ਬਵਾਸੀਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬਵਾਸੀਰ
ਵਰਗੀਕਰਨ ਅਤੇ ਬਾਹਰਲੇ ਸਰੋਤ
ਅੰਦਰੂਨੀ ਅਤੇ ਬਾਹਰੀ ਬਵਾਸੀਰ ਦੀ ਗੁਦਾ ਰਚਨਾ ਦਿਖਾ ਰਿਹਾ ਡਾਇਆਗ੍ਰਾਮ
ਆਈ.ਸੀ.ਡੀ. (ICD)-10I84
ਆਈ.ਸੀ.ਡੀ. (ICD)-9455
ਰੋਗ ਡੇਟਾਬੇਸ (DiseasesDB)10036
ਮੈੱਡਲਾਈਨ ਪਲੱਸ (MedlinePlus)000292
ਈ-ਮੈਡੀਸਨ (eMedicine)med/2821 emerg/242
MeSHD006484

ਬਵਾਸੀਰ (Hemorrhoids) (ਅਮਰੀਕੀ ਅੰਗਰੇਜ਼ੀ) ਜਾਂ ਬਵਾਸੀਰ (haemorrhoids) ਯੂਕੇ: /ˈhɛmərɔɪdz/, ਮਲ-ਤਿਆਗ ਦੇ ਨਿਯੰਤਰਣ ਵਿੱਚ ਸਹਾਇਤਾ ਕਰਨ ਵਾਲੀ ਗੁਦਾ ਨਲੀ ਵਿੱਚ ਨਾੜੀ ਸੰਬੰਧੀ ਸੰਰਚਨਾਵਾਂ ਹੁੰਦੀਆਂ ਹਨ।[1][2] ਉਹ ਉਦੋਂ ਰੋਗਾਤਮਕ ਜਾਂ ਬਵਾਸੀਰ[3] ਬਣ ਜਾਂਦੀਆਂ ਹਨ ਜਦੋਂ ਉਹ ਸੁੱਜ ਜਾਂਦੀਆਂ ਹਨ ਜਾਂ ਲਾਲ ਹੋ ਜਾਂਦੀਆਂ ਹਨ। ਉਹਨਾਂ ਦੀ ਸਰੀਰਿਕ ਅਵਸਥਾ ਵਿੱਚ, ਉਹ ਧਮਣੀਦਾਰ-ਰਗਦਾਰ ਰਸਤਾ ਅਤੇ ਸੰਯੋਜਕ ਊਤਕ ਦੇ ਬਣੇ ਸਿਰਹਾਣਿਆਂ ਵਾਂਗ ਕੰਮ ਕਰਦੀਆਂ ਹਨ।

ਰੋਗਾਤਮਕ ਬਵਾਸੀਰ ਦੇ ਲੱਛਣ ਮੌਜੂਦਾ ਕਿਸਮ ਤੇ ਨਿਰਭਰ ਕਰਦੇ ਹਨ। ਆਮ ਤੌਰ 'ਤੇ, ਅੰਦਰੂਨੀ ਬਵਾਸੀਰ ਦਰਦ ਤੋਂ ਬਿਨਾਂ ਗੁਦਾ (ਮਲ-ਦੁਆਰ) ਤੋਂ ਖੂਨ ਦਾ ਵਹਾਅ ਦੇ ਰੂਪ ਵਿੱਚ ਮੌਜੂਦ ਰਹਿੰਦੀ ਹੈ ਜਦ ਕਿ ਬਾਹਰੀ ਬਵਾਸੀਰ ਦੇ ਕੁਝ ਲੱਛਣ ਹੋ ਸਕਦੇ ਹਨ ਜਾਂ ਜੇ ਜੰਮੇ ਹੋਏ ਖੂਨ ਦੁਆਰਾ ਪ੍ਰਭਾਵਿਤ ਹੋਵੇ ਜਾਂ ਰੋਕਿਆ ਜਾਵੇ (ਥ੍ਰੋਂਬੋਸਡ) ਜਿਸ ਨਾਲ ਬਹੁਤ ਦਰਦ ਹੋਵੇ ਅਤੇ ਗੁਦਾ ਖੇਤਰ ਵਿੱਚ ਬਹੁਤ ਜ਼ਿਆਦਾ ਦਰਦ ਹੋਵੇ। ਕਈ ਲੋਕ ਗੁਦਾ ਦੇ ਭਾਗ ਦੇ ਆਲੇ-ਦੁਆਲੇ ਦਿਖਣ ਵਾਲੇ ਕਿਸੇ ਲੱਛਣ ਨੂੰ ਗਲਤ ਢੰਗ ਨਾਲ “ਬਵਾਸੀਰ” ਦਾ ਰੂਪ ਸਮਝ ਲੈਂਦੇ ਹਨ ਅਤੇ ਲੱਛਣਾਂ ਦੇ ਗੰਭੀਰ ਕਾਰਨਾਂ ਨੂੰ ਹਟਾਉਣਾ ਚਾਹੀਦਾ ਹੈ।[4] ਜਦ ਕਿ ਬਵਾਸੀਰ ਦਾ ਸਹੀ ਕਾਰਨ ਅਗਿਆਤ ਰਹਿੰਦਾ ਹੈ, ਅਨੇਕਾਂ ਤੱਥ ਜੋ ਅੰਤਰ-ਗਰਭ ਪ੍ਰੈਸ਼ਰ ਨੂੰ ਵਧਾਉਂਦੇ ਹਨ, ਖਾਸ ਕਰਕੇ ਕਬਜ਼ ਨੂੰ ਉਸਦੇ ਵਿਕਾਸ ਵਿੱਚ ਭੂਮਿਕਾ ਨਿਭਾਉਣ ਵਾਲਾ ਰੋਗ ਮੰਨਿਆ ਜਾਂਦਾ ਹੈ।

ਹਲਕੇ ਤੋਂ ਮੱਧਮ ਰੋਗ ਦੇ ਸ਼ੁਰੂਆਤੀ ਇਲਾਜ ਵਿੱਚ ਆਹਾਰ ਰੇਸ਼ਾ, ਮੌਖਿਕ ਦ੍ਰਵ ਤੋਂ ਜਲੀਕਰਨ ਬਣਾਏ ਰੱਖਣਾ, ਦਰਦ ਵਿੱਚ ਸਹਾਇਤਾ ਲਈ NSAIDs ਅਤੇ ਆਰਾਮ ਸ਼ਾਮਲ ਹੁੰਦਾ ਹੈ। ਜੇ ਲੱਛਣ ਗੰਭੀਰ ਹੋਣ ਜਾਂ ਪੁਰਾਤਨ ਪ੍ਰਬੰਧਨ ਨਾਲ ਸੁਧਾਰ ਨਾ ਹੋਵੇ ਤਾਂ ਅਨੇਕਾਂ ਪ੍ਰਕਿਰਿਆਵਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਸਰਜਰੀ ਉਹਨਾਂ ਲੋਕਾਂ ਤੱਕ ਸੀਮਿਤ ਹੈ ਜਿਹਨਾਂ ਵਿੱਚ ਹੇਠਾਂ ਦਿੱਤੀਆਂ ਇਹਨਾਂ ਵਿਧੀਆਂ ਨਾਲ ਸੁਧਾਰ ਨਹੀਂ ਹੁੰਦਾ। ਅੱਧੇ ਲੋਕਾਂ ਨੂੰ ਆਪਣੇ ਜੀਵਨ ਦੇ ਕਿਸੇ ਸਤਰ ਤੇ ਬਵਾਸੀਰ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਆਮ ਤੌਰ 'ਤੇ ਨਤੀਜੇ ਚੰਗੇ ਹੁੰਦੇ ਹਨ।

ਚਿੰਨ੍ਹ ਅਤੇ ਲੱਛਣ[ਸੋਧੋ]

ਬਾਹਰੀ ਬਵਾਸੀਰ ਜਿਵੇਂ ਮਨੁੱਖੀ ਗੁਦਾ ਦੇ ਆਲੇ-ਦੁਆਲੇ ਦਿਖਾਈ ਦਿੰਦੀ ਹੈ

ਅੰਦਰੂਨੀ ਅਤੇ ਬਾਹਰੀ ਬਵਾਸੀਰ ਵੱਖ-ਵੱਖ ਹੋ ਸਕਦੇ ਹਨ; ਹਾਲਾਂਕਿ, ਕਈ ਲੋਕਾਂ ਨੂੰ ਦੋਵੇਂ ਹੋ ਸਕਦੇ ਹਨ।[2] ਕਾਫੀ ਜ਼ਿਆਦਾ ਖੂਨ ਵਗਣ ਦੇ ਕਾਰਨ ਐਨੀਮਿਆ ਦੁਰਲਭ ਹੀ ਹੁੰਦਾ ਹੈ,[5] ਅਤੇ ਘਾਤਕ ਢੰਗ ਨਾਲ ਖੂਨ ਵਗਣਾ ਹੋਰ ਵੀ ਅਸਧਾਰਨ ਹੁੰਦਾ ਹੈ।[6] ਸਮੱਸਿਆ ਦਾ ਸਾਹਮਣਾ ਕਰਨ ਸਮੇਂ ਕਈ ਲੋਕ ਘਬਰਾਹਟ ਮਹਿਸੂਸ ਕਰਦੇ ਹਨ[5] ਅਤੇ ਅਕਸਰ ਜਦੋਂ ਮਾਮਲਾ ਵਧ ਜਾਂਦਾ ਹੈ ਤਾਂ ਹੀ ਚਿਕਿਤਸਾ ਦੇਖਭਾਲ ਲੈਂਦੇ ਹਨ।[2]

ਬਾਹਰੀ[ਸੋਧੋ]

