ਪੌਲੀਨੇਸ਼ੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਪਾਲੀਨੇਸ਼ੀਆ ਤੋਂ ਰੀਡਿਰੈਕਟ)
ਪੌਲੀਨੇਸ਼ੀਆ ਪ੍ਰਸ਼ਾਂਤ ਮਹਾਂਸਾਗਰ ਦੇ ਤਿੰਨ ਪ੍ਰਮੁੱਖ ਸੱਭਿਆਚਾਰਕ ਖਿੱਤਿਆਂ ਵਿੱਚੋਂ ਸਭ ਤੋਂ ਵੱਡਾ ਹੈ। ਇਸਨੂੰ ਆਮ ਤੌਰ ਉੱਤੇ ਪੌਲੀਨੇਸ਼ੀਆਈ ਤਿਕੋਨ ਵਿਚਲੇ ਟਾਪੂਆਂ ਵਾਲਾ ਖੇਤਰ ਮੰਨਿਆ ਜਾਂਦਾ ਹੈ।
ਸਲੇਟੀ ਲਕੀਰ ਨਾਲ਼ ਘਿਰਿਆ ਹੋਇਆ ਪੌਲੀਨੇਸ਼ੀਆ ਦੀ ਭੂਗੋਲਕ ਪਰਿਭਾਸ਼ਾ

ਪੌਲੀਨੇਸ਼ੀਆ (ਯੂਨਾਨੀ: πολύς "ਪਾਲੀ" ਕਈ + ਯੂਨਾਨੀ: νῆσος "ਨੇਸੋਸ" ਟਾਪੂ ਤੋਂ) ਓਸ਼ੇਨੀਆ ਦਾ ਇੱਕ ਉਪਖੇਤਰ ਹੈ ਜੋ ਕੇਂਦਰੀ ਅਤੇ ਦੱਖਣੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਖਿੰਡੇ ਹੋਏ 1,000 ਟਾਪੂਆਂ ਦਾ ਬਣਿਆ ਹੋਇਆ ਹੈ। ਪੌਲੀਨੇਸ਼ੀਆ ਦੇ ਟਾਪੂਆਂ ਦੇ ਵਾਸੀਆਂ ਨੂੰ ਪੌਲੀਨੇਸ਼ੀਆਈ ਕਿਹਾ ਜਾਂਦਾ ਹੈ ਅਤੇ ਇਹਨਾਂ ਦੇ ਕਈ ਸਾਂਝੇ ਲੱਛਣ ਹਨ ਜਿਵੇਂ ਕਿ ਬੋਲੀਆਂ, ਸੱਭਿਆਚਾਰ ਅਤੇ ਵਿਚਾਰ।[1] ਇਤਿਹਾਸਕ ਤੌਰ ਉੱਤੇ ਇਹ ਤਜਰਬੇਕਾਰ ਮਲਾਹ ਸਨ ਅਤੇ ਰਾਤ ਸਮੇਂ ਤਾਰਿਆਂ ਦੀ ਮਦਦ ਨਾਲ਼ ਜਹਾਜ਼ਰਾਨੀ ਕਰਦੇ ਸਨ।

ਹਵਾਲੇ[ਸੋਧੋ]

  1. Hiroa, Te Rangi (Sir Peter Henry Buck) (reprinted 1964). Vikings of the Sunrise. NZ Electronic Text Centre, Victoria University, NZ Licence CC-BY-SA 3.0. Whitcombe and Tombs Ltd. p. 67. Retrieved 2 March 2010. {{cite book}}: Check date values in: |year= (help)