ਕਾਲਾ ਮੋਤੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਕਾਲਾ ਮੋਤੀਆ
ਵਰਗੀਕਰਣ ਅਤੇ ਬਾਹਰੀ ਸ੍ਰੋਤ
Acute angle closure glaucoma.JPG
ਸੱਜੀ ਅੱਖ ਦਾ ਕਾਲਾ ਮੋਤੀਆ
ਆਈ.ਸੀ.ਡੀ. (ICD)-10 H40-H42
ਆਈ.ਸੀ.ਡੀ. (ICD)-9 365
ਬਿਮਾਰੀ ਡਾਟਾਬੇਸ (DiseasesDB) 5226
ਮੇਡਲਾਈਨ ਪਲੱਸ (MedlinePlus) 001620
ਈਮੇਡੀਸਨ (eMedicine) oph/578
MeSH D005901

ਕਾਲਾ ਮੋਤੀਆ ਜਾਂ ਗਲੂਕੋਮਾ ਵਿੱਚ ਅੱਖਾਂ ਦੇ ਅੰਦਰ ਪਾਏ ਜਾਣ ਵਾਲੇ ਤਰਲ ਐਕਵਿਸ ਹਿਊਮਰ ਦੇ ਵਹਾਅ ਵਿੱਚ ਰੁਕਾਵਟ ਆਉਣ ਲਗਦੀ ਹੈ, ਜਿਸ ਨਾਲ ਅੱਖਾਂ ਦਾ ਦਬਾਅ ਵਧ ਜਾਂਦਾ ਹੈ| ਐਕਵਸ ਹਿਊਮਰ ਦੇ ਵਹਾਅ ਵਿੱਚ ਪ੍ਰੇਸ਼ਾਨੀ ਹੁੰਦੀ ਹੈ ਅਤੇ ਅੱਖਾਂ ਦਾ ਦਬਾਅ ਵਧਦਾ ਹੈ| ਜਮਾਂਦਰੂ ਕਾਲਾ ਮੋਤੀਆ ਪੁਸ਼ਤੈਨੀ ਵੀ ਹੋ ਸਕਦਾ ਹੈ|[੧] ਇਹ ਬੱਚੇ ਦੇ ਜਨਮ ਤੋਂ ਪਹਿਲਾਂ ਤੋਂ ਲੈ ਕੇ ਤਿੰਨ ਸਾਲ ਦੀ ਉਮਰ ਤੱਕ ਦੇਖਣ ਨੂੰ ਮਿਲਦਾ ਹੈ| ਜਮਾਂਦਰੂ ਕਾਲਾ ਮੋਤੀਆ ਲੜਕਿਆਂ ਵਿੱਚ ਵਧੇਰੇ ਹੁੰਦਾ ਹੈ | ਇਹ ਬਹੁਤਾ ਕਰਕੇ ਦੋਵਾਂ ਅੱਖਾਂ ਵਿੱਚ ਹੁੰਦਾ ਹੈ| ਕਦੇ-ਕਦੇ ਇੱਕ ਅੱਖ ਵਿੱਚ ਵੀ ਹੁੰਦਾ ਹੈ|

ਕਾਲਾ ਮੋਤੀਆ ਦੀ ਬਿਮਾਰੀ

ਮੋਤੀਏ ਦੇ ਲੱਛਣ[ਸੋਧੋ]

  • ਤੇਜ਼ ਰੌਸ਼ਨੀ ਵਿੱਚ ਚੁੰਧਿਆਉਣਾ |
  • ਅੱਖਾਂ ਦਾ ਪੂਰੀ ਤਰ੍ਹਾਂ ਨਾਲ ਨਾ ਖੁੱਲ੍ਹ ਸਕਣਾ |
  • ਅੱਖ ਵਿਚੋਂ ਪਾਣੀ ਦਾ ਨਿਕਲਣਾ |
  • ਪੂਰੀ ਅੱਖ ਦਾ ਵੱਡਾ ਹੋਣਾ |
  • ਅੱਖ ਦੀ ਪੁਤਲੀ ਦਾ ਆਕਾਰ ਵੱਡਾ ਹੋਣਾ |
  • ਅੱਖ ਦੇ ਲੈੱਨਜ਼ 'ਤੇ ਖਿਚਾਅ ਆਉਣਾ |
  • ਜਮਾਂਦਰੂ ਕਾਲੇ ਮੋਤੀਏ ਵਾਲੇ ਬੱਚਿਆਂ ਵਿੱਚ ਮਾਇਓਪੀਆ ਨਾਮਕ ਨਜ਼ਰ ਦੋਸ਼ ਆਮ ਤੌਰ 'ਤੇ ਦੇਖਣ ਨੂੰ ਮਿਲਦਾ ਹੈ |

ਜਾਂਚ[ਸੋਧੋ]

  • ਜਮਾਂਦਰੂ ਕਾਲੇ ਮੋਤੀਏ ਦੀ ਜਾਂਚ ਬੱਚਿਆਂ ਨੂੰ ਬੇਹੋਸ਼ ਕਰਕੇ ਕੀਤੀ ਜਾਂਦੀ ਹੈ |
  • ਅੱਖਾਂ ਦੇ ਦਬਾਅ ਦੀ ਜਾਂਚ ਹੁੰਦੀ ਹੈ| ਅੱਖਾਂ ਦੇ ਕਾਰਨੀਆ ਦੇ ਸਾਈਜ਼ ਦੇ ਡਾਇਆਮੀਟਰ ਦੀ ਜਾਂਚ ਹੁੰਦੀ ਹੈ |
  • ਅੱਖਾਂ ਦੇ ਇੰਟੀਰੀਅਰ ਚੈਂਬਰ ਦੇ ਕੋਣ ਦੀ ਜਾਂਚ ਗੋਲੀਆਸਕੋਪ ਦੀ ਮਦਦ ਨਾਲ ਕੀਤੀ ਜਾਂਦੀ ਹੈ |
  • ਅੱਖਾਂ ਦੇ ਪਰਦੇ ਦੀ ਨਸ ਦੀ ਜਾਂਚ ਆਪਥਿਲਮੋਸਕੋਪ ਦੀ ਮਦਦ ਨਾਲ ਕੀਤੀ ਜਾਂਦੀ ਹੈ |

ਜੇਕਰ ਬੱਚੇ ਨੂੰ ਕਾਲਾ ਮੋਤੀਆ ਹੈ ਤਾਂ ਇਸ ਦਾ ਇਲਾਜ ਕਰਾਉਣਾ ਚਾਹੀਦਾ ਹੈ| ਹਵਾਲੇ

  1. Rhee, Douglas J. (August 2013). "Glaucoma". in Porter, Robert S.; Kaplan, Justin L.. The Merck Manual Home Health Handbook. http://www.merckmanuals.com/home/sec20/ch233/ch233a.html. Retrieved on December 12, 2013.