ਦਸਵਿਦਾਨੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਦਸਵਿਦਾਨੀਆ
Poster
ਨਿਰਦੇਸ਼ਕਸ਼ਸ਼ਾਂਤ ਸ਼ਾਹ
ਲੇਖਕਅਰਸ਼ਦ ਸਯਦ
ਨਿਰਮਾਤਾਗੁਨੀਤ ਮੌਂਗਾ
ਵਿਨੈ ਪਾਠਕ
ਆਜ਼ਮ ਖਾਨ
ਸਿਤਾਰੇਵਿਨੈ ਪਾਠਕ
ਸਰਿਤਾ ਜੋਸ਼ੀ
ਨੇਹਾ ਧੂਪੀਆ
ਰਜਤ ਕਪੂਰ
ਰਣਵੀਰ ਸ਼ੋਰੀ
ਬ੍ਰਿਜੇਂਦਰ ਕਾਲਾ
ਸਿਨੇਮਾਕਾਰਅਰੁਣ ਵਰਮਾ
ਸੰਗੀਤਕਾਰਕੈਲਾਸ਼ ਖੇਰ
ਪ੍ਰੋਡਕਸ਼ਨ
ਕੰਪਨੀ
ਰਿਲੀਜ਼ ਮਿਤੀਆਂ
  • 7 ਨਵੰਬਰ 2008 (2008-11-07)
ਦੇਸ਼ਭਾਰਤ
ਭਾਸ਼ਾਹਿੰਦੀ
ਬਜ਼ਟ 1 million
ਬਾਕਸ ਆਫ਼ਿਸ 18,700,000.

ਦਸਵਿਦਾਨੀਆ (दसविदानिया) ਇੱਕ ਬਾਲੀਵੁੱਡ ਕਾਮੇਡੀ-ਡਰਾਮਾ ਫ਼ਿਲਮ ਹੈ[1] ਜੋ 7 ਨਵੰਬਰ 2008 ਨੂੰ ਰਿਲੀਜ਼ ਹੋਈ।[2][3] ਫ਼ਿਲਮ ਦਾ ਨਾਮ ਉਨ੍ਹਾਂ ਦਸ ਚੀਜ਼ਾਂ ਦੀ ਸੂਚੀ 'ਤੇ ਇੱਕ ਪੰਨ ਹੈ ਜੋ ਮੌਤ ਪਹਿਲਾਂ ਵਿਨੈ ਪਾਠਕ ਨੇ ਕਰਨੀਆਂ ਹਨ ਅਤੇ ਰੂਸੀ ਸ਼ਬਦ до свидания (ਦ ਸਵਿਦਾਨੀਆ), ਜਿਸ ਦਾ ਮਤਲਬ ਅਲਵਿਦਾ ਹੈ, ਤੇ ਖੇਡ ਹੈ।[4][5][6]

ਸਾਰ[ਸੋਧੋ]

ਅਮਰ ਕੌਲ (ਵਿਨੈ ਪਾਠਕ) ਮੁੰਬਈ ਦੀ ਸੂਰਜ ਫਾਰਮਾਸਿਟੀਕਲ ਨਾਮਕ ਇੱਕ ਕੰਪਨੀ ਵਿੱਚ ਕੰਮ ਕਰਦਾ ਇੱਕ 37 ਸਾਲਾ ਅਕਾਉਂਟ ਮੈਨੇਜਰ ਹੈ। ਉਹ ਕੁਆਰਾ ਹੈ ਅਤੇ ਆਪਣੀ ਮਾਂ (ਸਰਿਤਾ ਜੋਸ਼ੀ) ਦੇ ਨਾਲ ਰਹਿੰਦਾ ਹੈ। ਉਹ ਆਪਣੀ ਹੋਂਦ ਤੋਂ ਬੇਖ਼ਬਰ ਲੋਕਾਂ ਨਾਲ ਬੇਰੌਣਕ ਜਿਹਾ ਜੀਵਨ ਜਿਉਂ ਰਿਹਾ ਹੈ। ਇੱਕ ਦਿਨ ਉਸ ਦਾ ਡਾਕਟਰ ਉਸ ਨੂੰ ਕਹਿੰਦਾ ਹੈ ਕਿ ਉਹ ਪੇਟ ਦੇ ਕੈਂਸਰ ਕਾਰਨ ਤਿੰਨ ਮਹੀਨਿਆਂ ਦੇ ਅੰਦਰ ਅੰਦਰ ਮਰ ਜਾਵੇਗਾ। ਇਹ ਮਹਿਸੂਸ ਕਰਦਿਆਂ ਕਿ ਉਸਦਾ ਸਮਾਂ ਸੀਮਤ ਹੈ, ਅਮਰ ਉਨ੍ਹਾਂ 10 ਚੀਜ਼ਾਂ ਦੀ ਸੂਚੀ ਬਣਾਉਂਦਾ ਹੈ ਜੋ ਉਹ ਆਪਣੀ ਰਹਿੰਦੀ ਜ਼ਿੰਦਗੀ ਦੌਰਾਨ ਕਰਨਾ ਚਾਹੁੰਦਾ ਹੈ, ਅਤੇ ਉਨ੍ਹਾਂ ਨੂੰ ਕਰਨ ਲਈ ਤਿਆਰ ਹੋ ਜਾਂਦਾ ਹੈ। ਉਹ ਹਨ:

  • 1. ਲਾਲ ਕਾਰ ਖਰੀਦਣਾ।
  • 2. ਵਿਦੇਸ਼ ਯਾਤਰਾ।
  • 3. ਗਿਟਾਰ ਵਜਾਉਣਾ।
  • 4. ਆਪਣੇ ਬਚਪਨ ਦੇ ਦੱਬੇ-ਦਫ਼ਨਾਏ ਨੇਹਾ ਲਈ ਆਪਣੇ ਇੱਕਪਾਸੜ ਪਿਆਰ ਦਾ ਇਕਬਾਲ ਕਰਨਾ।
  • 5. ਆਪਣੇ ਬੌਸ ਦੇ ਵਿਰੁੱਧ ਖੜੇ ਹੋਣਾ।
  • 6. ਆਪਣੇ ਪੁਰਾਣੇ ਦੋਸਤ ਰਾਜੀਵ ਝੁੱਕਲਾ ਨੂੰ ਮਿਲਣਾ।
  • 7. ਰੋਮਾਂਸ ਦਾ ਅਨੁਭਵ ਹੰਢਾਉਣਾ।
  • 8. ਆਪਣੀ ਹਾਲਤ ਆਪਣੀ ਮਾਂ ਨੂੰ ਦੱਸਣਾ।
  • 9. ਆਪਣੀ ਫੋਟੋ ਅਖ਼ਬਾਰ ਵਿੱਚ ਪ੍ਰਕਾਸ਼ਤ ਕਰਾਉਣਾ।
  • 10.ਆਪਣੇ ਛੋਟੇ ਭਰਾ ਨਾਲ ਆਪਣਾ ਰਿਸ਼ਤਾ ਸਹੀ ਕਰਨਾ।

ਉਸਨੂੰ ਕੁਝ ਮਹੀਨਿਆਂ ਵਿੱਚ ਜ਼ਿੰਦਗੀ ਦੀਆਂ ਸੱਚੀਆਂ ਖੁਸ਼ੀਆਂ ਮਿਲ ਜਾਂਦੀਆਂ ਹਨ ਜੋ ਸਾਰੀ ਉਮਰ ਉਸ ਕੋਲੋਂ ਲੁਕੀਆਂ ਰਹੀਆਂ ਸਨ। ਤਿੰਨ ਮਹੀਨਿਆਂ ਬਾਅਦ, ਆਪਣੀ ਮੌਤ ਦੇ ਸਮੇਂ, ਉਹ ਆਪਣੇ ਸਾਰੇ ਨੇੜਲੇ ਅਤੇ ਪਿਆਰੇ ਲੋਕਾਂ ਲਈ ਕੁਝ ਨਾ ਕੁਝ ਛੱਡ ਜਾਂਦਾ ਹੈ, ਸਭ ਨੂੰ ਖੁਸ਼ ਕਰਦਾ ਹੈ ਅਤੇ ਉਸਦਾ ਧੰਨਵਾਦ ਕਰਦਾ ਹੈ।

ਸਾਊਂਡਟ੍ਰੈਕ[ਸੋਧੋ]