ਜੇਕਰ ਥ੍ਰੋਂਬੋਸਡ ਨਹੀਂ ਹੈ, ਤਾਂ ਬਾਹਰੀ ਬਵਾਸੀਰ ਕਾਰਨ ਕਈ ਸਮੱਸਿਆਵਾਂ ਹੋ ਸਕਦੀਆਂ ਹਨ।[7] ਹਾਲਾਂਕਿ, ਥ੍ਰੋਂਬੋਸਡ (ਜੰਮੇ ਹੋਏ ਖੂਨ ਕਾਰਨ ਰੁਕੀ)ਹੋਣ ਤੇ ਬਵਾਸੀਰ ਬਹੁਤ ਦਰਦਨਾਕ ਹੋ ਸਕਦੀ ਹੈ।[2][3] ਫਿਰ ਵੀ ਇਹ ਦਰਦ ਆਮ ਤੌਰ 'ਤੇ 2 – 3 ਦਿਨਾਂ ਵਿੱਚ ਠੀਕ ਹੋ ਜਾਂਦਾ ਹੈ।[5] ਹਾਲਾਂਕਿ ਸੋਜਿਸ਼ ਦੂਰ ਹੋਣ ਵਿੱਚ ਕਈ ਹਫ਼ਤੇ ਲੱਗ ਸਕਦੇ ਹਨ।[5] ਠੀਕ ਹੋਣ ਤੋਂ ਬਾਅਦ ਚਮੜੀ ਤੇ ਦਾਗ ਰਹਿ ਸਕਦਾ ਹੈ।[2] ਜੇਕਰ ਬਵਾਸੀਰ ਜ਼ਿਆਦਾ ਹੈ ਅਤੇ ਸਫਾਈ ਸੰਬੰਧੀ ਮੁੱਦੇ ਹੋ ਸਕਦੇ ਹਨ, ਇਹ ਚਮੜੀ ਦੇ ਆਲੇ-ਦੁਆਲੇ ਜਲਣ ਪੈਦਾ ਕਰ ਸਕਦੇ ਹਨ ਅਤੇ ਇਸ ਤਰ੍ਹਾਂ ਗੁਦਾ ਦੇ ਆਲੇ-ਦੁਆਲੇ ਖਾਰਿਸ਼ ਹੋ ਸਕਦੀ ਹੈ।[7]

ਅੰਦਰੂਨੀ[ਸੋਧੋ]

ਆਮ ਤੌਰ 'ਤੇ ਅੰਦਰੂਨੀ ਬਵਾਸੀਰ ਦਰਦ ਤੋਂ ਬਿਨਾਂ ਮੌਜੂਦ ਰਹਿੰਦੀ ਹੈ, ਮਲ-ਤਿਆਗ ਹੋਣ ਦੌਰਾਨ ਜਾਂ ਇਸ ਸਮੇਂ ਚਮਕਦਾਰ ਲਾਲ ਰੰਗ, ਗੁਦਾ ਵਿੱਚੋਂ ਖੂਨ ਨਿਕਲਣਾ ਦਾ ਖੂਨ ਨਿਕਲਦਾ ਹੈ।[2] ਆਮ ਤੌਰ 'ਤੇ ਖੂਨ ਮਲ ਨੂੰ ਢੱਕ ਲੈਂਦਾ ਹੈ, ਇਸ ਤਰ੍ਹਾਂ ਦੀ ਸਥਿਤੀ ਨੂੰ ਹੇਮਾਟੋਸ਼ੇਜਿਆ ਕਿਹਾ ਜਾਂਦਾ ਹੈ, ਇਸ ਦੌਰਾਨ ਟੁਆਇਲਟ ਪੇਪਰ ਜਾਂ ਮਲ ਤਿਆਗ ਵਾਲੀ ਸੀਟ ਖੂਨ ਨਾਲ ਭਰ ਜਾਂਦੀ ਹੈ।[2] ਆਮ ਤੌਰ 'ਤੇ ਮਲ ਰੰਗਦਾਰ ਹੀ ਹੁੰਦਾ ਹੈ।[2] ਹੋਰ ਲੱਛਣਾਂ ਵਿੱਚ ਲੇਸਦਾਰ ਪਦਾਰਥ ਨਿਕਲਦਾ ਹੈ, ਜੇਕਰ ਇਹ ਗੁਦਾ ਤੋਂ ਸਰਕਦਾ ਹੈ ਤਾਂ ਇਹ ਮੂਲਾਧਾਰ ਭਾਗ ਵਿਚਕਾਰ ਵਹਿੰਦਾ ਹੈ, ਤਾਂ ਖਾਰਿਸ਼, ਅਤੇ ਮਲ ਦੀ ਅਸੰਜਮ ਹੋ ਜਾਂਦੇ ਹਨ।[6][8] ਅੰਦਰੂਨੀ ਬਵਾਸੀਰ ਆਮ ਤੌਰ 'ਤੇ ਕੇਵਲ ਉਦੋਂ ਦਰਦਨਾਕ ਹੁੰਦੀ ਹੈ ਜਦੋਂ ਇਹ ਥ੍ਰੋਂਬੋਸਡ ਜਾਂ ਪੱਠਿਆਂ ਨਾਲ ਸੰਬੰਧਿਤ ਹੁੰਦੀ ਹੈ।[2]

ਕਾਰਨ[ਸੋਧੋ]

ਚਿੰਨ੍ਹਾਤਮਕ ਬਵਾਸੀਰ ਦਾ ਬਿਲਕੁਲ ਸਹੀ ਕਾਰਨ ਅਗਿਆਤ ਰਹਿੰਦਾ ਹੈ।[9] ਇਸ ਵਿੱਚ ਅਨਿਯਮਿਤ ਮਲ ਤਿਆਗ (ਕਬਜ਼ ਜਾਂ ਦਸਤ), ਕਸਰਤ, ਪੋਸ਼ਕ ਤੱਤਾਂ (ਘੱਟ ਰੇਸ਼ੇ ਵਾਲੇ ਆਹਾਰ) ਦੀ ਕਮੀ, (ਲੰਬੇ ਸਮੇਂ ਤੋਂ ਖਿਚਾਅ ਪੈਣਾ, ਤਰਲ ਨਿਕਾਸੀ, ਅੰਤਰਪੇਟ ਦੇ ਦਬਾਅ ਦੇ ਵਧਣ ਜਾਂ ਗਰਭ ਅਵਸਥਾ), ਜੀਨ ਸੰਬੰਧੀ, ਬਵਾਸੀਰ ਦੀਆਂ ਨਸਾਂ ਵਾਲੀਆਂ ਨਸਾਂ ਵਿੱਚ ਵਾਲਵ ਦੀ ਗੈਰ-ਮੌਜੂਦਗੀ ਅਤੇ ਉਮਰ ਵਧਣ ਸਹਿਤ ਅਨੇਕਾਂ ਕਾਰਕਾਂ ਦੀ ਭੂਮਿਕਾ ਸਮਝੀ ਜਾਂਦੀ ਹੈ।[3][5] ਮੋਟਾਪਾ, ਲੰਬੇ ਸਮੇਂ ਤੱਕ ਬੈਠਣਾ,[2] ਚਿਰਕਾਲੀਨ ਖਾਂਸੀ ਅਤੇ ਪੇਡੂ ਦੇ ਤਲ ਦਾ ਸਿਥਿਲਤਾ ਸਮੇਤ ਦੂਜੇ ਅਜਿਹੇ ਕਾਰਕ ਹਨ ਜੋ ਜ਼ੋਖਿਮ ਵਧਾਉਂਦੇ ਹਨ।[4] ਹਾਲਾਂਕਿ ਇਹਨਾਂ ਸੰਬੰਧਾਂ ਦੇ ਪ੍ਰਮਾਣ ਜ਼ਿਆਦਾ ਪੁਖਤਾ ਨਹੀਂ ਹਨ।[4]

ਗਰਭ ਅਵਸਥਾ ਦੌਰਾਨ, ਭਰੂਣ ਨਾਲ ਪੇਟ ਤੇ ਦਬਾਅ ਪੈਂਦਾ ਹੈ ਅਤੇ ਹਾਰਮੋਨ ਵਿੱਚ ਪਰਿਵਰਤਨਾਂ ਕਾਰਨ ਬਵਾਸੀਰ ਦੀਆਂ ਧਮਣੀਆਂ ਵੱਡੀਆਂ ਹੋ ਜਾਂਦੀਆ ਹਨ। ਪ੍ਰਸਵ ਨਾਲ ਵੀ ਅੰਤਰ-ਪੇਟ ਤੇ ਦਬਾਅ ਵਧਦਾ ਹੈ।[10] ਗਰਭਵਤੀ ਔਰਤਾਂ ਨੂੰ ਵਿਰਲੇ ਹੀ ਸਰਜੀਕਲ ਇਲਾਜ ਦੀ ਲੋੜ ਪੈਂਦੀ ਹੈ, ਕਿਉਂਕਿ ਆਮ ਤੌਰ 'ਤੇ ਡਿਲੀਵਰੀ ਦੇ ਬਾਅਦ ਲੱਛਣ ਠੀਕ ਹੋ ਜਾਂਦ ਹਨ।[3]

ਰੋਗ ਦਾ ਭੌਤਿਕੀ ਵਿਗਿਆਨ[ਸੋਧੋ]

ਬਵਾਸੀਰ ਦੀਆਂ ਗੰਢਾਂ ਸਧਾਰਨ ਮਨੁੱਖੀ ਸਰੀਰ ਦਾ ਹਿੱਸਾ ਹਨ ਅਤੇ ਇਹ ਉਦੋਂ ਆਤਮਕ ਰੋਗ ਬਣ ਜਾਂਦੀਆਂ ਹਨ ਜਦੋਂ ਇਹਨਾਂ ਵਿੱਚ ਅਸਧਾਰਨ ਪਰਿਵਰਤਨ ਹੁੰਦੇ ਹਨ।[2] ਆਮ ਗੁਦਾ ਨਲੀ ਵਿੱਚ ਮੁੱਖ ਤਿੰਨ ਤਰ੍ਹਾਂ ਦੀਆਂ ਗੰਢਾਂ ਮੌਜੂਦ ਹੁੰਦੀਆਂ ਹਨ।[3] ਇਹ ਪਰੰਪਰਾਗਤ ਤੌਰ 'ਤੇ ਖੱਬੇ ਪਾਸੇ, ਸੱਜੇ ਮੁਹਰਲੇ ਪਾਸੇ ਅਤੇ ਸੱਜੇ ਮਗਰਲੇ ਆਸਣਾਂ ਤੇ ਹੁੰਦੀਆਂ ਹਨ।[5] ਉਹ ਨਾ ਤਾਂ ਧਮਣੀਆਂ ਨਾਲ ਬਣਦੀਆਂ ਹਨ ਨਾ ਹੀ ਨਾੜੀਆਂ ਨਾਲ ਪਰੂੰਤ ਇਹਨਾਂ ਖੂਨ ਦੀਆਂ ਨਾੜੀਆਂ ਨੂੰ ਸਿਨੂਸੋਇਡ, ਸੰਯੋਜਕ ਊਤਕ ਅਤੇ ਮਾਸ਼ਪੇਸ਼ੀਆਂ ਕੁਲੀਆਂ ਕਿਹਾ ਜਾਂਦਾ ਹੈ।[4] ਸਿਨੂਸੋਇਡ ਦੀਆਂ ਦੀਵਾਰਾਂ ਵਿੱਚ ਮਾਸਪੇਸ਼ੀ ਊਤਕ ਨਹੀਂ ਹੁੰਦੇ, ਜਿਵੇਂ ਕਿ ਇਹ ਸ਼ਿਰਾਵਾਂ ਵਿੱਚ ਵੀ ਨਹੀਂ ਹੁੰਦੇ।[2] ਧਮਣੀਆਂ ਦੇ ਇਸ ਸਮੂਹ ਨੂੰ ਬਵਾਸੀਰ ਨਾੜੀ ਜਾਲ ਕਿਹਾ ਜਾਂਦਾ ਹੈ।[4]

