ਹੇਮੀਪਟੇਰਾ
ਹੇਮੀਪਟੇਰਾ /hɛˈmɪptərə/ ਜਾਂ ਅਸਲੀ ਬੱਗ ਹਨ, ਇੱਕ ਗਣ ਦੇ ਕੀੜੇ ਹਨ ਜਿਨ੍ਹਾਂ ਦੀਆਂ ਲਗਪਗ 50,000 ਤੋਂ 80,000 ਸਪੀਸੀਆਂ ਹਨ[1] ਜਿਨ੍ਹਾਂ ਵਿੱਚ ਬੀਂਡੇ, ਐਫਿਡ (ਤੇਲਾ, ਹਰੀ ਮੱਖੀ ਆਦਿ), ਟਿੱਡੇ, ਅਤੇ ਪੈਂਟਾਟੋਮੋਡੀਆ ਵਰਗੇ ਗਰੁੱਪ ਸ਼ਾਮਲ ਹਨ। ਉਹ ਆਕਾਰ ਵਿੱਚ 1 ਮਿਮੀ (0.04 ਇੰਚ) ਤੋਂ ਤਕਰੀਬਨ 15 ਸੈਂਟੀਮੀਟਰ (6 ਇੰਚ) ਤਕ ਹੁੰਦੇ ਹਨ, ਅਤੇ ਮੂੰਹ ਵਾਲੀਆਂ ਚੂਸੀਆਂ ਦਾ ਇੱਕ ਸਾਂਝਾ ਪ੍ਰਬੰਧ ਰੱਖਦੇ ਹਨ। [2] ਨਾਮ "ਅਸਲੀ ਬੱਗ" ਕਈ ਵਾਰ ਉਪ-ਗਣ ਹੈਟਰੋਪਟੇਰਾ ਤੱਕ ਸੀਮਿਤ ਹੁੰਦਾ ਹੈ। [3] ਆਮ ਤੌਰ ਤੇ "ਬੱਗ" ਵਜੋਂ ਜਾਣੇ ਜਾਂਦੇ ਕਈ ਕੀੜੇ ਦੂਜੇ ਗਣਾਂ ਨਾਲ ਸਬੰਧਤ ਹੁੰਦੇ ਹਨ; ਉਦਾਹਰਨ ਲਈ, ਲਵਬਗ, ਇੱਕ ਮੱਖੀ ਹੁੰਦੀ ਹੈ,[4], ਜਦ ਕਿ ਮੇ ਬੱਗ ਅਤੇ ਲੇਡੀਬਗ ਬੀਟਲ ਹਨ।[5]
ਸਭ ਤੋਂ ਮਹੱਤਵਪੂਰਣ ਲੱਛਣ ਜੋ ਇਸ ਗਣ ਦੀਆਂ ਸਾਰੀਆਂ ਸਪੀਸੀਆਂ ਵਿੱਚ ਮਿਲਦਾ ਹੈ ਅਤੇ ਜਿਸ ਦੇ ਵੱਲ ਸਭ ਤੋਂ ਪਹਿਲਾਂ ਫੇਬਰੀਸੀਅਸ ਦਾ ਧਿਆਨ 1775 ਵਿੱਚ ਗਿਆ ਸੀ, ਇਨ੍ਹਾਂ ਕੀੜਿਆਂ ਦਾ ਅਗਲਾ ਭਾਗ ਹੁੰਦਾ ਹੈ। ਮੂੰਹ ਵਾਲੇ ਭਾਗ ਵਿੱਚ ਚੁੰਝ ਦੀ ਸ਼ਕਲ ਦੀ ਇੱਕ ਸੁੰਢ ਹੁੰਦੀ ਹੈ, ਇਹ ਸੂਈ ਦੇ ਸਮਾਨ ਨੁਕੀਲੀ ਅਤੇ ਚੂਸਣ ਯੋਗ ਹੁੰਦੀ ਹੈ। ਇਸ ਨਾਲ ਕੀਟ ਛੇਦ ਬਣਾ ਸਕਦਾ ਹੈ ਬਹੁਤੇ ਕੀਟ ਬੂਟਿਆਂ ਦਾ ਰਸ ਇਸ ਨਾਲ ਚੂਸਦੇ ਹਨ। ਇਸ ਨਾਲ ਇਹ ਬੂਟਿਆਂ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਉਂਦੇ ਹਨ। ਨੁਕਸਾਨ ਦੋ ਪ੍ਰਕਾਰ ਨਾਲ ਹੋ ਸਕਦਾ ਹੈ: ਇੱਕ ਤਾਂ ਰਸ ਦੇ ਚੂਸਣ ਨਾਲ ਅਤੇ ਦੂਜਾ ਵਿਸ਼ਾਣੁ ਇੰਜੈਕਟ ਕਰਾਉਣ ਨਾਲ। ਇਨ੍ਹਾਂ ਕੀੜਿਆਂ ਦਾ ਰੂਪਾਂਤਰਣ ਅਪੂਰਣ ਹੁੰਦਾ ਹੈ। ਇਹਨਾਂ ਵਿਚੋਂ ਬਹੁਤੇ ਕੀਟ ਛੋਟੇ ਅਤੇ ਦਰਮਿਆਨੀ ਸ਼੍ਰੇਣੀ ਦੇ ਹੁੰਦੇ ਹਨ ਪਰ ਕੋਈ ਕੋਈ ਬਹੁਤ ਵੱਡੇ ਵੀ ਹੋ ਸਕਦੇ ਹਨ, ਜਿਵੇਂ ਜਲਵਾਸੀ ਹੇਮੀਪਟੇਰਾ ਅਤੇ ਸਿਕਾਡਾ। ਸਾਧਾਰਣ ਤੌਰ ਤੇ ਇਨ੍ਹਾਂ ਕੀੜਿਆਂ ਦਾ ਰੰਗ ਹਰਾ ਜਾਂ ਪੀਲਾ ਹੁੰਦਾ ਹੈ ਪਰ ਸਿਕਾਡਾ ਲਾਲਟੈਣ ਮੱਖੀ ਅਤੇ ਕਪਾਹ ਦੇ ਹੇਮੀਪਟੇਰੇ ਦੇ ਰੰਗ ਆਮ ਤੌਰ ਤੇ ਭਿੰਨ ਹੁੰਦੇ ਹਨ।
