕਤ ਅੱਖਰਾ ਨਾਲ ਯੁਕਤ ਸਮਾਸ ਪ੍ਰਧਾਨ ਅਤੇ ਕੰਨਾ ਨੂੰ ਚੁਭਣ ਵਾਲੀ ਸ਼ਬਦਾਵਲੀ ਗੁਣ ਹੈ। ਇਸਦੇ ਦੋ ਰੂਪ ਹਨ: ਆਦ ਤੋਂ ਅੰਤ ਤਕ ਇੱਕ ਹੀ ਕ੍ਰਮ ਦਾ ਨਿਭਾ ਹੋਵੇ ਉਥੇ ੳਜ ਗੁਣ ਹੈ।  
  • ਕਾਂਤੀ: ਜਿਸ ਰਚਨਾ ਦੀ ਸ਼ਬਦਾਵੀ ਵਿੱਚ ਅਲੌਕਿਕ ਸੌਭਾ ਜਾਂ ਉਜਵਲਤਾ ਹੁੰਦੀ ਹੈ, ਉਥੇ ਕਾਂਤੀ ਗੁਣ ਹੁੰੰਦਾ ਹੈ। 
  • ਸਮਾਧੀ: ਜਿਸ ਰਚਨਾ ਵਿੱਓ ਗਾੜ੍ਹਤਾ ਅਤੇ ਸਿਖਲਤਾ ਇੱਕ ਨਿਸਚਿਤ ਕ੍ਰਮ (ਉਤਾਰ ਚੜ੍ਹਾ) ਅਨੁਸਾਰ ਹੁੰਦੀਆ ਹਨ, ਉਥੇ ਸਮਾਧੀ ਗੁਣ ਹੁੰਦਾ ਹੈ। 
ਅਰਥ ਗੁਣ[ਸੋਧੋ]

ਅਰਥ ਦੇ ਪੱਧਰ 'ਤੇ ਗੁਣ ਦੇ ਹੇਠ ਲਿਖੇ ਭੇਦ ਕੀਤੇ ਜਾਂਦੇ ਹਨ:

  • ਸ਼ਲੇਸ਼: ਪੰਡਿਤ ਜਗਨ ਨਾਥ ਅਨੁਸਾਰ ਸ਼ਲੇਸ਼ ਦਾ ਅਰਥ ਹੈ। ਚਤੁਰਾਈ ਨਾਲ ਕੰਮ ਕਰਨਾ ਅਤੇ ਉਸਨੂੰ ਪ੍ਰਗਟ ਹੋਣ ਦੇਣਾ ਅਤੇ ਉਸ ਕਾਰਜ ਨੂੰ ਸਿੱਧ ਕਰਨ ਵਾਲੀ ਯੁਕਤੀ ਦਾ ਉਪਯੋਗ ਕਰਨਾ ਅਤੇ ਸਭ ਦਾ ਕ੍ਰਿਆ ਪਰੰਪਰਾ ਰਾਹੀਂ ਇੱਕ ਥਾਂ ਤੇ ਇੱਕ ਹੀ ਤਰ੍ਹਾ ਨਾਲ ਵਰਣਨ ਕਰਨਾ ਤਾਂ ਜ਼ੋ ਸਭ ਦਾ ਸਬੰਧ ਬਣਿਆ ਰਹੇ।
  • ਪ੍ਰਸਾਦ: ਜਿਸ ਰਚਨਾ ਵਿੱਚ ਜਿਤਨੇ ਸ਼ਬਦ ਅਰਥ ਵਿਸ਼ੇਸ਼ ਲਈ ਆਵੱਸ਼ਕ ਹੋਣ, ਉਤਨੇ ਹੀ ਸ਼ਬਦਾ ਦੀ ਵਰਤੋਂ ਕੀਤੀ, ਉਥੇ ਪ੍ਰਸ਼ਾਦ ਅਰਥ ਗੁਣ ਹੈ। 
  • ਸਮਤਾ : ਜਿਸ ਰਚਨਾ ਵਿੱਚ ਵਿਸਮਤਾ ਨਾ ਹੋਵੇ, ਉਥੇ ਸਮਤਾ ਗੁਣ ਹੈ। ਇਸਦੇ ਦੋ ਰੂਪ ਹਨ— ਆਦਿ ਤੋਂ ਅੰਤ ਤਕ ਇੱਕ ਹ ੀਕਮ ਦਾ ਨਿਭਾ ਅਤੇ ਸਰਲਤਾ ਨਾਲ ਅਰਥ ਦੀ ਪ੍ਰਤੀਤੀ।
  • ਮਾਧੁਰਯ: ਜਿਸ ਰਚਨਾ ਵਿੱਚ ਉਕਤੀ ਦੀ ਵਿਚਿਤ੍ਰਤਾ ਹੋਵੇ (ਅਰਥਾਤ ਇੱਕ ਹੀ ਅਰਥ ਨੂੰ ਵੱਖ ਵੱਖ ਢੰਗ ਨਾਲ ਫਿਰ ਫਿਰ ਕਹਿਣ) ਉਥੇ ਮਾਧੁਰਯ ਅਰਥ ਗੁਣ ਹੁੰਦਾ ਹੈ। 
  • ਸੁਕੁਮਾਰਤਾ: ਜਿਸ ਰਚਨਾ ਵਿੱਚ ਕਠੋਰ, ਚੁਭਵੇ ਜਾਂ ਮਾੜ੍ਹੇ ਸ਼ਬਦਾਂ ਦੀ ਵਰਤੋ ਨਾ ਹੋਵੇ, ਉਥੇ ਸੁਕੁਮਾਰਤਾ ਅਰਥ ਗੁਣ ਹੁੰਦਾ ਹੈ। 
  • ਅਰਥ—ਵਿਅਕਤੀ : ਜਿਸ ਰਚਨਾ ਵਿੱਚ ਵਸਤੂਆ ਦਾ ਸੁਭਾਵਿਕ ਸੁਣਨ, ਉਥੇ ਅਰਥ ਵਿਅਕਤੀ ਗੁਣ ਹੁੰਦਾ ਹੈ। 
  • ਉਦਾਰਤਾ: ਜਿਸ ਰਚਨਾ ਵਿੱਚ ਪੇਂਡੂਪਣੇ ਜਾਂ ਅਸਲੀਲਤਾ ਦਾ ਅਭਾਵ ਹੋਵੇ ਉਥੇ ਉਦਾਰਤਾ ਅਰਥ ਗੁਣ ਹੁੰਦਾ ਹੈ। 
  • ਓਜ: ਜਿਸ ਰਚਨਾ ਵਿੱਚ ਅਰਥ ਦੀ ਪੋ੍ਰੜਤਾ ਉਥੇ ੳਜ ਅਰਥ ਗੁਣ ਹੁੰਦਾ ਹੈ। 
  • ਕਾਂਤੀ: ਜਿਸ ਰਚਨਾ ਵਿੱਚ ਰਸ ਸਪਸ਼ਟਤਾ ਪੂਰਵਕ ਅਤੇ ਸੰਘਰਤਾ ਨਾਲ ਪ੍ਰਤੀਤ ਹੋਵੇ, ਉਥੇ ਕਾਂਤੀ ਅਰਥ ਗੁਣ ਹੁੰਦਾ ਹੈ। 
  • ਸਮਾਧੀ: ਜਿੱਥੇ ਰਚਨਾ ਵਿੱਚ ਅਰਥ ਦੇ ਦਰਸ਼ਨ ਹੋਣ ਉਥੇ ਸਮਾਧੀ ਅਰਥ ਗੁਣ ਹੁੰਦਾ ਹੈ। ਇਸਦੇ ਦੋ ਰੂਪ ਹਨ— ਮੌਲਿਕ ਰਚਨਾ ਦੇ ਰੂਪ ਵਿੱਚ ਅਤੇ ਪੂਰਵ ਵਰਤੀ ਕਵੀ ਦੀ ਰਚਨਾ ਦੀ ਛਾਇਆ ਵੇਜ।

ਮੰਮਟ ਨੇ ਤਿੰਨ ਗੁਣ ਸਵੀਕਾਰ ਕੀਤੇ ਹਨ ਮਾਧੁਰਯ, ਪ੍ਰਸਾਦ ਅਤੇ ੳਜ। ਡਾ. ਰਾਮ ਚੰਦ੍ਰ ਵਰਮਾ ਨੇ ਦਸਿਆ ਹੈ ਕਿ ਆਚਾਰ ਮੰਮਟ ਅਨੁਸਾਰ ਵਾਮਨ ਦੇ ਸਲੇਸ਼, ਸਮਾਧੀ, ਉਦਾਰਤਾ, ਪ੍ਰਸਾਦ ਅਤੇ ਉਜ ਸ਼ਬਦ ਗੁਣਾ ਦੀ ਸਮਾਧੀ ਉਸ ਦੁਆਰਾ ਮੰਨੇ ਗਏ ਓਜ ਗੁਣ ਹੋ ਜਾਂਦੀ ਹੈ। ਕਾਂਤੀ ਅਤੇ ਸੁਕੁਮਾਰਤਾ ਪੇਂਡੂਪਣੇ ਅਤੇ ਔਖਿਆਈ ਦੇ ਅਭਾਵ ਮਾਤ੍ਰ ਹਨ। ਅਰਥ ਵਿਅਕਤੀ ਅਤੇ ਮਾਧੁਰਯ ਦੀ ਸਮਾਈ ਉਸਦੇ ਸਵੀਕਾਰੇ ਪ੍ਰਸਾਦ ਅਤੇ ਮਾਧੁਰਯ ਗੁਣਾ ਵਿੱਚ ਹੋ ਜਾਂਦੀ ਹੈ। ਸਮਤਾ ਦੀ ਸਭ ਥਾਂ ਸਥਿਤੀ ਅਨੂਚਿਤ ਹੈ। ਪ੍ਰਤਿਪਾਦਿਤ ਵਿਸ਼ੇ ਦੀ ਸਰਲਤਾ ਅਤੇ ਗੰਭੀਰਤਾ ਅਨੁਸਾਰ ਸੈਲੀ ਦੀ ਭਿੰਨਤਾ ਇਛਿਤ ਹੈ, ਇਸ ਲਈ ਸਮਤਾ ਗੁਣ ਨਾ ਹੋ ਕੇ ਦੋਸ਼ ਹੈ। ਇਸੇ਼ ਤਰ੍ਰਾ ਵਾਮਨ ਨੇ ਦਮ ਅਰਥਾ ਗੁਣਾ ਦੀ ਸਮਾਈ ਵੀ ਮੰਮਟ ਦੇ ਤਿੰਨਾ ਗੁਣਾ ਵਿੱਚ ਹੋ ਜਾਂਦੀ ਹੈ। 