ਬਵਾਸੀਰ ਦੀਆਂ ਗੰਢਾਂ ਸੰਜਮ ਲਈ ਮਹੱਤਵਪੂਰਨ ਹੁੰਦੀਆਂ ਹਨ। ਇਹ ਸਥਿਰਤਾ ਸਮੇਂ ਗੁਦਾ ਦੇ ਬੰਦ ਹੋਣ ਦੇ ਦਬਾਅ ਵਿੱਚ 15–20% ਯੋਗਦਾਨ ਦਿੰਦੀਆਂ ਹਨ ਅਤੇ ਮਲ ਦੇ ਰਸਤੇ ਵਿੱਚ ਗੁਦਾ ਸੰਕੋਚਕ ਪੇਸ਼ੀ ਨੂੰ ਸੁਰੱਖਿਅਤ ਰੱਖਦੀਆਂ ਹਨ।[2] ਜਦੋਂ ਇੱਕ ਵਿਅਕਤੀ ਇਹਨਾਂ ਨੂੰ ਦਬਾ ਕੇ ਰੱਖਦਾ ਹੈ, ਤਾਂ ਅੰਤਰ-ਪੇਟ ਦਬਾਅ ਵੱਧ ਜਾਂਦਾ ਹੈ, ਅਤੇ ਬਵਾਸੀਰ ਦੀਆਂ ਗੰਢਾਂ ਗੁਦਾ ਨੂੰ ਬੰਦ ਰੱਖਣ ਲਈ ਆਕਾਰ ਵਿੱਚ ਵੱਡੀਆਂ ਹੋ ਜਾਂਦੀਆਂ ਹਨ।[5] ਇਹ ਮੰਨਿਆਂ ਜਾਂਦਾ ਹੈ ਕਿ ਬਵਾਸੀਰ ਦੇ ਲੱਛਣ ਉਦੋਂ ਦਿਖਦੇ ਹਨ ਜਦੋਂ ਨਾੜੀ ਸੰਬੰਧੀ ਸੰਰਚਨਾਵਾਂ ਹੇਠਾਂ ਵੱਲ ਖਿਸਕ ਜਾਂਦੀਆਂ ਹਨ ਜਾਂ ਜਦੋਂ ਸ਼ਿਰ ਸੰਬੰਧੀ ਦਬਾਅ ਬਹੁਤ ਜ਼ਿਆਦਾ ਵਧ ਜਾਂਦਾ ਹੈ।[6] ਵਧੀਆ ਸੰਕੋਚਕ ਪੇਸ਼ੀ ਦਬਾਅ ਵਿੱਚ ਬਵਾਸੀਰ ਦੇ ਲੱਛਣ ਵੀ ਸ਼ਾਮਲ ਹੋ ਸਕਦੇ ਹਨ[5] ਦੋ ਕਿਸਮ ਦੀ ਬਵਾਸੀਰ ਹੋ ਸਕਦੀ ਹੈ; ਵੱਡਾ ਬਵਾਸੀਰ ਨਾੜੀ ਜਾਲ ਦੁਆਰਾ ਅੰਦਰੂਨੀ ਅਤੇ ਛੋਟੇ ਬਵਾਸੀਰ ਨਾੜੀ ਜਾਲ ਦੁਆਰਾ ਬਾਹਰੀ।[5] ਦੰਦੇਦਾਰ ਰੇਖਾ ਦੋਵਾਂ ਭਾਗਾਂ ਨੂੰ ਵੰਡਦੀ ਹੈ।[5]

ਰੋਗ ਦੀ ਪਛਾਣ[ਸੋਧੋ]

Internal hemorrhoid grades
Grade Diagram Picture
1 Endoscopic view
2
3
4

ਬਵਾਸੀਰ ਦੀ ਪਛਾਣ ਵਿਸ਼ੇਸ ਤੌਰ 'ਤੇ ਸਰੀਰ ਦੀ ਜਾਂਚ ਕਰਕੇ ਕੀਤੀ ਜਾਂਦੀ ਹੈ।[11] ਗੁਦਾ ਅਤੇ ਇਸਦੇ ਆਲੇ-ਦੁਆਲੇ ਦੇ ਭਾਗ ਦੀ ਦ੍ਰਿਸ਼ਟੀਗਤ ਬਾਹਰੀ ਜਾਂਚ ਜਾਂ ਸਰਕੀ ਹੋਈ ਬਵਾਸੀਰ ਦੁਆਰਾ ਰੋਗ ਦੀ ਪਛਾਣ ਕੀਤੀ ਜਾ ਸਕਦੀ ਹੈ।[2] ਗੁਦਾ ਦੀਆਂ ਸੰਭਾਵਿਤ ਗੰਢ ਪੋਲੀਪੀ (ਚਿਪਚਿਪੀ ਝਿੱਲੀ ਤੇ ਨਾੜੀਆਂ ਦਾ ਵਾਧਾ) ਵੱਡੀ ਪ੍ਰੋਸਟੇਟ ਗ੍ਰੰਥੀ, ਜਾਂ ਫੋੜਿਆ ਦਾ ਪਤਾ ਲਗਾਉਣ ਲਈ ਗੁਦਾ ਦੀ ਜਾਂਚ ਕੀਤੀ ਜਾਂਦੀ ਹੈ।[2] ਇਹ ਜਾਂਚ ਦਰਦ ਕਾਰਨ ਉਚਿਤ ਦਰਦਨਾਸ਼ਕ ਦਵਾਈ ਦੇ ਬਿਨਾਂ ਸੰਭਵ ਨਹੀਂ ਹੋ ਸਕਦੀ, ਹਾਲਾਂਕਿ ਜ਼ਿਆਦਾਤਰ ਅੰਦਰੂਨੀ ਬਵਾਸੀਰ ਦਰਦ ਨਾਲ ਸੰਬੰਧਿਤ ਨਹੀਂ ਹੁੰਦੀਆਂ[3] ਅੰਦਰੂਨੀ ਬਵਾਸੀਰ ਦੀ ਦ੍ਰਿਸ਼ਟੀਗਤ ਪੁਸ਼ਟੀ ਲਈ ਇੱਕ ਖੋਖਲੀ ਟਿਊਬ ਵਾਲਾ ਉਪਕਰਨ ਐਨੋਸਕੋਪੀ ਜਿਸਦੇ ਇੱਕ ਸਿਰੇ ਤੇ ਲਾਈਟ ਲੱਗੀ ਹੁੰਦੀ ਹੈ।ਦੀ ਲੋੜ ਪੈ ਸਕਦੀ ਹੈ।[5] ਬਵਾਸੀਰ ਦੀਆਂ ਦੋ ਕਿਸਮ ਹਨ: ਬਾਹਰੀ ਅਤੇ ਅੰਦਰੂਨੀ। ਦੰਦੇਦਾਰ ਰੇਖਾ ਸੰਬੰਧੀ ਇਹਨਾਂ ਦੀ ਸਥਿਤੀ ਦੁਆਰਾ ਇਹਨਾਂ ਨੂੰ ਵੱਖ ਕੀਤਾ ਜਾਂਦਾ ਹੈ।[3] ਕਈ ਲੋਕਾਂ ਵਿੱਚ ਦੋਵਾਂ ਦੇ ਲੱਛਣ ਇਕੱਠੇ ਹੋ ਸਕਦੇ ਹਨ।[5] ਜੇਕਰ ਦਰਦ ਵਰਤਮਾਨ ਸਥਿਤੀ ਪ੍ਰਗਟ ਕਰਦਾ ਹੈ ਤਾਂ ਇਹ ਅੰਦਰੂਨੀ ਬਵਾਸੀਰ ਦੀ ਜਗ੍ਹਾ ਗੁਦਾ ਦਰਾਰ ਜਾਂ ਬਾਹਰੀ ਬਵਾਸੀਰ ਹੋ ਸਕਦੀ ਹੈ।[5]

ਅੰਦਰੂਨੀ[ਸੋਧੋ]

ਅੰਦਰੂਨੀ ਬਵਾਸੀਰ ਉਹ ਹੁੰਦੀ ਹੈ ਜੋ ਦੰਦੇਦਾਰ ਰੇਖਾ ਤੋਂ ਉੱਪਰ ਪੈਦਾ ਹੁੰਦੀ ਹੈ।[7] ਇਹ ਸਤੰਭਕਾਰ ਉਪਕਲਾ ਦੁਆਰਾ ਢੱਕੇ ਹੁੰਦੇ ਹਨ ਜਿਹਨਾਂ ਕਰਕੇ ਦਰਦ ਰਿਸੈਪਟਰਾਂ ਦੀ ਘਾਟ ਹੋ ਜਾਂਦੀ ਹੈ।[4] ਇਹਨਾਂ ਨੂੰ 1985 ਵਿੱਚ ਸਰਕਣ ਦੀ ਡਿਗਰੀ ਦੇ ਆਧਾਰ ਤੇ ਚਾਰ ਦਰਜ਼ਿਆਂ ਵਿੱਚ ਵਰਗੀਕ੍ਰਿਤ ਕੀਤਾ ਗਿਆ।[3][4]

  • ਗ੍ਰੇਡ I: ਕੋਈ ਸਰਕਣ ਨਹੀਂ। ਬਸ ਮੁੱਖ ਖੂਨ ਦੀਆਂ ਨਾੜੀਆਂ।[11]
  • ਗ੍ਰੇਡ II: ਹੇਠਾਂ ਵਹਾਉ ਦੇ ਦੌਰਾਨ ਸਰਕਣ ਪਰ ਹੌਲੀ-ਹੌਲੀ ਘੱਟ ਜਾਂਦੀ ਹੈ।
  • ਗ੍ਰੇਡ III: ਹੇਠਾਂ ਵਹਾਉ ਦੇ ਦੌਰਾਨ ਸਰਕਣ ਅਤੇ ਹੱਥੀਂ ਘਟਾਏ ਜਾਂਣ ਦੀ ਲੋੜ ਪੈਂਦੀ ਹੈ।
  • ਗ੍ਰੇਡ IV: ਸਰਕੀ ਹੋਈ ਅਤੇ ਹੱਥੀਂ ਘਟਾਈ ਨਹੀਂ ਜਾ ਸਕਦੀ।

