ਬਸੰਤ ਪੰਚਮੀ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਬਸੰਤ ਪੰਚਮੀ (ਦੇਵਨਾਗਰੀ:वसन्त पञ्चमी) ਬਸੰਤ ਵਿੱਚ ਮਨਾਏ ਜਾਣ ਵਾਲਾ ਤਿਉਹਾਰ ਹੈ। ਇਸਨੂੰ ਕਈ ਲੋਕ ਸਰਸਵਤੀ ਪੂਜਾ ਜਾਂ ਸ਼੍ਰੀਪੰਚਮੀ (ਦੇਵਨਾਗਰੀ :श्रीपञ्चमी) ਵੀ ਕਹਿੰਦੇ ਹਨ ਅਤੇ ਵੇਦਾਂ ਵਿੱਚ ਇਸਦਾ ਸੰਬੰਧ ਸਰਸਵਤੀ ਦੇਵੀ ਨਾਲ ਦੱਸਿਆ ਜਾਂਦਾ ਹੈ ਜੋ ਹਿੰਦੂ ਮੱਤ ਵਿੱਚ ਗਿਆਨ, ਸੰਗੀਤ ਅਤੇ ਕਲਾ ਦੀ ਦੇਵੀ ਮੰਨੀ ਜਾਂਦੀ ਹੈ। [੧] ਬਸੰਤ ਦਾ ਸੰਸਕ੍ਰਿਤ ਵਿੱਚ ਸ਼ਾਬਦਿਕ ਅਰਥ ਬਹਾਰ ਦਾ ਹੈ। ਇਸਨੂੰ ਬਸੰਤ ਪੰਚਮੀ ਇਸ ਲਈ ਕਿਹਾ ਜਾਂਦਾ ਹੈ ਕਿ ਇਹ ਮਾਘ ਦੀ ਪੰਜ ਤਾਰੀਖ ਨੂੰ ਮਨਾਇਆ ਜਾਂਦਾ ਹੈ ਜੋ ਆਮ ਤੌਰ ਉੱਤੇ ਫਰਵਰੀ ਦੇ ਮਹੀਨੇ ਵਿੱਚ ਆਉਂਦੀ ਹੈ। ਵੇਦਾਂ ਵਿੱਚ ਲਿਖਿਆ ਹੈ ਕਿ ਸਰਸਵਤੀ ਦੇਵੀ ਦਾ ਦਿਨ ਹੈ। ਇਸ ਦਿਨ ਖੁਸ਼ੀ ਮਨਾਈ ਜਾਂਦੀ ਹੈ ਅਤੇ ਸਰਸਵਤੀ ਦੇਵੀ ਦੀ ਪੂਜਾ ਕੀਤੀ ਜਾਂਦੀ ਹੈ। ਖੁਸ਼ੀ ਦਰਸ਼ਾਉਣ ਲਈ ਨਵੇਂ ਕੱਪੜੇ ਪਹਿਨੇ ਜਾਂਦੇ ਹਨ ਅਤੇ ਪਤੰਗ ਉਡਾਏ ਜਾਂਦੇ ਹਨ ਅਤੇ ਸੰਗੀਤ ਦਾ ਆਨੰਦ ਮਾਣਿਆ ਜਾਂਦਾ ਹੈ। ਪ੍ਰਾਚੀਨ ਭਾਰਤ ਵਿੱਚ ਪੂਰੇ ਸਾਲ ਨੂੰ ਜਿਨ੍ਹਾਂ ਛੇ ਰੁੱਤਾਂ ਵਿੱਚ ਵੰਡਿਆ ਜਾਂਦਾ ਸੀ ਉਨ੍ਹਾਂ ਵਿੱਚ ਬਸੰਤ ਲੋਕਾਂ ਦੀ ਸਭ ਤੋਂ ਮਨਚਾਹੀ ਰੁੱਤ ਸੀ। ਜਦੋਂ ਫੁੱਲਾਂ ਉੱਤੇ ਬਹਾਰ ਆ ਜਾਂਦੀ, ਖੇਤਾਂ ਵਿੱਚ ਸਰ੍ਹੋਂ ਦੇ ਫੁੱਲ ਚਮਕਣ ਲੱਗਦੇ, ਜੌਂ ਅਤੇ ਕਣਕਾਂ ਨਿਸਰਣ ਲੱਗਦੀਆ, ਅੰਬਾਂ ਨੂੰ ਬੂਰ ਪੈ ਜਾਂਦਾ ਅਤੇ ਹਰ ਪਾਸੇ ਰੰਗ - ਬਿਰੰਗੀਆਂ ਤਿਤਲੀਆਂ ਮੰਡਰਾਉਣ ਲੱਗਦੀਆਂ। ਬਸੰਤ ਰੁੱਤ ਦਾ ਸਵਾਗਤ ਕਰਨ ਲਈ ਮਾਘ ਮਹੀਨੇ ਦੇ ਪੰਜਵੇਂ ਦਿਨ ਇੱਕ ਬਹੁਤ ਜਸ਼ਨ ਮਨਾਇਆ ਜਾਂਦਾ ਸੀ ਜਿਸ ਵਿੱਚ ਵਿਸ਼ਨੂੰ ਅਤੇ ਕਾਮਦੇਵ ਦੀ ਪੂਜਾ ਹੁੰਦੀ, ਇਹ ਬਸੰਤ ਪੰਚਮੀ ਦਾ ਤਿਉਹਾਰ ਕਹਾਂਦਾ ਸੀ। ਸ਼ਾਸਤਰਾਂ ਵਿੱਚ ਬਸੰਤ ਪੰਚਮੀ ਨੂੰ ਰਿਸ਼ੀ ਪੰਚਮੀ ਵਜੋਂ ਲਿਖਿਆ ਗਿਆ ਹੈ, ਤਾਂ ਪੁਰਾਣਾਂ - ਸ਼ਾਸਤਰਾਂ ਅਤੇ ਅਨੇਕ ਕਾਵਿ-ਗਰੰਥਾਂ ਵਿੱਚ ਵੀ ਵੱਖ - ਵੱਖ ਢੰਗਾਂ ਨਾਲ ਇਸਦਾ ਚਿਤਰਣ ਮਿਲਦਾ ਹੈ।

ਵਿਸ਼ਾ ਸੂਚੀ

ਪੌਰਾਣਿਕ ਪ੍ਰਸੰਗ [ਸੋਧ]

ਇਤਿਹਾਸਕ ਮਹੱਤਵ [ਸੋਧ]

ਸਾਹਿਤ ਤੇ ਕਲਾ ਵਿੱਚ [ਸੋਧ]

ਹਵਾਲੇ [ਸੋਧ]

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png