ਸਾਰੇ ਗਾਣਿਆਂ ਦਾ ਸੰਗੀਤ[7] ਕੈਲਾਸ਼ ਖੇਰ ਨੇ ਤਿਆਰ ਕੀਤਾ ਸੀ।

# ਸਿਰਲੇਖ ਗਾਇਕ ਗੀਤਕਾਰ ਅਵਧੀ
1 “ਓ ਮਾਂ ਮੇਰੀ ਮਾਂ ਪਿਆਰੀ ਮਾਂ   - ਮਾਮਾ " ਕੈਲਾਸ਼ ਖੇਰ ਕੈਲਾਸ਼ ਖੇਰ 04:30
2 “ਸਾਰੇ ਸ਼ਹਿਰ ਕੀ ਜਗਮਗ ਕੇ ਬਿਤ੍ਰ ਹੈ ਅੰਧੇਰਾ   - ਅਲਵਿਦਾ" ਕੈਲਾਸ਼ ਖੇਰ ਕੈਲਾਸ਼ ਖੇਰ 05:03
3 "ਮੁਸਕੁਰਾ ਮੇਰੇ ਦਿਲ" ਸੋਨੂੰ ਨਿਗਮ ਕੈਲਾਸ਼ ਖੇਰ, ਨਰੇਸ਼ ਕਮਥ, ਪਰੇਸ਼ ਕਮਥ   - ਕੈਲਾਸਾ ਬੈਂਡ 03:40
4 "ਮੁਸਕੁਰਾ ਮੇਰੇ ਦਿਲ (ਇੰਸਟਾਗ੍ਰਾਮ)" ਸਾਜ਼ ਕੈਲਾਸ਼ ਖੇਰ, ਨਰੇਸ਼ ਕਮਥ, ਪਰੇਸ਼ ਕਮਥ   - ਕੈਲਾਸਾ ਬੈਂਡ 03:15
5 “ਸਰੇ ਸੇਹਰ ਕੀ ਜਗਮਗ ਕੇ ਬਿਤ੍ਰ ਹੈ ਅੰਧੇਰਾ   - ਅਲਵਿਦਾ (ਰੀਮਿਕਸ) " ਕੈਲਾਸ਼ ਖੇਰ ਕੈਲਾਸ਼ ਖੇਰ, ਨਰੇਸ਼ ਕਮਥ, ਪਰੇਸ਼ ਕਮਥ   - ਕੈਲਾਸਾ ਬੈਂਡ 04:20

ਜਾਰੀ[ਸੋਧੋ]

ਬਾਕਸ ਆਫਿਸ[ਸੋਧੋ]

ਦਸਵਿਦਾਨੀਆ ਇਸ ਦੇ ਜੀਵਨ ਕਾਲ 'ਚ 1.87 ਕਰੋੜ ਇਕੱਠੇ ਕਰਨ ਵਾਲੀ ਇੱਕ ਵੱਡੀ ਹਿੱਟ ਸੀ।[8][9]

ਵਧੀਆ ਹੁੰਗਾਰਾ[ਸੋਧੋ]

ਫ਼ਿਲਮ ਨੂੰ ਆਲੋਚਕਾਂ ਵਲੋਂ ਸੁਹਣੀ ਸਮੀਖਿਆ ਮਿਲੀ। ਬਾਲੀਵੁੱਡ ਟ੍ਰੇਡ ਨਿਊਜ਼ ਨੈਟਵਰਕ ਦੇ ਮਾਰਟਿਨ ਡੀਸੂਜ਼ਾ ਨੇ ਫ਼ਿਲਮ ਨੂੰ 5 ਵਿੱਚੋਂ ਚਾਰ ਸਿਤਾਰੇ ਦਿੱਤੇ, ਅਤੇ ਇਸ ਨੂੰ "ਯਾਦਗਾਰੀ ਅਨੁਭਵ," ਕਿਹਾ। "ਜੋ ਤੁਹਾਨੂੰ ਅਮੀਰ ਬਣਾ ਦੇਵੇਗਾ।"[10] ਇੰਡੀਆ ਟਾਈਮਜ਼ ਮੂਵੀਜ਼ ਦੇ ਗੌਰਵ ਮਲਾਨੀ ਨੇ ਫ਼ਿਲਮ ਨੂੰ 3 ਸਿਤਾਰੇ ਦਿੱਤੇ, ਜਿਸ ਵਿੱਚ ਕਾਸਟ, ਸੰਵਾਦ ਅਤੇ ਸਕ੍ਰਿਪਟਿੰਗ ਦੀ ਪ੍ਰਸ਼ੰਸਾ ਕੀਤੀ ਅਤੇ ਸਿਫਾਰਸ਼ ਕੀਤੀ ਕਿ ਫ਼ਿਲਮ "ਇਸ ਹਫਤੇ ਦੇ ਅੰਤ ਤੱਕ ਤੁਹਾਡੀਆਂ 10 ਸਭ ਤੋਂ ਮਹੱਤਵਪੂਰਨ ਚੀਜ਼ਾਂ ਦੀ ਸੂਚੀ ਵਿੱਚ ਚੋਟੀ ਉੱਤੇ ਹੋਣੀ ਚਾਹੀਦੀ ਹੈ।"[11] ਫ਼ਿਲਮ ਨੂੰ ਇਸਦੇ ਪਨ ਲਾਈਨ ਦੁਆਰਾ "ਹੁਣ ਤੱਕ ਦੀ ਸਰਬੋਤਮ ਅਲਵਿਦਾ ਫ਼ਿਲਮ" ਵੀ ਕਿਹਾ ਗਿਆ ਹੈ.[12]