ਬਾਹਰੀ[ਸੋਧੋ]

A thrombosed external hemorrhoid

ਬਾਹਰੀ ਬਵਾਸੀਰ ਉਹ ਹੁੰਦੀ ਹੈ ਜੋ ਦੰਦੇਦਾਰ ਜਾਂ ਕੰਘੇਦਾਰ ਲਾਈਨ ਤੋਂ ਹੇਠਾਂ ਹੁੰਦੀ ਹੈ।[7] ਇਹ ਲਗਭਗ ਐਨਡਰਮ ਦੁਆਰਾ ਢੱਕੀ ਹੁੰਦੀ ਹੈ ਅਤੇ ਚਮੜੀ ਤੋਂ ਦੂਰ ਹੁੰਦੀ ਹੈ, ਦੋਵੇਂ ਦਰਦ ਅਤੇ ਤਾਪਮਾਨ ਪ੍ਰਤੀ ਸੰਵੇਦਨਸ਼ੀਲ ਹੁੰਦੇ ਹਨ।[4]

ਅੰਤਰ[ਸੋਧੋ]

ਦਰਾਰ, ਭਗੰਦਰ, ਫੋੜੇ, ਗੁਦਾ ਦਾ ਕੈਂਸਰ, ਰੈਕਟਲ ਵੇਰੀਜ਼ ਅਤੇ ਖਾਰਿਸ਼ ਸਮੇਤ ਗੁਦਾ ਅਤੇ ਮਲ-ਦੁਆਰ ਸੰਬੰਧੀ ਕਈ ਸਮੱਸਿਆਵਾਂ ਦੇ ਇੱਕੋ-ਜਿਹੇ ਲੱਛਣ ਹੁੰਦੇ ਹਨ ਅਤੇ ਇਹਨਾਂ ਨੂੰ ਗਲਤ ਤਰੀਕੇ ਨਾਲ ਬਵਾਸੀਰ ਸਮਝਿਆ ਜਾ ਸਕਦਾ ਹੈ।[3] ਗੁਦਾ ਦੇ ਕੈਂਸਰ ਸਹਿਤ, ਵੱਡੀ ਅੰਤੜੀ ਦੀ ਸੋਜਿਸ਼, ਸੋਜਿਸ਼ ਅੰਤੜੀ ਰੋਗ, ਮਾਰਗ ਮੋੜਕ ਰੋਗ, ਅਤੇਐਂਜਿਓਡਾਇਸਪਲੇਸਿਆ ਦੇ ਕਾਰਨਗੁਦਾ ਵਿੱਚੋਂ ਖੂਨ ਵਗਣਾ ਹੋ ਸਕਦਾ ਹੈ।[11] ਜੇਕਰ ਐਨੀਮਿਆ ਹੋਵੇ, ਤਾਂ ਹੋਰ ਸੰਭਾਵਿਤ ਕਾਰਨਾਂ ਤੇ ਵਿਚਾਰ ਕਰਨਾ ਚਾਹੀਦਾ ਹੈ।[5]

ਹੋਰ ਸਥਿਤੀਆਂ ਜੋ ਗੁਦਾ ਗੁੱਛਾ ਪੈਦਾ ਕਰਦੀਆਂ ਹਨ, ਉਹਨਾਂ ਵਿੱਚ ਸ਼ਾਮਲ ਹਨ: ਚਮੜੀ ਦੇ ਧੱਬੇ, ਗੁਦਾ ਦੀਆਂ ਗੰਢਾਂ, ਗੁਦਾ ਦਾ ਸਰਕਣਾ, ਪੋਲੀਪੀ (ਚਿਪਚਿਪੀ ਝਿੱਲੀ ਤੇ ਨਾੜੀਆ ਦਾ ਵਾਧਾ) ਅਤੇ ਫੋੜਾ ਹੋਣ ਕਾਰਨ ਗੁਦਾ ਦਾ ਫੁੱਲਣਾ।[5] ਵਧੇ ਹੋਏ ਪੋਰਟਲ ਹਾਇਪਰਟੈਂਸ਼ਨ (ਪੋਰਟ ਨਸਦਾਰ ਸਿਸਟਮ) ਵਿੱਚ ਬਲੱਡ ਪ੍ਰੈਸ਼ਰ ਕਾਰਨ ਐਨੋਰੈਕਟਲ ਵੇਰੀਜ਼ ਬਵਾਸੀਰ ਵਾਂਗ ਹੀ ਹੋ ਸਕਦਾ ਹੈ ਪਰੂੰਤ ਇਹ ਵੱਖਰੀ ਸਥਿਤੀ ਹੈ।[5]

ਰੋਕਥਾਮ[ਸੋਧੋ]

ਮਲ-ਤਿਆਗ ਸਮੇਂ ਜ਼ੋਰ ਲਗਾਉਣਾ, ਕਬਜ਼ ਅਤੇ ਦਸਤ ਤੋਂ ਬਚਣਾ ਜਾਂ ਜ਼ਿਆਦਾ ਰੇਸ਼ੇ ਵਾਲਾ ਆਹਾਰ, ਖਾਣਾ ਅਤੇ ਭਰਪੂਰ ਮਾਤਰਾ ਵਿੱਚ ਦ੍ਰਵ ਪੀਣਾ ਜਾਂ ਰੇਸ਼ੇ ਵਾਲੇ ਪੂਰਕ ਭੋਜਨ ਅਤੇ ਕਾਫੀ ਕਸਰਤ ਕਰਨ ਸਹਿਤ ਅਨੇਕਾਂ ਰੋਕਥਾਮ ਵਿਧੀਆਂ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।[5][12] ਮਲ-ਤਿਆਗ ਦੌਰਾਨ ਘੱਟ ਸਮਾਂ ਲਗਾਉਣ ਦੀ ਕੋਸ਼ਿਸ ਕਰਨਾ, ਪਖਾਨੇ ਵਿੱਚ ਬੈਠ ਕੇ ਪੜ੍ਹਣ ਤੋਂ ਪਰਹੇਜ਼ ਕਰਨਾ[3] ਇਸਦੇ ਨਾਲ-ਨਾਲ ਜ਼ਿਆਦਾ ਭਾਰ ਵਾਲਿਆਂ ਲਈ ਭਾਰ ਘਟਾਉਣ ਅਤੇ ਭਾਰੀਆਂ ਚੀਜ਼ਾਂ ਨਾ ਚੁੱਕਣ ਦੀ ਸਿਫਾਰਿਸ ਕੀਤੀ ਜਾਂਦੀ ਹੈ।[13]

ਪ੍ਰਬੰਧਨ[ਸੋਧੋ]

ਪੁਰਾਤਨ[ਸੋਧੋ]

ਪੁਰਾਤਨ ਇਲਾਜ ਵਿੱਚ ਆਮ ਤੌਰ 'ਤੇ ਰੇਸ਼ੇ ਵਾਲਾ ਆਹਾਰ ਨਾਲ ਭਰਪੂਰ ਪੋਸ਼ਣ ਜਲੀਕਰਨ ਨੂੰ ਬਣਾਏ ਰੱਖਣ ਲਈ ਮੌਖਿਕ ਦ੍ਰਵ, ਸਟੀਰੋਇਡ ਰਹਿਤ ਸੋਜਿਸ਼ ਵਿਰੋਧੀ ਦਵਾਈਆਂ (NSAID)s, ਸਿਟਜ ਬਾਥ, ਅਤੇ ਆਰਾਮ ਸ਼ਾਮਲ ਹੁੰਦਾ ਹੈ।[3] ਵੱਧ ਮਾਤਰਾ ਵਿੱਚ ਰੇਸ਼ੇਦਾਰ ਭੋਜਨ ਲੈਣਾ ਸੁਧਰੇ ਨਤੀਜੇ ਦਿਖਾਉਂਦਾ ਹੈ,[14] ਅਤੇ ਇਹਨਾਂ ਨੂੰ ਆਹਾਰ ਵਿੱਚ ਪਰਿਵਰਤਨ ਕਰਕੇ ਜਾਂ ਰੇਸ਼ੇਦਾਰ ਪੂਰਕਾਂ ਦੀ ਵਰਤੋਂ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ।[3][14] ਹਾਲਾਂਕਿ ਇਲਾਜ ਵਿੱਚ ਕਿਸੇ ਸਮੇਂ ਵੀ ਸਿਟਜ਼ ਬਾਥ ਦੇ ਫਾਇਦਿਆਂ ਦੇ ਪ੍ਰਮਾਣ ਦੀ ਕਮੀ ਰਹੀ ਹੈ।[15] ਜੇਕਰ ਇਸਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਇਹ ਇੱਕ ਸਮੇਂ ਤੇ 15 ਮਿੰਟ ਤੱਕ ਸੀਮਿਤ ਹੋਣੀ ਚਾਹੀਦੀ ਹੈ।[4]

ਬਵਾਸੀਰ ਦੇ ਇਲਾਜ ਲਈ ਸਥਾਨਕ ਕਾਰਕ ਅਤੇ ਸਪੋਸ਼ਿਟਰੀ ਮੌਜੂਦ ਹਨ, ਉਹਨਾਂ ਦੀ ਵਰਤੋਂ ਦਾ ਥੋੜ੍ਹਾ ਜਿਹਾ ਪ੍ਰਮਾਣ ਹੈ।[3] ਸਟੀਰੋਇਡ ਵਿੱਚ ਸ਼ਾਮਲ ਕਾਰਕਾਂ ਦੀ ਵਰਤੋਂ 14 ਦਿਨਾਂ ਤੋਂ ਵੱਧ ਨਹੀਂ ਕਰਨੀ ਚਾਹੀਦੀ ਕਿਉਂਕਿ ਇਹਨਾਂ ਕਾਰਨ ਚਮੜੀ ਪਤਲੀ ਹੋ ਸਕਦੀ ਹੈ।[3] ਜ਼ਿਆਦਾਤਰ ਕਾਰਕਾਂ ਵਿੱਚ ਸਕ੍ਰਿਆ ਸਮੱਗਰੀ ਦਾ ਤਾਲਮੇਲ ਸ਼ਾਮਲ ਹੁੰਦਾ ਹੈ।[4] ਇਹਨਾਂ ਵਿੱਚ ਰੋਕਣ ਵਾਲੀਆਂ ਕਰੀਮਾਂ ਜਿਵੇਂ ਪੈਟਰੋਲੀਅਮ ਜੈਲੀ ਜਾਂ ਜਿੰਕ ਆੱਕਸਾਈਡ, ਦਰਦਨਾਸ਼ਕ ਏਜੰਟ ਜਿਵੇਂ ਲਿਡੋਕੇਨ, ਅਤੇ ਵੈਸੋਕੋਨਸ ਟ੍ਰਿਕਟਰ ਜਿਵੇਂ ਕਿ ਏਪਿਨੇਫ੍ਰੀਨਸ਼ਾਮਲ ਹੋ ਸਕਦੇ ਹਨ।[4] ਫਲੇਵੋਨੋਇਡ ਸੰਭਾਵਿਤ ਦੁਰਪ੍ਰਭਾਵਾਂ ਨਾਲ ਆਪੱਤੀਜਨਕ ਲਾਭ ਸਹਿਤ ਹੁੰਦੇ ਹਨ।[4][16] ਆਮ ਤੌਰ 'ਤੇ ਗਰਭ ਅਵਸਥਾ ਦੌਰਾਨ ਲੱਛਣ ਠੀਕ ਹੋ ਜਾਂਦੇ ਹਨ, ਇਸ ਲਈ ਸਕ੍ਰਿਆ ਇਲਾਜ ਅਕਸਰ ਪ੍ਰਸਵ ਤੋਂ ਬਾਅਦ ਕੀਤਾ ਜਾਂਦਾ ਹੈ।[17]

