ਨਿਰਲੇਪ ਕੌਰ
ਨਿਰਲੇਪ ਕੌਰ (1927 - ????) ਪੰਜਾਬ, ਭਾਰਤ ਤੋਂ ਇੱਕ ਸਿਆਸਤਦਾਨ ਸੀ।ਉਸਨੇ ਚੌਥੀ ਲੋਕ ਸਭਾ ਵਿੱਚ ਸੰਗਰੂਰ ਦੀ ਨੁਮਾਇੰਦਗੀ ਕੀਤੀ।
ਅਰੰਭਕ ਜੀਵਨ
[ਸੋਧੋ]11 ਅਗਸਤ 1927 ਨੂੰ ਪਟਿਆਲਾ ਵਿਖੇ ਇੱਕ ਸ਼ਾਹੀ ਪਰਵਾਰ ਵਿੱਚ ਜਨਮੀ ਨਿਰਲੇਪ ਕੌਰ ਸਰਦਾਰ ਗਿਆਨ ਸਿੰਘ ਰਾੜੇਵਾਲਾ ਦੀ ਬੇਟੀ ਸੀ, ਜੋ ਬਾਅਦ ਵਿੱਚ ਪੈਪਸੂ ਦੇ ਪਹਿਲੇ ਮੁੱਖ ਮੰਤਰੀ ਬਣੇ।[1][2] ਉਸਨੇ ਕਾਨਵੈਂਟ ਆਫ਼ ਸੇਕਰਡ ਹਰਟ ਲਾਹੌਰ ਤੋਂ ਪੜ੍ਹਾਈ ਕੀਤੀ।[1]
ਕੈਰੀਅਰ
[ਸੋਧੋ]ਕੌਰ ਨੇ ਭਾਰਤੀ ਆਮ ਚੋਣ, 1967 ਨੂੰ ਚੌਥੀ ਲੋਕ ਸਭਾ ਲਈ ਅਕਾਲੀ ਦਲ-ਸੰਤ ਫ਼ਤਿਹ ਸਿੰਘ ਦੀ ਟਿਕਟ ਤੇ ਚੋਣ ਲੜੀ. ਉਸਨੇ ਕਾਂਗਰਸ ਉਮੀਦਵਾਰ ਨੂੰ 98,212 ਵੋਟਾਂ ਦੇ ਫਰਕ ਨਾਲ ਹਰਾਇਆ।[3] ਉਹ ਅਤੇ ਪਟਿਆਲਾ ਦੀ ਰਾਜਮਾਤਾ ਮੋਹਿੰਦਰ ਕੌਰ ਭਾਰਤੀ ਸੰਸਦ ਵਿੱਚ ਦਾਖਲ ਹੋਣ ਵਾਲੀਆਂ ਪੁਨਰਗਠਿਤ ਪੰਜਾਬ ਦੀਆਂ ਪਹਿਲੀਆਂ ਦੋ ਔਰਤਾਂ ਸਨ।[4] ਉਹ ਪਹਿਲਾਂ ਸੁਤੰਤਰ ਪਾਰਟੀ ਦੀ ਸਕੱਤਰ ਸੀ ਅਤੇ ਪਟਿਆਲਾ ਵਿੱਚ ਮਾਤਾ ਸਾਹਿਬ ਕੌਰ ਵਿਦਿਆਲਿਆ ਦੀ ਪ੍ਰਧਾਨ ਸੀ।[1]
ਕੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਲੜਨ ਵਾਲੀ ਪਹਿਲੀ ਔਰਤ ਸੀ, ਹਾਲਾਂਕਿ ਉਹ ਹਾਰ ਗਈ ਸੀ।[5]1980 ਵਿੱਚ ਉਹ ਪੰਜਾਬ ਲੈਜਿਸਲੇਟਿਵ ਅਸੈਂਬਲੀ ਚੋਣਾਂ ਲਈ ਪਾਇਲ ਤੋਂ ਚੋਣ ਲੜੀ ਪਰੰਤੂ 2,936 ਵੋਟਾਂ ਦੇ ਫਰਕ ਨਾਲ ਉਹ ਕਾਂਗਰਸ ਦੇ ਬੇਅੰਤ ਸਿੰਘ ਤੋਂ ਹਾਰ ਗਈ ਸੀ।[6]
ਨਿੱਜੀ ਜੀਵਨ
[ਸੋਧੋ]14 ਮਾਰਚ 1942 ਨੂੰ, ਉਸ ਨੇ ਸਰਦਾਰ ਰਾਜਦੇਵ ਸਿੰਘ ਨਾਲ ਵਿਆਹ ਕਰਵਾਇਆ, ਜਿਸ ਤੋਂ ਉਸ ਦੇ ਤਿੰਨ ਬੱਚੇ ਹੋਏ।[1] ਚੰਡੀਗੜ੍ਹ ਸ਼ਹਿਰ ਵਿੱਚ ਉਸ ਦੇ ਘਰ ਪਹਿਲਾ ਸਵਿਮਿੰਗ ਪੂਲ ਸੀ।[7]
ਹਵਾਲੇ
[ਸੋਧੋ]- ↑ 1.0 1.1 1.2 1.3 "Members Bioprofile: Sardarni, Nirlep Kaur". Lok Sabha. Retrieved 28 November 2017.
- ↑ Bains, Tara Singh; Johnston, Hugh J. M. (1995). The Four Quarters of the Night: The Life-journey of an Emigrant Sikh. McGill-Queen's Press - MQUP. p. 158. ISBN 978-0-7735-1265-8.
- ↑ "Statistical Report on General Elections, 1967 to the Fourth Lok Sabha" (PDF). Election Commission of India. p. 327. Retrieved 28 November 2017.
- ↑ Sharma, Amaninder Pal (14 March 2014). "Patiala royals reign supreme in politics too". The Times of India. Retrieved 28 November 2017.
- ↑ Singh, Mohinder (2001). Punjab 2000: Political and Socio-economic Developments. Anamika Publishers & Distributors. p. 180. ISBN 978-81-86565-90-2.
- ↑ "Statistical Report on General Election, 1980 to the Legislative Assembly of Punjab" (PDF). Election Commission of India. p. 74. Retrieved 28 November 2017.
- ↑ "Pool proof". The Tribune. 14 June 2009. Retrieved 28 November 2017.