ਮੰਮਟ ਅਨੁਸਾਰ ਵਾਮਨ ਦੇ ਪੰਜ ਅਰਥ— ਗੁਣ, ਪ੍ਰਸਾਦ, ਮਾਧਰਯ, ਉਦਾਰਤਾ, ਸੁਕੁਮਾਰਤਾ ਅਤੇ ਸਮਤਾ ਕ੍ਰਮਵਾਰ ਅਧਿਕਪਦ, ਅਸਲੀਲਤਾ, ਪੇਂਡੂਪਣਾ (ਗ੍ਰਾਮਯਤਾ) ਭਗਨ ਪ੍ਰਕ੍ਰਮ ਅਪੁਸ਼ਟ ਨਾ ਦੇ ਅਭਾਵ ਮਾਤ੍ਰ ਹਨ। ਅਰਥ ਵਿਅਕਤੀ ਸਵਭਾਵੋਕਤੀ ਅਲੰਕਾਰ ਹੈ। ਕਾਂਤੀ ਚਸ ਧ੍ਰਨੀ ਜਾਂ ਰਸਵਤ ਆਲੰਕਾਰ ਆਦਿ ਦਾ ਵਿਸ਼ਾ ਹੈ। ਸਮਾਧੀ ਕਵੀ ਤੇ ਅੰਤਰਕਰਣ ਵਿੱਚ ਸਥਿਤੀ ਪ੍ਰਗਿਆ ਰੂਪ ਕਾਰਣ ਹੈ ਨਾ ਕਿ ਗੁਣਾ ਅਰਥ ਪ੍ਰੋੜੀ ਰੂਪ ੳਜ ਕੇਵਲ ਉਕਤੀ ਵਿਚਿਤ੍ਰਤਾ ਹੈ ਅਤੇ ਅਨੇਕ ਵਿਚਾਰਾ ਦਾ ਸੰਗਠਨ ਰੂਪ ਸਲੇਮ ਅਰਥ ਗੁਣ ਵੀ ਕਥਨ ਵਿਚਿਤ੍ਰਤਾ ਹੈ ਗੁਣ ਨਹੀਂ ਹੈ। 

ਉਪਰੋਕਤ ਕਥਨ ਤੋਂ ਸਪੱਸਟ ਹੈ ਕਿ ਮੰਮਟ ਨੇ ਬੜੀ ਜੁਗਤ ਨਾਲ ਵਾਮਨ ਦੇ ਦਸ ਸ਼ਬਦ ਗੁਣਾ ਅਤੇ ਅਰਥ ਗੁਣਾ ਦੀ ਸਮਾਈ ਆਪਣੇ ਤਿੰਨ ਗੁਣਾ ਵਿੱਚ ਕਰ ਦਿੱਤੀ ਹੈ। ਹੁਣ ਇਨ੍ਹਾਂ ਤਿੰਨ ਗੁਣਾ ਦਾ ਵਿਸਲੇਸ਼ਣ ਕਰ ਲੈਣ ਉਚਿਤ ਹੋਵੇਗਾ। 

1. ਮਾਧੁਰਯ ਗੁਣ[ਸੋਧੋ]

ਮਾਧੁਰਯ ਦਾ ਸ਼ਾਬਦਿਕ ਅਰਥ ਹੈ ਮਿਠਾਸ,ਇਹ ਗੁਣ ਉਥੇ ਹੁੰਦਾ ਹੈ, ਜਿਥੇ ਕਾਵਿ ਵਿੱਚ ਮਧੁਰਤਾ ਦੀ ਪ੍ਰਧਾਨਤਾ ਹੋਵੇ ਅਤੇ ਜਿਸਦੇ ਪੜ੍ਹਨ ਨਾਲ ਮਨ ਆਨੰਦ ਨਾਲ ਪੰਘਰ ਜਾਏ।ਚਿੱਤ ਦਾ ਪੰਘਰਨ ਹੀ ਮਾਧੁਰਯ ਹੈ।ਅਜਿਹੇ ਕਾਵ੍ਰਿ ਵਿੱਚ ਮਾਧੁਰਤਾ ਪ੍ਰਗਟਾਉਣ ਵਾਲੇ ਪਦਾਂ ਤੇ ਸ਼ਬਦਾਂ ਦੀ ਵਰਤੋ ਹੁੰਦੀ ਹੈ ਅਤੇ ਔਖੇ ਜਾਂ ਕਠੋਰ ਵਰਣਾਂ ਜਾਂ ਲੰਮੇ ਲੰਮੇ ਸਮਾਸਾਂ ਦੀ ਵਰਤੋ ਨਹੀਂ ਹੁੰਦੀ।ਇਸਦੀ ਅਭਿਵਿਅਕਤੀ ਆਮ ਕਰਕੇ ਸਿੰਗਾਰ, ਕਰੁਣ, ਅਤੇ ਸ਼ਾਂਤ ਰਸਾ ਲਈ ਹੁੰਦੀ ਹੈ। ਭਰਤ (ਨਾਟੇਯਸਾਸਤ੍ਰ 17/101) ਅਨੁਸਾਰ ਸ਼ਰੁਤੀ ਮਧੁਰਤਾ (ਕੰਨਾ ਨੂੰ ਸੁਖਾਵਾ ਲਗਣਾ) ਇਸ ਗੁਣ ਦੀ ਪ੍ਰਮੁੱਖ ਵਿਸ਼ੇਸ਼ਤਾਤਾ ਹੈ। ਦੰਡੀ (ਕਾਵ੍ਰਯ—ਪ੍ਰਕਾਸ 1/51) ਅਨੁਸਾਰ ਰਸਮਇਤਾ ਹੀ ਮਾਧੁਰਯ ਹੈ। ਵਾਮਨ (ਕਾਟ੍ਰਯਾਲੰਕਾਰ ਸੂਤ੍ਰ 3/1121) ਅਨੁਸਾਰ ਪਦਾਂ ਦੀ ਵੱਖਰਤਾ ਜਾਂ ਸਮਾਸ ਰਹਿਤ ਸ਼ਬਦਾਂ ਦੀ ਵਰਤੋ ਅਤੇ ਉਕਤੀ ਵਿਚਿਤ੍ਰਤਾ ਹੀ ਮਾਧੁਰਯ ਗੁਣ ਹੈ। ਮੰਮਟ (ਕਾਵ੍ਰਯ ਪ੍ਰਕਾਸ 8/68, 74) ਦੇ ਚਿੱਤ ਨੂੰ ਪੰਘਾਰਨ ਅਨੁਸਾਰ ਪੰਘਾਰਨ ਜਾਂ ਪਸੀਜਣ ਵਾਲਾ ਗੁਣ ਮਾਧੁਰਯ ਹੈ।[9]

ਇਸ ਤਰ੍ਹਾਂ ਮਾਧੁਰਯ ਗੁਣ ਦੀਆਂ ਵਿਸੇ਼ਸਤਾਵਾਂ ਹਨ— ਕੰਨਾ ਨੂੰ ਸੁਖਵਾ ਲਗਣਾ, ਸਮਾਸਾ ਦਾ ਅਭਾਵ, ਉਕਤੀ ਵਿਚਿਤ੍ਰਤਾ, ਪਸੀਜਣ ਸ਼ਕਤੀ, ਚਿੱਤ ਨੂੰ ਪੰਘਾਰਨ ਦੀ ਖੂਬੀ, ਭਾਵਮਿੲਤਾ ਅਤੇ ਆਨੰਦ। 

2. ਓਜ ਗੁਣ[ਸੋਧੋ]

ਓਜ ਦਾ ਸ਼ਾਬਦਿਕ ਅਰਥ ਹੈ ਤੇਜ, ਪ੍ਰਤਾਪ।ਇਹ ਗੁਣ ਉਥੇ ਹੁੰਦਾ ਹੈ, ਜਿੱਥੇ ਕਾਵਿ ਦੇ ਸੁਣਨ ਨਾਲ ਸਰੋਤਾ ਦੇ ਚਿੱਤ ਦਾ ਵਿਸਤਾਰ ਹੋਵੇ ਅਤੇ ਮਨ ਵਿੱਚ ਤੇਜ਼ ਪੈਦਾ ਹੋਵੇ।ਇਸ ਦੇ ਪ੍ਰਗਟਾਵੇ ਲਈ ਕਠੋਰ ਅਤੇ ਮਰਦਾਵੇ ਸੁਭਾ ਵਾਲੇ ਵਰਣਾ (ਟਵਰਗ) ਦੁੱਤ ਅੱਖਰਾਂ ਲੰਮੇ ਲੰਮੇ ਸਮਾਸਾਂ ਦੀ ਵਰਤੋ ਹੁੰਦੀ ਹੈ।ਇਸ ਦੀ ਵਰਤੋਂ ਵੀਰ,ਵੀਭਤਸ ਅਤੇ ਰੌਦਰ ਰਸਾਂ ਵਿੱਚ ਹੁੰਦੀ ਹੈ।ਇਸ ਗੁਣ ਨਾਲ ਮਨ ਵਿੱਚ ਤੇਜ਼, ਵੀਰਤਾ, ਉਤਸ਼ਾਹ, ਉਤੇਜਨਾ ਪੈਦਾ ਹੁੰਦੀ ਹੈ।ਭਰਤ, ਦੰਡੀ ਆਦਿ ਨੇ ਇਸ ਲਈ ਸਮਾਸਾਂ ਦੀ ਅਧਿਕਤਤਾ 'ਤੇ ਵਿਸ਼ੇਸ਼ ਬਲ ਦਿੱਤਾ ਹੈ। ਵਾਮਨ (ਕਾਵਯਾਲੰਕਾਰ) ਸੂਤ੍ਰ—3—1—5 ਨੇ ਰਚਨਾ ਦੀ ਗਾੜ੍ਹਤਾ ਨੂੰ ਹੀ ਓਜ ਗੁਣ ਮੰਨਿਆਂ ਹੈ। 

ਆਨੰਦਵਰਧਕ (ਪ੍ਰਨਯਾਲੋਕ 219) ਨੇ ਓਜ਼ ਗੁਣ ਨੂੰ ਦਿੱਤ ਦਾ ਵਿਸਤਾਰ ਜਾਂ ਉਤੇਜਕ ਮੰਨਿਆ ਹੈ ਅਤੇ ਇਸ ਦੀ ਵਰਤੋਂ ਰੌਦਰ, ਵੀਰ ਅਤੇ ਵੀਭਤਸ ਰਸਾਂ ਵਿੱਚ ਹੁੰਦੀ ਦਸੀ ਹੈ। ਮੰਮਟ ਅਨੁਸਾਰ ੳਜ ਗੁਣ ਮਨ ਉਤਸਾਹ, ਵੀਰਤਾ ਆਦਿ ਨੂੰ ਜਗਾਉਦਾ ਹੈ ਅਤੇ ਇਸਦਾ ਵਿਕਾਸ ਵੀਰ ਵੀਭਤਮ ਅਤੇ ਰੌਦਰ ਰਸਾ ਵਿੱਚ ਹੁੰਦੀ ਹੈ। 

ਇਸ ਤਰ੍ਹਾ ਓਜ ਗੁਣ ਦੀਆਂ ਵਿਸੇ਼ਸਤਾਵਾ ਹਨ: ਲੰਮੇ ਸਮਾਸਾ ਦੀ ਵਰਤੋ ਦੁੱਤ ਅੱਖਰਾ ਅਤੇ ਟਵਰਗ ਦਾ ਪ੍ਰਯੋਗ ਤੀਰਬ ਚੁਭਵੇ ਅਤੇ ਕਠੋਰ ਵਰਣਾ ਦੀ ਅਧਿਕਤਾ ਅਤੇ ਵੀਰ, ਵੀਭਤਸ, ਅਤੇ ਰੌਦਰ ਰਸਾਂ ਦਾ ਆਉਣਾ।

