ਰਾਜਗੋਪਾਲ ਪਾਰਥਾਸਾਰਥੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰਾਜਗੋਪਾਲ ਪਾਰਥਾਸਾਰਥੀ ਇਕ ਅੰਗਰੇਜ਼ੀ ਅਤੇ ਤੇਲਗੂ ਦੇ ਕਵੀ ਹਨ।

ਜਨਮ[ਸੋਧੋ]

ਰਾਜਗੋਪਾਲ ਪਾਰਥਾਸਾਰਥੀ ਦਾ ਜਨਮ 1934 ਵਿੱਚ ਤਿਰੂਚਿਰਾਪਲੀ ਦੇ ਨਜਦੀਕ ਤਿਰੂਪਰਾਏ ਵਿੱਚ ਹੋਇਆ। ਉਸਦੀ ਸਿੱਖਿਆ ਡਾੱਨ ਬਾਸਕੋ ਹਾਈ ਸਕੂਲ ਅਤੇ ਬੰਬਈ (ਹੁਣ ਮੁੰਬਈ) ਦੇ ਸਿਦਾਰਥ ਕਾਲਜ ਵਿੱਚ ਹੋਈ। ਉਸਨੇ ਲੰਡਨ ਦੀ ਯੂਨੀਵਰਸਿਟੀ ਆੱਫ ਲੀਡਸ ਵਿੱਚੋਂ ਵੀ ਕੁੱਝ ਸਿੱਖਿਆ ਪ੍ਰਾਪਤ ਕੀਤੀ ਜਿੱਥੇ ਉਹ 1963-64 ਵਿੱਚ ਬ੍ਰਿਟਿਸ਼ ਕੌਂਸਲ ਦੇ ਵਿਦਵਾਨ ਦੇ ਰੂਪ ਵਿੱਚ ਗਿਆ। ਉਸਨੇ ਬੰਬਈ ਵਿੱਚ ਅੰਗਰੇਜੀ ਸਾਹਿਤ ਦੇ ਲੈਕਚਰਾਰ ਦੇਰੂਪ ਵਿੱਚ ਦਸ ਸਾਲਾਂ ਤੱਕ ਕੰਮ ਕੀਤਾ ਅਤੇ ਫਿਰ ਉਸਨੇ ਮਦਰਾਸ ਵਿੱਚ ਆਕਸਫੋਰਡ ਯੂਨੀਵਰਸਿਟੀ ਪਰੈੱਸ ਵਿੱਚ ਖੇਤਰੀ ਸੰਪਾਦਕ ਦੇ ਰੂਪ ਵਿੱਚ ਕੰਮ ਕੀਤਾ। 1978 ਵਿੱਚ ਉਹ ਉਸੇ ਅਹੁਦੇ ਤੇ ਨਵੀਂ ਦਿੱਲੀ ਆ ਗਿਆ ਅਤੇ ਫਿਰ ਬਾਅਦ ਵਿੱਚ ਉਹ ਹੈਦਰਾਬਾਦ ਚਲਿਆ ਗਿਆ।[1]

ਕੈਰੀਅਰ[ਸੋਧੋ]

1971 ਵਿੱਚ ਚੇਨਈ ਵਿੱਚ ਖੇਤਰੀ ਸੰਪਾਦਕ ਵਜੋਂ ਆਕਸਫੋਰਡ ਯੂਨੀਵਰਸਿਟੀ ਪ੍ਰੈਸ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਉਹ ਦਸ ਸਾਲ ਮੁੰਬਈ ਵਿੱਚ ਅੰਗਰੇਜ਼ੀ ਸਾਹਿਤ ਵਿੱਚ ਲੈਕਚਰਾਰ ਰਹੇ। ਉਹ 1978 ਵਿੱਚ ਨਵੀਂ ਦਿੱਲੀ ਚਲੇ ਗਏ। ਉਹ ਸਰਾਟੋਗਾ ਸਪ੍ਰਿੰਗਸ, ਨਿਊਯਾਰਕ, ਸੰਯੁਕਤ ਰਾਜ ਵਿੱਚ ਸਕਿਡਮੋਰ ਕਾਲਜ ਵਿੱਚ ਅੰਗਰੇਜ਼ੀ ਅਤੇ ਏਸ਼ੀਅਨ ਸਟੱਡੀਜ਼ ਦਾ ਐਸੋਸੀਏਟ ਪ੍ਰੋਫੈਸਰ ਹੈ।

ਹਵਾਲੇ[ਸੋਧੋ]