ਮੇਲਾ ਗ਼ਦਰੀ ਬਾਬਿਆਂ ਦਾ
ਮੇਲਾ ਗ਼ਦਰੀ ਬਾਬਿਆਂ ਦਾ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਵਿੱਚ ਗ਼ਦਰ ਪਾਰਟੀ ਦੇ ਸ਼ਹੀਦਾਂ,ਸਮੂਹ ਇਨਕਲਾਬੀਆਂ ਅਤੇ ਦੇਸ਼ ਭਗਤਾਂ ਦੀ ਯਾਦ ਅਤੇ ਉਹਨਾਂ ਦੇ ਵਿਚਾਰਾਂ ਦੀ ਰੋਸ਼ਨੀ ਵਿੱਚ ਦੇਸ਼ ਦੀਆਂ ਵਰਤਮਾਨ ਮੁਸ਼ਕਲਾਂ ਦੇ ਹੱਲ ਨੂੰ ਦੇਖਣ ਲਈ ਮਨਾਇਆ ਜਾਣ ਵਾਲਾ ਤਿੰਨ ਦਿਨਾਂ ਮੇਲਾ ਹੈ ਜੋ ਹਰ ਸਾਲ ੩੦-੩੧ ਅਕਤੂਬਰ ਅਤੇ ੧ ਨਵੰਬਰ ਦੀ ਰਾਤ ਤਕ ਮਨਾਇਆ ਜਾਂਦਾ ਹੈ ਜਿਸ ਦੀ ਸਿਖਰ 1 ਨਵੰਬਰ ਦੀ ਰਾਤ ਦੀ ਨਾਟਕਾਂ ਭਰੀ ਰਾਤ ਹੁੰਦੀ ਹੈ। ਇਸ ਮੇਲੇ ਵਿੱਚ ਕਿਤਾਬਾਂ ਦੀਆਂ ਸਟਾਲਾਂ ਲਗਦੀਆਂ ਹਨ ਤੇ ਹੋਰ ਮੁਕਾਬਲੇ ਵੀ ਕਰਵਾਏ ਜਾਂਦੇ ਹਨ ।[1]ਇਸ ਮੇਲੇ ਦੇ ਹਿੱਸੇਦਾਰਾਂ ਤੋਂ ਲੋਕ ਹੋਰ ਵੀ ਜਿਆਦਾ ਵਧੀਆ ਭੂਮਿਕਾ ਨਿਭਾਉਣ ਦੀ ਮੰਗ ਕਰਦੇ ਹਨ ।[2] ਪੰਜਾਬ ਦੇ ਹੋਰ ਸ਼ਹਿਰਾਂ ਅਤੇ ਵਿਦੇਸ਼ਾਂ ਵਿੱਚ ਵੀ ਗਦਰੀ ਮੇਲੇ ਕਰਵਾਏ ਜਾਂਦੇ ਹਨ ।
ਮੇਲਾ 2020
[ਸੋਧੋ]ਇਸ ਸਾਲ ਦਾ ਮੇਲਾ ਗ਼ਦਰੀ ਬਾਬਿਆਂ ਦਾ ਗ਼ਦਰ ਪਾਰਟੀ ਦੇ ਸੰਸਥਾਪਕ ਸੋਹਣ ਸਿੰਘ ਭਕਨਾ ਦੀ 150ਵੀਂ ਜਨਮ ਵਰ੍ਹੇਗੰਢ ਨੂੰ ਸਮਰਪਿਤ 29ਵਾਂ ਮੇਲਾ ਸੀ। ਦੇਸ਼ ਭਗਤ ਯਾਦਗਾਰ ਹਾਲ ਵਿੱਚ ਬੁਲਾਰਿਆਂ ਨੇ ਨਵੇਂ ਖੇਤੀ ਕਾਨੂੰਨਾਂ, ਸੰਘੇ ਢਾਂਚੇ ਨੂੰ ਤਹਿਸ-ਨਹਿਸ ਕਰਨ ਅਤੇ ਜਮਹੂਰੀਅਤ ਦੇ ਕੀਤੇ ਜਾ ਰਹੇ ਘਾਣ ਵਿਰੁੱਧ, ਦੇਸ਼ ਨੂੰ ਇੱਕੋ ਰੰਗ ਵਿੱਚ ਰੰਗੇ ਜਾਣ ਵਿਰੁੱਧ ਲੋਕਾਂ ਨੂੰ ਲਾਮਬੰਦ ਕਰਨ ਅਤੇ ਕਿਸਾਨਾਂ ਦੇ ਅੰਦੋਲਨਾਂ ਨੂੰ ਸਾਰੇ ਪੰਜਾਬੀਆਂ ਵੱਲੋਂ ਸਾਥ ਦੇਣ ਦੀ ਅਪੀਲ ਕੀਤੀ। ਮੇਲੇ ਵਿੱਚ ਮੁੱਖ ਬੁਲਾਰੇ ਵਜੋਂ ਪੁੱਜੇ ਉੱਘੇ ਨਾਟਕਕਾਰ ਡਾ. ਸਵਰਾਜਬੀਰ ਨੇ ਪੰਜਾਬ ਤੇ ਹਰਿਆਣਾ ਦੀ ਸਾਂਝੀ ਸੱਭਿਆਚਾਰਕ ਵਿਰਾਸਤ ਦੀ ਗੱਲ ਕੀਤੀ ਅਤੇ ਦੱਸਿਆ ਕਿ ਮੱਧ ਕਾਲੀਨ ਸਾਹਿਤ ਵਿੱਚ ਪੰਜਾਬ ਦੀ ਧਰਨਾ ਕਿਵੇਂ ਉੱਭਰੀ। ਉਨ੍ਹਾਂ 1669-1672 ਵਿੱਚ ਹਰਿਆਣਾ ਵਿੱਚ ਹੋਏ ਸਤਨਾਮੀ ਅੰਦੋਲਨ ਦਾ ਜ਼ਿਕਰ ਕੀਤਾ ਤੇ ਉਸ ਨੂੰ ਅੱਜ ਦੇ ਕਿਸਾਨ ਅੰਦੋਲਨ ਤੇ ਨਾਗਰਿਕਤਾ ਸੋਧ ਕਾਨੂੰਨਾਂ ਵਿਰੋਧੀ ਅੰਦੋਲਨਾਂ ਨਾਲ ਜੋੜਿਆ।