ਪ੍ਰਕਿਰਿਆਵਾਂ[ਸੋਧੋ]

ਅਨੇਕਾਂ ਦਫ਼ਤਰ ਆਧਾਰਿਤ ਪ੍ਰਕਿਰਿਆਵਾਂ ਕੀਤੀਆਂ ਜਾ ਸਕਦੀਆਂ ਹਨ। ਇਹਨਾਂ ਦੌਰਾਨ ਆਮ ਤੌਰ 'ਤੇ ਸੁਰੱਖਿਅਤ ਹੁੰਦੀਆਂ ਹਨ। ਇਹਨਾਂ ਦਾ ਘੱਟ ਗੰਭੀਰ ਦੁਰਪ੍ਰਭਾਵਾਂ ਜਿਵੇਂ ਗੁਦਾ ਦੇ ਜ਼ਖ਼ਮ ਦਾ ਗਲਣਾ ਹੋ ਸਕਦਾ ਹੈ।[11] ਗ੍ਰੇਡ 1 ਤੋਂ 3 ਰੋਗ ਨਾਲ ਪੀੜਿਤ ਵਿਅਕਤੀਆਂ ਵਿੱਚ ਮੁੱਢਲੇ ਇਲਾਜ ਦੇ ਰੂਪ ਵਿੱਚ ਆਮ ਤੌਰ 'ਤੇ* ਰਬੜ ਬੈਂਡ ਬੰਨਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।[11] ਇਹ ਇੱਕ ਅਜਿਹੀ ਪ੍ਰਕਿਰਿਆ ਹੈ ਜਿਸ ਵਿੱਚ ਅੰਦਰੂਨੀ ਬਵਾਸੀਰ ਤੇ ਇਸਦੀ ਖੂਨ ਦੀ ਪੂਰਤੀ ਰੋਕਣ ਲਈ ਦੰਦੇਦਾਰ ਰੇਖਾ ਤੋਂ ਘੱਟੋ ਘੱਟ 1 ਸੇਮੀ. ਉੱਪਰ ਇਲਾਸਿਟਕ ਦੀਆਂ ਪੱਟੀਆਂ ਬੰਨ੍ਹੀਆਂ ਜਾਂਦੀਆਂ ਹਨ। 5–7 ਦਿਨਾਂ ਅੰਦਰ, ਸੁੱਕੀ ਬਵਾਸੀਰ ਘੱਟ ਜਾਂਦੀ ਹੈ। ਜੇਕਰ ਪੱਟੀ ਦੰਦੇਦਾਰ ਰੇਖਾ ਦੇ ਜ਼ਿਆਦਾ ਨਜ਼ਦੀਕ ਰੱਖੀ ਗਈ ਹੈ, ਤਾਂ ਇਸਦੇ ਨਤੀਜੇ ਵਜੋਂ ਤੁਰੰਤ ਤੇਜ਼ ਦਰਦ ਹੁੰਦਾ ਹੈ।[3] ਇਸ ਨਾਲ ਰੋਗ ਠੀਕ ਹੋਣ ਦੀ ਦਰ ਲਗਭਗ 87% ਹੈ[3] ਇਹ 3% ਤੱਕ ਜ਼ਿਆਦਾ ਦੀ ਜਟਿਲਤਾ ਦਰ ਨਾਲ ਹੈ।[11]

  • ਸਕਲੇਰੋਥੈਰੇਪੀ ਵਿੱਚ ਇੱਕ ਸਕਲੇਰੋਸਿੰਗ ਏਜੰਟ ਦਾ ਇੰਜੈਕਸ਼ਨ ਸ਼ਾਮਲ ਹੁੰਦਾ ਹੈ, ਜਿਵੇਂ ਕਿ ਫੇਨੋਲ, ਬਵਾਸੀਰ ਵਿੱਚ। ਇਸ ਕਾਰਨ ਸ਼ਿਰਾਵਾਂ ਦੀਆਂ ਦੀਵਾਰਾਂ ਢਹਿ ਜਾਦੀਆਂ ਹਨ ਅਤੇ ਬਵਾਸੀਰ ਸੁੱਕਣ ਲੱਗਦੀ ਹੈ। ਇਲਾਜ ਤੋਂ ਚਾਰ ਸਾਲ ਬਾਅਦ ਸਫ਼ਲਤਾ ਦਰ ~70%[3] ਇਹ ਰਬੜ ਬੈਂਡ ਨਾਲੋਂ ਜ਼ਿਆਦਾ ਹੈ[11]
  • ਦਾਗਣ ਦੀਆਂ ਅਨੇਕਾਂ ਵਿਧੀਆਂ ਬਵਾਸੀਰ ਲਈ ਪ੍ਰਭਾਵਕਾਰੀ ਦਿਖਾਈਆਂ ਗਈਆਂ ਹਨ, ਪਰੰਤੂ ਇਹਨਾਂ ਦੀ ਵਰਤੋਂ ਆਮ ਤੌਰ 'ਤੇ ਉਦੋਂ ਕੀਤੀ ਜਾਂਦੀ ਹੈ ਜਦੋਂ ਦੂਜੀਆਂ ਵਿਧੀਆਂ ਅਸਫ਼ਲ ਹੋ ਜਾਂਦੀਆਂ ਹਨ। ਇਸ ਪ੍ਰਕਿਰਿਆ ਦੀ ਵਰਤੋਂ ਇਲੈਕਟ੍ਰੋਕੋਸ਼ਰੀ, ਇੰਫਰਾਰੈਡ ਵਿਕਿਰਣਾਂ, ਲੇਜ਼ਰ ਸਰਜਰੀ,[3] ਜਾਂ ਕ੍ਰਾਇਓਸਰਜਰੀ ਦੀ ਵਰਤੋਂ ਕਰਦੇ ਹੋਏ ਕੀਤੀ ਜਾ ਸਕਦੀ ਹੈ।[18] ਇੰਫਰਾਰੈਡ ਦੁਆਰਾ ਦਾਗਣਾ ਗ੍ਰੇਡ 1 ਜਾਂ 2 ਰੋਗ ਲਈ ਵਿਕਲਪ ਹੋ ਸਕਦਾ ਹੈ।[11] ਗ੍ਰੇਡ 3 ਜਾਂ 4 ਵਿੱਚ ਪੁਨਰ- ਆਵਰਤੀ ਦੀਆਂ ਦਰਾਂ ਜ਼ਿਆਦਾ ਹੁੰਦੀਆਂ ਹਨ।[11]

ਸਰਜਰੀ[ਸੋਧੋ]

ਬਵਾਸੀਰ ਵਿਚ ਕੀਤੀ ਜਾ ਰਹੀ ਸਰਜਰੀ

ਜੇਕਰ ਪੁਰਾਤਨ ਅਤੇ ਸਧਾਰਨ ਵਿਧੀਆਂ ਅਸਫ਼ਲ ਰਹਿਣ ਤਾਂ ਅਨੇਕਾਂ ਸਰਜਰੀਕਲ ਤਕਨੀਕਾਂ ਦੀ ਵਰਤੋਂ ਕੀਤੀ ਜਾਂ ਸਕਦੀ ਹੈ।[11] ਸਾਰੇ ਸਰਜਰੀਕਲ ਇਲਾਜ ਖੂਨ ਵਗਣ, ਸੰਕਰਮਣ, ਗੁਦਾ ਨਾੜੀ ਦਾ ਸੁੰਗੜਾਅ ਅਤੇ ਬਲੈਡਰ ਨੂੰ ਪੂਰਤੀ ਕਰਨ ਵਾਲੀਆਂ ਨਾੜੀਆਂ ਦੇ ਬਲੈਡਰ ਦੇ ਨਜ਼ਦੀਕ ਹੋਣ ਕਾਰਨ ਪਿਸ਼ਾਬ ਦੀ ਰੁਕਾਵਟ, ਸਮੇਤ ਕਈ ਤਰ੍ਹਾਂ ਦੀਆਂ ਜਟਿਲਤਾਵਾਂ ਨਾਲ ਜੁੜੇ ਹੁੰਦੇ ਹਨ।[3] ਇਸ ਕਾਰਨ ਮਲ ਤਿਆਗ ਅਸੰਜਮ, ਵਿਸ਼ੇਸ਼ ਕਰਕੇ ਦ੍ਰਵ ਦਾ ਥੋੜ੍ਹਾ ਜਿਹਾ ਜ਼ੋਖਿਮ ਹੋ ਸਕਦਾ ਹੈ।[4][19] ਇਹ 0% ਅਤੇ 28% ਵਿਚਕਾਰ ਦੀਆਂ ਸੂਚਿਤ ਦਰਾਂ ਨਾਲ ਹੋ ਸਕਦਾ ਹੈ।.[20] ਚਿਪਚਿਪੀ ਝਿੱਲੀ ਐਕਟਰੋਪਾਇਨ ਇੱਕ ਹੋਰ ਅਜਿਹੀ ਸਥਿਤੀ ਹੈ ਜੋ ਬਵਾਸੀਰ ਦੇ ਇਲਾਜ (ਅਕਸਰ ਗੁਦਾ ਦੇ ਸੰਕੁਚਨ ਨਾਲ) ਤੋਂ ਬਾਅਦ ਹੋ ਸਕਦੀ ਹੈ।[21] ਇਹ ਉਹ ਸਥਾਨ ਹੈ ਜਿੱਥੇ ਗੁਦਾ ਦੀ ਚਿਪਚਿਪੀ ਝਿੱਲੀ ਗੁਦਾ ਤੋਂ ਪਲਟ ਜਾਂਦੀ ਹੈ, ਗੁਦਾ ਦੇ ਸਰਕਣ ਦੀ ਬਹੁਤ ਹਲਕਾ ਜਿਹੀ ਅਵਸਥਾ।[21]

