ਰਾਜਗੋਪਾਲ ਪਾਰਥਾਸਾਰਥੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਰਾਜਗੋਪਾਲ ਪਾਰਥਾਸਾਰਥੀ ਇਕ ਅੰਗਰੇਜ਼ੀ ਅਤੇ ਤੇਲਗੂ ਦੇ ਕਵੀ ਹਨ ।

ਜਨਮ[ਸੋਧੋ]

ਰਾਜਗੋਪਾਲ ਪਾਰਥਾਸਾਰਥੀ ਦਾ ਜਨਮ 1934 ਵਿੱਚ ਤਿਰੂਚਿਰਾਪਲੀ ਦੇ ਨਜਦੀਕ ਤਿਰੂਪਰਾਏ ਵਿੱਚ ਹੋਇਆ । ਉਸਦੀ ਸਿੱਖਿਆ ਡਾੱਨ ਬਾਸਕੋ ਹਾਈ ਸਕੂਲ ਅਤੇ ਬੰਬਈ (ਹੁਣ ਮੁੰਬਈ) ਦੇ ਸਿਦਾਰਥ ਕਾਲਜ ਵਿੱਚ ਹੋਈ । ਉਸਨੇ ਲੰਡਨ ਦੀ ਯੂਨੀਵਰਸਿਟੀ ਆੱਫ ਲੀਡਸ ਵਿੱਚੋਂ ਵੀ ਕੁੱਝ ਸਿੱਖਿਆ ਪ੍ਾਪਤ ਕੀਤੀ ਜਿੱਥੇ ਉਹ 1963-64 ਵਿੱਚ ਬ੍ਿਟਿਸ਼ ਕੌਂਸਲ ਦੇ ਵਿਦਵਾਨ ਦੇ ਰੂਪ ਵਿੱਚ ਗਿਆ । ਉਸਨੇ ਬੰਬਈ ਵਿੱਚ ਅੰਗਰੇਜੀ ਸਾਹਿਤ ਦੇ ਲੈਕਚਰਾਰ ਦੇਰੂਪ ਵਿੱਚ ਦਸ ਸਾਲਾਂ ਤੱਕ ਕੰਮ ਕੀਤਾ ਅਤੇ ਫਿਰ ਉਸਨੇ ਮਦਰਾਸ ਵਿੱਚ ਆਕਸਫੋਰਡ ਯੂਨੀਵਰਸਿਟੀ ਪਰੈੱਸ ਵਿੱਚ ਖੇਤਰੀ ਸੰਪਾਦਕ ਦੇ ਰੂਪ ਵਿੱਚ ਕੰਮ ਕੀਤਾ । 1978 ਵਿੱਚ ਉਹ ਉਸੇ ਅਹੁਦੇ ਤੇ ਨਵੀਂ ਦਿੱਲੀ ਆ ਗਿਆ ਅਤੇ ਫਿਰ ਬਾਅਦ ਵਿੱਚ ਉਹ ਹੈਦਰਾਬਾਦ ਚਲਿਆ ਗਿਆ ।[1]

ਹਵਾਲੇ[ਸੋਧੋ]