ਤਰਕਸ਼ੀਲ ਸੁਸਾਇਟੀ ਪੰਜਾਬ
ਤਰਕਸ਼ੀਲ ਸੁਸਾਇਟੀ ਪੰਜਾਬ, ਇੱਕ ਸੰਸਥਾ ਹੈ[1] ਜੋ ਆਪਣੀਆਂ ਇਕਾਈਆਂ ਰਾਹੀਂ ਪੰਜਾਬ ਅਤੇ ਪੰਜਾਬ ਤੋਂ ਬਾਹਰ ਲੋਕਾਂ ਵਿੱਚ ਵਿਗਿਆਨਕ ਦ੍ਰਿਸ਼ਟੀਕੋਣ ਪੈਦਾ ਕਰਨ ਲਈ ਕੰਮ ਕਰ ਰਹੀ ਹੈ। ਇਹ ਧਾਰਮਿਕ ਅੰਧਵਿਸ਼ਵਾਸਾਂ ਦੇ ਖਾਤਮੇ ਲਈ ਕੰਮ ਕਰ ਰਹੀ ਹੈ। ਇਹ ਇੱਕ ਜਨਤਕ ਸੰਗਠਨ ਹੈ ਅਤੇ ਇਸ ਵਿੱਚ ਕੰਮ ਕਰਨ ਦੀਆਂ ਕੁਝ ਸ਼ਰਤਾਂ[2] ਨਾਲ ਹਰ ਇੱਕ ਨਾਗਰਿਕ ਨੂੰ ਖੁੱਲ੍ਹ ਹੈ। ਲੋਕਾਂ ਦਾ ਸੋਚਣ ਢੰਗ ਵਿਗਿਆਨਿਕ ਬਣਾਉਣਾ ਹੀ ਸੁਸਾਇਟੀ ਦਾ ਮੁੱਖ ਉਦੇਸ਼ ਹੈ। ਇਸ ੳਦੇਸ਼ ਦੀ ਪ੍ਰਾਪਤੀ ਲਈ ਤਰਕਸ਼ੀਲ ਸੋਚ ਦੇ ਧਾਰਨੀ ਲੋਕਾਂ ਦੀ ਵੱਧ ਤੋਂ ਵੱਧ ਗਿਣਤੀ ਨੂੰ ਇੱਕ ਮੰਚ ਉੱਤੇ ਸੰਗਠਿਤ ਕਰਦੀ ਹੈ। ਹਰੇਕ ਤਰਕਸ਼ੀਲ ਮੈਂਬਰ ਦਾ ਇਹ ਸੰਵਿਧਾਨਿਕ ਫਰਜ਼ ਹੈ ਕਿ ਉਹ ਆਪਣੇ ਇਲਾਕੇ ਵਿੱਚ ਹਰ ਕਿਸਮ ਦੀ ਗੈਰ-ਵਿਗਿਆਨਿਕ ਜਾਪਦੀ ਘਟਨਾ ਉੱਤੇ ਨਜ਼ਰ ਰੱਖੇਗਾ। ਪੰਜਾਬ ਵਿੱਚ ਤਰਕਸ਼ੀਲ ਲਹਿਰ ਪੈਦਾ ਕਰਨ ਵਿੱਚ ਤਰਕਸ਼ੀਲ ਸੁਸਾਇਟੀ ਪੰਜਾਬ ਦਾ ਯੋਗਦਾਨ ਹੈ। ਇਹ ਜਥੇਬੰਦੀ ਕੌਮੀ ਫੈਡਰੇਸ਼ਨ ਆਫ ਇੰਡੀਅਨ ਰੈਸ਼ਨਲਿਸਟ ਐਸੋਸੀਏਸ਼ਨ (ਫਿਰਾ) ਨਾਲ ਸਬੰਧਤ ਹੈ।
ਉਦੇਸ਼