  • ਮੁੱਖ ਤੌਰ 'ਤੇ ਕੇਵਲ ਗੰਭੀਰ ਮਾਮਲਿਆਂ ਵਿੱਚ ਬਵਾਸੀਰ ਨੂੰ ਖ਼ਤਮ ਕਰਨ ਲਈ ਕਟਾਅ ਨਾਲ ਬਵਾਸੀਰ ਦਾ ਇਲਾਜ (ਐਕਸੀ ਸੀਜ਼ਨਲ ਹੈਮਰਾੱਇਡਡੈਕਟਮੀ) ਕੀਤਾ ਜਾਂਦਾ ਹੈ।[3] ਇਸ ਨਾਲ ਆਪਰੇਸ਼ਨ ਤੋਂ ਬਾਅਦ ਦਾ ਦਰਦ ਜੁੜਿਆ ਹੁੰਦਾ ਹੈ ਅਤੇ ਇਸ ਤੋਂ ਭਰਪਾਈ ਕਰਨ ਲਈ ਆਮ ਤੌਰ 'ਤੇ 2–4 ਹਫ਼ਤਿਆਂ ਦਾ ਸਮਾਂ ਲੱਗਦਾ ਹੈ।[3] ਹਾਲਾਂਕਿ ਫਿਰ ਵੀ, ਰਬੜ ਬੈਂਡ ਬੰਨ੍ਹਣ ਦੀ ਤੁਲਨਾ ਵਿੱਚ ਗ੍ਰੇਡ 3 ਦੀ ਬਵਾਸੀਰ ਵਾਲੇ ਲੋਕਾਂ ਵਿੱਚ ਇਹਨਾਂ ਦਾ ਦੀਰਘਕਾਲੀਨ ਫਾਇਦਾ ਹੈ।[22] ਜੇਕਰ ਬਵਾਸੀਰ 24–72 ਘੰਟਿਆਂ ਵਿੱਚ ਕੱਢਣੀ ਹੋਵੇ ਤਾਂ ਇਸ ਇਲਾਜ ਦੀ ਸਿਫਾਰਿਸ਼ ਉਹਨਾਂ ਲੋਕਾਂ ਲਈ ਕੀਤੀ ਜਾਂਦੀ ਹੈ ਜੋ ਥ੍ਰੋਂਬੋਸਡ (ਖੂਨ ਦੇ ਰੁਕਾਵਟੀ ਗਤਲੇ) ਵਾਲੀ ਬਾਹਰੀ ਬਵਾਸੀਰ ਨਾਲ ਪ੍ਰਭਵਿਤ ਹਨ।[7][11] ਗਿਲਸਰਿਲ ਟ੍ਰਾਈਨਾਈਟ ਮਰਹੱਮ ਪ੍ਰਕਿਰਿਆ ਤੋਂ ਬਾਅਦ ਦਰਦ ਅਤੇ ਰੋਗ ਤੋਂ ਭਰਪਾਈ ਦੋਵਾਂ ਵਿੱਚ ਸਹਾਇਤਾ ਕਰਦੀ ਹੈ।[23]
  • ਧਮਣੀ ਦੇ ਖੂਨ ਦੇ ਅੰਤਰ ਪ੍ਰਵਾਹ ਨੂੰ ਸਹੀ ਸਥਿਤੀ ਤੇ ਚਲਾਉਣ ਲਈ ਅਲਟਰਾਸਾਊਂਡ ਡੋਪਲਰ ਦੀ ਵਰਤੋਂ ਕਰਦੇ ਹੋਏ ਡੋਪਲਰ ਨਿਰਦੇਸ਼ਿਤ, ਟ੍ਰਾਂਸੈਨਲ ਹੈਮਰਾੱਡਿਅਲ ਡੀਆਰਟਿਆਲਾਈਜੇਸ਼ਨ ਇੱਕ ਨਿਊਨਤਮ ਅਕਰਾਮਕ ਇਲਾਜ ਹੈ। ਇਹਨਾਂ ਧਮਣੀਆਂ ਨੂੰ ਫਿਰ “ਖੋਲ੍ਹਿਆਂ” ਜਾਂਦਾ ਹੈ ਅਤੇ ਢਿਲਕੇ ਹੋਏ ਊਤਕ ਦੁਬਾਰਾ ਆਪਣੀ ਸਧਾਰਨ ਸਥਿਤੀ ਤੇ ਚਲੇ ਜਾਂਦੇ ਹਨ। ਇਸਦੀ ਥੋੜ੍ਹੀ ਜਿਹੀ ਜ਼ਿਆਦਾ ਪੁਨਰ- ਆਵਰਤੀ ਦਰ ਹੈ, ਪਰੂੰਤ ਹੈਮਰਾੱਇਡੈਕਟਮੀ ਦੀ ਤੁਲਨਾ ਵਿੱਚ ਇਸਦੀਆਂ ਘੱਟ ਜਟਿਲਤਾਵਾਂ ਹਨ।[3]
  • ਸਟੈਪਲਡ ਹੈਮਰਾੱਇਡੈਕਟਮੀ ਨੂੰ ਸਟੈਪਲਡ ਹੈਮਰਾੱਇਡੋਪੈਕਸੀ, ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਇਹ ਇੱਕ ਪ੍ਰਕਿਰਿਆ ਹੈ ਜਿਸ ਵਿੱਚ ਬਾਕੀ ਦੇ ਬਵਾਸੀਰ ਊਤਕਾਂ ਨੂੰ ਉਹਨਾਂ ਦੀ ਸਧਾਰਨ ਸਰੀਰਿਕ ਰਚਨਾ ਤੇ ਦੁਬਾਰਾ ਸਥਿਤ ਕਰਦੇ ਹੋਏ ਅਸਧਾਂਰਨ ਢੰਗ ਨਾਲ ਵੱਡੇ ਹੋਏ ਬਵਾਸੀਰ ਊਤਕਾਂ ਨੂੰ ਹਟਾਉਣਾ ਸ਼ਾਮਲ ਹੁੰਦਾ ਹੈ। ਇਹ ਆਮ ਤੌਰ 'ਤੇ ਘੱਟ ਦਰਦਨਾਕ ਹੁੰਦਾ ਹੈ ਅਤੇ ਬਵਾਸੀਰ ਦੇ ਪੂਰੀ ਤਰ੍ਹਾਂ ਹਟਾਉਣ ਦੀ ਤੁਲਨਾ ਵਿੱਚ ਰੋਗ ਦੀ ਤੇਜ਼ੀ ਨਾਲ ਭਰਪਾਈ ਨਾਲ ਸੰਬੰਧਿਤ ਹੁੰਦਾ ਹੈ।[3] ਫਿਰ ਵੀ, ਇਸ ਵਿੱਚ ਲੱਛਣ ਸੰਬੰਧੀ ਬਵਾਸੀਰ ਦੇ ਦੁਬਾਰਾ ਵਾਪਿਸ ਹੋਣ ਦੇ ਖ਼ਤਰੇ ਬਵਾਸੀਰ ਦੇ ਪਰੰਪਰਾਗਤ ਇਲਾਜ ਨਾਲੋਂ ਜ਼ਿਆਦਾ ਹੁੰਦੇ ਹਨ[24] ਅਤੇ ਇਸ ਤਰ੍ਹਾਂ ਇਸ ਦੀ ਸਿਫਾਰਿਸ਼ ਵਿਸ਼ੇਸ਼ ਤੌਰ 'ਤੇ ਕੇਵਲ ਗ੍ਰੇਡ 2 ਜਾਂ 3 ਰੋਗ ਲਈ ਕੀਤੀ ਜਾਂਦੀ ਹੈ।[11]

ਮਹਾਂਮਾਰੀ ਵਿਗਿਆਨ[ਸੋਧੋ]

ਇਹ ਨਿਰਧਾਰਿਤ ਕਰਨਾ ਮੁਸ਼ਕਿਲ ਹੈ ਕਿ ਬਵਾਸੀਰ ਕਿੰਨੀ ਸਧਾਰਨ ਹੈ ਕਿਉਂਕਿ ਕਈ ਲੋਕ ਇਸ ਰੋਗ ਨਾਲ ਪ੍ਰਭਾਵਿਤ ਹੋਣ ਦੇ ਬਾਵਜੂਦ ਸਿਹਤ ਸੰਭਾਲ ਪ੍ਰੋਵਾਇਡਰ ਕੋਲ ਜਾਂਚ ਕਰਵਾਉਣ ਨਹੀਂ ਜਾਂਦੇ।[6][9] ਹਾਲਾਂਕਿ, ਇਹ ਮੰਨਿਆ ਜਾਂਦਾ ਹੈ ਕਿ ਲਾਖਣਿਕ ਬਵਾਸੀਰ ਯੂ. ਐਸ. ਦੀ ਆਬਾਦੀ ਦੇ ਘੱਟ ਤੋਂ ਘੱਟ 50% ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ, ਕਈ ਵਾਰ ਉਹਨਾਂ ਦੇ ਜੀਵਨ ਦੌਰਾਨ ਅਤੇ ਆਬਾਦੀ ਦਾ ਲਗਭਗ ~5% ਭਾਗ ਕਿਸੇ ਦਿੱਤੇ ਗਏ ਸਮੇਂ ਤੇ ਹੀ ਪ੍ਰਭਾਵਿਤ ਹੁੰਦਾ ਹੈ।[3] ਦੋਵੇਂ ਕਿਸਮਾਂ ਦੇ ਲਿੰਗਾਂ ਨੂੰ ਰੋਗ ਦੀ ਲਗਭਗ ਇੱਕੋ- ਜਿਹੀ ਸਥਿਤੀ ਦਾ ਸਾਹਮਣਾ ਕਰਨਾ ਪੈਂਦਾ ਹੈ[3] ਇਹ 45 and 65 ਸਾਲ ਦੌਰਾਨ ਆਪਣੀ ਉੱਚ ਦਰ ਤੇ ਹੁੰਦਾ ਹੈ।[5] ਇਹ ਰੋਗ ਗੋਰੀ ਨਸਲ[25] ਅਤੇ ਉੱਚ ਸਮਾਜਿਕ–ਆਰਥਿਕ ਸਥਿਤੀ ਵਾਲੇ ਲੋਕਾਂ ਵਿੱਚ ਆਮ ਹੈ।[4] ਦੀਰਘਕਾਲੀਨ ਨਤੀਜੇ ਆਮ ਤੌਰ 'ਤੇ ਚੰਗੇ ਹਨ, ਫਿਰ ਵੀ ਕਈ ਲੋਕਾਂ ਨੂੰ ਲੱਛਣ ਵਾਰ-ਵਾਰ ਹੁੰਦੇ ਹਨ।[6] ਲੋਕਾਂ ਦੇ ਸਿਰਫ਼ ਥੋੜ੍ਹੇ ਜਿਹੇ ਹਿੱਸੇ ਦਾ ਰੋਗ ਸਰਜਰੀ ਕਰਨ ਤੇ ਸਮਾਪਤ ਹੁੰਦਾ ਹੈ।[4]

