ਮਨਮੋਹਨ ਸਿੰਘ

ਵਿਕਿਪੀਡਿਆ ਤੋਂ
ਜੰਪ ਕਰੋ: ਨੇਵੀਗੇਸ਼ਨ, ਖੋਜ
ਮਨਮੋਹਨ ਸਿੰਘ

ਮਨਮੋਹਨ ਸਿੰਘ ਭਾਰਤ ਦੇ ੧੪ਵੇਂ ਪ੍ਰਧਾਨ ਮੰਤਰੀ ਹਨ। ਇਹ ਜਵਾਹਰਲਾਲ ਨੇਹਰੂ ਤੋਂ ਬਾਅਦ ਪਹਿਲੇ ਪ੍ਰਧਾਨ ਮੰਤਰੀ ਹਨ, ਜਿਹਨਾਂ ਨੂੰ ਪੂਰੀ ਟਰਮ ਤੋਂ ਬਾਅਦ ਫਿਰ ਚੁਣਿਆਂ ਗਿਆ। ਬੇਹੱਦ ਘੱਟ ਪਰ ਮਿੱਠਾ ਬੋਲਣ ਵਾਲੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਸਾਡੇ ਦੇਸ਼ 'ਚ ਹੀ ਨਹੀਂ, ਸਗੋਂ ਪੂਰੀ ਦੁਨੀਆ 'ਚ ਸਭ ਤੋਂ ਜ਼ਿਆਦਾ ਸਨਮਾਨ ਹਾਸਲ ਹੈ। ਨਿਊਜ਼ਵੀਕ ਪੱਤ੍ਰਿਕਾ ਨੇ ਦੁਨੀਆ 'ਚ ਸਭ ਤੋਂ ਜ਼ਿਆਦਾ ਸਨਮਾਨ ਹਾਸਲ ਕਰਨ ਵਾਲੇ 10 ਨੇਤਾਵਾਂ ਦੀ ਸੂਚੀ ਜਾਰੀ ਕੀਤੀ ਹੈ, ਜਿਸ 'ਚ ਡੇਵਿਡ ਕੈਮਰੂਨ, ਨਿਕੋਲਸ ਸਰਕੋਜ਼ੀ ਅਤੇ ਵੇਨ ਜਿਆਬਾਓ ਵਰਗੇ ਨੇਤਾਵਾਂ ਨੂੰ ਪਿੱਛੇ ਛੱਡਦਿਆਂ ਡਾ. ਮਨਮੋਹਨ ਸਿੰਘ ਪਹਿਲੇ ਸਥਾਨ 'ਤੇ ਬਿਰਾਜ਼ਮਾਨ ਹਨ। ਹਾਲਾਂਕਿ 100 ਬਿਹਤਰੀਨ ਦੇਸ਼ਾਂ ਦੀ ਸੂਚੀ 'ਚ ਭਾਰਤ ਦਾ ਸਥਾਨ 78ਵਾਂ ਹੈ। ਡਾ. ਮਨਮੋਹਨ ਸਿੰਘ ੨੬ ਸਤੰਬਰ ੧੯੩੨ ਨੂੰ ਸ੍ਰ. ਤੇ ਸ੍ਰਦਾਰਨੀ ਗੁਰਮੁਖ ਸਿੰਘ ਤੇ ਅੰਮ੍ਰਿਤ ਕੌਰ ਦੇ ਘਰ ਪਾਕਿਸਤਾਨ ਵਿਚਲੇ ਪੰਜਾਬ ਦੇ ਇਕ ਪਿੰਡ ਗਹਿ ਵਿਚ ਪੈਦਾ ਹੋਏ।ਸਕੂਲੀ ਵਿਦਿਆ ਉਨ੍ਹਾਂ ਮੋਮਬੱਤੀ ਦੀ ਰੋਸ਼ਨੀ ਵਿਚ ਹਾਸਲ ਕੀਤੀ। ਦੇਸ਼ ਵੰਡ ਤੌਂ ਬਾਦ ਉਨ੍ਹਾਂ ਦਾ ਪ੍ਰਵਾਰ ਅੰਮ੍ਰਿਤਸਰ ਆ ਵੱਸਿਆ।੧੯੪੮ ਵਿਚ ਪੰਜਾਬ ਯੂਨੀਵਰਸਿਟੀ ਤੌਂ ਉਨ੍ਹਾਂ ਮੈਟ੍ਰਿਕ ਪਾਸ ਕੀਤੀ।ਤੇ ੫੨ ,੫੪ ਵਿਚ ਕ੍ਰਮਵਾਰ ਬੀ.ਏ ਤੇ ਐਮ.