ਸਮੱਗਰੀ 'ਤੇ ਜਾਓ

ਵਿਲੀਅਮ ਰੋਵਨ ਹੈਮਿਲਟਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਰ ਵਿਲੀਅਮ ਰੋਵਨ ਹੈਮਿਲਟਨ
ਸਰ ਵਿਲੀਅਮ ਰੋਵਨ ਹੈਮਿਲਟਨ (1805–1865)
ਜਨਮ(1805-08-04)4 ਅਗਸਤ 1805
ਡਬਲਿਨ, ਆਇਰਲੈਂਡ
ਮੌਤ2 ਸਤੰਬਰ 1865(1865-09-02) (ਉਮਰ 60)
ਡਬਲਿਨ, ਆਇਰਲੈਂਡ
ਰਾਸ਼ਟਰੀਅਤਾਆਇਰਿਸ਼
ਅਲਮਾ ਮਾਤਰਟ੍ਰਿਨਿਟੀ ਕਾਲਜ, ਡਬਲਿਨ
ਲਈ ਪ੍ਰਸਿੱਧਹੈਮਿਲਟਨ ਦਾ ਸਿਧਾਂਤ
ਹੈਮਿਲਟੋਨੀਅਨ ਮਕੈਨਿਕਸ
ਹੈਮਿਲਟਨਿਅਨਜ਼
ਹੈਮਿਲਟਨ-ਯਾਕੋਬੀ ਸਮੀਕਰਨ
ਕੁਆਟ੍ਰਨੀਔਨ
ਬਾਈਕੁਆਟ੍ਰਨੀਔਨ
ਹੈਮੀਲਟੋਨੀਅਨ ਪਾਥ
ਕੋਸੀਅਨ ਕਲਕੁਲੂ
ਨਾਬਲਾ ਪ੍ਰਤੀਕ
ਵਰਸਰ
ਸ਼ਬਦ 'ਟੈਂਸਰ ਦੀ ਘਾੜਤ
ਹੈਮਿਲਟੋਨੀਅਨ ਵੈਕਟਰ ਫੀਲਡ
ਇਕੋਸੀਅਨ ਗੇਮ
ਯੂਨੀਵਰਸਲ ਅਲਜਬਰਾ
ਹੌਡੋਗ੍ਰਾਫ
ਹੈਮਿਲਟੋਨੀਅਨ ਸਮੂਹ
ਕੇਇਲੀ-ਹੈਮਿਲਟਨ ਪ੍ਰੋਜੈਕਟ
ਜੀਵਨ ਸਾਥੀਹੈਲਨ ਮੈਰੀ ਬੇਇਲੀ
ਬੱਚੇਵਿਲੀਅਮ ਐਡਵਿਨ ਹੈਮਿਲਟਨ, ਆਰਕੀਬਾਲਡ ਹੈਨਰੀ ਹੈਮਿਲਟਨ, ਹੈਲਨ ਐਲੀਜ਼ਾ ਅਮੇਲੀਆ ਓ ਰੈਗਨ ਹੈਮਿਲਟਨ
ਪੁਰਸਕਾਰਰਾਇਲ ਮੈਡਲ (1835)
ਵਿਗਿਆਨਕ ਕਰੀਅਰ
ਖੇਤਰਗਣਿਤ-ਸ਼ਾਸਤਰ, ਖਗੋਲ-ਵਿਗਿਆਨ, ਭੌਤਿਕ ਵਿਗਿਆਨ
ਅਦਾਰੇਟ੍ਰਿਨਿਟੀ ਕਾਲਜ, ਡਬਲਿਨ
ਅਕਾਦਮਿਕ ਸਲਾਹਕਾਰਜਾਨ ਬਰਿੰਕਲੇ
Influencesਜ਼ੇਰਹ ਕੋਲਬਲ
ਜੌਨ ਟੀ ਗਰੇਵਜ਼
Influencedਪੀਟਰ ਗੁਥਰੀ ਟੈਟ

