ਸੁਖਦੇਵ ਥਾਪਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਸੁਖਦੇਵ ਥਾਪਰ
ਜਨਮ 15 ਮਈ 1907(1907-05-15)
ਲੁਧਿਆਣਾ, ਪੰਜਾਬ, ਬਰਤਾਨਵੀ ਭਾਰਤ
ਮੌਤ 23 ਮਾਰਚ 1931(1931-03-23) (ਉਮਰ 23)
ਲਾਹੌਰ, ਲੁਧਿਆਣਾ, ਪੰਜਾਬ, ਬਰਤਾਨਵੀ ਭਾਰਤ
ਸੰਗਠਨ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ
ਰਾਜਨੀਤਕ ਲਹਿਰ ਭਾਰਤ ਦਾ ਆਜ਼ਾਦੀ ਸੰਗਰਾਮ

ਸੁਖਦੇਵ ਥਾਪਰ (੧੫ ਮਈ ੧੯੦੭ - ੨੩ ਮਾਰਚ ੧੯੩੧) ਇਕ ਭਾਰਤੀ ਕ੍ਰਾਂਤੀਕਾਰੀ ਸੀ। ਇਸ ਨੂੰ ੨੩ ਮਾਰਚ ੧੯੩੧ ਨੂੰ ਭਗਤ ਸਿੰਘ ਅਤੇ ਰਾਜਗੁਰੂ ਦੇ ਨਾਲ ਲਾਹੌਰ ਵਿੱਚ ਫਾਂਸੀ ਦੀ ਸਜ਼ਾ ਦਿੱਤੀ ਗਈ।[੧] ਉਹ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦੇ ਸੰਸਥਾਪਕ ਮੈਬਰਾਂ ਵਿੱਚੋਂ ਇੱਕ ਸਨ।

ਜੀਵਨ[ਸੋਧੋ]

ਸੁਖਦੇਵ ਥਾਪਰ ਦਾ ਜਨਮ ਪੰਜਾਬ ਦੇ ਸ਼ਹਿਰ ਲੁਧਿਆਣਾ ਜਾਂ ਲਾਇਲਪੁਰ ਵਿੱਚ ਸ਼੍ਰੀਮਾਨ ਰਾਮਲਾਲ ਥਾਪਰ ਅਤੇ ਸ਼੍ਰੀਮਤੀ ਰੱਲੀ ਦੇਵੀ ਦੇ ਘਰ ਵਿਕਰਮੀ ਸੰਵਤ ੧੯੬੪ ਦੇ ਫੱਗਣ ਮਹੀਨੇ ਵਿੱਚ ਸ਼ੁਕਲ ਪੱਖ ਸਪਤਮੀ ਮੂਜਬ ੧੫ ਮਈ ੧੯੦੭ ਨੂੰ ਰਾਤ ਦੇ ਪੌਣੇ ਗਿਆਰਾਂ ਵਜੇ ਹੋਇਆ ਸੀ। ਜਨਮ ਤੋਂ ਤਿੰਨ ਮਹੀਨੇ ਪਹਿਲਾਂ ਹੀ ਪਿਤਾ ਦੀ ਮੌਤ ਹੋ ਜਾਣ ਦੇ ਕਾਰਨ ਉਨ੍ਹਾਂ ਦੇ ਤਾਇਆ ਅਚਿੰਤਰਾਮ ਨੇ ਉਨ੍ਹਾਂ ਦਾ ਪਾਲਣ ਪੋਸਣ ਕਰਨ ਵਿੱਚ ਉਨ੍ਹਾਂ ਦੀ ਮਾਤਾ ਨੂੰ ਪੂਰਾ ਸਹਿਯੋਗ ਦਿੱਤਾ। ਸੁਖਦੇਵ ਦੀ ਤਾਈ ਜੀ ਨੇ ਵੀ ਉਨ੍ਹਾਂ ਨੂੰ ਆਪਣੇ ਪੁੱਤ ਦੀ ਤਰ੍ਹਾਂ ਪਾਲਿਆ। ਉਨ੍ਹਾਂ ਨੇ ਭਗਤ ਸਿੰਘ, ਕਾਮਰੇਡ ਰਾਮਚੰਦਰ ਅਤੇ ਭਗਵਤੀ ਚਰਨ ਵੋਹਰਾ ਦੇ ਨਾਲ ਲਾਹੌਰ ਵਿੱਚ ਨੌਜਵਾਨ ਭਾਰਤ ਸਭਾ ਦਾ ਗਠਨ ਕੀਤਾ ਸੀ।

ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਲਈ ਜਦੋਂ ਯੋਜਨਾ ਬਣੀ ਤਾਂ ਸਾਂਡਰਸ ਦੀ ਹੱਤਿਆ ਕਰਨ ਵਿੱਚ ਉਨ੍ਹਾਂ ਨੇ ਭਗਤ ਸਿੰਘ ਅਤੇ ਰਾਜਗੁਰੁ ਦਾ ਪੂਰਾ ਸਾਥ ਦਿੱਤਾ ਸੀ। ਇਹੀ ਨਹੀਂ, ੧੯੨੯ ਵਿੱਚ ਜੇਲ੍ਹ ਵਿੱਚ ਕੈਦੀਆਂ ਦੇ ਨਾਲ ਅਮਾਨਵੀ ਵਿਵਹਾਰ ਕੀਤੇ ਜਾਣ ਦੇ ਵਿਰੋਧ ਵਿੱਚ ਰਾਜਨੀਤਕ ਬੰਦੀਆਂ ਦੁਆਰਾ ਕੀਤੀ ਗਈ ਭੁੱਖ ਹੜਤਾਲ ਵਿੱਚ ਵਧ ਚੜ੍ਹ ਕੇ ਭਾਗ ਵੀ ਲਿਆ ਸੀ।

ਉਨ੍ਹਾਂ ਨੂੰ ਨਿਰਧਾਰਤ ਤਾਰੀਖ ਅਤੇ ਸਮੇਂ ਤੋਂ ਪਹਿਲਾਂ ਜੇਲ੍ਹ ਮੈਨੁਅਲ ਦੇ ਨਿਯਮਾਂ ਨੂੰ ਦਰਕਿਨਾਰ ਰੱਖਦੇ ਹੋਏ ੨੩ ਮਾਰਚ ੧੯੩੧ ਨੂੰ ਸ਼ਾਮੀਂ ੭ ਵਜੇ ਸੁਖਦੇਵ, ਰਾਜਗੁਰੁ ਅਤੇ ਭਗਤ ਸਿੰਘ ਤਿੰਨਾਂ ਨੂੰ ਲਾਹੌਰ ਸੇਂਟਰਲ ਜੇਲ੍ਹ ਵਿੱਚ ਫਾਂਸੀ ਉੱਤੇ ਲਟਕਾ ਕੇ ਮਾਰ ਮੁਕਾਇਆ ਗਿਆ। ਇਸ ਤੇ ਭਾਰਤ ਦੇ ਕੋਨੇ ਕੋਨੇ ਤੋਂ ਰੋਸ ਜਾਗਿਆ ਸੀ।[੨] ਇਸ ਪ੍ਰਕਾਰ ਭਗਤ ਸਿੰਘ ਅਤੇ ਰਾਜਗੁਰੁ ਦੇ ਨਾਲ ਸੁਖਦੇਵ ਵੀ ਸਿਰਫ ੨੪ ਸਾਲ ਦੀ ਉਮਰ ਵਿੱਚ ਸ਼ਹੀਦ ਹੋ ਗਏ।

ਹਵਾਲੇ[ਸੋਧੋ]

  1. "He left a rich legacy for the youth". The Tribune. India. 19 March 2006. http://www.tribuneindia.com/2006/20060319/society.htm#2. Retrieved on 1 January 2008. 
  2. Lal, Chaman (15 August 2011). "Rare documents on Bhagat Singh's trial and life in jail". The Hindu. http://www.thehindu.com/opinion/op-ed/article2356959.ece. Retrieved on ੩੧ ਅਕਤੂਬਰ ੨੦੧੧. 
Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png