3. 3. ਪ੍ਰਸਾਦ ਗੁਣ[ਸੋਧੋ]

ਪ੍ਰਸਾਦ ਦਾ ਸ਼ਾਬਦਿਕ ਅਰਥ ਹੈ ਪ੍ਰਸੰਨਤਾ ਜਾਂ ਖੇੜਾ। ਕੇਵਲ ਸੁਣਨ ਨਾਲ ਹੀ ਜਿਹੜੀ ਰਚਨਾ ਚਿੱਤ ਵਿੱਚ ਵਿਆਪਤ ਹੋ ਜਾਏ ਜਾਂ ਸੁਹਿਰਦਯ ਦੇ ਚਿੱਤ ਵਿੱਚ ਖੇੜਾ ਲਿਆ ਦੇਵੇ।ਉਹ ਪ੍ਰਸਾਦ ਗੁਣ ਵਾਲੀ ਅਖਵਾਏਗੀ।ਇਸ ਗੁਣ ਦੀ ਵਰਤੋ ਸਾਰੇ ਰਸਾਂ ਵਿੱਚ ਹੁੰਦੀ ਹੈ।ਭਰਤ (ਨਾਟ੍ਰਯ—ਸ਼ਾਸਤ੍ਰ—17/98) ਅਨੁਸਾਰ ਸਵੱਛਤਾ, ਸਰਲਤਾ ਅਤੇ ਸਹਿਜ ਭਾਵ ਵਿੱਚ ਸਮਝ ਆ ਜਾਣਾ ਪ੍ਰਸਾਦ ਗੁਣ ਦੇ ਪ੍ਰਧਾਨ ਤੱਤ ਹਨ।ਭਾਮਹ (ਕਾਵ੍ਰਯ ਅਲੰਕਾਰ—2/3) ਦੇ ਅਰਥ ਸੁਹਲਤਾ ਅਤੇ ਬਹੁਤ ਘੱਟ ਸਮਾਸ ਵਰਤੋ ਨੂੰ ਪ੍ਰਸਾਦ ਗੁਣ ਲਈ ਜਰੂਰੀ ਮੰਨਿਆ ਹੈ। ਦੰਡੀ ਅਨੁਸਾਰ ਪ੍ਰਸਿੱਧ ਅਰਥਾਂ ਵਿੱਚ ਸ਼ਬਦਾਂ ਦੀ ਅਜਿਹੀ ਵਰਤੋ ਜਿਸ ਨੂੰ ਸੁਣਨ ਨਾਲ ਅਰਥ ਸਮਝ ਆ ਜਾਏ,ਉਥੇ ਪ੍ਰਸਾਦ ਗੁਣ ਹੈ।ਮੰਮਟ ਅਨੁਸਾਰ ਜਿਸ ਰਚਨਾ ਵਿੱਚ ਅਜਿਹੇ ਸ਼ਬਦ ਵਰਤੇ ਹੋਣ,ਜਿਨ੍ਹਾਂ ਨੂੰ ਸੁਣਨ ਨਾਲ ਹੀ ਅਰਥ ਦੀ ਪ੍ਰਤੀਤੀ ਹੋ ਜਾਵੇ,ਪ੍ਰਸਾਦ ਗੁਣ ਅਖਵਾਉਂਦਾ ਹੈ। 

ਇਸ ਤਰ੍ਰਾ ਪ੍ਰਸਾਦ ਗੁਣ ਦੀਆ ਵਿਸੇਸਤਾਵਾ ਹਨ ਸਰਲ ਸਹਿਜ ਭਾਵ ਪ੍ਰਗਟਾਣ ਵਾਲੀ ਸ਼ਬਦਾਵਲੀ ਦੀ ਵਰਤੋ ਅਰਥ ਦੀ ਨਿਰਮਲਤਾ ਅਤੇ ਸਵੱਛਤਾ ਅਤੇ ਸਾਰੇ ਰਸ ਵਿੱਚ ਵਿਅਕਤੀ।

ਰੀਤੀ ਦੀ ਮਹੱਤਤਾ[ਸੋਧੋ]

ਉਹ ਹਰ ਕੰਮ ਚੰਗਾ ਹੋਵੇਗਾ ਜੋ ਕਿ ਕਿਸੇ ਵਿਉਂਤ ਜਾਂ ਕਿਸੇ ਰੀਤੀ ਨਾਲ ਹੋਵੇ, ਦੁਨੀਆ ਵਿੱਚ ਹਰ ਕੰਮ ਕਿਸੇ ਰੀਤੀ ਨਾਲ ਕੀਤੀ ਜਾਂਦਾ ਹੈ।ਇਸੇ ਤਰ੍ਹਾਂ ਕਾਵਿ ਵੀ ਇੱਕ ਪ੍ਰਕਾਰ ਨਾਲ ਰੀਤੀ ਨਾਲ ਵਿਉਂਤਿਆ ਜਾਂਦਾ ਹੈ ਅਤੇ ਕਲਾਤਮਕ ਰੂਪ ਵਿੱਚ ਪੇਸ਼ ਕੀਤੇ ਜਾਣ ਦੇ ਯੋਗ ਹੁੰਦਾ ਹੈ।ਕਾਵਿ ਦੇ ਦੋ ਪੱਖ ਹਨ - ਸ਼ਬਦ ਅਤੇ ਅਰਥ।ਜਿੱਥੇ ਸ਼ਬਦ ਸੁੰਦਰ ਉਪਯੋਗੀ,ਉੱਚਿਤ, ਅਨੁਕੂਲ, ਸਾਰਥਕ ਹੋਣ ਓਥੇ ਅਰਥ ਵਾਲਾ ਪੱਖ ਵੀ ਵਿਸ਼ੇ ਅਨੁਕੂਲ,ਸ਼ਬਦ ਅਰਜ ਦਾ ਆਪੋ ਵਿਚਲਾ ਕਾਵਿ ਗਠਬੰਧਨ ਭਾਵਾਤਾਮਕ ਉਚਤਾ ਇਹ ਗੁਣ ਰੀਤੀ ਸਿਧਾਂਤ ਦੀ ਉਪਜ ਹਨ। ਅਰਥ ਦੇ ਨਾਲ ਨਾਲ ਸ਼ਬਦ ਨੂੰ ਵੀ ਮਹੱਤਵਪੂਰਣ ਬਣਾ ਕੇ ਦੋਹਾਂ ਦਾ ਸੁਚੱਜਾ ਸੁਮੇਲ ਪੈਦਾ ਕਰਨਾ ਰੀਤੀ ਸਿਧਾਂਤ ਦਾ ਕਾਰਜ ਹੈ।ਇਸ ਲਈ ਕਵਿਤਾ ਵਿੱਚ ਕਾਵਿਕਤਾ ਪੈਦਾ ਕਰਨ ਦੀ ਸਮੱਰਥਾ ਰੀਤੀ ਦੀ ਦੇਣ ਹੈ। 

ਕਵੀ ਦੀ ਰਚਨਾ ਵਿੱਚ ਕਵੀ ਦੀ ਵਿਸ਼ੇਸ਼ਤਾ ਰੱਖਕੇ ਜਿਸ ਤੱਤ ਰਾਹੀਂ ਕੋਈ ਕਾਵਿ ਰਚਨਾ ਸਰਬ ਲੌਕਿਕ ਬਣ ਜਾਂਦੀ ਹੈ ਅਤੇ ਪਾਠਕ ਸਰੋਤਿਆ ਦੇ ਮਨਾਂ ਦੀ ਕਹਾਣੀ ਕਹਿੰਦੀ ਹੈ ਉਹ ਤੱਤ ਰੀਤੀ ਹੈ,ਜਿਸ ਨਾਲ ਭਾਵੁਕਤਾ, ਸੁਮਲੇਤਾ, ਸਾਧਾਰਣਤਾ ਆਲੰਕਾਰਿਕਤਾ, ਕਲਾਸੀਅਤਾ ਚਿਤ੍ਰਸਲੀਤਾ,ਆਲੰਕਾਰਿਕਤਾ ਆਦਿ ਗੁਣ ਉਪਜਦੇ ਹਨ।ਇਸ ਲਈ ਭਾਰਤ ਵਿੱਚ ਤਾਂ ਰੀਤੀ ਤੱਤ ਜਾਂ ਰੀਤੀ ਸਿਧਾਂਤ ਉਤੇ ਕਈ ਸਦੀਆਂ ਤੱਕ ਵਿਚਾਰ ਹੋਇਆ ਹੀ ਹੈ ਸਗੋ ਯੋਰੋਪ ਵਿੱਚ ਵੀ ਰੀਤੀ ਉੱਤੇ ਹਰ ਸਿਰਲੇਖ ਹੇਠ ਬੜੀ ਡੂੰਘੀ ਵਿਵੇਚਨਾ ਹੋਈ ਹੈ।ਜਿਹੜੀ ਇਸ ਸਿਧਾਂਤ ਦੇ ਲਈ ਆਵੱਸ਼ਕ ਅਤੇ ਮਹੱਤਵਪੂਰਨ ਹੈ। 

ਰੀਤੀ ਜਾਂ ਸੈ਼ਲੀ ਕਾਵਿ ਦੀ ਅਭਿਵਿਅੰਜਣਾ ਪ੍ਰਣਾਲੀ ਹੈ।ਕਾਵਿ-ਸਾਹਿਤ ਦੀ ਅਭਿਵਿਅਕਤੀ ਰੀਤੀ ਦੁਆਰਾ ਹੁੰਦੀ ਹੈ ਅਤੇ ਬਿਨਾਂ ਅਭਿਵਿਅਕਤੀ ਤੋਂ ਸਿਰਫ ਅਨੁਭੂਤੀ ਨਾਲ ਹੀ ਕਾਵਿ ਦੀ ਹੋਂਦ ਸੰਭਵ ਨਹੀਂ।

ਹਵਾਲੇ[ਸੋਧੋ]