ਸਰੀਰ ਦੀ ਬਣਾਵਟ
[ਸੋਧੋ]ਮੂੰਹ ਦੇ ਅੰਗ
[ਸੋਧੋ]ਸਿਰ ਦੀ ਸ਼ਕਲ ਵੱਖ ਵੱਖ ਪ੍ਰਕਾਰ ਦੀ ਹੁੰਦੀ ਹੈ। ਸ਼੍ਰੰਗਿਕਾਵਾਂ ਆਮ ਤੌਰ ਤੇ ਚਾਰ ਜਾਂ ਪੰਜ ਖੰਡਾਂ ਵਾਲੀਆਂ ਹੁੰਦੀਆਂ ਹਨ, ਪਰ ਸਿਲਾਇਡੀ (Psyllidae) ਖ਼ਾਨਦਾਨ ਦੇ ਕੁੱਝ ਕੀਟਾਂ ਵਿੱਚ ਦਸ ਖੰਡਾਂ ਵਾਲੀਆਂ ਅਤੇ ਕਾਕਸਾਇਡੀ ਖ਼ਾਨਦਾਨ ਦੇ ਕੁੱਝ ਨਰਾਂ ਵਿੱਚ ਪੱਚੀ ਖੰਡਾਂ ਵਾਲੀਆਂ ਵੀ ਹੁੰਦੀਆਂ ਹਨ। ਮੁਖ ਭਾਗ ਛੇਦ ਕਰਕੇ ਭੋਜਨ ਚੂਸਣ ਲਈ ਬਣੇ ਹੁੰਦੇ ਹਨ। ਮੈਂਡੀਬਲ ਮੈਕਸਿਲਾ ਸੂਈ ਦੀ ਸ਼ਕਲ ਦੀ ਹੁੰਦੀ ਹੈ, ਸਭ ਆਪਸ ਵਿੱਚ ਜੁੜੀਆਂ ਰਹਿੰਦੀਆਂ ਹਨ ਅਤੇ ਮਿਲ ਕੇ ਸੁੰਢ ਬਣਦੀਆਂ ਹਨ। ਹਰ ਇੱਕ ਮੈਕਸਿਲਾ ਵਿੱਚ ਦੋ ਖਾਂਚੇ ਹੁੰਦੇ ਹਨ ਅਤੇ ਦੋਨੋਂ ਆਪਸ ਵਿੱਚ ਇਸ ਪ੍ਰਕਾਰ ਜੁੜੇ ਰਹਿੰਦੇ ਹਨ ਕਿ ਦੋਨੋਂ ਪਾਸਿਆਂ ਦੇ ਖਾਂਚੇ ਨਾਲ ਮਿਲ ਕੇ ਦੋ ਬਰੀਕ ਨਲੀਆਂ ਬਣ ਜਾਂਦੀਆਂ ਹਨ। ਇਸ ਪ੍ਰਕਾਰ ਬਣੀਆਂ ਹੋਈਆਂ ਨਲੀਆਂ ਵਿੱਚੋਂ ਉਪਰ ਵਾਲੀ ਚੂਸ਼ਣ ਵਾਲੀ ਨਲੀ ਕਹਿਲਾਉਂਦੀ ਹੈ ਅਤੇ ਇਸ ਦੁਆਰਾ ਭੋਜਨ ਚੂਸਿਆ ਜਾਂਦਾ ਹੈ। ਹੇਠਾਂ ਵਾਲੀ ਨਲੀ ਤੋਂ ਹੋਕੇ ਬੂਟੇ ਦੇ ਅੰਦਰ ਪਰਵੇਸ਼ ਕਰਨ ਲਈ ਲਾਰ ਨਿਕਲਦੀ ਹੈ ਇਸ ਲਈ ਇਸ ਨ੍ਹੂੰ ਲਾਰ ਨਲੀ ਕਹਿੰਦੇ ਹਨ। ਲੇਬੀਅਮ ਵਿੱਚ ਕਈ ਖੰਡ ਹੁੰਦੇ ਹਨ। ਇਹ ਮਿਆਨ ਦੇ ਸਰੂਪ ਦਾ ਹੁੰਦਾ ਹੈ; ਇਸ ਵਿੱਚ ਉੱਪਰ ਦੇ ਵੱਲ ਇੱਕ ਖਾਂਚ ਹੁੰਦੀ ਹੈ ਜਿਸ ਵਿੱਚ ਹੋਰ ਮੁਖ ਭਾਗ, ਜਿਸ ਸਮੇਂ ਚੂਸਣ ਦਾ ਕਾਰਜ ਨਹੀਂ ਕਰਦੇ, ਸੁਰੱਖਿਅਤ ਰਹਿੰਦੇ ਹਨ। ਲੇਬੀਅਮ ਭੋਜਨ ਚੂਸਣ ਵਿੱਚ ਕੋਈ ਭਾਗ ਨਹੀਂ ਲੈਂਦਾ।ਇਨ੍ਹਾਂ ਦੀ ਖੁਰਾਕ ਆਮ ਤੌਰ ਤੇ ਪੌਦਿਆਂ ਦਾ ਰਸ ਹੁੰਦਾ ਹੈ, ਪਰੰਤੂ ਕੁਝ ਹੀਮਿਪਟਰਨ ਜਿਵੇਂ ਕਿ ਕਾਤਲ ਬੱਗ ਖੂਨ ਵੀ ਚੂਸਦੇ ਹਨ, ਅਤੇ ਕੁਝ ਸ਼ਿਕਾਰੀ ਵੀ ਹਨ।[6]