ਹਵਾਲੇ[ਸੋਧੋ]

  1. "Dasvidaniya: A bittersweet slice of middle-class life". Reuters. November 14, 2008. Archived from the original on 2019-04-22. Retrieved 2018-07-06. {{cite web}}: Unknown parameter |dead-url= ignored (help)
  2. "Vinay's madcap adventure". The Times of India. 6 May 2008. Archived from the original on 2012-10-23. Retrieved 2008-10-27. {{cite news}}: Unknown parameter |dead-url= ignored (help)
  3. "Not so Funny". Indian Express. 27 October 2008. Archived from the original on 20 September 2012. Retrieved 2008-10-27.
  4. "How DASVIDANIYA was named!". www.glamsham.com. Archived from the original on 2015-05-03. Retrieved 2007-11-29. {{cite web}}: Unknown parameter |dead-url= ignored (help)
  5. "Nina starring as the goofy sidekick" (May 14, 2009). "[comment in] Topic: Dasvidaniya (*ring Vinay Pathak, Neha Dhupia, Ranvir Shorey, Rajat Kapoor)". BollyWHAT?com: The Guide for Clueless Fans of Hindi Films. bollywhat.com. Retrieved 22 February 2014. after the v[ery] last scene, when the brother and friend are 'grading' his list as 10 out 10, there's the 'Das' of Dasvidaniya that appears alone, next to the number 10, which then morphs into the rest of the word.
  6. "etu Who wants to be the one & only superstar" (February 15, 2009). "[comment in] Topic: Dasvidaniya (*ring Vinay Pathak, Neha Dhupia, Ranvir Shorey, Rajat Kapoor)". BollyWHAT?com: The Guide for Clueless Fans of Hindi Films. bollywhat.com. Retrieved 22 February 2014. it's called Dasvidanya because... he has an affair with a Russian prostitute who cares for him at a dark hour, and since she doesn't speak English or Hindi, this is how he tells her goodbye for the last time.Concept of this film was taken from a Hollywood movie The bucket list.
  7. http://www.hindigeetmala.net/movie/dasvidaniya.htm
  8. "Bollywood box-office report of the week". Glamsham. Archived from the original on 2012-04-27. Retrieved 2007-11-29. {{cite web}}: Unknown parameter |dead-url= ignored (help)
  9. "All India 2008 (Figures in INR Crore) Bollywood". Box Office India. Archived from the original on 26 August 2012. Retrieved 2012-08-06.
  10. "Dasvidaniya movie review". Glamsham.com. Archived from the original on 2017-10-14. Retrieved 2008-11-29. {{cite web}}: Unknown parameter |dead-url= ignored (help)
  11. "Dasvidaniya: movie review". The Economic Times. 14 November 2008. Retrieved 2008-11-29.
  12. "Dasvidaniya: The Best Goodbye Movie Ever". Guy Down the Street. Archived from the original on 2019-10-23. Retrieved 2009-05-04. {{cite web}}: Unknown parameter |dead-url= ignored (help)

ਬਾਹਰੀ ਲਿੰਕ[ਸੋਧੋ]