ਸਮੱਗਰੀ 'ਤੇ ਜਾਓ

ਸਪੇਨੀ ਫਲੂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕੈਂਪ ਫ਼ਨਸਟਨ ਦੇ ਹਸਪਤਾਲ ਦੇ ਵਾਰਡ ਵਿੱਚ ਸਪੇਨੀ ਨਜ਼ਲੇ ਨਾਲ਼ ਪੀੜਤ ਫ਼ੋਰਟ ਰਾਇਲੀ, ਕਾਂਸਸ ਦੇ ਫ਼ੌਜੀ।

ਸਪੇਨੀ ਫਲੂ ਜਾਂ 1918 ਦੀ ਫ਼ਲੂ ਮਹਾਂਮਾਰੀ (ਜਨਵਰੀ 1918 – ਦਸੰਬਰ 1920) ਇਨਫ਼ਲੂਐਂਜ਼ਾ (ਨਜ਼ਲਾ) ਦੀ ਡਾਢੀ ਮਾਰੂ ਮਹਾਂਮਾਰੀ ਸੀ ਜੋ ਐੱਚਵਨ ਐੱਨਵਨ ਇਨਫ਼ਲੂਐਂਜ਼ਲਾ ਵਾਇਰਸ ਦੀਆਂ ਦੋ ਮਹਾਂਮਾਰੀਆਂ ਵਿੱਚੋਂ ਪਹਿਲੀ ਸੀ।[1] ਇਹ ਰੋਗ ਪ੍ਰਸ਼ਾਂਤ ਟਾਪੂਆਂ ਅਤੇ ਆਰਕਟਿਕ ਵਰਗੇ ਦੁਰਾਡੇ ਇਲਾਕਿਆਂ ਸਮੇਤ ਦੁਨੀਆ ਭਰ ਵਿੱਚ 50 ਕਰੋੜ ਲੋਕ ਨੂੰ ਹੋਇਆ[2] ਅਤੇ ਉਹਨਾਂ ਵਿੱਚੋਂ 5 ਤੋਂ 10 ਕਰੋੜ ਲੋਕਾਂ ਦੀ ਮੌਤ ਹੋ ਗਈ ਮਤਲਬ ਦੁਨੀਆ ਦੀ ਕੁੱਲ ਅਬਾਦੀ ਦਾ ਤਿੰਨ ਤੋਂ ਪੰਜ ਫ਼ੀਸਦੀ।[3] ਇਸੇ ਕਰ ਕੇ ਇਹ ਮਨੁੱਖੀ ਅਤੀਤ ਦੀਆਂ ਸਭ ਤੋਂ ਮਾਰੂ ਆਫ਼ਤਾਂ ਵਿੱਚੋਂ ਇੱਕ ਹੋ ਨਿੱਬੜੀ।[2][4][5][6]

ਹੌਂਸਲਾ ਬਣਾਈ ਰੱਖਣ ਵਾਸਤੇ ਜੰਗ ਵੇਲੇ ਦੇ ਸੈਂਸਰਾਂ ਨੇ ਰੋਗ ਅਤੇ ਮੌਤਾਂ ਦੀਆਂ ਅਗੇਤੀਆਂ ਇਤਲਾਹਾਂ ਨੂੰ ਜਰਮਨੀ, ਬ੍ਰਿਟੇਨ, ਫ਼ਰਾਂਸ ਅਤੇ ਅਮਰੀਕਾ ਵਿੱਚ ਘਟਾ ਕੇ ਦੱਸਿਆ;[7][8] ਪਰ ਉਸ ਵੇਲੇ ਦੇ ਨਿਰਪੱਖ ਸਪੇਨ ਵਿੱਚ ਅਖ਼ਬਾਰਾਂ ਨੂੰ ਇਸ ਮਹਾਂਮਾਰੀ ਦੀ ਖ਼ਬਰ ਦੇਣ ਦੀ ਖੁੱਲ੍ਹ ਸੀ ਜਿਸ ਕਰ ਕੇ ਇਹ ਝੂਠੀ ਰਾਇ ਬਣ ਗਈ ਕਿ ਸਪੇਨ ਵਿੱਚ ਇਹਦਾ ਅਸਰ ਕੁਝ ਜ਼ਿਆਦਾ ਹੀ ਵੱਡਾ ਸੀ।[9]—ਅਤੇ ਇਸੇ ਕਰ ਕੇ ਇਸ ਮਹਾਂਮਾਰੀ ਨੂੰ ਸਪੇਨੀ ਫਲੂ ਕਿਹਾ ਜਾਣਾ ਲੱਗਿਆ।[10]