  1. ਬਾਲਾ, ਡਾ.ਰਜਨੀ (2006). ਭਾਰਤੀ ਕਾਵਿ ਸ਼ਾਸਤਰ ਤੇ ਆਧੁਨਿਕ ਪੰਜਾਬੀ ਕਵਿਤਾ. ਚੰਡੀਗੜ: ਲੋਕਗੀਤ ਪਰਕਾਸ਼ਨ, ਚੰਡੀਗੜ.
  2. 2.0 2.1 ਧਾਲੀਵਾਲ, ਡਾ.ਪਰੇਮ ਪਰਕਾਸ਼ ਸਿੰਘ (2012). ਭਾਰਤੀ ਕਾਵਿ ਸ਼ਾਸਤਰ. ਪਟਿਆਲਾ: ਮਦਾਨ ਪਬਲੀਕੇਸ਼ਨਜ਼, ਪਟਿਆਲਾ.
  3. ਜੱਗੀ, ਡਾ.ਗੁਰਸ਼ਰਨ ਕੌਰ (1981). ਭਾਰਤੀ ਕਾਵਿ ਸ਼ਾਸਤਰ (ਸਰੂਪ ਅਤੇ ਸਿਧਾਂਤ). ਦਿੱਲੀ: ਆਰਸੀ ਪਬਲਿਸ਼ਰਜ਼,ਚਾਂਦਨੀ ਚੌਂਕ,ਦਿੱਲੀ.
  4. ਸ਼ਰਮਾ, ਸ਼ੁਕਦੇਵ (2017). ਭਾਰਤੀ ਕਾਵਿ - ਸ਼ਾਸਤਰ. ਪਟਿਆਲਾ: ਪਬਲੀਕੇਸ਼ਨ ਬਿਊਰੋ,ਪੰਜਾਬੀ ਯੂਨੀਵਰਸਿਟੀ,ਪਟਿਆਲਾ.
  5. ਧਾਲੀਵਾਲ, ਡਾ.ਪਰੇਮ ਪਰਕਾਸ਼ ਸਿੰਘ (2010). ਭਾਰਤੀ ਕਾਵਿ - ਸ਼ਾਸਤਰ. ਪਟਿਆਲਾ: ਮਦਾਨ ਪਬਲੀਕੇਸ਼ਨਜ਼,ਪਟਿਆਲਾ.
  6. ਧਾਲੀਵਾਲ, ਪ੍ਰੇਮ ਪ੍ਰਕਾਸ਼ (2017). ਭਾਰਤੀ ਕਾਵਿ- ਸ਼ਾਸਤਰ. ਪੰਜਾਬੀ ਯੂਨੀਵਰਸਿਟੀ ਪਟਿਆਲਾ: mdaan publishing e. p. 247. ISBN 978-81-302-0462-8.
  7. ਕੌਰ, ਅਮਨਜੋਤ (2021). "ਰੀਤੀ ਦੇ ਮੂਲ ਅਧਾਰ": 1 – via ਵਿਦਿਆਰਥੀ ਪੰਜਾਬੀ ਵਿਭਾਗ. {{cite journal}}: Cite journal requires |journal= (help)
  8. ਜੱਗੀ, ਗੁਰਸ਼ਰਨ ਕੌਰ (2014). ਭਾਰਤੀ ਕਾਵੀ ਸ਼ਾਸਤ੍ਰ ਸਰੂਪ ਅਤੇ ਸਿਧਾਂਤ. ਦਿੱਲੀ: ਆਰਸ਼ੀ ਪਬਲਿਸ਼ਰਜ਼.
  9. ਧਾਲੀਵਾਲ, ਪ੍ਰੇਮ ਪ੍ਰਕਾਸ਼ ਸਿੰਘ (1998). ਭਾਰਤੀ ਕਾਵਿ-ਸ਼ਾਸਤ੍. ਲੁਧਿਆਣਾ: ਲਾਹੌਰ ਬੁਕ ਸ਼ਾਪ.

ਔਚਿਤਯ ਸੰਪ੍ਰਦਾਇ

ਭਾਰਤੀ ਕਾਵਿ ਸ਼ਾਸਤਰ ਦੇ ਇਤਿਹਾਸ ਵਿੱੱਚ ਔਚਿਤਯ ਸੰਪ੍ਰਦਾਇ ਤੱਤ ਬਾਕੀ ਦੀਆਂ ਪੰਜ ਸੰਪ੍ਰਦਾਵਾਂ ਦੇ ਚੰਗੀ ਤਰ੍ਹਾਂ ਪ੍ਰਚਲਿਤ ਹੋ ਜਾਣ ਤੋਂ ਬਾਅਦ ਹੋਂਦ ਵਿੱਚ ਆਂਂਦੀ ਹੈ। ਇਸ ਤਰਾ ਇਹ ਸੰਸਕ੍ਰਿਤ ਕਾਵਿ ਸ਼ਾਸਤਰ ਦੀ ਅੰਤਿਮ ਸੰਪ੍ਰਦਾਇ ਹੈ। ਇਸ ਦਾ ਮੋਢੀ ਆਚਾਰਯ ਕਸ਼ੇਮੇਂਦ੍ਰ ਹੈ।[1] ਔਚਿਤਯ ਤੋ ਭਾਵ ਉਚਿੱਤਤਾ ਤੋਂ ਹੈ।ਉਚਿੱਤਤਾ ਨੂੂੰ ਹੀ ਔਚਿਤਯ ਕਿਹਾ ਜਾਂਦਾ ਹੈ। ਕਾਵਿ ਵਿੱਚ ਇਸ ਨੂੰ ਤਰਤੀਬਤਾ ਵਜੋ ਲਿਆ ਜਾਂਦਾ ਹੈ। ਭਾਵ ਵੱਖ ਵੱਖ ਤੱਤਾ ਦੀ ਤਰਤੀਬਤਾ ਵਜੋ ਵਰਤੋ ਕਰਨ ਨੂੰ ਹੀ ਔਚਿਤਯ ਕਿਹਾ ਜਾਂਦਾ ਹੈ। ਕਸ਼ੇੇੇੇਮੇਂਦ੍ ਨੇ ਇਸ ਨੂੂੰ ਇਸ ਉਦਾਹਰਣ ਦੁੁੁਆਰਾ ਪੇਸ਼ ਕੀਤਾ ਹੈ। ਔਚਿਤਯ ਕਾਵਿ ਸਾਹਿਤ ਦੇ ਹਰੇਕ ਅੰਗ ਵਿੱਚ ਹੋੋੋੋਣਾ ਚਾਹੀਦਾ ਹੈ। ਕਿਓਂਕਿ ਇਸ ਤੋਂ ਬਿਨਾ ਰਸ ਭੰਗ ਹੋ ਜਾਣ ਤੇ ਕਾਵਿ ਵਿੱਚ ਪਾਠਕਾਂ ਦੀ ਅਰੁਚੀ ਉਤਪੰਨ ਹੋ ਜਾਵੇੇਗੀ। ਅਸਲ ਵਿੱਚ ਕਾਵਿ ਦਾ ਸੌਂਦਰਯ ਔਚਿਤਯ ਦੇ ਅਸਰੇ ਹੀ ਰਹਿੰਦਾ ਹੈ। ਜਿਵੇਂ ਕੋਈ ਸੋੋੋਹਣੀ ਮੁਟਿਆਰ ਗਲੇ ਵਿੱਚ ਮੇੇੇਖਲਾ,(ਤਰਾਗੜੀ) ਨਿਤੰਭਾ ਤੇੇੇ ਗਲੇ ਦੇ ਹਾਰ,ਹੱਥਾ ਚ ਨੂਪੁਰ (ਪਾਯਜੇਯ) ਪਾ ਲਵੇ ਤਾਂ ਲੋਕ ਉਸ ਦਾ ਮਖੌਲ ਹੀ ਕਰਨਗੇ। ਇਹੋ ਨਿਯਮ ਕਾਵਿ ਤੇ ਵੀ ਲਾਗੂ ਹੁੁੰਦਾ ਹੈ।[2] ਇਸ ਕਰਕੇ ਕ੍ਸ਼ੇਮੇਂਦ੍ਰ ਨੇ ਔਚਿਤਯ ਤੱਤ ਨੂੰ ਹੀ ਕਾਵਿ ਦੀ ਆਤਮਾ ਅਥਵਾ ਜੀਵਿਤ ( ਪ੍ਰਾਣ) ਮੰਨਿਆ ਹੈ।

ਔਚਿਤਯ ਸ਼ਬਦ ਦਾ ਆਰੰੰਭਿਕ ਪ੍ਰਯੋਗ ਤੇ ਵਿਕਾਸ-

ਔਚਿਤਯ ਸ਼ਬਦ ਦੀ ਵਰਤੋਂ ਕਾਵਿ ਸ਼ਾਸ਼ਤਰੀ ਗ੍ਰੰਥਾਂ ਵਿੱਚ ਸਭ ਤੋ ਪਹਿਲਾਂ ਆਚਾਰੀਆ ਰੁੁਦ੍ਰਟ ਨੇ ਕੀਤੀ ਹੈ। ਇਸ ਤੋਂ ਪਹਿਲਾਂ ਆਚਾਰੀਆ ਭਾਵੇਂ ਇਸ ਤੱਤ ਤੋ ਜਾਣੂ ਸਨ ਪਰ ਉਹਨਾ ਨੇ ਸਪਸ਼ਟ ਤੌਰ ਤੇ ਕੋਈ ਵੀ ਗੱਲ ਇਸ ਬਾਰੇ ਨਹੀਂ ਕੀਤੀ। ਕਸ਼ੇਮੇਂਦ੍ ਨੇ ਸਪਸ਼ਟ ਰੂਪ ਵਿੱਚ ਔਚਿਤਯ ਸ਼ਬਦ ਦੀ ਵਰਤੋ ਕਰਕੇ ਇਸ ਨੂੰ ਕਾਵਿ ਦੀ ਆਤਮਾ ਮੰਨਿਆ ਹੈ। ਇਸ ਤੋ ਬਾਅਦ ਦੇ ਆਚਾਰੀਆ ਨੇ ਵੀ ਇਸ ਸੰਪ੍ਰਦਾਇ ਦਾ ਵਿਕਾਸ ਕੀਤਾ ਅਤੇ ਆਪਣੇ ਆਪਣੇ ਢੰਗ ਅਨੁਸਾਰ ਇਸ ਨੂੰ ਸਿੱਧੇ ਜਾ ਅਸਿੱਧੇ ਢੰਗ ਨਾਲ ਵਰਤੋ ਕਰਕੇ ਪੇਸ਼ ਕੀਤਾ ਹੈ।

ਔਚਿਤਯ ਸਬੰਧੀ ਵਿਦਵਾਨਾ ਦੀਆ ਪਰਿਭਾਸ਼ਾਵਾ

ਰੁੁਦ੍ਰਟ ਤੋ ਪ੍ਰੇਰਨਾ ਲੈ ਕੇ ਅਨੰਦਵਰਧਨ ਨੇ ਔਚਿਤਯ ਨੂੰ ਇੱਕ ਵਿਸ਼ਾਲ ਪਿੱਠ ਭੂੂੂੂਮੀ ਤੇ ਸਥਾਪਿਤ ਕੀਤਾ ਹੈ ਅਤੇ ਆਚਾਰੀਆ ਅਭਿਨਵ ਗੁੁੁਪਤ ਨੇ ਇਸ ਧਾਰਾ ਦਾ ਪੂੂਰਾ ਸਮਰਥਨ ਕੀਤਾ।[3]

