ਵੈਲਿੰਗਟਨ
| ਵੈਲਿੰਗਟਨ | |
|---|---|
| — ਮੁੱਖ ਸ਼ਹਿਰੀ ਖੇਤਰ — | |
| ਮਾਊਂਟ ਵਿਕਟੋਰੀਆ ਤੋਂ ਵਿਖਾਈ ਦਿੰਦੀ ਵੈਲਿੰਗਟਨ ਬੰਦਰਗਾਹ ਅਤੇ ਦਿੱਸਹੱਦਾ | |
| ਉਪਨਾਮ: ਬੰਦਰਗਾਹੀ ਸ਼ਹਿਰ, ਵੈਲੀ | |
| ਨਿਊਜ਼ੀਲੈਂਡ ਵਿੱਚ ਵੈਲਿੰਗਟਨ ਸ਼ਹਿਰੀ ਖੇਤਰ | |
| ਦਿਸ਼ਾ-ਰੇਖਾਵਾਂ: 41°17′20″S 174°46′38″E / 41.28889°S 174.77722°E | |
| ਦੇਸ਼ | |
| ਖੇਤਰ | ਵੈਲਿੰਗਟਨ |
| ਰਾਜਖੇਤਰੀ ਇਖ਼ਤਿਆਰ | ਵੈਲਿੰਗਟਨ ਸ਼ਹਿਰ ਹੇਠਲਾ ਹੱਟ ਸ਼ਹਿਰ ਉਤਲਾ ਹੱਟ ਸ਼ਹਿਰ ਪੋਰੀਰੂਆ |
| ਖੇਤਰਫਲ | |
| - ਸ਼ਹਿਰੀ | ੪੪੪ km2 (੧੭੧.੪ sq mi) |
| - ਮੁੱਖ-ਨਗਰ | ੧,੩੯੦ km2 (੫੩੬.੭ sq mi) |
| ਅਬਾਦੀ (ਜੂਨ ੨੦੧੨ ਅੰਦਾਜ਼ਾ)[੧][੨] | |
| - ਸ਼ਹਿਰੀ | ੩,੯੫,੬੦੦ |
| - ਸ਼ਹਿਰੀ ਘਣਤਾ | ੮੯੦/ਕਿ.ਮੀ.੨ (੨,੩੦੫.੧/ਵਰਗ ਮੀਲ) |
| ਸਮਾਂ ਜੋਨ | ਨਿਊਜ਼ੀਲੈਂਡੀ ਸਮਾਂ (UTC+੧੨) |
| - ਗਰਮ-ਰੁੱਤ (ਡੀ੦ਐੱਸ੦ਟੀ) | NZDT (UTC+੧੩) |
| ਡਾਕ ਕੋਡ | ੬੦੦੦ ਸਮੂਹ, ਅਤੇ ੫੦੦੦ ਅਤੇ ੫੩੦੦ ਲੜੀਆਂ |
| ਖੇਤਰ ਕੋਡ | ੦੪ |
| ਸਥਾਨਕ ਈਵੀ | ਨਗਾਤੀ ਤੋਆ ਰੰਗਤੀਰ, ਨਗਾਤੀ ਰੌਕਾਵਾ, ਤੇ ਆਤੀ ਅਵਾ |
| ਵੈੱਬਸਾਈਟ | http://www.wellingtonnz.com/ |
ਵੈਲਿੰਗਟਨ (ਅੰਗਰੇਜ਼ੀ ਉਚਾਰਨ: /ˈwɛlɪŋtən/) ਨਿਊਜ਼ੀਲੈਂਡ ਦੀ ਰਾਜਧਾਨੀ ਅਤੇ ਦੂਜਾ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਹੈ। ਇਹ ਉੱਤਰੀ ਟਾਪੂ ਦੇ ਸਭ ਤੋਂ ਦੱਖਣੀ ਸਿਰੇ 'ਤੇ, ਕੁੱਕ ਜਲ ਡਮਰੂ ਅਤੇ ਰੀਮੂਤਕ ਪਹਾੜਾਂ ਵਿਚਕਾਰ ਸਥਿੱਤ ਹੈ। ਇਸਦੀ ਅਬਾਦੀ ੩੯੫,੬੦੦ ਹੈ।
ਵੈਲਿੰਗਟਨ ਸ਼ਹਿਰੀ ਖੇਤਰ ਉੱਤਰੀ ਟਾਪੂ ਦੇ ਦੱਖਣੀ ਹਿੱਸੇ ਦਾ ਪ੍ਰਮੁੱਖ ਅਬਾਦੀ ਕੇਂਦਰ ਅਤੇ ਵੈਲਿੰਗਟਨ ਖੇਤਰ - ਜਿਸ ਵਿੱਚ ਕਪੀਤੀ ਤਟ ਅਤੇ ਵੈਰਰਪਾ ਵੀ ਸ਼ਾਮਲ ਹਨ- ਦਾ ਟਿਕਾਣਾ ਹੈ। ਇਸ ਮਹਾਂਨਗਰੀ ਖੇਤਰ ਵਿੱਚ ਚਾਰ ਸ਼ਹਿਰ ਸ਼ਾਮਲ ਹਨ: ਵੈਲਿੰਗਟਨ, ਜੋ ਕੁੱਕ ਜਲ ਡਮਰੂ ਅਤੇ ਵੈਲਿੰਗਟਨ ਬੰਦਰਗਾਹ ਵਿਚਲੇ ਪਰਾਇਦੀਪ ਉੱਤੇ ਸਥਿੱਤ ਹੈ ਅਤੇ ਜਿੱਥੇ ਕੇਂਦਰੀ ਵਪਾਰਕ ਜ਼ਿਲ੍ਹਾ ਹੈ ਅਤੇ ਵੈਲਿੰਗਟਨ ਦੀ ਅੱਧੀ ਅਬਾਦੀ ਰਹਿੰਦੀ ਹੈ; ਪੋਰੀਰੂਆ, ਜੋ ਉੱਤਰ ਵੱਲ ਪੋਰੀਰੂਆ ਬੰਦਰਗਾਹ ਉੱਤੇ ਸਥਿੱਤ ਹੈ ਅਤੇ ਆਪਣੇ ਮਾਓਰੀ ਅਤੇ ਪ੍ਰਸ਼ਾਂਤ ਟਾਪੂਈ ਭਾਈਚਾਰਿਆਂ ਕਰਕੇ ਪ੍ਰਸਿੱਧ ਹੈ; ਉੱਤਲਾ ਹੱਟ ਅਤੇ ਹੇਠਲਾ ਹੱਟ, ਜੋ ਉੱਤਰ-ਪੂਰਬ ਵੱਲ ਉਪਨਗਰੀ ਇਲਾਕੇ ਹਨ ਜਿਹਨਾਂ ਨੂੰ ਮਿਲਾ ਕੇ ਹੱਟ ਘਾਟੀ ਕਿਹਾ ਜਾਂਦਾ ਹੈ। ਇਹ ਸ਼ਹਿਰ ਦੁਨੀਆਂ ਦੀ ਸਭ ਤੋਂ ਦੱਖਣਲੀ ਰਾਜਧਾਨੀ ਹੈ।
ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|
|
||||||||||||||||||||