ਚੰਦਰ ਸ਼ੇਖਰ ਆਜ਼ਾਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਚੰਦਰ ਸ਼ੇਖਰ ਆਜ਼ਾਦ

ਅਲਫਰੈਡ ਪਾਰਕ, ਇਲਾਹਾਬਾਦ (ਭਾਰਤ) ਵਿਖੇ ਆਜ਼ਾਦ ਦਾ ਬੁੱਤ
ਜਨਮ ਚੰਦਰ ਸ਼ੇਖਰ ਤਿਵਾੜੀ
23 ਜੁਲਾਈ 1906(1906-07-23)
ਭਾਵਰਾ, ਅਲੀਰਾਜਪੁਰ, ਸੈਂਟਰਲ ਇੰਡੀਆ ਏਜੰਸੀ[੧][੨]
ਮੌਤ 27 ਫਰਵਰੀ 1931(1931-02-27) (ਉਮਰ 24)
ਇਲਾਹਾਬਾਦ, ਉੱਤਰ ਪ੍ਰਦੇਸ਼, ਭਾਰਤ
ਹੋਰ ਨਾਮ ਆਜ਼ਾਦ, ਬਲਰਾਜ, ਪੰਡਤ ਜੀ
ਕਿੱਤਾ ਇਨਕਲਾਬੀ ਆਗੂ, ਆਜ਼ਾਦੀ ਸੰਗਰਾਮੀ, ਰਾਜਨੀਤਕ ਆਗੂ
ਸੰਗਠਨ ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ (ਬਾਅਦ ਨੂੰ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ)
ਸਿਆਸੀ ਲਹਿਰ ਭਾਰਤ ਦਾ ਆਜ਼ਾਦੀ ਸੰਗਰਾਮ

ਚੰਦਰ ਸ਼ੇਖਰ ਆਜ਼ਾਦ ਇਸ ਅਵਾਜ਼ ਬਾਰੇ ਉਚਾਰਨ (23 ਜੁਲਾਈ 1906 – 27 ਫਰਵਰੀ 1931), ਆਜ਼ਾਦ ਵਜੋਂ ਮਸ਼ਹੂਰ ਭਾਰਤੀ ਇਨਕਲਾਬੀ ਸਨ ਜਿਨ੍ਹਾਂ ਨੇ ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ ਨੂੰ ਇਸਦੇ ਬਾਨੀ ਰਾਮ ਪਰਸ਼ਾਦ ਬਿਸਮਿਲ ਅਤੇ ਤਿੰਨ ਹੋਰ ਪ੍ਰਮੁੱਖ ਪਾਰਟੀ ਆਗੂਆਂ, ਰੋਸ਼ਨ ਸਿੰਘ, ਰਾਜਿੰਦਰ ਨਾਥ ਲਾਹਿਰੀ ਅਤੇ ਅਸ਼ਫਾਕਉਲਾ ਖਾਨ ਦੀ ਮੌਤ ਦੇ ਬਾਅਦ ਨਵੇਂ ਨਾਮ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ (HSRA) ਹੇਠ ਪੁਨਰਗਠਿਤ ਕੀਤਾ।

ਜੀਵਨੀ[ਸੋਧੋ]

ਚੰਦਰ ਸ਼ੇਖਰ ਆਜ਼ਾਦ ਦਾ ਜਨਮ 23 ਜੁਲਾਈ 1906 ਨੂੰ ਮਾਤਾ ਜਗਰਾਨੀ ਅਤੇ ਪਿਤਾ ਸੀਤਾਰਾਮ ਤਿਵਾੜੀ ਦੇ ਘਰ ਪਿੰਡ ਭਾਵਰਾ (ਵਰਤਮਾਨ ਅਲੀਰਾਜਪੁਰ ਜਿਲਾ) ਵਿਖੇ ਹੋਇਆ। ਉਨ੍ਹਾਂ ਦੇ ਪੂਰਵਜ ਬਦਰਕਾ (ਵਰਤਮਾਨ ਉਂਨਾਵ ਜਿਲਾ) ਦੇ ਸਨ। ਆਜ਼ਾਦ ਦੇ ਪਿਤਾ ਪੰਡਤ ਸੀਤਾਰਾਮ ਸੰਵਤ 1956 ਦੇ ਅਕਾਲ ਦੇ ਸਮੇਂ ਆਪਣੇ ਜੱਦੀ ਨਿਵਾਸ ਬਦਰਕਾ ਛੱਡ ਕੇ ਪਹਿਲਾਂ ਕੁੱਝ ਦਿਨ ਮੱਧ ਪ੍ਰਦੇਸ਼ ਅਲੀਰਾਜਪੁਰ ਰਿਆਸਤ ਵਿੱਚ ਨੌਕਰੀ ਕਰਦੇ ਰਹੇ ਫਿਰ ਜਾਕੇ ਭਾਵਰਾ ਪਿੰਡ ਵਿੱਚ ਬਸ ਗਏ। ਇੱਥੇ ਬਾਲਕ ਚੰਦਰਸ਼ੇਖਰ ਦਾ ਬਚਪਨ ਗੁਜ਼ਰਿਆ। ਇਥੇ ਬਚਪਨ ਵਿੱਚ ਆਜ਼ਾਦ ਨੇ ਭੀਲ ਬੱਚਿਆਂ ਦੇ ਨਾਲ ਖੂਬ ਧਨੁਸ਼ ਤੀਰ ਚਲਾਏ। ਇਸ ਪ੍ਰਕਾਰ ਉਨ੍ਹਾਂ ਨੇ ਨਿਸ਼ਾਨੇਬਾਜੀ ਬਚਪਨ ਵਿੱਚ ਹੀ ਸਿਖ ਲਈ ਸੀ। ਚੰਦਰ ਸ਼ੇਖਰ ਦਾ ਮਨ ਸਕੂਲ ਦੀ ਸਿੱਖਿਆ ਵਿੱਚ ਨਾ ਲੱਗਿਆ ਅਤੇ ਉਹ ਸੰਸਕ੍ਰਿਤ ਪੜ੍ਹਣ ਲਈ ਵਾਰਾਨਸੀ ਆ ਗਏ। ਉਸ ਸਮੇਂ ਵਾਰਾਨਸੀ ਕਰਾਂਤੀਕਾਰੀਆਂ ਦਾ ਗੜ ਸੀ। ਉਹ ਮਨਮਥਨਾਥ ਗੁਪਤ ਅਤੇ ਪ੍ਰਣਵੇਸ਼ ਚੈਟਰਜੀ ਦੇ ਸੰਪਰਕ ਵਿੱਚ ਆਏ ਅਤੇ ਕਰਾਂਤੀਕਾਰੀ ਦਲ ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ ਦੇ ਮੈਂਬਰ ਬਣ ਗਏ।

ਹਵਾਲੇ[ਸੋਧੋ]

  1. Chandra Shekhar Azad (1906-1931)
  2. Bhawan Singh Rana (1 January 2005). Chandra Shekhar Azad (An Immortal Revolutionary Of India). Diamond Pocket Books (P) Ltd., 10. ISBN 978-81-288-0816-6.