ਸਮੱਗਰੀ 'ਤੇ ਜਾਓ

ਲੇਲਾ ਮਜਨੂੰ (ਓਪੇਰਾ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਲੇਲਾ ਅਤੇ ਮਜਨੂੰ (Azerbaijani: Leyli və Məcnun) ਚਾਰ ਐਕਟ ਵਿੱਚ ਇੱਕ ਅਜ਼ਰਬਾਈਜ਼ਾਨੀ ਓਪੇਰਾ ਹੈ। ਇਹ 1907 ਵਿੱਚ ਉਜ਼ੀਰ ਹਾਜੀਬੀਏਵ ਨੇ ਲਿਖਿਆ ਸੀ।[1] ਇਸਦਾ ਪਹਿਲਾ ਪ੍ਰੀਮੀਅਰ 6 ਜਨਵਰੀ 1908 ਨੂੰ ਬਾਕੂ ਦੇ ਤਕੀਏਫ਼ ਥੀਏਟਰ ਵਿੱਚ ਹੋਇਆ ਸੀ। ਇਸ ਓਪੇਰੇ ਨੂੰ ਇਸਲਾਮੀ ਦੁਨੀਆਂ ਦਾ ਪਹਿਲਾ ਓਪੇਰਾ ਕਿਹਾ ਜਾਂਦਾ ਹੈ।[2][3]

ਉਜ਼ੀਰ ਹਾਜੀਬੀਏਵ ਅਤੇ ਉਸਦੇ ਭਰਾ ਜੇਹੂਨ ਹਾਜੀਬੀਏਵ ਨੇ ਲੇਲਾ ਅਤੇ ਮਜਨੂੰ ਦੀ ਅਜ਼ਰਬਾਈਜਾਨੀ ਕਵੀ ਮੁਹੰਮਦ ਫਜ਼ੂਲੀ ਦੀ ਲਿਖੀ ਕਹਾਣੀ ਦੇ ਅਧਾਰ ਤੇ ਓਪੇਰਾ ਦੇ ਬੋਲ ਲਿਖੇ। ਓਪੇਰਾ ਵਿਚ ਕਵਿਤਾ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ।

ਪੇਸ਼ਕਾਰੀ

[ਸੋਧੋ]

ਇਸ ਓਪੇਰਾ ਦੇ ਪਹਿਲੇ ਪ੍ਰਦਰਸ਼ਨ ਵਿੱਚ ਹੁਸੈਨਗ਼ੁਲੂ ਸਾਰਾਬਸਕੀ ਨੇ ਮਜਨੂੰ ਦੀ ਅਤੇ ਅਹਿਮਦ ਅਗ਼ਦਾਮਸਕੀ ਨੇ ਲੈਲਾ ਦੀ ਭੂਮਿਕਾ ਨਿਭਾਈ। ਓਪੇਰਾ ਦੇ ਡਾਇਰੈਕਟਰ ਹੁਸੈਨ ਅਰਬਲਿੰਸਕੀ ਅਤੇ ਓਪੇਰਾ ਨਿਰਦੇਸ਼ਕ ਅਬਦੁੱਲ ਆਹੋਰਦੀਏਵ ਨੇ ਉਸ ਰਾਤ ਹਾਜੀਬੀਏਵ ਨੂੰ ਖੁਦ ਵਾਇਲਨਿਸਟ ਵਜੋਂ ਪੇਸ਼ ਕੀਤਾ ਸੀ।

ਤਸਵੀਰਾਂ

[ਸੋਧੋ]

ਓਪੇਰਾ ਆਪਣੀ ਪਹਿਲੀ ਪੇਸ਼ਕਾਰੀ ਤੋਂ ਬਾਅਦ ਅਜ਼ਰਬਾਈਜਾਨ ਦੇ ਓਪੇਰਾ ਅਤੇ ਬੈਲੇ ਸਟੇਟ ਥੀਏਟਰ ਵਿਚ, ਨਾਲ ਹੀ ਦੂਜੇ ਦੇਸ਼ਾਂ ਜਿਵੇਂ ਰੂਸ, ਯੂਕ੍ਰੇਨ, ਈਰਾਨ, ਤੁਰਕੀ, ਜਾਰਜੀਆ, ਉਜ਼ਬੇਕਿਸਤਾਨ ਅਤੇ ਤੁਰਕਮੇਨਿਸਤਾਨ ਵਿਚ ਵੀ 20,000 ਤੋਂ ਵੱਧ ਵਾਰ ਵਿਖਾਇਆ ਜਾ ਚੁੱਕਾ ਹੈ।


ਬਾਹਰੀ ਲਿੰਕ

[ਸੋਧੋ]

ਹਵਾਲੇ

[ਸੋਧੋ]
  1. Talibov, Yusif; Sadigov, Ferahim; Guliyev, Sardar (2000). C.Məmmədquluzadə və Ü.Hacıbəyovun pedaqoji fikirləri.
  2. Leyli & Majnun, Azerbaijan International ([northern] Autumn 2009)
  3. "100th anniversary of the first opera in the East: Leyli and Majnun (1908)" (PDF). UNESCO.