ਇਤਿਹਾਸ[ਸੋਧੋ]

11ਵੀਂ ਸਦੀ ਅੰਗਰੇਜ਼ੀ ਲਘੂ ਚਿੱਤਰ। ਸੱਜੇ ਪਾਸੇ ਬਵਾਸੀਰ ਹਟਾਉਣ ਦਾ ਇੱਕ ਆਪਰੇਸ਼ਨ।

ਪਹਿਲੀ ਵਾਰ ਇਸ ਦਰਦ ਦਾ ਉਲੇਖ 1700 BC ਦੇ ਮਿਸਰ ਦੇ ਵਿਅਕਤੀ ਪੈਪਰਸ, ਨੇ ਕੀਤਾ ਹੈ, ਜਿਸਨੇ ਸਲਾਹ ਦਿੱਤੀ ਹੈ: “… ਤੂੰ ਇੱਕ ਦਵਾਈ, ਸੁਰੱਖਿਆ ਦੀ ਜਬਰਦਸਤ ਮਹਰੱਮ ਦਾ ਨੁਸਖਾ ਦੇ ; ਕਿੱਕਰ ਦੇ ਪੱਤੇ ਹਿਲਾਏ ਕੇ ਪਕਾਏ ਹੋਏ। ਉਸਦੀ ਇੱਕ ਸਤਹਿ ਗੁਦਾ ਵਿੱਚ ਬਣਾਓ ਜੋ ਉਸਨੂੰ ਤੁਰੰਤ ਠੀਕ ਕਰ ਦੇਵੇਗੀ।"[26] 460 ਈ. ਪੂ. ਵਿੱਚ, ਹਿਪੋਕ੍ਰੇਟਿਕ ਸਮੂਹ ਨੇ ਆਧੁਨਿਕ ਰਬੜ ਪੱਟੀ ਬੰਨ੍ਹਣ ਦੇ ਸਮਾਨ ਇਲਾਜ ਬਾਰੇ ਚਰਚਾ ਕੀਤੀ: “ਅਤੇ ਬਵਾਸੀਰ ਇਸ ਤਰ੍ਹਾਂ ਦੀ ਹੁੰਦੀ ਹੈ ਜਿਵੇਂ ਤੁਸੀਂ ਇੱਕ ਸੂਈ ਨਾਲ ਇਸਦਾ ਇਲਾਜ ਕਰ ਸਕਦੇ ਹੋ ਅਤੇ ਉਸਨੂੰ ਬਹੁਤ ਮੋਟੇ ਅਤੇ ਊਨੀ ਧਾਗੇ ਨਾਲ ਬੰਨ੍ਹ ਸਕਦੇ ਹੋ, ਊਨੀ ਦੇਰ ਤੱਕ ਬੰਨ੍ਹ ਕੇ ਰੱਖੋ ਜਦੋਂ ਤੱਕ ਇਹ ਟੁਕੜਿਆਂ ਵਿੱਚ ਡਿੱਗ ਨਾ ਪਵੇ, ਅਤੇ ਹਮੇਸ਼ਾ ਇੱਕ ਛੱਡ ਕੇ ਬੰਨ੍ਹੌ ; ਅਤੇ ਜਦੋਂ ਰੋਗੀ ਠੀਕ ਹੋ ਜਾਵੇ, ਤਾਂ ਉਸ ਨੂੰ ਹੈਲਬੋਰ ਕੋਰਸ ਦੀਆਂ ਦਵਾਈਆਂ ਦਿਓ।”[26] ਬਵਾਸੀਰ ਦਾ ਵਰਣਨ ਬਾਇਬਲ ਵਿੱਚ ਵੀ ਕੀਤਾ ਗਿਆ ਹੋ ਸਕਦਾ ਹੈ।[5][27]

ਸੈਲਸਸ (25 ਈ. ਪੂ.– 14 ਈ.) ਵਿੱਚ ਬੰਧਣ ਅਤੇ ਐਕਸੀਜ਼ਨ ਵਿਧੀਆਂ ਬਾਰੇ ਦੱਸਿਆ ਅਤੇ ਇਹਨਾਂ ਦੀਆਂ ਸੰਭਵ ਜਟਿਲਤਾਵਾਂ ਬਾਰੇ ਵੀ ਚਰਚਾ ਕੀਤੀ।[28] ਗੈਲੇਨ ਨੇ ਧਮਣੀਆਂ ਦੇ ਨਾੜੀਆਂ ਨਾਲ ਕੁਨੈਕਸ਼ਨ ਨੂੰ ਕੱਟਣ ਦਾ ਸਮਰੱਥਨ ਕਰਦੇ ਹੋਏ ਦਾਅਵਾ ਕੀਤਾ ਕਿ ਇਹ ਦਰਦ ਅਤੇ ਮਾਸ ਦੀ ਸੜਾਂਦ ਦੋਵਾਂ ਨੂੰ ਘਟਾਉਂਦਾ ਹੈ।[28] ਸੁਸਰੁਤਾ ਸਮਹਿਤਾ, (4 – 5 ਵੀਂ ਸਦੀ ਈ:), ਨੇ ਹਿਪੋਕਰੇਟਸ ਦੇ ਨਾਲ ਮਿਲਦੇ – ਜੁਲਦੇ ਸ਼ਬਦ ਕਹੇ ਹਨ ਪਰੰਤੂ ਜ਼ਖ਼ਮਾਂ ਦੀ ਸਫਾਈ ਤੇ ਜ਼ੋਰ ਦਿੱਤਾ ਹੈ।[26] 13 ਵੀਂ ਸਦੀ ਵਿੱਚ, ਯੂਰਪੀਅਨ ਸਰਜਨ ਜਿਵੇਂ ਕਿ ਮਿਲਾਨ ਦਾ ਲੈਨਫ੍ਰੈਂਕ, ਗਾਏ ਡੀ ਸ਼ੋਲਿਕ, ਹੈਨਰੀ ਡੀ ਮੋਂਡੇਵਿਲੇ ਅਤੇ ਆਰਡਨ ਦੇ ਜੋਹਨ ਨੇ ਜਬਰਦਸਤ ਤਰੱਕੀ ਕੀਤੀ ਅਤੇ ਸਰਜਰੀ ਸੰਬੰਧੀ ਤਕਨੀਕਾਂ ਦਾ ਵਿਕਾਸ ਕੀਤਾ।[28]

ਅੰਗ੍ਰੇਜ਼ੀ ਵਿੱਚ "hemorrhoid" ਸ਼ਬਦ ਦੀ ਪਹਿਲੀ ਵਾਰ 1398 ਈ. ਵਿੱਚ ਵਰਤੋਂ ਕੀਤੀ ਗਈ ਸੀ, ਇਹ ਸ਼ਬਦ ਪੁਰਾਣੀ ਫ੍ਰੈਂਚ ਭਾਸ਼ਾ ਦੇ "emorroides", ਲਾਤੀਨੀ ਭਾਸ਼ਾ ਦੇ "hæmorrhoida -ae" ਤੋਂ ਲਿਆ ਗਿਆ ਹੈ,[29] ਜੋ ਕਿ ਯੂਨਾਨੀ ਵਿੱਚ "αἱμορροΐς" (ਹੇਮਰੋਇਸ), "ਖੂਨ ਛੱਡਣ ਲਈ ਜ਼ਿੰਮੇਵਾਰ", "αἷμα" (ਹੇਮਾ), "ਖੂਨ" ਹੈ,[30] + "ῥόος" (ਰਹੂਜ਼), "ਧਾਰਾ, ਪ੍ਰਵਾਹ, ਲਹਿਰ",[31] "ῥέω" (ਰਹਿਓ), "ਪ੍ਰਵਾਹਿਤ ਹੋਣਾ, ਧਾਰਾ ਵਿੱਚ ਵਗਣਾ" ਤੋਂ ਲਿਆ ਗਿਆ ਹੈ।[32]

ਵਰਣਨਯੋਗ ਮਾਮਲੇ[ਸੋਧੋ]

ਪ੍ਰਸਿੱਧ ਬੇਸਬਾਲ ਖਿਡਾਰੀ ਜਾਰਜ ਬ੍ਰੈਟ ਨੂੰ ਬਵਾਸੀਰ ਦੇ ਦਰਦ ਕਾਰਨ 1980 ਦੀ ਵਿਸ਼ਵ ਲੜੀ ਦੀ ਖੇਡ ਤੋਂ ਹਟਾਇਆ ਗਿਆ। ਛੋਟੀ ਜਿਹੀ ਸਰਜਰੀ ਕਰਵਾਉਣ ਤੋਂ ਬਾਅਦ ਬ੍ਰੈਟ ਅਗਲੀ ਖੇਡ ਵਿੱਚ ਠੀਕ ਹੋ ਕੇ ਖੇਡਣ ਲਈ ਵਾਪਿਸ ਆ ਗਿਆ। "...ਮੇਰੀਆਂ ਸਮੱਸਿਆਵਾਂ ਮੇਰੇ ਪਿੱਛੇ ਹਨ।"[33] ਬ੍ਰੈਟ ਨੂੰ ਅਗਲੀ ਬਸੰਤ ਵਿੱਚ ਇੱਕ ਹੋਰ ਸਰਜਰੀ ਕਰਵਾਉਣੀ ਪਈ[34] ਕੰਜ਼ਰਵੇਟਿਵ ਰਾਜੀਨਿਤਕ ਟਿੱਪਣੀਕਾਰ ਗਲੈਨ ਬੈਕ ਨੂੰ ਬਵਾਸੀਰ ਲਈ ਸਰਜਰੀ ਕਰਵਾਉਣੀ ਪਈ, ਬਾਅਦ ਵਿੱਚ ਉਹਨਾਂ ਨੇ 2008 ਵਿੱਚ ਵਿਆਪਕ ਤੌਰ 'ਤੇ ਦੇਖੀ ਗਈ ਯੂ ਟਿਊਬ ਵੀਡਿਓ ਵਿੱਚ ਆਪਣਾ ਕਸ਼ਟਦਾਇਕ ਅਨੁਭਵ ਦੱਸਿਆ।[35]