[ਸੋਧੋ]ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੰਵਿਧਾਨ[3] ਮੁਤਾਬਿਕ ਸੁਸਾਇਟੀ ਦਾ ਉਦੇਸ਼ ਲੁਟੇਰੀ ਜਮਾਤ ਵੱਲੋਂ ਫੈਲਾਈ ਜਾਂਦੀ ਅੰਧ-ਵਿਸ਼ਵਾਸਾਂ ਦੀ ਧੁੰਦ ਨੂੰ ਵਿਗਿਆਨਕ ਵਿਚਾਰਧਾਰਾ ਦੀ ਤੇਜ਼ ਰੋਸ਼ਨੀ ਨਾਲ ਖਤਮ ਕਰਨ ਦੇ ਉਪਰਾਲੇ ਕਰਨਾ ਹੈ। ਸੁਸਾਇਟੀ ਅੱਜ ਦੀਆਂ ਅਜਿਹੀਆਂ ਜਿਊਣ ਹਾਲਤਾਂ ਨੂੰ ਰੱਦ ਕਰਦੀ ਹੈ, ਜਿੱਥੇ ਅੰਧ-ਵਿਸ਼ਵਾਸਾਂ, ਜਾਦੂ -ਟੂਣਿਆਂ, ਜੋਤਿਸ਼, ਵਹਿਮਾਂ-ਭਰਮਾਂ ਆਦਿ ਦੇ ਚੱਕਰ ਵਿੱਚ ਲੋਕ ਘਿਰੇ ਹੋਏ ਹਨ ਅਤੇ ਲੁਟੇਰੇ ਰਾਜ ਪ੍ਰਬੰਧ ਦੀ ਉਮਰ ਲੰਬੀ ਕਰਨ ਵਾਲੇ ਪ੍ਰਜੀਵੀ, ਸਾਧ, ਸੰਤ, ਸਿਆਣੇ, ਭਾਈ ਜੀ, ਤਾਂਤਰਿਕ, ਪੁਜਾਰੀ, ਜੋਤਿਸ਼ੀ, ਪਾਦਰੀ ਆਦਿ ਸਮਾਜਿਕ ਸਮੱਸਿਆਵਾਂ ਦੇ ਅਸਲ ਕਾਰਨਾਂ 'ਤੇ ਪਰਦਾ ਪਾ ਕੇ ਮਿਹਨਤਕਸ਼ ਲੋਕਾਂ ਨੂੰ ਕਰਾਮਾਤਾਂ, ਭੂਤਾਂ-ਪ੍ਰੇਤਾਂ, ਆਤਮਾਵਾਂ, ਕਿਸਮਤ ਅਤੇ ਕਰਮਾਂ ਦੇ ਚੱਕਰਾਂ ਵਿੱਚ ਫਸਾਈ ਫਿਰਦੇ ਹਨ। ਸੁਸਾਇਟੀ ਪਾਖੰਡੀਆਂ ਵੱਲੋਂ ਪ੍ਰਚਾਰੇ ਜਾਂਦੇ ਕੂੜ ਪ੍ਰਚਾਰ ਦਾ ਪਰਦਾਫਾਸ਼ ਕਰੇਗੀ। ਸੁਸਾਇਟੀ ਸਰਕਾਰ ਵੱਲੋਂ ਕੀਤੀਆਂ ਜਾਂਦੀਆਂ ਰੂੜੀਵਾਦੀ, ਫਿਰਕਾਪ੍ਰਸਤੀ ਅਤੇ ਜਾਤੀ ਭੇਦ-ਭਾਵ ਦੀਆਂ ਨਿੱਤ-ਪ੍ਰਤੀ ਦੀਆਂ ਘਟਨਾਵਾਂ ਦਾ ਠੋਸ ਰੂਪ ਵਿੱਚ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਵਿਰੋਧ ਕਰੇਗੀ। ਲੋਕਾਂ ਦਾ ਸੋਚਣ ਢੰਗ ਵਿਗਿਆਨਕ ਬਨਾਉਂਣ ਲਈ ਵੱਡੀ ਪੱਧਰ ਤੇ ਸਾਹਿਤ ਪ੍ਰਕਾਸ਼ਿਤ ਕਰਕੇ ਲੋਕਾਂ ਵਿੱਚ ਵੰਡੇਗੀ। ਸਮਾਜ ਵਿੱਚ ਪ੍ਰਚਲਤ ਭੂਤਾਂ-ਪ੍ਰੇਤਾਂ ਦੀਆਂ ਘਟਨਾਵਾਂ ਅਤੇ ਹੋਰ 'ਕਦਰਤੀ' ਘਟਨਾਵਾਂ ਦਾ ਵਿਗਿਆਨਕ ਹੱਲ ਪੇਸ਼ ਕਰੇਗੀ। ਤਰਕਸ਼ੀਲ ਸੁਸਾਇਟੀ ਪੰਜਾਬ ਰਜਿ: ਹਰ ਚੇਤਨ ਵਿਅਕਤੀ ਨੂੰ ਉਪਰੋਕਤ ਕਾਰਜ ਕਰਨ ਲਈ ਅੱਗੇ ਆਉਂਣ ਦਾ ਸੱਦਾ ਦਿੰਦੀ ਹੈ।
ਕੰਮ ਕਰਨ ਦਾ ਢੰਗ
[ਸੋਧੋ]ਤਰਕਸ਼ੀਲ ਸੁਸਾਇਟੀ ਬਿਲਕੁਲ ਧਰਾਤਲ ਤੇ ਜਾ ਕੇ ਕੇਸ ਹੱਲ ਕਰਦੀ ਹੈ ਜਿਹੜੇ ਆਮ ਲੋਕਾਂ ਲਈ ਬਹੁਤ ਗੁੰਝਲਦਾਰ ਹੁੰਦੇ ਹਨ।[4] ਇਹ ਆਪਣੀਆਂ ਇਕਾਈਆਂ ਰਾਹੀਂ ਜਾਗਰੂਕਤਾ ਕੈਂਪ, ਵਿਦਿਆਰਥੀਆਂ ਵਿੱਚ ਵਿਗਿਆਨਕ ਵਿਚਾਰ ਅਤੇ ਚੇਤਨਾ ਲਿਆਉਣ ਲਈ ਸਕੂਲ ਪੱਧਰ ਤੇ ਸੈਮੀਨਾਰ ਅਤੇ ਪੁਸਤਕ ਪ੍ਰਦਰਸ਼ਨੀਆਂ ਲਾਉਂਦੀ ਹੈ।[5] ਇਸ ਦਾ ਦਾਅਵਾ ਹੈ ਕਿ ਇਸ ਦੁਨੀਆ ‘ਚ ਕੋਈ ਗ਼ੈਬੀ ਸ਼ਕਤੀ ਨਹੀਂ ਹੈ।[6]
ਲਿਖਤਾਂ
[ਸੋਧੋ]- ਤੇ ਦੇਵ ਪੁਰਸ਼ ਹਾਰ ਗਏ[7]
- ਦੇਵ,ਦੈਂਤ ਤੇ ਰੂਹਾਂ[8]
- ਤੇ ਫਿਰ ਅੱਗ ਲੱਗਣੋਂ ਬੰਦ ਹੋ ਗਈ[9]
- ਤੁਸਾਂ ਪੁਛਿਆ[10]
- ਮਨ-ਮਹੌਲ ਅਤੇ ਮਨੋਰੋਗ[11]
ਤਰਕਸ਼ੀਲ ਮੈਗਜ਼ੀਨ
[ਸੋਧੋ]ਅਦਾਰਾ ਤਰਕਸ਼ੀਲ ਹਰ ਦੋ ਮਹੀਨੇ ਬਾਅਦ ਤਰਕਸ਼ੀਲ ਮੈਗਜ਼ੀਨ ਪ੍ਰਕਾਸ਼ਿਤ ਕਰਦਾ ਹੈ। ਜਿਸ ਵਿੱਚ ਵਿਗਿਆਨਕ ਲੇਖ, ਮਾਨਸਿਕ ਕੇਸ ਰਿਪੋਰਟਾਂ ਅਤੇ ਕਵਿਤਾਵਾਂ, ਕਹਾਣੀਆਂ ਹੁੰਦੀਆਂ ਹਨ।
ਹਵਾਲੇ
[ਸੋਧੋ]- ↑ ਤਰਕਸ਼ੀਲ. "ਸਾਡੇ ਬਾਰੇ". Archived from the original on 2018-05-20.