ਭਰਤ ਅਨੁਸਾਰ ~ ਭਰਤ ਦਾ ਕਥਨ ਹੈ ਕਿ ਸੰਸਾਰਿਕ ਵਿਅਕਤੀਆ ਦਾ ਚਰਿੱਤਰ ਇੱਕ ਤਰਾਂ ਦਾ ਨਹੀਂ ਹੁੰਦਾ ਅਤੇ ਨਾ ਹੀ ਉਹਨਾ ਦੀਆ ਅਵਸਥਾਵਾਂ ਇੱਕ ਸਮਾਨ ਹੁੰਦੀਆ ਹਨ। ਭੇਸ ਦੇ ਸਬੰਧ ਵਿੱਚ ਸਪਸ਼ਟ ਕਰਦੇ ਹੋਏ ਕਹਿੰਦੇ ਹਨ ਕਿ ਜੇ ਦੇਸ਼ ਦੇ ਅਨੁਸਾਰ ਭੇਸ ਨਾ ਹੋਵੇ ਤਾ ਉਹ ਸ਼ੋਭਾਜਨਕ ਨਹੀਂ ਹੁੰਦਾ। ਜੇ ਤਰਾਗੜੀ ਗਲੇ ਵਿੱਚ ਪਾਈ ਜਾਏ ਤਾਂ ਉਸ ਦਾ ਮਖੌਲ ਹੀ ਉਡੇਗਾ। ਇਸ ਤੋ ਸਪਸ਼ਟ ਹੈ ਕਿ ਭਰਤ ਨੇ ਨਾਟ ਦੇ ਪ੍ਰਸੰਗ ਵਿੱਚ ਔਚਿਤਯ ਸ਼ਬਦ ਦਾ ਉਲੇਖ ਨਾ ਕਰਨ ਤੇ ਵੀ ਔਚਿਤ ਤੱਤ ਨੂੰ ਕਾਫੀ ਸਨਮਾਨ ਦਿੱਤਾ ਹੈ। ਨਾਟਯਸ਼ਾਸਤ੍ ਵਿੱਚ ਇਸ ਤੱਤ ਦਾ ਵਿਆਪਕ ਪ੍ਰਭਾਵ ਦਿੱਸਦਾ ਹੈ। ਇਨਾ ਦੀ ਇਸ ਤੰਦ ਨੂੰ ਫੜ ਕੇ ਹੀ ਬਾਅਦ ਦੇ ਕਾਵਿ ਸ਼ਾਸ਼ਤਰੀਆ ਨੇ ਇਸ ਤੱਤ ਦੀ ਵਿਸਤ੍ਰਿਤ ਵਿਆਖਿਆ ਕੀਤੀ ਹੈ।[4]

ਭਾਮਹ ~ ਭਾਮਹ ਅਨੁਸਾਰ ਬੁਰੇ ਆਦਮੀ ਦੀ ਉਕਤੀ(ਕਥਨ)ਵੀ ਸੰਨਿਵੇਸ਼ ਦੀ ਵਿਸ਼ੇਸ਼ਤਾ ਕਰਕੇ ਉਸੇ ਤਰਾ ਸ਼ੋਭਾ ਪੈੈਦਾ ਕਰਦੀ ਹੈ। ਜਿਵੇਂ ਕਿ ਗਲੇ ਦੇ ਹਾਰ ਦੇ ਵਿਚਕਾਰ ਗੁੰਥਿਆ ਹੋਇਆ ਨੀਲ ਕਮਲ ਸ਼ੋਭਾਜਨਕ ਹੁੰਦਾ ਹੈ।[5]

ਆਚਾਰੀਆ ਦੰਡੀ ~ ਆਚਾਰੀਆ ਦੰੰਡੀ ਨੇ ਕਾਵਿਗਤ ਗੁਣ-ਦੋਸ਼ ਦੇ ਵਿਵੇਚਨ ਵਿੱਚ ਔਚਿਤਯ ਅਤੇ ਅਨੌਚਿਤਯ ਦੇ ਕਾਰਣਾ ਵੱਲ ਧਿਆਨ ਕਰਵਾਉਂਦੇ ਹੋਏ ਕਾਵਿ ਵਿੱਚ ਦੇਸ਼,ਕਾਲ, ਕਲਾ, ਲੋਕ, ਨਿਆਇ, ਆਗਮ (ਸ਼ਾਸ਼ਤ੍ )ਦੇ ਵਿਰੁੱਧ ਕਥਨ ਨੂੰ ਵਿਰੋਧ -ਨਾਮ ਦਾ ਦੋਸ਼ ਦੱਸਿਆ ਹੈ। ਪਰ ਵਿਸ਼ੇਸ਼ ਸਥਿਤੀ ਵਿੱਚ ਕਵੀ ਕੋਸ਼ਲ ਦੁਆਰਾ ਵਿਰੋਧ ਵੀ ਗੁਣ ਬਣ ਜਾਂਦਾ ਹੈ।[6]

ਅਲੰਕਾਰਵਾਦੀ ਆਚਾਰੀਆ ਰੁੁਦ੍ਰਟ ਅਨੁਸਾਰ ~ ਕਾਵਿ ਵਿੱਚ ਅਨੁਪ੍ਰਾਸ ਯਮਕ ਦੇ ਪ੍ਰਯੋਗ ਦਾ ਆਧਾਰ ਔਚਿਤਯ ਨੂੰ ਮੰਨਿਆ ਹੈ ਅਤੇ ਕਿਹਾ ਹੈ ਕਿ ਯਮਕ ਅਲੰਕਾਰ ਦਾ ਪ੍ਰਯੋਗ ਕੋਈ ਔਚਿਤਯ ਤੱਤ ਦਾ ਪਾਰਖੂ ਮਹਾਂਕਵੀ ਹੀ ਰਸ ਦੀ ਪੁਸ਼ਟੀ ਕਰਨ ਵਾਲੇ ਯਮਕ ਦੀ ਵਰਤੋ ਕਰ ਸਕਦਾ ਹੈ।[7]

ਰੁੁਦ੍ਰਟ ਅਨੁਸਾਰ ~ ਕਾਵਿ ਵਿੱਚ ਦੋਸ਼ ਅਨੌਚਿਤਯ ਦੇ ਕਾਰਣ ਹੀ ਹੁੰਦਾ ਹੈ।[5]

ਆਚਾਰੀਆ ਅਨੰਦਵਰਧਨ ਅਨੁਸਾਰ ~ ਰਸ,ਅਲੰਕਾਰ ਗੁਣ,ਰੀਤੀ ਆਦਿ। ਸਾਰਿਆ ਕਾਵਿ ਤੱਤਾ ਦੇ ਨਿਯੋਜਨ ਲਈ ਔਚਿਤਯ ਦੀ ਅਨਿਵਾਰਯਤਾ ਤੇ ਬਹੁਤ ਜੋਰ ਦਿੱਤਾ ਹੈ। ਇਹਨਾਂ ਦੱਸੇ ਕਾਵਿ ਤੱਤਾ ਰਸ,ਅਲੰਕਾਰ ਆਦਿ ਵਿੱੱਚੋ ਰਸ ਨੂੰ ਹੀ ਪ੍ਰਮੁੱਖਤੌਰ ਤੇ ਅਲੰੰਕਾਰ ਕਿਹਾ ਹੈ।[5]

ਆਚਾਰੀਆ ਅਭਿਨਵ ਗੁੁੁਪਤ ~ ਆਚਾਰੀਆ ਅਭਿਨਵ ਗੁੁੁਪਤ ਦੇ ਅਨੁੁੁੁੁਸਾਰ ਕਾਵਿ ਵਿੱਚ ਅਲੰਕਾਰ ਰਸ ਨੂੰ ਉਚਿਤ ਰੂਪ ਨਾਲ ਸ਼ੁਸ਼ੋਭਿਤ ਕਰਨ ਵਾਲੇ ਅਲੰਕਾਰ ਦਾ ਹੀ ਔਚਿਤਯ ਹੁੰਦਾ ਹੈ।[8]

ਅਚਾਰੀਆ ਭੋਜ ਅਨੁਸਾਰ ~ ਗੁਣ,ਦੋਸ਼ ਆਦਿ ਦੇ ਨਿਰਧਾਰਨ ਲਈ ਔਚਿਤਯ ਨੂੰ ਹੀ ਇਹਨਾਂ ਦਾ ਅਧਾਰ ਬਣਾਇਆ ਹੈ।[9]

ਆਚਾਰੀਆ ਕੁੰਤਕ ~ ਅਚਾਰੀਆ ਕੁੰਤਕ ਨੇ ਵਕ੍ਰੋਕਤੀ ਦੇ ਭੇਦਾ ਅਤੇ ਉਪਭੇਦਾ ਦਾ ਵਿਸਤ੍ਰਿਤ ਵਿਵੇਚਨ ਕਰਦੇ ਹੋਏ ਸਾਰੀਆ ਵਕ੍ਤਾਵਾਂ ਦਾ ਮੂਲ- ਆਧਾਰ ਔਚਿਤਯ ਨੂੰ ਹੀ ਸਵੀਕਾਰ ਕੀਤਾ ਹੈ। ਔਚਿਤ ਦੀ ਪਰਿਭਾਸ਼ਾ ਕਰਦੇ ਹੋਏ ਕਿਹਾ ਹੈ ਕਿ ਜਿਸ ਸਪਸ਼ਟ ਵਰਣਨ ਪ੍ਰਕਾਰ ਰਾਹੀਂ ਸੁਭਾ ਦੇ ਮਹੱਤਵ ਦਾ ਪੋਸ਼ਣ ਹੁੰਦਾ ਹੈ। ਉਹੋ ਹੀ ਔਚਿਤ ਨਾਂ ਦਾ ਗੁਣ ਹੈ। ਇਸ ਦਾ ਮੂਲ ਹੈ ਉਚਿਤ ਕਾਵਿ ਕਥਨ।ਇਸ ਤੋ ਸਿੱਧ ਹੁੰਦਾ ਹੈ ਕਿ ਕੁੰਤਕ ਔਚਿਤ ਨੂੰ ਸਭ ਤੋ ਵਿਆਪਕ ਤੱਤ ਮੰਨਦੇ ਹਨ।[10]

ਮਹਿਮਭੱਟ~ਮਹਿਮਭੱਟ ਨੇ ਕਾਵਿ ਵਿੱਚ ਰਸ ਦੇ ਅਨੌਚਿਤਯ ਨੂੰ ਸਭ ਤੋ ਵੱਡਾ ਦੋਸ਼ ਮੰਨਿਆ ਹੈ।[11]

ਭੋਜਰਾਜ ~ ਭੋਜਰਾਜ ਆਚਾਰੀਆ ਨੇ ਅਨੇਕ ਥਾਵਾਂ ਤੇ ਗੁਣ ਦੋਸ਼ ਆਦਿ ਦੇ ਨਿਰਧਾਰਨ ਲਈ ਔਚਿਤਯ ਨੂੰ ਹੀ ਇਹਨਾਂ ਦਾ ਅਧਾਰ ਬਣਾਇਆ ਹੈ ਤੇ ਕਿਹਾ ਹੈ ਕਿ ਕਵੀ ਵਿਸ਼ੇ,ਵਕਤਾ,ਕਾਲ, ਦੇਸ਼ ਤੇ ਔਚਿਤਯ ਦੇ ਅਨੁਸਾਰ ਹੀ ਭਾਸ਼ਾ ਦਾ ਪ੍ਰਯੋਗ ਕਰੇ।[8]

ਧਨੰਜਯ ~ ਧਨੰਜਯ ਨੇ ਕਿਹਾ ਹੈ ਕਿ ਨਾਟਕ ਵਿੱਚ ਨਾਇਕ ਅਥਵਾ ਰਸ ਦੇ ਜੋ ਵੀ ਵਿਰੁੱਧ ਹੋਵੇ ਉਸ ਨੂੰ ਛੱਡ ਕੇ ਨਵੀਂ ਕਲਪਨਾ ਕਰ ਲੈਣੀ ਚਾਹੀਦੀ ਹੈ।[10]

ਪਰਵਰਤੀ ਸੰਸਕ੍ਰਿਤੀ ਕਾਵਿ ਸ਼ਾਸਤਰ ਦੇ ਆਚਾਰੀਆ ~ ਪਰਵਰਤੀ ਕਾਵਿ ਸ਼ਾਸ਼ਤਰ ਦੇ ਆਚਾਰੀਆ ਨੇ ਕਵੀ ਨੂੰ ਕਾਵਿ ਵਿੱਚ ਰਸ, ਅਲੰਕਾਰ, ਗੁਣ, ਰੀਤੀ ਆਦਿ ਸਾਰਿਆ ਤੱਤਾ ਦੇ ਵਿਨਿਯੋਜਨ ਲਈ ਔਚਿਤਯ ਨੂੂੰ ਮਹਤੱਵ ਦੇੇਣ ਦੀ ਸਲਾਹ ਦਿੱਤੀ ਹੈ।[11]

ਮੰਮਟ ~ ਮੰਮਟ ਨੇ ਕਿਹਾ ਹੈ ਕਿ ਕਾਵਿ ਵਿੱਚ ਦੋਸ਼ ਓਦੋ ਤਕ ਹੀ ਦੋਸ਼ ਹੁੰਦਾ ਹੈ ਜਦੋਂ ਤੱਕ ਰਸਾ ਦੇ ਸੰਧਿਆਨ ਵਿੱਚ ਅਨੌਚਿਤਯ ਹੁੰਦਾ ਹੈ।[12]

ਔਚਿਤਯ ਦੀ ਪ੍ਰਮੁੱਖ (ਆਤਮਾ )ਤੱਤ ਵਜੋ ਪਰਿਭਾਸ਼ਾ ਅਤੇ ਸਰੂਪ-

ਰੁਦ੍ਟ ਦੁਆਰਾ ਔਚਿਤਯ ਸ਼ਬਦ ਦੀ ਪਹਿਲੀ ਵਾਰ ਵਰਤੋ ਕਰਨ ਤੋ ਬਾਅਦ ਭਾਵੇਂ ਕਿ ਬਾਅਦ ਦੇ ਬਹੁਤ ਸਾਰੇ ਭਾਰਤੀ ਤੇ ਪੱਛਮੀ ਅਲੋਚਕਾਂ ਨੇ ਇਸ ਤੱਤ ਦੀ ਸਿੱਧੇ ਜਾ ਅਸਿੱਧੇ ਢੰਗ ਨਾਲ ਵਰਤੋ ਕਰਕੇ ਇਸ ਤੱਤ ਦਾ ਵਿਸਥਾਰ ਕੀਤਾ। ਅਚਾਰੀਆ ਦੰਡੀ ਨੇ ਅਸਿੱਧੇ ਰੂਪ ਵਿੱਚ ਇਸ ਵੱਲ ਸੰਕੇਤ ਕੀਤਾ। ਆਨੰਦਵਰਧਨ ਨੇ ਇਸ ਦੇ ਵਿਆਪਕ ਮਹੱਤਵ ਨੂੰ ਸਮਝ ਕੇ ਇਸ ਦਾ ਉਚਿਤ ਵਿਸਥਾਰ ਕੀਤਾ। ਕੁੁੰਤਕ ਨੇ ਇਸ ਦਾ ਮਹੱਤਵ ਤਾਂ ਮੰਨਿਆ ਪਰ ਕਾਵਿ ਵਿੱਚ ਉਸ ਨੂੰ ਗੌੌਣ ਥਾਂ ਦਿੱਤੀ। ਮਹਿਮਾਨ ਭੱਟ ਨੇ ਇਸ ਤੋ ਵੀ ਘੱਟ ਮਹਤੱਵ ਦਿੱਤਾ।[13] ਪਰ ਕਿਸੇੇ ਨੇ ਵੀ ਕਸ਼ੇਮੇੇਂਦ੍ ਤੋ ਬਿਨਾ ਇਸ ਤੱਤ ਨੂੂੰ ਕਾਵਿ ਦੇ ਪ੍ਰਮੁੱਖ ਤੱਤ(ਆਤਮਾ )ਵੱਜੋ ਸਵੀਕਾਰ ਨਹੀਂ ਕੀਤਾ।

ਉਪਰੋਕਤ ਪਰਿਭਾਸ਼ਾਵਾ ਤੋ ਇੱਕ ਸੰਦੇਹ ਪੈਦਾ ਹੁੰਦਾ ਹੈ ਬ ਹੀ ਕਾਵਿ ਦਾ ਪ੍ਰਾਣ ਰੂੂੂਪ ਤੱਤ ਹੈ। ਜਿਸ ਕਾਵਿ ਵਿੱਚ ਇਹ ਜੀਵਿਤ ਰੂੂੂਪ ਤੱਤ ਵਿਦਮਾਨ ਨਹੀਂ ਹੈ। ਉਸ ਕਾਵਿ ਵਿੱਚ ਅਲੰਕਾਰਾ ਅਤੇ ਗੁਣਾ ਦਾ ਵਿਨਿਯੋਜਨ (ਪ੍ਰਯੋਗ )ਬਿਲਕੁਲ ਵਿਅਰਥ ਹੈ। ਇਹਨਾਂ ਦੀ ਪੱਕੀ ਧਾਰਣਾ ਹੈ ਕਿ ਅਲੰਕਾਰ ਤਾ ਅਲੰਕਾਰ ਹੀ ਹਨ। ਉਹ ਸਿਰਫ ਕਾਵਿ ਦੀ ਬਾਹਰਲੀ ਸ਼ੋਭਾ ਨੂੰ ਵਧਾਉਣ ਦੇ ਸਾਧਨ ਮਾਤ੍ ਹਨ। ਗੁਣ ਚਾਹੇ ਕਾਵਿ ਦੇ ਅਤਰੰਗ ਤੱਤ ਹਨ ਉਹ ਵੀ ਗੁਣ ਹੀ ਹਨ ਅਤੇ ਕਾਵਿ ਦੇ ਪ੍ਤਿਸ਼ਠਾਪਕ ਨਹੀਂ ਹਨ ਪਰੰਤੂ ਰਸ ਨਾਲ ਸੁਨਿਯੋਜਿਤ ਔਚਿਤਯ ਹੀ ਕਾਵਿ ਦਾ ਪੱਕਾ ਜੀਵਿਤ ਤੱਤ ਹੈ। ਉਕਤ ਵਿਚਾਰਾ ਦੇ ਆਧਾਰ ਤੇ ਕਸ਼ੇਮੇਂਦ ਨੇ ਔਚਿਤਯ ਨੂੰ ਕਾਵਿ ਦਾ ਪ੍ਰਾਣ (ਆਤਮਾ ) ਕਹਿ ਕੇ ਇਸ ਦਾ ਵਿਵੇਚਨ ਕੀਤਾ ਹੈ।[14]

ਔਚਿਤ ਦਾ ਅਰਥ ਹੈ। ਥੋੜੀ ਜਿੰਨੀ ਅਣਔਚਿੱੱਤਤਾ ਨਾਲ ਰਸ ਦੀ ਪ੍ਰਤੀਤੀ ਭੰਗ ਹੋ ਜਾਂਦੀ ਹੈ। ਇਸ ਲਈ ਆਨੰਦਵਰਧਨ ਨੇ ਲਿਖਿਆ ਹੈ। ' ਅਨੌਚਿਤਯਾ ਦ੍ਰਿਤੇਨਾਨਯਦ੍ਰਸਭੰਗਸਯ ਕਾਰਣਾਮੇ'। ਔਚਿਤ ਦਾ ਖੇਤਰ ਬੜਾ ਵਿਸ਼ਾਲ ਹੈ। ਭਾਸ਼ਾ ਦੇ ਛੋਟੇ ਤੋ ਛੋਟੇ ਅੰਸ਼ ਤੋ ਲੈ ਕੇ ਜਿਸ ਵਿੱਚ ਵਰਣ,ਪਦ,ਪਦਅੰਸ਼,ਪ੍ਰਕ੍ਰਿਤੀ, ਪ੍ਰਤਿਐ,ਸਮਾਸ ਸੱਭੇ ਸ਼ਾਮਲ ਹਨ[15]ਔਚਿਤਯ ਧਾਰਣਾ ਦਾ ਵਿਕਾਸ - ਔਚਿਤਯ ਨੂੰ ਕਾਵਿ ਸਿਧਾਂਤ ਦੇ ਕ੍ਰਮ ਵਿੱਚ ਸਥਾਪਿਤ ਕਰਨ ਦਾ ਸਿਹਰਾ ਭਾਵੇਂ ਆਚਾਰਯ ਕਸ਼ੇਮੇਦ੍ਰ ਦੇ ਸਿਰ ਹੈ। ਪਰ ਕਾਵਿ ਵਿੱਚ ਇਸ ਦੇ ਮਹੱਤਵ ਨੂੰ ਬਹੁਤ ਚਿਰ ਪਹਿਲਾਂਂ ਹੀ ਸਥਾਪਿਤ ਕੀਤਾ ਜਾਣ ਲੱਗ ਪਿਆ ਸੀ।[1] ਜਿਸ ਤਰ੍ਹਾਂਂ ਲੋਕ ਵਿੱਚ ਔਚਿਤਯ ਤੋਂ ਯੁਕਤ ਵਿਵਹਾਰ ਦੁਆਰਾ ਮਨੁੱਖ ਆਪਣੇ ਯਸ਼ ਅਤੇ ਸੰਮਾਨ 'ਚ ਵਾਧਾ ਕਰਦਾ ਹੈ।(ਅਨੌਚਿਤਯ ਕਰਕੇ ਉਸੇ ਮਨੁੱਖ ਦਾ ਅਪਮਾਨ ਵੀ ਹੁੰਦਾ ਹੈ); ਉਸੇ ਤਰ੍ਰਾਂਂ ਕਾਵਿ ਵਿੱਚ ਰਸ,ਅਲੰਕਾਰ,ਗੁਣ,ਰੀਤੀ, ਆਦਿ ਤੱਤ ਉਦੋਂ ਹੀ ਚਮਤਕਾਰ ਅਥਵਾ ਰਮਣੀਯਤਾ ਪੈਦਾ ਕਰਦੇ ਹਨ ਜਦੋਂ ਕਿ ਉਹਨਾਂ ਦਾ ਔਚਿਤਯਪੂਰਣ ਵਿਨਿਯੋਜਨ ਕੀਤਾ ਜਾਵੇ। ਨਹੀਂ ਤਾਂ,ਕਵੀ ਦਾ ਅਤੇ ਰਚਨਾ ਦਾ ਵਿਦਵਾਨਾਂ ਦੀ ਸਭਾ ਵਿੱਚ ਮਖੌਲ ਅਤੇ ਨਿੰਦਾ ਹੁੰਦੀ ਹੈ ਅਤੇ ਰਚਨਾ ਦੇ ਪ੍ਰਤੀ ਸਹ੍ਰਿਦਯ ਜਾਂ ਪਾਠਕ ਦੀ ਕੋਈ ਪ੍ਰਵ੍ਰਿਤੀ ਵੀ ਨਹੀਂ ਹੁੰਦੀ ਹੈ। ਔਚਿਤਯ ਦੇ ਇਸ ਮਹੱਤਵ ਨੂੰ ਮਨ ਵਿੱਚ ਰੱਖ ਆਚਾਰਿਆ ਕ੍ਸ਼ੇਮੇਂਦ੍ਰ ਨੇ ਕਿਹਾ ਹੈ ਕਿ," ਅਲੰਕਾਰ ਤਾ ਅਲੰਕਾਰ ਹੀ ਹੈ; ਗੁਣ - ਗੁਣ ਹੀ ਹੈ; ਪਰ ਰਸਸਿੱਧ ਕਵੀ ਦਾ ਅਵਿਨਾਸ਼ੀ ਜੀਵੀਤ ਤਾਂ ਔਚਿਤਯ ਹੀ ਹੈ।[16] ਇਤਿਹਾਸਕ ਕ੍ਰਮ ਦੀ ਦ੍ਹਿਸ਼ਟੀ ਤੋਂ ਸਭ ਤੋਂ ਪਹਿਲਾ ਆਦਿ ਆਚਾਰਯ ਭਰਤ ਨੇ ਇਸ ਨੂੰ ਕਾਵਿ -ਤੱਤ ਦੇ ਰੂਪ ਵਿੱਚ ਸਥਾਪਿਤ ਕੀਤਾ। ਭਰਤ ਅਨੁਸਾਰ ਨਾਟਕ ਔਚਿਤਯ ਵਿਧਾਨ ਨੂੰ ਨਿਯਮਿਤ ਕਰਨ ਵਾਲਾ ਸ਼ਾਸਤ੍ਰ ਨਹੀਂ, ਲੋਕ -ਵਿਵਹਾਰ ਹੈ। ਲੋਕ - ਜੀਵਨ ਵਿੱਚ ਜਿਹੜੀ ਵਸਤੂ ਜਿਸ ਰੂਪ, ਵੇਸ ਜਾਂ ਸਥਿਤੀ ਵਿੱਚ ਉਪਲਬਧ ਹੈ, ਨਾਟਕ ਵਿੱਚ ਉਸ ਦਾ ਅਨੁਰੂਪ ਪ੍ਰਦਰਸ਼ਨ ਹੋਣਾ ਚਾਹੀਦਾ ਹੈ। ਲੋਕ - ਵਿਵਹਾਰ ਦੀ ਇਹ ਅਨੁਰੂਪਤਾ ਹੀ ਨਾਟਕ ਦਾ ਔਚਿਤਯ ਤੱਤ ਹੈ।[1] ਭਰਤ ਮੁੁੁਨੀ ਦੇ ਅਨੁਸਾਰ -ਇਸੇ ਤਰ੍ਹਾਂ ਨੇ ਭਾਵੇਂ ਔਚਿਤਯ ਸ਼ਬਦ ਦੀ ਵਰਤੋਂ ਨਹੀਂ ਕੀਤੀ, ਪਰ ਅਨੁਰੂਪਤਾ, ਸੁਭਾਵਿਕਤਾ, ਲੋਕ ਪ੍ਰਮਾਣਿਕਤਾ ਆਦਿ ਸ਼ਬਦਾ ਦੀ ਵਰਤੋਂ ਕਰਕੇ ਇਸੇ ਨੂੰ ਪ੍ਰਸਾਰਿਆ ਹੈ। ਫਲਸਰੂਪ ਕਾਵਿ ਸ਼ਾਸਤ੍ਰ ਵਿੱਚ ਔਚਿਤਯ ਦੀ ਧਾਰਨਾ ਦਾ ਮੋਢੀ ਹੈ। ਭਾਮਹ- ਭਰਤ ਤੋਂ ਬਾਅਦ ਭਾਮਹ ਨੇ ਵੀ ਸਪਸ਼ਟ ਤੋਰ ਤੇ ਔਚਿਤਯ ਦਾ ਵਿਵੇਚਨ ਨਹੀਂ ਕੀਤਾ। ਪਰ ਨਿਆਇ, ਯੁਕਤਤਾ,ਆਦਿ ਸ਼ਬਦਾ ਦੀ ਵਰਤੋਂ ਕਰਕੇ ਕਾਵਿ ਵਿੱੱਚ ਔਚਿਤਯ ਦੀ ਆਵੱਸ਼ਕਤਾ ਲਈ ਹੁੰਗਾਰਾ ਭਰਿਆ ਹੈ।[17]