ਸਰ ਵਿਲੀਅਮ ਰੋਵਨ ਹੈਮਿਲਟਨ PRIA FRSE (4 ਅਗਸਤ 1805 – 2 ਸਤੰਬਰ 1865)  ਇੱਕ ਆਇਰਿਸ਼ ਗਣਿਤ-ਸ਼ਾਸਤਰੀ, ਖਗੋਲ-ਵਿਗਿਆਨੀ, ਅਤੇ ਗਣਿਤ ਭੌਤਿਕ ਵਿਗਿਆਨੀ ਸੀ, ਜਿਸਨੇ ਕਲਾਸੀਕਲ ਮਕੈਨਿਕਸ, ਔਪਟਿਕਸ ਅਤੇ ਅਲਜਬਰੇ ਵਿੱਚ ਅਹਿਮ ਯੋਗਦਾਨ ਪਾਇਆ। ਉਸ ਦੇ ਮਕੈਨੀਕਲ ਅਤੇ ਆਪਟੀਕਲ ਪ੍ਰਣਾਲੀਆਂ ਦਾ ਅਧਿਐਨ ਹੋਣ ਕਾਰਨ ਉਸ ਨੇ ਨਵੇਂ ਗਣਿਤਕ ਸੰਕਲਪਾਂ ਅਤੇ ਤਕਨੀਕਾਂ ਦੀ ਖੋਜ ਕੀਤੀ। ਗਣਿਤ ਭੌਤਿਕ ਵਿਗਿਆਨ ਵਿੱਚ ਉਸਦਾ ਸਭ ਤੋਂ ਮਸ਼ਹੂਰ ਯੋਗਦਾਨ ਨਿਊਟੋਨੀਅਨ ਮਕੈਨਿਕਸ ਦਾ ਸੁਧਾਰ ਕਰਨਾ ਹੈ, ਜਿਸ ਨੂੰ ਹੁਣ ਹੈਮਿਲਟੋਨੀਅਨ ਮਕੈਨਿਕਸ ਕਿਹਾ ਜਾਂਦਾ ਹੈ। ਇਹ ਕੰਮ ਕਲਾਸੀਕਲ ਫੀਲਡ ਥਿਊਰੀਆਂ ਜਿਵੇਂ ਕਿ ਇਲੈਕਟ੍ਰੋਮੈਗਨੈਟਿਜ਼ਮ ਦੇ ਆਧੁਨਿਕ ਅਧਿਐਨ ਨੂੰ ਅਤੇ ਕੁਆਂਟਮ ਮਕੈਨਿਕਸ ਦੇ ਵਿਕਾਸ ਲਈ ਕੇਂਦਰੀ ਸਿੱਧ ਹੋਇਆ ਹੈ। ਸ਼ੁੱਧ ਗਣਿਤ ਵਿੱਚ, ਉਹ ਸਭ ਤੋਂ ਵੱਧ ਕੁਆਟਰਨੀਓਨਾਂ ਦੇ ਖੋਜੀ ਵਜੋਂ ਜਾਣਿਆ ਜਾਂਦਾ ਹੈ। 

ਕਿਹਾ ਜਾਂਦਾ ਹੈ ਕਿ ਹੈਮਿਲਟਨ ਨੂੰ ਬਹੁਤ ਛੋਟੀ ਉਮਰ ਵਿੱਚ ਬਹੁਤ ਵੱਡੀ ਪ੍ਰਤਿਭਾ ਦਿਖਾਈ ਸੀ। ਖਗੋਲ-ਵਿਗਿਆਨੀ ਬਿਸ਼ਪ ਡਾ. ਜੌਨ ਬ੍ਰੇਂਕਲ ਨੇ 18 ਸਾਲ ਦੇ ਹੈਮਿਲਟਨ ਬਾਰੇ ਟਿੱਪਣੀ ਕੀਤੀ, 'ਇਹ ਨੌਜਵਾਨ, ਮੈਂ ਇਹ ਨਹੀਂ ਕਹਿੰਦਾ ਕਿ ਇਹ ਹੋਵੇਗਾ, ਸਗੋਂ ਇਹ ਇਸ ਜੁੱਗ ਦਾ ਪਹਿਲਾ ਗਣਿਤ-ਸ਼ਾਸਤਰੀ ਹੈ।'

ਜ਼ਿੰਦਗੀ

[ਸੋਧੋ]

