ਸਮੱਗਰੀ 'ਤੇ ਜਾਓ

ਵਿਕੀਪੀਡੀਆ:ਚੁਣਿਆ ਹੋਇਆ ਲੇਖ/3 ਜੁਲਾਈ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਆਲਮ ਲੋਹਾਰ
ਆਲਮ ਲੋਹਾਰ

ਆਲਮ ਲੋਹਾਰ (ਜਨਮ 1 ਮਾਰਚ 1928 – ਮੌਤ 3 ਜੁਲਾਈ 1979) ਇੱਕ ਪੰਜਾਬੀ ਲੋਕ-ਗਾਇਕ ਅਤੇ ਸੰਗੀਤਕਾਰ ਸੀ। ਜੁਗਨੀ ਮਸ਼ਹੂਰ ਕਰਨ ਦਾ ਸਿਹਰਾ ਉਸਨੂੰ ਜਾਂਦਾ ਹੈ। ਆਲਮ ਲੁਹਾਰ 1 ਮਾਰਚ 1928 ਨੂੰ ਸੂਬਾ ਪੰਜਾਬ, ਬਰਤਾਨਵੀ ਭਾਰਤ ਦੇ ਸ਼ਹਿਰ ਗੁਜਰਾਤ (ਹੁਣ ਪਾਕਿਸਤਾਨ) ਦੇ ਇੱਕ ਪਿੰਡ ਆਛ ਵਿੱਚ ਪੈਦਾ ਹੋਏ ਸਨ। ਆਲਮ ਲੁਹਾਰ ਦਾ ਬਚਪਨ ਗੁਜਰਾਤ ਵਿੱਚ ਹੀ ਗੁਜ਼ਰਿਆ। ਉਸ ਦੇ ਜਵਾਨ ਹੋਣ ਸਮੇਂ ਭਾਰਤੀ ਉਪਮਹਾਂਦੀਪ ਵਿੱਚ ਅੰਗਰੇਜ਼ ਦੀ ਹਕੂਮਤ ਸੀ। ਇਸ ਦੌਰ ਵਿੱਚ ਇਹ ਰਿਵਾਜ ਆਮ ਸੀ ਕਿ ਲੋਕ ਸਵੇਰੇ ਸ਼ਾਮ ਸੱਥਾਂ ਵਿੱਚ ਇਕੱਠੇ ਹੋ ਜਾਇਆ ਕਰਦੇ ਸਨ। ਉਥੇ ਬੈਠ ਲੋਕ ਮਨਪਰਚਾਵੇ ਲਈ ਰੂਹਾਨੀ ਕਲਾਮ ਅਤੇ ਲੋਕ ਕਥਾਵਾਂ ਸੁਣਾਉਂਦੇ ਅਤੇ ਔਰ ਦਾਦ ਵਸੂਲ ਕਰਦੇ। ਇਥੋਂ ਹੀ ਆਲਮ ਲੁਹਾਰ ਦੇ ਦਿਲ ਵਿੱਚ ਵੀ ਅਜਿਹੇ ਲੋਕਧਾਰਾਈ ਗਾਉਣ ਦਾ ਸ਼ੌਕ ਪੈਦਾ ਹੋਇਆ। ਬਾਅਦ ਵਿੱਚ ਆਲਮ ਲੁਹਾਰ ਨੇ ਆਪਣੀ ਕਲਾ ਨੂੰ ਪਰਵਾਨ ਚੜ੍ਹਾਉਣ ਦੇ ਲਈ ਅਪਣਾ ਘਰ ਬਾਰ ਛੱਡ ਕੇ ਥੀਏਟਰ ਕੰਪਨੀਆਂ ਨਾਲ ਨਾਤਾ ਜੋੜ ਲਿਆ ਅਤੇ ਉਹ ਨਿਹਾਇਤ ਛੋਟੀ ਉਮਰ ਵਿੱਚ ਹੀ ਬਹੁਤ ਮਕਬੂਲ ਹੋ ਗਏ। ਇਹੀ ਫ਼ਨ ਉਸ ਦਾ ਆਮਦਨ ਦਾ ਜ਼ਰੀਆ ਵੀ ਬਣ ਗਿਆ। ਉਸ ਨੇ ਆਪਣੀ ਗਾਈਕੀ ਵਿੱਚ ਚਿਮਟੇ ਦੀ ਖ਼ੂਬ ਵਰਤੋਂ ਕੀਤੀ।