ਔਚਿਤਯ ਦਾ ਇਤਿਹਾਸਕ ਵਿਕਾਸਕ੍ਰਮ - ਭਾਰਤੀ ਕਾਵਿ-ਸ਼ਾਸਤਰ ਦੇ ਇਤਿਹਾਸ ਵਿੱਚ ਚਾਹੇ ਆਚਾਰਿਆ ਕ੍ਸ਼ੇਮੇਂਦ੍ਰ ਨੇ ਔਚਿਤਯ - ਤੱਤ ਨੂੰ ਪ੍ਰਤਿਸ਼ਠਿਤ ਕਰਕੇ ਇਸਨੂੰ ਕਾਵਿ ਦੀ ਆਤਮਾ ਦਾ ਦਰਜ਼ਾ ਦਿੱਤਾ ਹੈ, ਭਰਤ ਨੇ ' ਔਚਿਤਯ ' ਪਦ ਦਾ ਕਿਤੇ ਵੀ ਸਿੱੱਧਾ ਪ੍ਰਯੋਗ ਨਹੀਂ ਕੀਤਾ ਹੈ ਆਚਾਰਿਆ ਦੰਡੀ ਨੇ ਕਾਵਿਗਤ ਗੁਣ- ਦੋਸ਼ ਦੇ ਵਿਵੇਚਨ ਵਿੱਚ ਔਚਿਤਯ ਅਤੇ ਅਨੌਚਿਤਯ ਦੇ ਕਾਰਣਾਂਂ ਵੱਲ ਧਿਆਨ ਕਰਵਾਉਂਦੇ ਹੋਏ - " ਕਾਵਿ ਵਿੱਚ ਦੇਸ਼ - ਕਾਲ - ਕਲਾ - ਲੋਕ - ਨਿਆਇ - ਆਗਮ (ਸ਼ਾਸਤਰ) ਦੇ ਵਿਰੁੱਧ ਕਥਨ ਨੂੰ - ਵਿਰੁਧ ਵੀ ਗੁਣ ਬਣ ਜਾਂਦਾ9 ਹੈ। ਅਲੰਕਾਰਵਾਦੀ ਆਚਾਰਿਆ ਰੁੁਦ੍ਰਟ ਨੇ ਕਾਵਿ 'ਚ ਅਨੁਪ੍ਰਾਸ, ਯਮਕ ਦੇ ਪ੍ਰਯੋਗ ਦਾ ਆਧਾਰ ' ਔਚਿਤਯ ' ਨੂੰ ਮੰਨਿਆ ਅਤੇ ਕਿਹਾ ਹੈ ਕਿ, "ਯਮਕ ਅਲੰਕਾਰ ਦਾ ਪ੍ਰਯੋਗ ਕੋਈ ' ਔਚਿਤਯ ਦਾ ਪਾਰਖੀ ਕਵੀ ਹੀ ਕਰ ਸਕਦਾ10 ਹੈ।[16]

ਔਚਿਤਯ ਦੇ ਭੇਦ

ਔਚਿਤਯ ਸੰੰਪ੍ਰਦਾਇ ਦੇ ਮੋਢੀ ਆਚਾਰਯ ਕਸ਼ੇਮੇਦ੍ਰ ਨੇ ਹੋਰਨਾ ਕਾਵਿ - ਸ਼ਾਸਤਰੀ ਸਿੱੱਧਾਂਤਾ ਦੀਆਂ ਪਰੰਪਰਾਵਾਂ ਤੇ ਔਚਿਤਯ ਸਿੱਧਾਂਤ ਦੇ ਭੇਦਾਂ - ਉਪ - ਭੇਦਾਂ ਦਾ ਵਿਸ਼ਲੇਸ਼ਣ ਕੀਤਾ ਹੈ। ਅਜਿਹਾ ਕਰਨ ਵੇਲੇ ਉਸ ਨੇ ਔਚਿਤਯ ਦੇ ਅੰਤਰਗਤ ਕਾਵਿ ਜਗਤ ਅਤੇ ਉਸ ਦੇ ਸਾਰੇ ਤੱਤਾਂ ਨੂੰ ਸਮੇਟ ਲਿਆ ਹੈ। ਕੁਲ ਮਿਲਾ ਕੇ ਉਸ ਨੇ 27 ਭੇਦਾਂ ਦੀ ਗਿਣਤੀ ਕੀਤੀ ਹੈ।- ਪਦ, ਵਾਕ, ਪ੍ਰਬੰਧਾਰਥ, ਗੁਣ, ਅਲੰਕਾਰ,ਰਸ, ਕ੍ਰਿਆ, ਕਾਰਕ, ਲਿੰਗ, ਵਚਨ, ਵਿਸ਼ੇਸਣ, ਉਪਸਰਗ,,ਨਿਪਾਤ, ਕਾਲ, ਦੇਸ਼, ਕੁਲ, ਵਤ੍ਰ, ਤੱਤ੍ਵ, ਸੱਤਵ, ਅਭਿਪ੍ਰਾਯ, ਸ੍ਵਭਾਵ, ਸਾਰ -ਸੰਗ੍ਰਹਿ, ਪ੍ਰਤਿਭਾ,ਅਵਸਥਾ, ਵਿਚਾਰ, ਨਾਮ, ਆਸ਼ੀਰਵਾਦ।[18]

ਔਚਿਤਯ ਦੀ ਮੁੱਖ ਸਿਧਾਂਤ ਰੂਪ ਵਿੱਚ ਚਰਚਾ

ਕਸ਼ੇਮੇਦ੍ਰ ਤੋ ਬਾਦ ਕਾਵਿ ਸ਼ਾਸਤਰ ਵਿੱਚ ਔਚਿਤਯ ਦੀ ਮੁੱਖ ਸਿਧਾਂਤ ਰੂਪ ਵਿੱਚ ਚਰਚਾ ਨਹੀਂ ਹੋਈ। ਅਸਲੋ ਇਸ ਨੂੰ ਕਸ਼ੇਮੇਦ੍ਰ ਨੇ ਹੀ ਸਿੱਧਾਤਤਾਂ ਪ੍ਰਦਾਨ ਕਰ ਕੇ ਸੰਪ੍ਰਦਾਇ ਵਿਸ਼ੇਸ਼ ਦਾ ਰੂਪ ਦਿੱਤਾ ਪਰ ਉਸ ਤੋ ਬਾਦ ਇਸ ਗੱਲ ਕਿਸੇ ਨੇ ਚੁਕਿਆ ਅਤੇ ਇਸ ਦਾ ਕੋਈ ਸੰਪ੍ਰਦਾਇਕ ਵਿਕਾਸ ਨਾ ਹੋ ਸਕਿਆ।[19]

ਕਸ਼ੇੇਮੇਂਂਦ੍ਰ ਦਾ ਔਚਿਤਯ ਸਿਧਾਂਤ

ਕਸ਼ੇੇੇਮੇਂਂਦ੍ਰ ਨੇ ਔਚਿਤਯ ਨੂੰ ਕਾਵਿ ਦੀ ਆਤਮਾ ਜਾ ਪਰਮ ਤੱਤ ਸਵੀਕਾਰ ਕੀਤਾ ਹੈ। ਉਸ ਅਨੁਸਾਰ ਜੋ ਜਿਸ ਦੇ ਅਨੁਰੂਪ ਹੁੰਦਾ ਹੈ, ਉਸ ਨੂੰ ਉਚਿਤ ਕਿਹਾ ਜਾਂਦਾ ਹੈ ਅਤੇ ਉਚਿਤ ਹੋਣ ਦਾ ਭਾਵ ਹੀ ਔਚਿਤਯ ਹੈ(ਉਚਿਤ ਪ੍ਰਾਹਰਾਚਾਰਯਾ: ਸਦ੍ਰਿਸ਼ ਕਿਲ ਯਸਯ ਯਤ੍। ਉਚਿਤਸਯ ਚ ਯੋ ਭਾਵਸ੍ਤਦੌਚਿਤਯੰ ਪ੍ਰਚਕਸ੍ਤੇ - ' ਔਚਿਤਯ ਵਿਚਾਰ ਚਰਚਾ)[20]

