ਹਿਦੇਕੀ ਯੁਕਾਵਾ
ਹਿਦੇਕੀ ਯੁਕਾਵਾ | |
---|---|
湯川 秀樹 | |
ਜਨਮ | ਟੋਕੀਓ, ਜਪਾਨ | 23 ਜਨਵਰੀ 1907
ਮੌਤ | 8 ਸਤੰਬਰ 1981 | (ਉਮਰ 74)
ਰਾਸ਼ਟਰੀਅਤਾ | ਜਪਾਨ |
ਅਲਮਾ ਮਾਤਰ | ਕਿਓਟੋ ਇੰਪੀਰੀਅਲ ਯੂਨੀਵਰਸਿਟੀ, ਓਸਾਕਾ ਇੰਪੀਰੀਅਲ ਯੂਨੀਵਰਸਿਟੀ |
ਜੀਵਨ ਸਾਥੀ | ਸੁਮੀ ਯੁਕਾਵਾ |
ਬੱਚੇ | 2 ਪੁੱਤਰ |
ਪੁਰਸਕਾਰ |
|
ਵਿਗਿਆਨਕ ਕਰੀਅਰ | |
ਖੇਤਰ | ਸਿਧਾਂਤਕ ਭੌਤਿਕ ਵਿਗਿਆਨ |
ਅਦਾਰੇ | ਓਸਾਕਾ ਇੰਪੀਰੀਅਲ ਯੂਨੀਵਰਸਿਟੀ ਕਿਓਟੋ ਇੰਪੀਰੀਅਲ ਯੂਨੀਵਰਸਿਟੀ ਟੋਕੀਓ ਇੰਪੀਰੀਅਲ ਯੂਨੀਵਰਸਿਟੀ ਅਡਵਾਂਸਡ ਸਟੱਡੀ ਲਈ ਇੰਸਟੀਚਿਊਟ ਕੋਲੰਬੀਆ ਯੂਨੀਵਰਸਿਟੀ |
ਅਕਾਦਮਿਕ ਸਲਾਹਕਾਰ | ਕਾਜੂਰੋ ਤਾਮਾਕੀ |
ਡਾਕਟੋਰਲ ਵਿਦਿਆਰਥੀ | ਮੈਂਡਲ ਸਾਕਸ |
Influences | ਐਨਰੀਕੋ ਫ਼ੇਅਰਮੀ |
ਹਿਦੇਕੀ ਯੁਕਾਵਾ (ਜਪਾਨੀ: Lua error in package.lua at line 80: module 'Module:Lang/data/iana scripts' not found.; 23 ਜਨਵਰੀ 1907 – 8 ਸਤੰਬਰ 1981), ਸੀ ਇੱਕ ਜਪਾਨੀ ਸਿਧਾਂਤਕ ਭੌਤਿਕ ਵਿਗਿਆਨੀ ਅਤੇ ਪਹਿਲਾ ਜਪਾਨੀ ਨੋਬਲ ਜੇਤੂ ਸੀ ਜੋ ਉਸ ਨੂੰ ਪਾਈ ਮੇਸਨ ਦੀ ਕੀਤੀ ਭਵਿੱਖਬਾਣੀ ਦੇ ਲਈ ਮਿਲਿਆ ਸੀ।
ਜੀਵਨੀ
[ਸੋਧੋ]ਭੌਤਿਕ ਵਿਗਿਆਨ ਇੱਕ ਵਿਗਿਆਨ ਹੈ ਜਿਸਨੇ 20 ਵੀਂ ਸਦੀ ਵਿੱਚ ਤੇਜ਼ੀ ਨਾਲ ਵਿਕਾਸ ਕੀਤਾ ਹੈ ... ਮੈਂ ਚਾਹੁੰਦਾ ਹਾਂ ਕਿ ਜਿਵੇਂ ਮੈਂ ਅਤੀਤ ਵਿੱਚ ਕੀਤਾ ਸੀ, ਇੱਕ ਅਜਨ੍ਬੀ ਦੇਸ਼ ਵਿੱਚ ਯਾਤਰੀ ਬਣਾਂ ਅਤੇ ਇੱਕ ਨਵੇਂ ਦੇਸ਼ ਵਿੱਚ ਇੱਕ ਬਸਤੀਵਾਦੀ ਹੋਵਾਂ। (ਉਸਦੀ ਆਤਮਕਥਾ ਦੇ ਮੁਖਬੰਧ ਵਿੱਚੋਂ)