ਵਿਲੀਅਮ ਰੋਵਨ ਹੈਮਿਲਟਨ ਦੇ ਵਿਗਿਆਨਕ ਕੈਰੀਅਰ ਵਿੱਚ ਜਿਓਮੈਟਰੀਕਲ ਔਪਟਿਕਸ, ਕਲਾਸੀਕਲ ਮਕੈਨਿਕਸ ਦਾ ਅਧਿਐਨ,ਔਪਟੀਕਲ ਸਿਸਟਮਾਂ ਵਿੱਚ ਗਤੀਸ਼ੀਲ ਪ੍ਰਣਾਲੀਆਂ ਦੀ ਅਨੁਕੂਲਤਾ, ਮਕੈਨਿਕਸ ਅਤੇ ਜਿਓਮੈਟਰੀ ਵਿੱਚ ਕੁਆਟਰਨੀਔਨ ਅਤੇ ਵੈਕਟਰ ਵਿਧੀਆਂ ਦੀ ਵਰਤੋਂ ਕਰਨਾ, ਅਤੇ ਜਿਓਮੈਟਰੀ ਵਿੱਚ ਕੰਜੂਗੇਟ ਅਲਜਬਰੀ ਜੋੜਾ ਪ੍ਰਕਾਰਜਾਂ (ਜਿਸ ਵਿੱਚ ਕੰਪਲੈਕਸ ਅੰਕਾਂ ਨੂੰ ਵਾਸਤਵਿਕ ਅੰਕਾਂ ਦੇ ਕ੍ਰਮਵਾਰ ਜੋੜਿਆਂ ਵਜੋਂ ਬਣਾਇਆ ਗਿਆ ਹੈ), ਬਹੁਪਦੀ ਸਮੀਕਰਨਾਂ ਦੀ ਹਲਹੋਣਯੋਗਤਾ ਅਤੇ ਰੈਡੀਕਲਸ ਦੁਆਰਾ ਹਲਹੋਣਯੋਗ ਆਮ ਕੁਇੰਟਿਕ ਬਹੁਪਦੀ, ਡਾਵਾਂਡੋਲ ਫੰਕਸ਼ਨਾਂ ਬਾਰੇ ਵਿਸ਼ਲੇਸ਼ਣ (ਅਤੇ ਫੋਰੀਅਰ ਵਿਸ਼ਲੇਸ਼ਣ ਦੇ ਵਿਚਾਰ), ਕੁਆਟਰਨੀਔਨਾਂ ਬਾਰੇ ਲਕੀਰੀ ਓਪਰੇਟਰਾਂ ਅਤੇ ਕੁਆਟਰਨੀਔਨਾਂ ਦੀ ਸਪੇਸ ਤੇ ਲਕੀਰੀ ਓਪਰੇਟਰਾਂ ਲਈ ਇੱਕ ਨਤੀਜਾ ਸਿੱਧ ਕਰਨਾ (ਜੋ ਕਿ ਜਨਰਲ ਥਿਊਰਮ ਦਾ ਇੱਕ ਵਿਸ਼ੇਸ਼ ਮਾਮਲਾ ਹੈ ਜਿਸ ਨੂੰ ਅੱਜਕੱਲ ਕੇਇਲੇ-ਹੈਮਿਲਟਨ ਪ੍ਰੋਜੈਕਟ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ)। ਹੈਮਿਲਟਨ ਨੇ "ਆਈਕੋਸੀਅਨ ਕਲਕੂਲਸ" ਦੀ ਵੀ ਕਾਢ ਕੱਢੀ, ਜਿਸ ਨੂੰ ਉਸ ਨੇ ਇੱਕ ਡੌਡੇਕੈਚੇਡਰੌਨ ਤੇ ਬੰਦ ਕਿਨਾਰਾ ਮਾਰਗਾਂ ਦੀ ਜਾਂਚ ਕਰਨ ਲਈ ਵਰਤਿਆ ਗਿਆ ਸੀ ਜੋ ਹਰ ਇੱਕ ਕੋਨੇ ਤੇ ਐਨ ਇੱਕ ਵਾਰ ਜਾਂਦਾ ਹੈ। 

ਸ਼ੁਰੂ ਦਾ ਜੀਵਨ

[ਸੋਧੋ]

ਹੈਮਿਲਟਨ ਸਾਰਾਹ ਹਟਨ (1780-1817) ਅਤੇ ਆਰਕੀਬਾਲਡ ਹੈਮਿਲਟਨ (1778-1819), ਜੋ 38 ਡੋਮਿਨਿਕ ਸਟ੍ਰੀਟ ਤੇ ਡਬਲਿਨ ਵਿੱਚ ਰਹਿੰਦੇ ਸਨ, ਦੇ ਨੌਂ ਬੱਚਿਆਂ ਵਿੱਚੋਂ ਚੌਥਾ ਸੀ।[1] ਹੈਮਿਲਟਨ ਦਾ ਪਿਤਾ, ਜੋ ਡੂਨਬੋਇਨ ਤੋਂ ਸੀ, ਇੱਕ ਵਕੀਲ ਵਜੋਂ ਕੰਮ ਕਰਦਾ ਸੀ। ਹੈਮਿਲਟਨ ਦਾ ਚਾਚਾ ਜੇਮਜ਼ ਹੈਮਿਲਟਨ,ਟ੍ਰਿਨਟੀ ਕਾਲਜ ਦਾ ਗ੍ਰੈਜੂਏਟ ਸੀ, ਜਿਸ ਨੇ ਟਾਲਬੋਟਸ ਕਾਸਲ ਵਿੱਚ ਇੱਕ ਸਕੂਲ ਚਲਾ ਰੱਖਿਆ ਸੀ। ਤਿੰਨ ਸਾਲ ਦੀ ਉਮਰ ਵਿੱਚ ਹੈਮਿਲਟਨ ਨੂੰ ਦੇ ਨਾਲ ਰਹਿਣ ਲਈ ਭੇਜ ਦਿੱਤਾ ਗਿਆ ਸੀ।[2]

