ਵਿੱਘਾ
ਵਿੱਘਾ ਜਾਂ ਬਿੱਘਾ (ਹਿੰਦੀ: बिघा, Nepali: बीघा, ਅਸਾਮੀ: বিঘা, ਬੰਗਾਲੀ: বিঘা)ਇੱਕ ਭੂਮੀ ਦੇ ਖੇਤਰ ਦੀ ਮਾਪ ਦੀ ਇੱਕ ਰਵਾਇਤੀ ਇਕਾਈ ਹੈ, ਜੋ ਆਮ ਤੌਰ 'ਤੇ ਨੇਪਾਲ, ਬੰਗਲਾਦੇਸ਼ ਸਮੇਤ ਭਾਰਤ ਕਈ ਰਾਜਾਂ ਉਤਰਾਖੰਡ, ਹਰਿਆਣਾ, ਹਿਮਾਚਲ ਪ੍ਰਦੇਸ਼, ਪੰਜਾਬ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ, ਅਸਾਮ, ਗੁਜਰਾਤ ਅਤੇ ਰਾਜਸਥਾਨ ਆਦਿ ਵਿੱਚ ਵਰਤੀ ਜਾਂਦੀ ਹੈ। ਪਰ ਭਾਰਤ ਦੇ ਦੱਖਣੀ ਰਾਜਾਂ ਵਿੱਚ ਨਹੀਂ ਵਰਤੀ ਜਾਂਦੀ। ਵਿੱਘਾ ਦਾ ਕੋਈ "ਸਟੈਂਡਰਡ" ਆਕਾਰ ਨਹੀਂ ਹੈ। ਵਿੱਘੇ ਦਾ ਆਕਾਰ ਵੱਖੋ-ਵੱਖਰਾ ਜਗ੍ਹਾਂ ਦੇ ਹਿਸਾਬ ਨਾਲ ਵੱਖਰਾ-ਵੱਕਰਾ ਹੁੰਦਾ ਹੈ।[1]
ਸਰੋਤਾਂ ਨੇ 1,500 ਤੋਂ 6,771 ਵਰਗ ਮੀਟਰ (16,150 ਤੋਂ 72,880 ਵਰਗ ਫੁੱਟ) ਤੱਕ ਦੇ ਮਾਪ ਦਿੱਤੇ ਹਨ, ਪਰ ਕਈ ਥਾਈਂ ਇਹ 12,400 ਵਰਗ ਮੀਟਰ (133,000 ਵਰਗ ਫੁੱਟ) ਦੇ ਬਰਾਬਰ ਹੋ ਸਕਦਾ ਹੈ। ਇਸਦੀ ਉਪ-ਇਕਾਈ ਨੂੰ ਕਈ ਖੇਤਰਾਂ ਵਿੱਚ ਬਿਸਵਾ (ਜਾਂ ਬਿਸਾ) ਜਾਂ ਕਥਾ ਵੀ ਕਿਹਾ ਜਾਂਦਾ ਹੈ।
ਭਾਰਤ ਵਿੱਚ ਵਰਤੋਂ
[ਸੋਧੋ]ਵਿੱਘਾ ਦੱਖਣੀ ਏਸ਼ੀਆ ਦੇ ਕਈ ਹਿੱਸਿਆਂ ਵਿੱਚ ਭੂਮੀ ਦੀ ਇੱਕ ਰਵਾਇਤੀ ਇਕਾਈ ਹੈ। ਜ਼ਮੀਨ (ਵਿਸ਼ੇਸ਼ ਤੌਰ 'ਤੇ ਖੇਤੀਬਾੜੀ ਜ਼ਮੀਨ) ਦੀ ਵਿਕਰੀ ਅਤੇ ਖਰੀਦ ਅਜੇ ਵੀ ਇਸ ਇਕਾਈ ਵਿੱਚ ਅਣਅਧਿਕਾਰਤ ਢੰਗ ਨਾਲ ਕੀਤੀ ਜਾਂਦੀ ਹੈ।ਹਾਲਾਂਕਿ, ਅਧਿਕਾਰਕ ਭੂਮੀ ਰਿਕਾਰਡਾਂ ਵਿੱਚ ਖੇਤਰ ਹੈਕਟੇਅਰ ਜਾਂ ਵਰਗ ਮੀਟਰ ਵਿੱਚ ਦਰਜ ਕੀਤਾ ਜਾਂਦਾ ਹੈ।ਵਿੱਘਾ ਦਾ ਆਕਾਰ ਭਾਰਤ ਦੇ ਇੱਕ ਹਿੱਸੇ ਤੋਂ ਦੂਜੇ ਤੱਕ ਬਦਲਦਾ ਹੈ। ਕਈ ਰਾਜਾਂ ਅਤੇ ਅਕਸਰ ਇੱਕੋ ਰਾਜ ਦੇ ਅੰਦਰਲੇ ਖੇਤਰਾਂ ਵਿੱਚ ਵਿੱਘੇ ਵੱਖ ਵੱਖ ਅਕਾਰ ਹੁੰਦੇ ਹਨ।ਇਹ ਆਮ ਤੌਰ ਤੇ ਇੱਕ ਮਿਆਰੀ ਇਕਾਈ (43,560 ਵਰਗ ਫੁੱਟ ਜਾਂ 4,047 ਵਰਗ ਮੀਟਰ) ਤੋਂ ਘੱਟ ਹੁੰਦਾ ਹੈ ਪਰ ਇਹ 3 ਏਕੜ (1.2 ਹੈਕਟੇਅਰ) ਤਕ ਵਧਾ ਸਕਦਾ ਹੈ।
ਹਵਾਲੇ
[ਸੋਧੋ]- ↑ Haryana jamabandi Units of measurements Archived 2018-04-18 at the Wayback Machine., HALRIS.