ਸਵਰਾਜਬੀਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਵਰਾਜਬੀਰ
ਸਵਰਾਜਬੀਰ
ਜਨਮ ਸਵਰਾਜਬੀਰ ਸਿੰਘ
(1958-04-22) 22 ਅਪ੍ਰੈਲ 1958 (ਉਮਰ 60)
ਭਾਰਤੀ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਘੁਮਾਣ ਪੰਡੋਰੀ ਦੇ ਨੇੜੇ ਕਸਬਾ ਮਲੋਵਾਲੀ
ਕਿੱਤਾ ਨਾਟਕਕਾਰ,ਆਈ.ਪੀ.ਐਸ.ਅਧਿਕਾਰੀ
ਸਰਗਰਮੀ ਦੇ ਸਾਲ 1990 ਵਿਆਂ ਤੋ ਹੁਣ ਤੱਕ

ਸਵਰਾਜਬੀਰ ਪੰਜਾਬੀ ਦੇ ਚੌਥੀ ਪੀੜ੍ਹੀ ਦੇ ਉਨ੍ਹਾਂ ਨਾਟਕਕਾਰਾਂ ਵਿਚੋਂ ਹੈ ਜਿਨ੍ਹਾਂ ਨੇ ਨਾਟਕ ਦੇ ਖੇਤਰ ਵਿੱਚ ਭਾਰਤੀ ਮਿੱਥ ਕਥਾਵਾਂ ਦੀ ਪਰੰਪਰਾ ਵਿੱਚੋਂ ਵਿਸ਼ਿਆਂ ਦੀ ਚੋਣ ਕਰਨ ਰਾਹੀਂ ਆਪਣੀ ਨਵੇਕਲੀ ਪਛਾਣ ਸਥਾਪਤ ਕੀਤੀ ਹੈ।[1] ਸਾਲ 2016 ਦੇ ਐਲਾਨੇ ਗਏ ਸਾਹਿਤ ਅਕਾਦਮੀ ਅਵਾਰਡਾਂ 'ਚ ਪੰਜਾਬੀ ਦੇ ਨਾਟਕਕਾਰ ਸਵਰਾਜਬੀਰ ਦੇ ਨਾਟਕ 'ਮੱਸਿਆ ਦੀ ਰਾਤ' ਨੂੰ ਇਸ ਸਨਮਾਨ ਲਈ ਚੁਣਿਆ ਗਿਆ ਹੈ |[2]

ਜੀਵਨ[ਸੋਧੋ]

ਭਾਰਤੀ ਪੰਜਾਬ ਦੇ ਜਿਲਾ ਗੁਰਦਾਸਪੁਰ ਵਿੱਚ ਘੁਮਾਣ ਪੰਡੋਰੀ ਦੇ ਨੇੜੇ ਇੱਕ ਕਸਬੇ ਮਲੋਵਾਲੀ ਵਿੱਚ ਜੰਮਿਆ ਪਲਿਆ। ਉਸਨੇ ਆਪਣਾ ਸਾਹਿਤਕ ਜੀਵਨ 1978-79 ਵਿੱਚ ਕਵੀ ਦੇ ਤੌਰ ਤੇ ਸ਼ੁਰੂ ਕੀਤਾ ਸੀ ਪਰ ਬਾਅਦ ਵਿੱਚ ਉਹਨਾ ਨੇ ਨਾਟਕ ਦੀ ਵਿਧਾ ਵਿੱਚ ਜਿਆਦਾ ਰੁਚੀ ਹੋ ਗਈ।ਉਹਨਾ ਦੇ ਕਈ ਨਾਟਕ ਦੇਸ ਵਿਦੇਸ ਵਿੱਚ ਖੇਡੇ ਜਾ ਚੁੱਕੇ ਹਨ।

 • ਸਵਾਰਾਜਬੀਰ ਨੇ ਮਿੱਥ ਵਿਚੋਂ ਨਾਟਕ ਸਿਰਜਿਆ ਹੈ ਤੇ ਉਸ ਨੇ ਪੰਜਾਬ ਨਾਟਕਕਾਰੀ ਦੀਆਂ ਬਣੀਆਂ ਮਿੱਥਾਂ ਨੂੰ ਤੋੜਿਆ ਵੀ ਹੈ। ਉਹ ਪੰਜਾਬੀ ਦਾ ਵੱਡਾ,ਵਿਲੱਖਣ ਤੇ ਨਵੇਂ ਅਮਦਾਜ਼ ਦਾ ਨਾਟਕਕਾਰ ਹੈ। ਸਵਾਰਾਜਬੀਰ ਇੱਕ ਅਜਿਹਾ ਵਿਅਕਤੀ ਹੈ ਜੋ ਆਪਣੀਆ ਰਚਨਾਵਾਂ ਵਿੱਚ ਆਪਣੀ ਵਿਚਾਰਸ਼ੀਲਤਾ ਨੂੰ ਕਥਾਨਕ ਦਾ ਹਿੱਸਾ ਜਾਂ ਅਧਾਰ ਤਾਂ ਬਣਾਉਂਦਾ ਹੈ ਪਰ ਇਹ ਸਭ ਕੁਝ ਕਰਦਿਆਂ ਆਪਣੀ ਰਚਨਾ ਵਿਚਲੀ ਸਾਹਿਕਤਾ ਨੂੰ ਹਰ ਰਚਨਾ ਵਿੱਚ ਵੱਖਰੇ ਸਮਾਜਿਕ, ਯਥਾਰਥ ਦੀ ਵਿਆਖਿਆ ਕਰਦੇ ਹੋਏ ਵੀ ਆਪਣੀ ਅਦਬੀ ਭੂਮਿਕਾ ਨਿਭਾ ਜਾਂਦਾ ਹੈ।[3]

==ਰਚਨਾਵਾਂ== ਨਾਟਕ :- ਕਰਿਸ਼ਨ (2001) ਮੇਦਨੀ ਨਵਾਂ ਜ਼ਮਾਨਾ ਸ਼ਾਇਰੀ ਕੱਲਰ

ਕਾਵਿ-ਸੰਗ੍ਰਹਿ[ਸੋਧੋ]

 • ਆਪੋ ਆਪਣੀ ਰਾਤ (1985)
 • ਸਾਹਾਂ ਥਾਣੀਂ (1989)
 • 23 ਮਾਰਚ

ਨਾਟਕ[ਸੋਧੋ]

 • ਧਰਮ ਗੁਰੂ
 • ਮੇਦਨੀ
 • ਕ੍ਰਿਸ਼ਨ
 • ਸ਼ਾਇਰੀ
 • ਕੱਲਰ
 • ਜਨ ਦਾ ਗੀਤ
 • ਤਸਵੀਰਾਂ
 • ਅਗਨੀ ਕੁੰਡ
 • ਮੱਸਿਆ ਦੀ ਰਾਤ [2]

ਹਵਾਲੇ[ਸੋਧੋ]