ਮੇਲਾ ਗ਼ਦਰੀ ਬਾਬਿਆਂ ਦਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਮੇਲਾ ਗ਼ਦਰੀ ਬਾਬਿਆਂ ਦਾ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਵਿੱਚ ਗ਼ਦਰ ਪਾਰਟੀ ਦੇ ਸ਼ਹੀਦਾਂ,ਸਮੂਹ ਇਨਕਲਾਬੀਆਂ ਅਤੇ ਦੇਸ਼ ਭਗਤਾਂ ਦੀ ਯਾਦ ਅਤੇ ਉਹਨਾਂ ਦੇ ਵਿਚਾਰਾਂ ਦੀ ਰੋਸ਼ਨੀ ਵਿੱਚ ਦੇਸ਼ ਦੀਆਂ ਵਰਤਮਾਨ ਮੁਸ਼ਕਲਾਂ ਦੇ ਹੱਲ ਨੂੰ ਦੇਖਣ ਲਈ ਮਨਾਇਆ ਜਾਣ ਵਾਲਾ ਤਿੰਨ ਦਿਨਾਂ ਮੇਲਾ ਹੈ ਜੋ ਹਰ ਸਾਲ ੩੦-੩੧ ਅਕਤੂਬਰ ਅਤੇ ੧ ਨਵੰਬਰ ਦੀ ਰਾਤ ਤਕ ਮਨਾਇਆ ਜਾਂਦਾ ਹੈ ਜਿਸ ਦੀ ਸਿਖਰ 1 ਨਵੰਬਰ ਦੀ ਰਾਤ ਦੀ ਨਾਟਕਾਂ ਭਰੀ ਰਾਤ ਹੁੰਦੀ ਹੈ। ਇਸ ਮੇਲੇ ਵਿੱਚ ਕਿਤਾਬਾਂ ਦੀਆਂ ਸਟਾਲਾਂ ਲਗਦੀਆਂ ਹਨ ਤੇ ਹੋਰ ਮੁਕਾਬਲੇ ਵੀ ਕਰਵਾਏ ਜਾਂਦੇ ਹਨ ।[1]ਇਸ ਮੇਲੇ ਦੇ ਹਿੱਸੇਦਾਰਾਂ ਤੋਂ ਲੋਕ ਹੋਰ ਵੀ ਜਿਆਦਾ ਵਧੀਆ ਭੂਮਿਕਾ ਨਿਭਾਉਣ ਦੀ ਮੰਗ ਕਰਦੇ ਹਨ ।[2] ਪੰਜਾਬ ਦੇ ਹੋਰ ਸ਼ਹਿਰਾਂ ਅਤੇ ਵਿਦੇਸ਼ਾਂ ਵਿੱਚ ਵੀ ਗਦਰੀ ਮੇਲੇ ਕਰਵਾਏ ਜਾਂਦੇ ਹਨ ।

ਹਵਾਲੇ[ਸੋਧੋ]

  1. "ਨਵੇਂ ਗਦਰ ਦਾ ਹੋਕਾ ਦੇ ਗਿਆ ਮੇਲਾ ਗਦਰੀ ਬਾਬਿਆਂ ਦਾ – Punjab Times". punjabtimesusa.com (in ਅੰਗਰੇਜ਼ੀ). Retrieved 2018-11-18. 
  2. ਐੱਸ ਪੀ ਸਿੰਘ* (2018-10-28). "ਗ਼ਦਰੀ ਮੇਲਾ ਤੇ ਦੰਗਾ ਪੀੜਤ- ਹਿੰਦਸਾ-ਨੁਮਾ ਵਰ੍ਹੇਗੰਢਾਂ - Tribune Punjabi". Tribune Punjabi (in ਅੰਗਰੇਜ਼ੀ). Retrieved 2018-11-18.