ਸਮੱਗਰੀ 'ਤੇ ਜਾਓ

ਸੱਤਿਆਪਾਲ ਅਨੰਦ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸੱਤਿਆਪਾਲ ਅਨੰਦ
ستیا پال آ'نند
ਜਨਮ24 ਅਪਰੈਲ 1931
ਕੋਟ ਸਾਰੰਗ, ਜ਼ਿਲ੍ਹਾ ਚਕਵਾਲ, ਬਰਤਾਨਵੀ ਭਾਰਤ, ਹੁਣ ਪਾਕਿਸਤਾਨ ਵਿੱਚ
ਕਿੱਤਾਲੇਖਕ ਅਤੇ ਕਵੀ
ਰਾਸ਼ਟਰੀਅਤਾਭਾਰਤੀ

ਸੱਤਿਆਪਾਲ ਅਨੰਦ (ਹਿੰਦੀ: सत्य पाल आनंद, Urdu: ستیا پال آنند) ਜਨਮ 24 ਅਪਰੈਲ 1931, ਇੱਕ ਭਾਰਤੀ ਲੇਖਕ, ਕਵੀ ਅਤੇ ਆਲੋਚਕ ਹੈ।[1][2] ਉਸ ਨੇ ਅੰਗਰੇਜ਼ੀ, ਉਰਦੂ, ਹਿੰਦੀ ਅਤੇ ਪੰਜਾਬੀ- ਚਾਰ ਭਾਸ਼ਾਵਾਂ ਵਿੱਚ ਕਈ ਗਲਪ ਅਤੇ ਕਵਿਤਾ ਦੀਆਂ ਕਿਤਾਬ ਲਿਖੀਆਂ ਹਨ।[1][2]

ਨਿੱਜੀ ਜੀਵਨ

[ਸੋਧੋ]

ਆਨੰਦ ਦਾ ਜਨਮ ਕੋਟ ਸਾਰੰਗ, ਚਕਵਾਲ ਜ਼ਿਲ੍ਹੇ, ਹੁਣ ਪਾਕਿਸਤਾਨ ਵਿੱਚ ਹੋਇਆ ਸੀ।[1] ਉਸਨੇ ਆਪਣੀ ਮੁੱਢਲੀ ਸਿੱਖਿਆ ਉੱਥੇ ਹੀ ਪੂਰੀ ਕੀਤੀ ਅਤੇ 1947 ਵਿੱਚ ਰਾਵਲਪਿੰਡੀ ਦੇ ਸੈਕੰਡਰੀ ਸਕੂਲ ਵਿੱਚ ਦਾਖਲਾ ਲਿਆ।[1] ਭਾਰਤ ਦੀ ਵੰਡ ਤੋਂ ਬਾਅਦ, ਉਸਦਾ ਪਰਿਵਾਰ ਪੂਰਬੀ ਪੰਜਾਬ ਵਿੱਚ ਲੁਧਿਆਣਾ ਆ ਗਿਆ,[1] ਜਿੱਥੇ ਉਸਨੇ ਆਪਣੀ ਕਾਲਜ ਵਿਚ ਸਿੱਖਿਆ ਪ੍ਰਾਪਤ ਕੀਤੀ, ਚੰਡੀਗੜ੍ਹ ਵਿੱਚ ਪੰਜਾਬ ਯੂਨੀਵਰਸਿਟੀ ਤੋਂ ਅਕਾਦਮਿਕ ਵਿਸ਼ੇਸ਼ਤਾ ਨਾਲ ਅੰਗਰੇਜ਼ੀ ਵਿੱਚ ਮਾਸਟਰ ਦੀ ਡਿਗਰੀ ਹਾਸਲ ਕੀਤੀ।[1] ਬਾਅਦ ਵਿੱਚ, ਉਸਨੇ "ਅਸਲੀਅਤ ਦੀ ਪ੍ਰਕਿਰਤੀ ਦੀ ਬਦਲਦੀ ਧਾਰਨਾ ਅਤੇ ਪ੍ਰਗਟਾਵੇ ਦੀਆਂ ਸਾਹਿਤਕ ਤਕਨੀਕਾਂ" ਸਿਰਲੇਖ ਦੇ ਇੱਕ ਥੀਸਿਸ ਦੇ ਨਾਲ ਅੰਗਰੇਜ਼ੀ ਸਾਹਿਤ [1] ਵਿੱਚ ਆਪਣੀ ਪਹਿਲੀ ਡਾਕਟਰੇਟ ਡਿਗਰੀ ਪ੍ਰਾਪਤ ਕੀਤੀ। ਉਸਨੇ ਟ੍ਰਿਨਿਟੀ ਯੂਨੀਵਰਸਿਟੀ, ਟੈਕਸਸ ਤੋਂ ਫਿਲਾਸਫੀ ਵਿੱਚ ਆਪਣੀ ਦੂਜੀ ਡਾਕਟਰੇਟ ਦੀ ਡਿਗਰੀ ਹਾਸਲ ਕੀਤੀ।[1]

ਆਨੰਦ ਨੇ ਨਵੰਬਰ 1957 ਵਿੱਚ ਪ੍ਰੋਮਿਲਾ ਆਨੰਦ ਨਾਲ ਵਿਆਹ ਕੀਤਾ ਅਤੇ ਜੋੜੇ ਦੇ ਦੋ ਪੁੱਤਰ (ਪ੍ਰਮੋਦ ਅਤੇ ਸਚਿਨ) ਅਤੇ ਇੱਕ ਧੀ (ਡੇਜ਼ੀ) ਸਨ।

ਹਵਾਲੇ

[ਸੋਧੋ]
  1. 1.0 1.1 1.2 1.3 1.4 1.5 1.6 1.7 "In Urdu poetry, the first experimentation". ViewPointOnline.net. February 17, 2012. Archived from the original on ਫ਼ਰਵਰੀ 22, 2013. Retrieved February 18, 2012.
  2. 2.0 2.1 "Yaum-e-Azadi musha'ira in the US". MilliGazette.com. September 16, 2011. Retrieved February 19, 2012.