ਮੋਹਨਦਾਸ ਕਰਮਚੰਦ ਗਾਂਧੀ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
MKGandhi.jpg

ਮੋਹਨਦਾਸ ਕਰਮਚੰਦ ਗਾਂਧੀ (੨ ਅਕਤੂਬਰ ੧੯੪੮ - ੩੦ ਜਨਵਰੀ ੧੮੬੯)[੧], ਜਾਂ ਮਹਾਤਮਾ ਗਾਂਧੀ, ਭਾਰਤ ਦਾ ਅਜ਼ਾਦੀ ਦੇ ਵੇਲੇ ਦੇ ਇੱਕ ਪ੍ਰਮੁੱਖ ਰਾਜਨੀਤਕ ਅਤੇ ਅਧਿਆਤਮਕ ਨੇਤਾ ਸਨ।[੨]

ਜੀਵਨ [ਸੋਧ]

ਮੋਹਨਦਾਸ ਕਰਮਚੰਦ ਗਾਂਧੀ ੨ ਅਕਤੂਬਰ ੧੮੬੯ ਨੂੰ ਪੋਰਬੰਦਰ ਗੁਜਰਾਤ (ਭਾਰਤ) ਚ ਜੰਮਿਆ। ਊਦੇ ਪਿਓ ਦਾ ਨਾਂ ਕਰਮਚੰਦ ਗਾਂਧੀ ਤੇ ਮਾਂ ਦਾ ਨਾਂ ਪੁਤਲੀ ਬਾਈ ਸੀ। ੧੮੮੩ ਚ ਜਦੋਂ ਉਹ ੧੩ ਵਰੇ ਦਾ ਸੀ ਉਹਦਾ ਵਿਆਹ੧੪ ਵਰੇ ਦੀ ਇਕ ਕੁੜੀ ਕਸਤੂਰ ਬਾਈ ਨਾਲ਼ ਕਰ ਦਿੱਤਾ ਗਿਆ। ਉਨ੍ਹਾਂ ਦੇ ਚਾਰ ਪੁੱਤਰ ਹੋਏ ।

੧੮੮੮ ਚ ਗਾਂਧੀ ਯੂਨੀਵਰਸਿਟੀ ਕਾਲਜ ਲੰਦਨ ਇੰਗਲੈਂਡ ਕਨੂੰਨ ਪੜ੍ਹਨ ਗਿਆ। ਜੂਨ ੧੮੯੧ ਚ ਪੜ੍ਹਾਈ ਪੂਰੀ ਹੋਣ ਤੇ ਹਿੰਦੁਸਤਾਨ ਵਾਪਸ ਆ ਗਿਆ ਪਰ ਇਥੇ ਵਕਾਲਤ ਕਰਨਾ ਔਖਾ ਸੀ। ਅਦਾਲਤ ਚ ਉਹਦੇ ਲਈ ਬੋਲਣਾ ਔਖਾ ਕੰਮ ਸੀ।

ਦੱਖਣ ਅਫਰੀਕਾ ਵਿੱਚ ਨਾਗਰਿਕ ਅਧਿਕਾਰਾਂ ਦੇ ਅੰਦੋਲਨ [ਸੋਧ]

ਦੱਖਣ ਅਫਰੀਕਾ ਵਿੱਚ ਗਾਂਧੀ ਨੂੰ ਭਾਰਤੀਆਂ ਨਾਲ ਭੇਦਭਾਵ ਦਾ ਸਾਹਮਣਾ ਕਰਨਾ ਪਿਆ । ਸ਼ੁਰੂ ਵਿੱਚ ਉਸਨੂੰ ਬਾਕਾਇਦਾ ਟਿਕਟ ਹੋਣ ਦੇ ਬਾਅਦ ਪਹਿਲੀ ਸ਼੍ਰੇਣੀ ਦੇ ਡਿੱਬੇ ਵਿੱਚ ਸਫਰ ਕਰਦਿਆਂ ਟ੍ਰੇਨ ਤੋਂ ਬਾਹਰ ਸੁੱਟ ਦਿੱਤਾ ਗਿਆ ਸੀ । ਪਾਏਦਾਨ ਉੱਤੇ ਬਾਕੀ ਯਾਤਰਾ ਕਰਦੇ ਹੋਏ ਇੱਕ ਯੂਰਪੀ ਮੁਸਾਫਰ ਦੇ ਅੰਦਰ ਆਉਣ ਲਈ ਉਸਨੂੰ ਮਾਰ ਕੁਟਾਈ ਵੀ ਝਲਣੀ ਪਈ ਸੀ । ਉਨ੍ਹਾਂ ਨੇ ਆਪਣੀ ਇਸ ਯਾਤਰਾ ਵਿੱਚ ਹੋਰ ਕਠਿਨਾਈਆਂ ਦਾ ਸਾਹਮਣਾ ਕੀਤਾ ਜਿਸ ਵਿੱਚ ਕਈ ਹੋਟਲਾਂ ਨੂੰ ਉਨ੍ਹਾਂ ਦੇ ਲਈ ਵਰਜਿਤ ਕਰ ਦਿੱਤਾ ਗਿਆ । ਇਸੇ ਤਰ੍ਹਾਂ ਹੀ ਬਹੁਤ ਸਾਰੀਆਂ ਘਟਨਾਵਾਂ ਵਿੱਚ ਦੀ ਇੱਕ ਅਦਾਲਤ ਦੇ ਜੱਜ ਨੇ ਗਾਂਧੀ ਜੀ ਨੂੰ ਪਗੜੀ ਉਤਾਰਨ ਲਈ ਆਦੇਸ਼ ਦਿੱਤਾ ਸੀ ਜਿਸਨੂੰ ਗਾਂਧੀ ਜੀ ਨੇ ਨਹੀਂ ਮੰਨਿਆ । ਇਹ ਸਾਰੀਆਂ ਘਟਨਾਵਾਂ ਗਾਂਧੀ ਜੀ ਦੇ ਜੀਵਨ ਵਿੱਚ ਇੱਕ ਮੋੜ ਬਣ ਗਈਆਂ ਅਤੇ ਵਿੱਦਮਾਨ‍ ਸਾਮਾਜਕ ਬੇਇਨਸਾਫ਼ੀ ਦੇ ਪ੍ਰਤੀ ਜਾਗਰੂਕਤਾ ਦਾ ਕਾਰਨ ਬਣੀਆਂ ਅਤੇ ਸਾਮਾਜਕ ਸਰਗਰਮੀ ਦੀ ਵਿਆਖਿਆ ਕਰਨ ਵਿੱਚ ਸਹਾਇਕ ਹੋਈਆਂ ।

ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ


{{{1}}}