ਨਿੱਜੀ ਜ਼ਿੰਦਗੀ

[ਸੋਧੋ]

ਟ੍ਰਿਨਿਟੀ ਕਾਲਜ ਵਿੱਚ ਪੜ੍ਹਦੇ ਹੋਏ, ਹੈਮਿਲਟਨ ਨੇ ਆਪਣੇ ਮਿੱਤਰ ਦੀ ਭੈਣ ਨੂੰ ਵਿਆਹ ਦਾ ਪ੍ਰਸਤਾਵ ਰੱਖ ਦਿੱਤਾ, ਜਿਸ ਨੇ ਇਸ ਨੂੰ ਰੱਦ ਕਰ ਦਿੱਤਾ। ਹੈਮਿਲਟਨ, ਇੱਕ ਸੰਵੇਦਨਸ਼ੀਲ ਨੌਜਵਾਨ ਸੀ, ਇਸ ਲਈ ਬਿਮਾਰ ਹੋ ਗਿਆ ਅਤੇ ਨਿਰਾਸ਼ ਹੋ ਗਿਆ ਅਤੇ ਲਗਭਗ ਖੁਦਕੁਸ਼ੀ ਕਰਨ ਵਾਲਾ ਹੀ ਸੀ। ਔਯੂਰੀ ਡੀ ਵੇਰੇ (1814-1902) ਨੇ 1831 ਵਿੱਚ ਇਸ ਦਾ ਪ੍ਰਸਤਾਵ ਰੱਦ ਕਰ ਦਿੱਤਾ। ਚੰਗੇ ਭਾਗਾਂ ਨੂੰ, ਹੈਮਿਲਟਨ ਨੂੰ ਇੱਕ ਔਰਤ ਮਿਲਣੀ ਸੀ, ਜਿਸ ਨੇ ਉਸ ਦੇ ਪ੍ਰਸਤਾਵ ਨੂੰ ਸਵੀਕਾਰ ਕਰਨਾ ਸੀ। ਉਹ ਇੱਕ ਦੇਸ਼ ਦੇ ਪ੍ਰਚਾਰਕ ਦੀ ਧੀ ਹੈਲਨ ਮੈਰੀ ਬੇਇਲੀ ਸੀ, ਅਤੇ ਉਨ੍ਹਾਂ ਨੇ 1833 ਵਿੱਚ ਵਿਆਹ ਕਰਵਾ ਲਿਆ। ਹੈਮਿਲਟਨ ਦੇ ਬੇਇਲੀ ਤੋਂ ਤਿੰਨ ਬੱਚੇ ਹੋਏ, ਪਰ ਉਨ੍ਹਾਂ ਦੀ ਵਿਆਹੁਤਾ ਜ਼ਿੰਦਗੀ ਮੁਸ਼ਕਲ ਅਤੇ ਨਾਖੁਸ਼ ਸਾਬਤ ਹੋਈ ਕਿਉਂਕਿ ਬੇਇਲੀ ਪਵਿਤਰ, ਸ਼ਰਮੀਲੀ, ਡਰਪੋਕ ਅਤੇ ਕਿਸੇ ਲੰਬੀ ਬੀਮਾਰੀ ਤੋਂ ਪੀੜਿਤ ਸੀ।

ਨੋਟਸ

[ਸੋਧੋ]
  1. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000008-QINU`"'</ref>" does not exist.Check date values in: |date= (help)
  2. ਫਰਮਾ:Cite ODNB(Subscription or UK public library membership required.)ਫਰਮਾ:Cite ODNB
ਹਵਾਲੇ ਵਿੱਚ ਗ਼ਲਤੀ:<ref> tag defined in <references> has no name attribute.