  1. Chen, Herbert (2010). Illustrative Handbook of General Surgery. Berlin: Springer. p. 217. ISBN 1-84882-088-7.
  2. 2.00 2.01 2.02 2.03 2.04 2.05 2.06 2.07 2.08 2.09 2.10 2.11 2.12 2.13 2.14 Schubert, MC; Sridhar, S; Schade, RR; Wexner, SD (2009). "What every gastroenterologist needs to know about common anorectal disorders". World J Gastroenterol. 15 (26): 3201–9. doi:10.3748/wjg.15.3201. ISSN 1007-9327. PMC 2710774. PMID 19598294. {{cite journal}}: Unknown parameter |month= ignored (help)
  3. 3.00 3.01 3.02 3.03 3.04 3.05 3.06 3.07 3.08 3.09 3.10 3.11 3.12 3.13 3.14 3.15 3.16 3.17 3.18 3.19 3.20 3.21 3.22 3.23 3.24 Lorenzo-Rivero, S (2009). "Hemorrhoids: diagnosis and current management". Am Surg. 75 (8): 635–42. PMID 19725283. {{cite journal}}: Unknown parameter |month= ignored (help)
  4. 4.00 4.01 4.02 4.03 4.04 4.05 4.06 4.07 4.08 4.09 4.10 4.11 4.12 4.13 4.14 Beck, David (2011). The ASCRS textbook of colon and rectal surgery (2nd ed. ed.). New York: Springer. pp. 174–177. ISBN 9781441915818. {{cite book}}: |edition= has extra text (help) ਹਵਾਲੇ ਵਿੱਚ ਗਲਤੀ:Invalid <ref> tag; name "ASCRS2011" defined multiple times with different content
  5. 5.00 5.01 5.02 5.03 5.04 5.05 5.06 5.07 5.08 5.09 5.10 5.11 5.12 5.13 5.14 5.15 5.16 5.17 5.18 Kaidar-Person, O (2007 Jan). "Hemorrhoidal disease: A comprehensive review" (PDF). Journal of the American College of Surgeons. 204 (1): 102–17. PMID 17189119. Archived from the original (PDF) on 2012-09-22. Retrieved 2014-01-10. {{cite journal}}: Check date values in: |date= (help); Unknown parameter |coauthors= ignored (help); Unknown parameter |dead-url= ignored (help)
  6. 6.0 6.1 6.2 6.3 6.4 Davies, RJ (2006 Jun). "Haemorrhoids". Clinical evidence (15): 711–24. PMID 16973032. {{cite journal}}: Check date values in: |date= (help)
  7. 7.0 7.1 7.2 7.3 7.4 Dayton, senior editor, Peter F. Lawrence; editors, Richard Bell, Merril T. (2006). Essentials of general surgery (4th ed. ed.). Philadelphia ;Baltimore: Williams & Wilkins. p. 329. ISBN 9780781750035. {{cite book}}: |edition= has extra text (help); |first= has generic name (help)
  8. Azimuddin, edited by Indru Khubchandani, Nina Paonessa, Khawaja (2009). Surgical treatment of hemorrhoids (2nd ed. ed.). New York: Springer. p. 21. ISBN 978-1-84800-313-2. {{cite book}}: |edition= has extra text (help); |first= has generic name (help)
  9. 9.0 9.1 Reese, GE (2009 Jan 29). "Haemorrhoids". Clinical evidence. 2009. PMID 19445775. {{cite journal}}: Check date values in: |date= (help); Unknown parameter |coauthors= ignored (help)
  10. National Digestive Diseases Information Clearinghouse (2004). "Hemorrhoids". National Institute of Diabetes and Digestive and Kidney Diseases (NIDDK), NIH. Retrieved 18 ਮਾਰਚ 2010. {{cite web}}: Unknown parameter |month= ignored (help)
  11. 11.00 11.01 11.02 11.03 11.04 11.05 11.06 11.07 11.08 11.09 11.10 11.11 Rivadeneira, DE (2011 Sep). "Practice parameters for the management of hemorrhoids (revised 2010)". Diseases of the colon and rectum. 54 (9): 1059–64. PMID 21825884. {{cite journal}}: Check date values in: |date= (help); Unknown parameter |coauthors= ignored (help)
  12. Frank J Domino (2012). The 5-Minute Clinical Consult 2013 (Griffith's 5 Minute Clinical Consult). Hagerstown, MD: Lippincott Williams & Wilkins. p. 572. ISBN 1-4511-3735-4.
  13. Glass, [edited by] Jill C. Cash, Cheryl A. Family practice guidelines (2nd ed. ed.). New York: Springer. p. 665. ISBN 9780826118127. {{cite book}}: |edition= has extra text (help); |first= has generic name (help)
  14. 14.0 14.1 Alonso-Coello, P.; Guyatt, G. H.; Heels-Ansdell, D.; Johanson, J. F.; Lopez-Yarto, M.; Mills, E.; Zhuo, Q.; Alonso-Coello, Pablo (2005). Alonso-Coello, Pablo (ed.). "Laxatives for the treatment of hemorrhoids". Cochrane Database Syst Rev (4): CD004649. doi:10.1002/14651858.CD004649.pub2. PMID 16235372.
  15. Lang, DS (2011 Dec). "Effectiveness of the Sitz bath in managing adult patients with anorectal disorders". Japan journal of nursing science : JJNS. 8 (2): 115–28. PMID 22117576. {{cite journal}}: Check date values in: |date= (help); Unknown parameter |coauthors= ignored (help)
  16. Alonso-Coello P, Zhou Q, Martinez-Zapata MJ; et al. (2006). "Meta-analysis of flavonoids for the treatment of haemorrhoids". Br J Surg. 93 (8): 909–20. doi:10.1002/bjs.5378. PMID 16736537. {{cite journal}}: Explicit use of et al. in: |author= (help); Unknown parameter |month= ignored (help)CS1 maint: multiple names: authors list (link)
  17. Quijano, CE (2005 Jul 20). "Conservative management of symptomatic and/or complicated haemorrhoids in pregnancy and the puerperium". Cochrane database of systematic reviews (Online) (3): CD004077. PMID 16034920. {{cite journal}}: Check date values in: |date= (help); Unknown parameter |coauthors= ignored (help)
  18. Misra, MC (2005). "Drug treatment of haemorrhoids". Drugs. 65 (11): 1481–91. PMID 16134260. {{cite journal}}: Unknown parameter |coauthors= ignored (help)
  19. Pescatori, M (2008 Mar). "Postoperative complications after procedure for prolapsed hemorrhoids (PPH) and stapled transanal rectal resection (STARR) procedures". Techniques in coloproctology. 12 (1): 7–19. PMID 18512007. {{cite journal}}: Check date values in: |date= (help); Unknown parameter |coauthors= ignored (help)
  20. Ommer, A (2008 Nov). "Continence disorders after anal surgery--a relevant problem?". International journal of colorectal disease. 23 (11): 1023–31. PMID 18629515. {{cite journal}}: Check date values in: |date= (help); Unknown parameter |coauthors= ignored (help)
  21. 21.0 21.1 Lagares-Garcia, JA (2002 Dec). "Anal stenosis and mucosal ectropion". The Surgical clinics of North America. 82 (6): 1225–31, vii. PMID 12516850. {{cite journal}}: Check date values in: |date= (help); Unknown parameter |coauthors= ignored (help)
  22. Shanmugam, V (2005 Jul 20). "Rubber band ligation versus excisional haemorrhoidectomy for haemorrhoids". Cochrane database of systematic reviews (Online) (3): CD005034. PMID 16034963. {{cite journal}}: Check date values in: |date= (help); Unknown parameter |coauthors= ignored (help)
  23. Ratnasingham, K (2010). "Meta-analysis of the use of glyceryl trinitrate ointment after haemorrhoidectomy as an analgesic and in promoting wound healing". International journal of surgery (London, England). 8 (8): 606–11. PMID 20691294. {{cite journal}}: Unknown parameter |coauthors= ignored (help)
  24. Jayaraman, S (2006 Oct 18). "Stapled versus conventional surgery for hemorrhoids". Cochrane database of systematic reviews (Online) (4): CD005393. PMID 17054255. {{cite journal}}: Check date values in: |date= (help); Unknown parameter |coauthors= ignored (help)
  25. Christian Lynge, Dana; Weiss, Barry D. (2001). 20 Common Problems: Surgical Problems And Procedures In Primary Care. McGraw-Hill Professional. p. 114. ISBN 978-0-07-136002-9.
  26. 26.0 26.1 26.2 Ellesmore, Windsor (2002). "Surgical History of Haemorrhoids". In Charles MV (ed.). Surgical Treatment of Haemorrhoids. London: Springer.
  27. King James Bible. 1 Samuel 6 4.{{cite book}}: CS1 maint: location (link)
  28. 28.0 28.1 28.2 Agbo, SP (1 January 2011). "Surgical management of hemorrhoids". Journal of Surgical Technique and Case Report. 3 (2): 68. doi:10.4103/2006-8808.92797.
  29. hæmorrhoida, Charlton T. Lewis, Charles Short, A Latin Dictionary, on Perseus Digital Library
  30. αἷμα, Henry George Liddell, Robert Scott, A Greek-English Lexicon, on Perseus Digital Library
  31. ῥόος, Henry George Liddell, Robert Scott, A Greek-English Lexicon, on Perseus Digital Library
  32. ῥέω, Henry George Liddell, Robert Scott, A Greek-English Lexicon, on Perseus Digital Library
  33. Dick Kaegel (March 5, 2009). "Memories fill Kauffman Stadium". Major League Baseball. Archived from the original on ਜੂਨ 5, 2011. Retrieved ਜਨਵਰੀ 10, 2014. {{cite news}}: Unknown parameter |dead-url= ignored (help)
  34. "Brett in Hospital for Surgery". The New York Times. Associated Press. March 1, 1981.
  35. "Glenn Beck: Put the 'Care' Back in Health Care". ABC Good Morning America. Jan. 8, 2008. Retrieved 17 September 2012. {{cite news}}: Check date values in: |date= (help)

ਬਾਹਰੀ ਕੜੀਆਂ[ਸੋਧੋ]