ਔਚਿਤਯ ਦਾ ਕਾਵਿ ਦੇ ਦੂਜੇ ਪ੍ਰਮੱਖ ਤੱਤਾਂ ਨਾਲ ਸੰਬੰਧ-

ਆਚਾਰਿਆ ਕਸ਼ੇਮੇਦ੍ਰ ਤੋਂ ਪਹਿਲਾਂਂ ਰਸ, ਅਲੰਕਾਰ, ਰੀਤੀ, ਧੁਨੀ, ਵਕ੍ਰੋਕਤੀਸ਼ਾਸਤਰ ਦੇ ਤੱਤਾਂ ਨੂੰ ਮਹੱਤਵ ਦੇਂਦੇ ਹੋਏ ਵੱਖ - ਵੱਖ ਆਚਾਰਿਆ ਨੇ ਉਕਤ ਤੱਤਾਂ ਦੀ ਕਾਵਿ ਦੀ ' ਆਤਮਾ ' ਦੇ ਰੂਪ 'ਚ ਸਥਾਪਨਾ ਕੀਤੀ ਹੈ। ਇਸੇ ਤਰਾਂ ਕਸ਼ੇਮੇਦ੍ਰ ਨੇ ਵੀ ' ਔਚਿਤਯ ' ਨੂੰ ਕਾਵਿ ਦੇ ਉਕਤ ਸਾਰੇ ਤੱਤਾਂ 'ਚ ਵਿਆਪਤ ਮੰਨ ਕੇ ਇਸ ਨੂੰ ਕਾਵਿ ਦੀ ' ਆਤਮਾ ' ਘੋਸ਼ਿਤ ਕੀਤਾ ਹੈ।[21]

  1. 1.0 1.1 1.2 ਕੌਰ ਜੱਗੀ, ਡਾ. ਗੁਰਸ਼ਰਨ. ਭਾਰਤੀ ਕਾਵਿ ਸ਼ਾਸਤਰ ਸਰੂਪ ਅਤੇ ਸਿਧਾਂਤ.
  2. ਸ਼ਰਮਾ, ਪ੍ਰੋ; ਸ਼ੁਕਦੇਵ (2017). ਭਾਰਤੀ ਕਾਵਿ- ਸ਼ਾਸਤਰ. ਪੰਜਾਬੀ ਯੂਨੀਵਰਸਿਟੀ ਪਟਿਆਲਾ: ਪਬਲੀਕੇਸ਼ਨ ਬਿਊਰੋ. p. 245. ISBN 978-81-302-0462-8.{{cite book}}: CS1 maint: multiple names: authors list (link)
  3. ਸ਼ਾਸਤਰੀ, ਰਾਜਿੰਦਰ ਸਿੰਘ (1983). ਔਚਿਤਯ ਵਿਚਾਰ ਚਰਚਾ ਕ੍ਰਿਤ ਆਚਾਰੀਆ ਕਸ਼ੇਮੇਂਦ੍. ਪੰਜਾਬੀ ਯੂਨੀਵਰਸਿਟੀ ਪਟਿਆਲਾ: ਪਬਲੀਕੇਸ਼ਨ ਬਿਊਰੋ. pp. X.
  4. ਸ਼ਾਸਤਰੀ, ਰਾਜਿੰਦਰ ਸਿੰਘ (1983). ਔਚਿਤਯ ਵਿਚਾਰ ਚਰਚਾ ਕ੍ਰਿਤ ਆਚਾਰੀਆ ਕਸ਼ੇਮੇਂਦ੍. ਪੰਜਾਬੀ ਯੂਨੀਵਰਸਿਟੀ ਪਟਿਆਲਾ: ਪਬਲੀਕੇਸ਼ਨ ਬਿਊਰੋ. pp. X, Xl.
  5. 5.0 5.1 5.2 ਸ਼ਰਮਾ, ਪ੍ਰੋ;ਸ਼ੁਕਦੇਵ (2017). ਭਾਰਤੀ ਕਾਵਿ- ਸ਼ਾਸਤਰ. ਪੰਜਾਬੀ ਯੂਨੀਵਰਸਿਟੀ ਪਟਿਆਲਾ: ਪਬਲੀਕੇਸ਼ਨ ਬਿਊਰੋ. p. 246. ISBN 978-81-302-0462-8.{{cite book}}: CS1 maint: multiple names: authors list (link)
  6. ਸ਼ਰਮਾ, ਪ੍ਰੋ;ਸ਼ੁਕਦੇਵ (2017). ਭਾਰਤੀ ਕਾਵਿ- ਸ਼ਾਸਤਰ. ਪੰਜਾਬੀ ਯੂਨੀਵਰਸਿਟੀ ਪਟਿਆਲਾ: ਪਬਲੀਕੇਸ਼ਨ ਬਿਊਰੋ. p. 242. ISBN 978-81-302-0462-8.{{cite book}}: CS1 maint: multiple names: authors list (link)
  7. ਆਚਾਰੀਆ, ਰਾਜਿੰਦਰ ਸਿੰਘ (1983). ਔਚਿਤਯ ਵਿਚਾਰ ਚਰਚਾ ਕ੍ਰਿਤ ਕਸ਼ੇਮੇਂਦ੍. ਪੰਜਾਬੀ ਯੂਨੀਵਰਸਿਟੀ ਪਟਿਆਲਾ: ਪਬਲੀਕੇਸ਼ਨ ਬਿਊਰੋ. pp. XII.
  8. 8.0 8.1 ਸ਼ਰਮਾ, ਪ੍ਰੋ;ਸ਼ੁਕਦੇਵ (2017). ਭਾਰਤੀ ਕਾਵਿ- ਸ਼ਾਸਤਰ. ਪੰਜਾਬੀ ਯੂਨੀਵਰਸਿਟੀ ਪਟਿਆਲਾ: ਪਬਲੀਕੇਸ਼ਨ ਬਿਊਰੋ. p. 247. ISBN 978-81-302-0462-8.{{cite book}}: CS1 maint: multiple names: authors list (link)
  9. ਸ਼ਰਮਾ, ਪ੍ਰੋ;ਸ਼ੁਕਦੇਵ (2017). ਭਾਰਤੀ ਕਾਵਿ -ਸ਼ਾਸਤਰ. ਪੰਜਾਬੀ ਯੂਨੀਵਰਸਿਟੀ ਪਟਿਆਲਾ: ਪਬਲੀਕੇਸ਼ਨ ਬਿਊਰੋ. p. 247. ISBN 978-81-302-0462-8.{{cite book}}: CS1 maint: multiple names: authors list (link)
  10. 10.0 10.1 ਸ਼ਰਮਾ, ਪ੍ਰੋ;ਸ਼ੁਕਦੇਵ (2017). ਭਾਰਤੀ ਕਾਵਿ -ਸ਼ਾਸਤਰ. ਪੰਜਾਬੀ ਯੂਨੀਵਰਸਿਟੀ ਪਟਿਆਲਾ: ਪਬਲੀਕੇਸ਼ਨ ਬਿਊਰੋ. p. 248. ISBN 978-81-302-0462-8.{{cite book}}: CS1 maint: multiple names: authors list (link)
  11. 11.0 11.1 ਸ਼ਰਮਾ, ਪ੍ਰੋ;ਸ਼ੁਕਦੇਵ (2017). ਭਾਰਤੀ ਕਾਵਿ- ਸ਼ਾਸਤਰ. ਪੰਜਾਬੀ ਯੂਨੀਵਰਸਿਟੀ ਪਟਿਆਲਾ: ਪਬਲੀਕੇਸ਼ਨ ਬਿਊਰੋ. p. 248. ISBN 978-302-0462-8. {{cite book}}: Check |isbn= value: length (help)CS1 maint: multiple names: authors list (link)
  12. ਸ਼ਰਮਾ, ਪ੍ਰੋ;ਸ਼ੁਕਦੇਵ (2017). ਭਾਰਤੀ ਕਾਵਿ- ਸ਼ਾਸਤਰ. ਪੰਜਾਬੀ ਯੂਨੀਵਰਸਿਟੀ ਪਟਿਆਲਾ: ਪਬਲੀਕੇਸ਼ਨ ਬਿਊਰੋ. p. 248. ISBN 978-81-302-0462-8.{{cite book}}: CS1 maint: multiple names: authors list (link)
  13. ਸ਼ਾਸਤਰੀ, ਰਾਜਿੰਦਰ ਸਿੰਘ (1983). ਔਚਿਤਯ ਵਿਚਾਰ ਚਰਚਾ ਕ੍ਰਿਤ ਆਚਾਰੀਆ ਕਸ਼ੇਮੇਂਦ੍. ਪੰਜਾਬੀ ਯੂਨੀਵਰਸਿਟੀ ਪਟਿਆਲਾ: ਪਬਲੀਕੇਸ਼ਨ ਬਿਊਰੋ. pp. XXIV.
  14. ਸ਼ਰਮਾ, ਪ੍ਰੋ;ਕਸ਼ੇਮੇਂਦ੍ (2017). ਭਾਰਤੀ ਕਾਵਿ- ਸ਼ਾਸਤਰ. ਪੰਜਾਬੀ ਯੂਨੀਵਰਸਿਟੀ ਪਟਿਆਲਾ: ਪਬਲੀਕੇਸ਼ਨ ਬਿਊਰੋ. p. 248. ISBN 978-81-302-0462. {{cite book}}: Check |isbn= value: length (help)CS1 maint: multiple names: authors list (link)
  15. ਔਚਿਤਯ ਵਿਚਾਰ ਚਰਚਾ.
  16. 16.0 16.1 ਸ਼ਰਮਾ, ਪ੍ਰੋ. ਸ਼ੁਕਦੇਵ. ਭਾਰਤੀ ਕਾਵਿ ਸ਼ਾਸਤਰ.
  17. ਕਾਵਿਯੰਲਕਾਰ. pp. 1–55.
  18. ਕੌਰ ਜੱਗੀ, ਡਾ.ਗੁਰਸ਼ਰਨ. ਭਾਰਤੀ ਕਾਵਿ ਸ਼ਾਸਤਰ ਸਰੂਪ ਅਤੇ ਸਿਧਾਂਤ.
  19. ਡਾ. ਗੁਰਸ਼ਰਨ, ਕੌਰ ਜੱਗੀ. ਭਾਰਤੀ ਕਾਵਿ ਸ਼ਾਸਤਰ ਸਰੂਪ ਅਤੇ ਸਿਧਾਂਤ.
  20. ਔਚਿਤਯਵਿਚਾਰ ਚਰਚਾ.
  21. ਸ਼ਰਮਾ, ਪ੍ਰੋ.ਸ਼ੁਕਦੇਵ. ਭਾਰਤੀ ਕਾਵਿ ਸ਼ਾਸਤਰ.