ਵਿਗਿਆਨੀ 1918 ਫਲੂ ਦੇ ਮਹਾਂਮਾਰੀ ਦੀ ਉੱਚ ਮੌਤ ਦਰ ਲਈ ਕਈ ਸੰਭਵ ਵਿਆਖਿਆਵਾਂ ਪੇਸ਼ ਕਰਦੇ ਹਨ। ਕੁਝ ਵਿਸ਼ਲੇਸ਼ਣਾਂ ਨੇ ਵਿਸ਼ਾਣੂ ਨੂੰ ਖਾਸ ਤੌਰ 'ਤੇ ਘਾਤਕ ਦੱਸਿਆ ਹੈ ਕਿਉਂਕਿ ਇਹ ਇੱਕ ਸਾਇਟੋਕਿਨ ਤੂਫਾਨ ਮਚਾ ਦਿੰਦਾ ਹੈ, ਜੋ ਕਿ ਨੌਜਵਾਨ ਬਾਲਗਾਂ ਦੇ ਮਜ਼ਬੂਤ ਇਮਿਊਨ ਸਿਸਟਮ ਨੂੰ ਬੁਰੀ ਤਰ੍ਹਾਂ ਤੋੜ ਦਿੰਦਾ ਹੈ। [11] ਇਸਦੇ ਉਲਟ, ਮਹਾਂਮਾਰੀ ਦੇ ਸਮੇਂ ਤੋਂ ਡਾਕਟਰੀ ਰਸਾਲਿਆਂ ਦਾ 2007 ਦਾ ਇੱਕ ਵਿਸ਼ਲੇਸ਼ਣ[12][13] ਪਾਇਆ ਕਿ ਵਾਇਰਲ ਇਨਫੈਕਸ਼ਨ ਪਿਛਲੇ ਇਨਫਲੂਐਨਜ਼ਾ ਦੇ ਹਮਲੇ ਨਾਲੋਂ ਵਧੇਰੇ ਹਮਲਾਵਰ ਨਹੀਂ ਸੀ। ਇਸ ਦੀ ਬਜਾਏ, ਕੁਪੋਸ਼ਣ, ਭੀੜ ਨਾਲ ਭਰੇ ਮੈਡੀਕਲ ਕੈਂਪਾਂ ਅਤੇ ਹਸਪਤਾਲਾਂ ਅਤੇ ਮਾੜੇ ਸਫਾਈ ਪ੍ਰਬੰਧਾਂ ਨੇ ਬੈਕਟੀਰੀਆ ਦੀ ਸੁਪਰਿਨਫੈਕਸ਼ਨ ਨੂੰ ਉਤਸ਼ਾਹਿਤ ਕੀਤਾ। ਇਸ ਸੁਪਰਿਨਫੈਕਸ਼ਨ ਕਾਰਨ ਕਾਫੀ ਸਮੇਂ ਲਈ ਮੌਤ ਦੇ ਬਿਸਤਰ ਤੇ ਰਹਿਣ ਤੋਂ ਬਾਅਦ ਜ਼ਿਆਦਾਤਰ ਪੀੜਤਾਂ ਦੀ ਮੌਤ ਹੋ ਗਈ।[14][15]

ਹਵਾਲੇ

[ਸੋਧੋ]
  1. Institut Pasteur. La Grippe Espagnole de 1918 (ਫ਼ਰਾਂਸੀਸੀ ਵਿੱਚ ਪਾਵਰਪੁਆਇੰਟ ਪੇਸ਼ਕਸ਼)
  2. 2.0 2.1 Taubenberger, Jeffery K.; Morens, David M. (January 2006). "1918 Influenza: the Mother of All Pandemics". Centers for Disease Control and Prevention. doi:10.3201/eid1201.050979. Archived from the original on 1 ਅਕਤੂਬਰ 2009. Retrieved 9 May 2009. {{cite web}}: Unknown parameter |deadurl= ignored (|url-status= suggested) (help)
  3. "Historical Estimates of World Population". Retrieved 29 March 2013.
  4. Patterson, KD; Pyle GF (Spring 1991). "The geography and mortality of the 1918 influenza pandemic". Bull Hist Med. 65 (1): 4–21. PMID 2021692.
  5. Billings, Molly. "The 1918 Influenza Pandemic". Virology at Stanford University. Archived from the original on 4 ਮਈ 2009. Retrieved 1 May 2009. {{cite web}}: Unknown parameter |deadurl= ignored (|url-status= suggested) (help)
  6. Johnson NP, Mueller J (2002). "Updating the accounts: global mortality of the 1918–1920 "Spanish" influenza pandemic". Bull Hist Med. 76 (1): 105–15. doi:10.1353/bhm.2002.0022. PMID 11875246.
  7. Valentine, Vikki (20 February 2006). "Origins of the 1918 Pandemic: The Case for France". NPR. Retrieved 2 October 2011.
  8. Anderson, Susan (29 August 2006). "Analysis of Spanish flu cases in 1918–1920 suggests transfusions might help in bird flu pandemic". American College of Physicians. Retrieved 2 October 2011.
  9. Barry, John M. (2004). The Great Influenza: The Epic Story of the Greatest Plague in History. Viking Penguin. p. 171. ISBN 0-670-89473-7.
  10. Galvin, John (31 July 2007). "Spanish Flu Pandemic: 1918". Popular Mechanics. Retrieved 2 October 2011.
  11. Barry 2004b.
  12. MacCallum, W.G. (1919). "Pathology of the pneumonia following influenza". JAMA: The Journal of the American Medical Association. 72 (10): 720–723. doi:10.1001/jama.1919.02610100028012. Archived from the original on 25 January 2020. Retrieved 16 August 2019.
  13. Hirsch, Edwin F.; McKinney, Marion (1919). "An epidemic of pneumococcus broncho-pneumonia". Journal of Infectious Diseases. 24 (6): 594–617. doi:10.1093/infdis/24.6.594. JSTOR 30080493.
  14. Brundage JF, Shanks GD (December 2007). "What really happened during the 1918 influenza pandemic? The importance of bacterial secondary infections". The Journal of Infectious Diseases. 196 (11): 1717–1718, author reply 1718–1719. doi:10.1086/522355. PMID 18008258.
  15. Morens DM, Fauci AS (April 2007). "The 1918 influenza pandemic: Insights for the 21st century". The Journal of Infectious Diseases. 195 (7): 1018–1028. doi:10.1086/511989. PMID 17330793.

ਬਾਹਰਲੇ ਜੋੜ

[ਸੋਧੋ]