ਪੰਜਾਬੀ ਯੂਨੀਵਰਸਿਟੀ ਤੋਂ ਪ੍ਰੋ. ਅਨੂਪਮਾ ਨੇ ਨਵੇਂ ਖੇਤੀ ਕਾਨੂੰਨਾਂ ਦੇ ਕਿਸਾਨਾਂ ਅਤੇ ਮੁਲਕ ਦੇ ਆਮ ਲੋਕਾਂ ’ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਦੱਸਿਆ। ਉਨ੍ਹਾਂ ਦੇਸ਼ ਵਿੱਚ ਦਲਿਤਾਂ, ਔਰਤਾਂ, ਘੱਟ-ਗਿਣਤੀਆਂ ’ਤੇ ਹੋ ਰਹੇ ਹਮਲਿਆਂ ਦਾ ਜ਼ਿਕਰ ਕੀਤਾ।[3][4]
ਹਵਾਲੇ
[ਸੋਧੋ]- ↑ "ਨਵੇਂ ਗਦਰ ਦਾ ਹੋਕਾ ਦੇ ਗਿਆ ਮੇਲਾ ਗਦਰੀ ਬਾਬਿਆਂ ਦਾ – Punjab Times". punjabtimesusa.com (in ਅੰਗਰੇਜ਼ੀ (ਅਮਰੀਕੀ)). Retrieved 2018-11-18.[permanent dead link]
- ↑ ਐੱਸ ਪੀ ਸਿੰਘ* (2018-10-28). "ਗ਼ਦਰੀ ਮੇਲਾ ਤੇ ਦੰਗਾ ਪੀੜਤ- ਹਿੰਦਸਾ-ਨੁਮਾ ਵਰ੍ਹੇਗੰਢਾਂ - Tribune Punjabi". Tribune Punjabi (in ਅੰਗਰੇਜ਼ੀ (ਅਮਰੀਕੀ)). Retrieved 2018-11-18.
{{cite news}}
: Cite has empty unknown parameter:|dead-url=
(help)[permanent dead link] - ↑ Service, Tribune News. "ਪੰਜਾਬ ਦੇ ਮੌਜੂਦਾ ਹਾਲਾਤ ਵਿਰੁੱਧ ਡਟਣ ਦਾ ਸੱਦਾ". Tribuneindia News Service. Retrieved 2020-11-02.
- ↑ "ਗ਼ਦਰੀ ਬਾਬਿਆਂ ਦੇ ਮੇਲੇ 'ਚ ਨਾਟਕਾਂ ਦੀ ਸ਼ਾਮ ਜ਼ਿੰਦਗੀ ਦੀ ਸਵੇਰ ਹੋ ਨਿੱਬੜੀ". nawanzamana.in (in ਅੰਗਰੇਜ਼ੀ). Archived from the original on 2021-09-21. Retrieved 2020-11-02.
{{cite web}}
: Unknown parameter|dead-url=
ignored (|url-status=
suggested) (help)