ਏ ਦਿਆਂ ਡਿਗਰੀਆਂ ਹਾਸਲ ਕੀਤੀਆਂ।੧੯੫੭ ਵਿਚ ਉਂਨ੍ਹਾਂ ਕੈਂਬਰਿਜ ਯੂਨੀਵਰਸਿਟੀ ਲੰਡਨ ਤੌਂ ਅਰਥ ਸ਼ਾਸਤਰ ਵਿਚ ਫ਼ਸਟ ਕਲਾਸ ਹਾਨਰਜ਼ ਡਿਗਰੀ ਹਾਸਲ ਕੀਤੀ ਤੇ ਫਿ਼ਰ ੧੯੬੨ ਵਿਚ ਆਕਸਫ਼ੋਰਡ ਯੂਨੀਵਰਸਿਟੀ ਤੌਂ ਅਰਥ ਸ਼ਾਸਤਰ ਵਿਚ ਹੀ ਡਾਕਟਰ ਆਫ਼ ਫਿਲਾਸਫ਼ੀ ਦੀ ਡਿਗਰੀ ਹਾਸਲ ਕੀਤੀ। ੧੯੭੧ ਵਿਚ ਉਹ ਭਾਰਤ ਸਰਕਾਰ ਵਿਚ ਅਰਥ ਸਲਾਹਕਾਰ ਦੇ ਤੌਰ ਤੇ ਭਰਤੀ ਹੋਏ।ਤਰੱਕੀ ਕਰਦੇ ਕਰਦੇ ਵਿੱਤ ਮੰਤਰਾਲੇ ਵਿਚ ਸਕੱਤਰ ਤੌਨ ਲੈ ਕੇ ਰੀਝ਼ਰਵ ਬੈਂਕ ਦੇ ਗਵਰਨਰ ,ਯੂਨਿਵਰਸਿਟੀ ਗਰਾਂਟਸ ਕਮਿਸ਼ਨ ਦੇ ਚੇਅਰਮੈਨ ਤੇ ਪ੍ਰਧਾਨ ਮੰਤਰੀ ਦੇ ਸਲਾਹਕਾਰ ਪਦਾਂ ਨੂੰ ਸੁਸ਼ੋਭਿਤ ਕੀਤਾ। ੧੯੯੧ ਤੌ ੯੬ ਤੱਕ ਵਿੱਤ ਮੰਤਰੀ ਰਹੇ। ੧੯੮੭ ਵਿਚ ਉਨ੍ਹਾਂ ਨੂੰ ਭਾਰਤ ਦੇ ਦੂਸਰੇ ਨੰਬਰ ਦੇ ਸ਼ਹਿਰੀ ਸਨਮਾਨ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ।ਇਸ ਤੌਂ ਇਲਾਵਾ ਦੁਨੀਆ ਭਰ ਦੇ ਕਈ ਸਨਮਾਨ ਉਹ ਹਾਸਲ ਕਰ ਚੁੱਕੇ ਹਨ।ਤੇ ਅੱਜਕਲ ਭਾਰਤ ਦੇ ਦੋ ਵਾਰ ਲਗਾਤਾਰ ਬਣੇ ਪ੍ਰਧਾਨ ਮੰਤਰੀ ਦੀ ਭੂਮਿਕਾ ਨਿਬਾਹ ਰਹੇ ਹਨ। ਪਰਵਾਰ ਵਿਚ ਹਨ ਉਨ੍ਹਾਂ ਦੀ ਪਤਨੀ ਗੁਰਸ਼ਰਨ ਕੌਰ ਤੇ ਤਿੰਨ ਧੀਆਂ ਜੋ ਕਿ ਨਾਮਵਰ ਲਿਖਾਰੀ ਹਨ।

[ਸੋਧ] External links

Commons-logo.svg
ਵਿਕਿਪੀਡਿਆ ਕਾਮਨਜ਼ ਦੇ ਉਪਰ ਦੇ ਸਬੰਧਤ ਤਸਵੀਰਾਂ ਹਨ ।।

Government of India links

ਨਿੱਜੀ ਟੂਲ
ਨਾਂ-ਥਾਂ:

ਬਦਲ
ਕਾਰਵਾਈ
ਨੇਵੀਗੇਸ਼ਨ
ਟੂਲਬਾਕਸ
ਹੋਰ ਭਾਸ਼ਾਵਾਂ ਵਿੱਚ