ਉਹ ਟੋਕੀਓ ਵਿੱਚ ਹਿਦੇਕੀ ਯੁਕਾਵਾ ਵਜੋਂ ਜਨਮਿਆ ਸੀ ਅਤੇ ਕਿਊਟੋ ਵਿੱਚ ਦੋ ਵੱਡੇ ਭਰਾਵਾਂ, ਦੋ ਵੱਡੀਆਂ ਭੈਣਾਂ ਅਤੇ ਦੋ ਛੋਟੇ ਭਰਾਵਾਂ ਦੇ ਨਾਲ ਵੱਡਾ ਹੋਇਆ। [1] ਉਸਨੇ ਕਨਫਿਊਸ਼ੀਅਨ ਦਾ ਔਸਤ ਦਾ ਸਿਧਾਂਤ, ਅਤੇ ਬਾਅਦ ਵਿੱਚ ਲਾਓ-ਤੂ ਅਤੇ ਚੁਆਂਗ-ਜ਼ੁ ਨੂੰ ਪੜਿਆ। ਉਸ ਦੇ ਪਿਤਾ ਨੇ ਕੁਝ ਸਮੇਂ ਲਈ ਉਸ ਨੂੰ ਯੂਨੀਵਰਸਿਟੀ ਦੀ ਬਜਾਏ ਤਕਨੀਕੀ ਕਾਲਜ ਵਿੱਚ ਭੇਜਣ ਬਾਰੇ ਸੋਚਿਆ ਕਿਉਂਕਿ ਉਹ "ਆਪਣੇ ਵੱਡੇ ਭਰਾਵਾਂ ਦੀ ਤਰ੍ਹਾਂ ਹੁਸ਼ਿਆਰ ਵਿਦਿਆਰਥੀ ਨਹੀਂ ਸੀ।" ਪਰ, ਜਦੋਂ ਉਸਦੇ ਪਿਤਾ ਨੇ ਉਸਦੇ ਮਿਡਲ ਸਕੂਲ ਦੇ ਪ੍ਰਿੰਸੀਪਲ ਨਾਲ ਇਹ ਵਿਚਾਰ ਸਾਂਝਾ ਕੀਤਾ, ਤਾਂ ਪ੍ਰਿੰਸੀਪਲ ਨੇ ਗਣਿਤ ਵਿੱਚ ਉਸਦੀ "ਉੱਚ ਸੰਭਾਵਨਾ" ਦੀ ਸ਼ਲਾਘਾ ਕੀਤੀ ਅਤੇ ਓਗਵਾ ਨੂੰ ਉਸਦੇ ਵਿਦਵਤਾਮੂਲਕ ਕਰੀਅਰ ਤੇ ਰੱਖਣ ਲਈ ਗੋਦ ਲੈਣ ਦੀ ਪੇਸ਼ਕਸ ਕੀਤੀ। ਇਸ ਤੇ, ਉਸ ਦੇ ਪਿਤਾ ਨੇ ਆਪਣਾ ਵਿਚਾਰ ਬਦਲਿਆ।
ਯੁਕਾਵਾ ਨੇ ਹਾਈ ਸਕੂਲ ਵਿੱਚ ਇੱਕ ਗਣਿਤ-ਸ਼ਾਸਤਰੀ ਬਣਨ ਦੇ ਵਿਰੁੱਧ ਫ਼ੈਸਲਾ ਕੀਤਾ; ਉਸ ਦੇ ਅਧਿਆਪਕ ਨੇ ਉਸ ਦੇ ਇਮਤਿਹਾਨ ਵਿੱਚ ਦਿੱਤੇ ਉੱਤਰ ਨੂੰ ਗਲਤ ਦਰਸਾਇਆ ਜਦੋਂ ਯੁਕਾਵਾ ਨੇ ਇੱਕ ਥਿਊਰਮ ਸਿੱਧ ਕੀਤਾ ਸੀ ਪਰ ਅਧਿਆਪਕ ਦੀ ਉਮੀਦ ਤੋਂ ਇੱਕ ਵੱਖਰੇ ਤਰੀਕੇ ਨਾਲ। ਉਸ ਨੇ ਕਾਲਜ ਵਿੱਚ ਪ੍ਰਯੋਗਮੂਲਕ ਭੌਤਿਕ ਵਿਗਿਆਨ ਵਿੱਚ ਕੈਰੀਅਰ ਨਾ ਬਣਾਉਣ ਦਾ ਫ਼ੈਸਲਾ ਕੀਤਾ ਜਦੋਂ ਉਸ ਨੇ ਸਪੈਕਟਰੋਸਕੋਪੀ ਵਿੱਚ ਪ੍ਰਯੋਗਾਂ ਲਈ ਇੱਕ ਜ਼ਰੂਰਤ ਕੱਚ ਦੇ ਪੱਤਿਆਂ ਵਿੱਚ ਫੂਕਾਂ ਮਾਰਨ ਵਿੱਚ ਨਾਅਹਿਲੀਅਤ ਦਿਖਾਈ।
ਸੋਧ ਕਾਰਜ