ਦੋਨੋਂ ਜੜੀ-ਬੂਟੀਆਂ ਖਾਣ ਵਾਲੇ ਅਤੇ ਸ਼ਿਕਾਰੀ ਹੇਮੀਪਟੇਰਨ ਮੂੰਹ ਤੋਂ ਬਗੈਰ ਹਜਮ ਕਰਨਾ ਸ਼ੁਰੂ ਕਰਨ ਲਈ ਐਂਜ਼ਾਈਮ ਇੰਜੈਕਟ (ਭੋਜਨ ਸਰੀਰ ਵਿੱਚ ਲਿਜਾਣ ਤੋਂ ਪਹਿਲਾਂ) ਕਰਦੇ ਹਨ। ਇਨ੍ਹਾਂ ਐਂਜ਼ਾਈਮਾਂ ਵਿੱਚ ਪੌਦੇ ਦੀਆਂ ਸਖ਼ਤ ਸੈਲ ਕੰਧਾਂ ਨੂੰ ਕਮਜ਼ੋਰ ਕਰਨ ਲਈ ਅਤੇ ਪ੍ਰੋਟੀਨਾਂ ਨੂੰ ਤੋੜਨ ਲਈ ਐਮੀਲੇਜ਼ ਤੋਂ ਹਾਈਡੋਲਾਈਸੇ ਸਟਾਰਚ, ਪੌਲੀਗਲੈਕਟੁਰੋਨੇਸ ਸ਼ਾਮਲ ਹਨ।[7]
ਸੂਚਨਾ
[ਸੋਧੋ]ਹਵਾਲੇ
[ਸੋਧੋ]- ↑ Jon Martin; Mick Webb. "Hemiptera...It's a Bug's Life" (PDF). Natural History Museum. Retrieved July 26, 2010.
- ↑ "Hemiptera: bugs, aphids and cicadas". Commonwealth Scientific and Industrial Research Organisation. Archived from the original on ਜੁਲਾਈ 9, 2013. Retrieved May 8, 2007.
- ↑ "Suborder Heteroptera – True Bugs". Bug guide. Iowa State University Entomology. n.d.
- ↑ Denmark, Harold; Mead, Frank; Fasulo, Thomas (April 2010). "Lovebug, Plecia nearctica Hardy". Featured Creatures. University of Florida/IFAS. Retrieved 22 September 2010.
- ↑ "Melolontha melolontha (cockchafer or May bug)". Natural History Museum. Retrieved 12 July 2015.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000013-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000014-QINU`"'</ref>" does not exist.
<ref>
tag defined in <references>
has no name attribute.