{{cite web}}
: Unknown parameter|dead-url=
ignored (|url-status=
suggested) (help) - ↑ ਤਰਕਸ਼ੀਲ. "ਸੰਵਿਧਾਨ".[permanent dead link]
- ↑ ਸੰਵਿਧਾਨ
- ↑ ਡਾ.ਮਜੀਦ ਆਜਾਦ. "ਤੇ ਲੱਭ ਲਿਆ ਗਿਆ ਦਰਖਤਾਂ ਤੋਂ ਪਾਣੀ ਸੁੱਟਣ ਵਾਲਾ ਭੂਤ". ਲੁਧਿਆਣਾ ਜ਼ੋਨ. Archived from the original on 2018-07-13.
{{cite news}}
: Unknown parameter|dead-url=
ignored (|url-status=
suggested) (help) - ↑ [1]
- ↑ ਸੁਰਜੀਤ ਭਗਤ (2019-01-21). "... ਤੇ ਅਸੀਂ ਵਹਿਮਾਂ ਤੋਂ ਬਚ ਗਏ". Tribune Punjabi (in ਹਿੰਦੀ). Retrieved 2019-01-22.[permanent dead link]
- ↑ {{Cite web |title=ਤੇ ਦੇਵ ਪੁਰਸ਼ ਹਾਰ ਗਏ |url=https://www.readwhere.com/book/tsp/ਤੇ-ਦੇਵ-ਪੁਰਸ਼-ਹਾਰ-ਗਏ/24521 |access-date=2023-03-30|ਤੇ ਦੇਵ ਪੁਰਸ਼ ਹਾਰ ਗਏ
- ↑ https://www.readwhere.com/book/tsp/%E0%A8%A6%E0%A9%87%E0%A8%B5-%E0%A8%A6%E0%A9%88%E0%A8%82%E0%A8%A4-%E0%A8%85%E0%A8%A4%E0%A9%87-%E0%A8%B0%E0%A9%82%E0%A8%B9%E0%A8%BE%E0%A8%82/20322%7C[permanent dead link] ਦੇਵ,ਦੈਂਤ ਤੇ ਰੂਹਾਂ
- ↑ https://www.tarksheel.org/index.php/news/231-2018-08-03-15-42-05%7Cਤੇ ਫਿਰ ਅੱਗ ਲੱਗਣੋਂ ਬੰਦ ਹੋ ਗਈ
- ↑ https://www.readwhere.com/read/1330086/%E0%A8%A4%E0%A9%81%E0%A8%B8%E0%A8%BE%E0%A8%82-%E0%A8%AA%E0%A9%81%E0%A9%B1%E0%A8%9B%E0%A8%BF%E0%A8%86/Wed-Aug-23,-2017#page/1/1
- ↑ https://www.readwhere.com/read/3399858/%E0%A8%AE%E0%A8%A8,%20%E0%A8%AE%E0%A8%B9%E0%A9%8C%E0%A8%B2%20%E0%A8%85%E0%A8%A4%E0%A9%87%20%E0%A8%AE%E0%A8%A8%E0%A9%8B%E0%A8%B0%E0%A9%8B%E0%A8%97/Wed-Aug-23,-2017#page/1/1