[ਸੋਧੋ]1935 ਤੱਕ ਪਰਮਾਣੁਨਾਭਿਕ ਦੀ ਇਹ ਸੰਰਚਨਾ ਸਥਾਪਤ ਹੋ ਚੁੱਕੀ ਸੀ ਕਿ ਨਾਭਿਕ ਵਿੱਚ ਪ੍ਰੋਟਾਨ ਅਤੇ ਨਿਊਟਰਾਨ ਥੋੜੀ ਜਿਹੀ ਜਗ੍ਹਾ ਵਿੱਚ ਤੂੜੇ ਰਹਿੰਦੇ ਹਨ। ਧਨ ਜਾਤੀ ਦੇ ਇਹ ਪ੍ਰੋਟਾਨ ਕਣ ਇੱਕ ਦੂਜੇ ਦੇ ਅਤਿ ਨਜ਼ਦੀਕ ਹੋਣ ਦੇ ਕਾਰਨ ਇਹਨਾਂ ਵਿੱਚ ਆਪਸ ਵਿੱਚ ਜਬਰਦਸਤ ਹਟਾਵ ਬਲ ਹੁੰਦਾ ਹੈ, ਇਸਲਈ ਇਨ੍ਹਾਂ ਨੂੰ ਤਾਂ ਤੁੰਰਤ ਬਿਖਰ ਜਾਣਾ ਚਾਹੀਦਾ ਹੈ। ਪਰ ਅਜਿਹਾ ਹੁੰਦਾ ਨਹੀਂ ਹੈ। ਇਸ ਪ੍ਰਸ਼ਨ ਦਾ ਹੱਲ ਯੁਕਾਵਾ ਨੂੰ ਨਿਰੇ ਸਿਧਾਂਤਕ ਆਧਾਰ ਉੱਤੇ 1935 ਵਿੱਚ ਮਿਲਿਆ। ਹਿਸਾਬ ਦੀ ਸਹਾਇਤਾ ਨਾਲ ਨਾਭਿਕ ਦੇ ਅੰਦਰ ਉਸਨੇ ਇੱਕ ਅਜਿਹੇ ਬਲ ਖੇਤਰ ਦੀ ਕਲਪਨਾ ਕੀਤੀ ਜੋ ਨਾ ਤਾਂ ਗੁਰੁਤਾਕਰਸ਼ਣ ਦਾ ਹੈ ਅਤੇ ਨਾ ਹੀ ਬਿਜਲਈ-ਚੁੰਬਕੀ ਦਾ। ਇਹੀ ਬਲ ਨਾਭਿਕ ਦੇ ਪ੍ਰੋਟਾਨਾਂਨੂੰ ਆਪਸ ਵਿੱਚ ਬੰਨ੍ਹੇ ਰੱਖਦਾ ਹੈ। ਇਸ ਕਲਪਨਾ ਦੇ ਫਲਸਰੂਪ ਯੁਕਾਵਾ ਨੇ ਦੱਸਿਆ ਕਿ ਨਾਭਿਕ ਵਿੱਚ ਅਜਿਹੇ ਕਣ ਜ਼ਰੂਰ ਮੌਜੂਦ ਹੋਣੇ ਚਾਹੀਦੇ ਹਨ ਜਿਨ੍ਹਾਂ ਦੀ ਸੰਘਣਾ ਹੋਣ ਦੀ ਸਮਰਥਾ ਇਲੇਕਟਰਾਨ ਨਾਲੋਂ ਲੱਗਪਗ 200 ਗੁਣਾ ਹੋਵੇ ਅਤੇ ਬਿਜਲੀ ਆਵੇਸ਼ ਠੀਕ ਇਲੇਕਟਰਾਨ ਦੇ ਬਰਾਬਰ ਹੀ ਧਨ ਜਾਂ ਰਿਣ ਜਾਤੀ ਦਾ ਹੋਵੇ। ਇਨ੍ਹਾਂ ਕਣਾਂ ਨੂੰ ਉਸਨੇ ਮੇਸਾਨ ਨਾਮ ਦਿੱਤਾ। ਅਗਲੇ ਪੰਜ ਸਾਲਾਂ ਦੇ ਅੰਦਰ ਹੀ ਪ੍ਰਯੋਗ ਦੁਆਰਾ ਵਿਗਿਆਨੀਆਂ ਨੇ ਮੇਸਾਨ ਕਣ ਪ੍ਰਾਪਤ ਵੀ ਕੀਤੇ। ਇਸ ਪ੍ਰਕਾਰ ਯੁਕਾਵਾ ਦੀ ਭਵਿੱਖਵਾਣੀ ਠੀਕ ਉਤਰੀ। ਮੇਸਾਨ ਦੀ ਖੋਜ ਦੇ ਸਦਕਾ ਹੀ ਯੁਕਾਵਾ ਨੂੰ 1949 ਵਿੱਚ ਭੌਤਿਕੀ ਦਾ ਨੋਬੇਲ ਇਨਾਮ ਮਿਲਿਆ।
ਹਵਾਲੇ
[ਸੋਧੋ]- ↑ Yukawa, Hideki (1982). Tabibito (旅人) = The Traveler. World Scientific. pp. 46–47 & 118, 121–123, 10, Foreword, 141 & 163. ISBN 9971950103. Retrieved 2016-08-14.