ਕੇ.ਐਨ.ਏਲ਼ੂਤਚਨ
ਕੁਡਿਯਰਿਕਲ ਨਾਰਾਇਣਨ ਏਲ਼ੂਤਚਨ (21 ਮਈ 1911 - 28 ਅਕਤੂਬਰ 1981), ਜਿਸਨੂੰ ਆਮ ਤੌਰ ਤੇ ਡਾ.ਕੇ.ਐਨ.ਏਲ਼ੂਤਚਨ ਕਿਹਾ ਜਾਂਦਾ ਹੈ ਇੱਕ ਭਾਰਤੀ ਲੇਖਕ ਅਤੇ ਮਲਿਆਲਮ ਸਾਹਿਤ ਦਾ ਵਿਦਵਾਨ ਸੀ। ਉਹ ਸਾਹਿਤ ਉੱਤੇ ਸਮਾਜਿਕ ਪ੍ਰਭਾਵ ਦੇ ਵਿਚਾਰ ਦੇ ਪ੍ਰਮੁੱਖ ਪੈਰੋਕਾਰਾਂ ਵਿੱਚੋਂ ਇੱਕ ਸੀ। ਏਲ਼ੂਤਚਨ ਨੇ ਮਾਰਕਸਵਾਦੀ ਸਾਹਿਤਕ ਅਲੋਚਨਾ ਦਾ ਸਮਰਥਨ ਕੀਤਾ। ਅਤੇ ਮਾਰਕਸਵਾਦੀ ਸੁਹਜ ਸ਼ਾਸਤਰ 'ਤੇ ਅਧਾਰਤ ਭਾਰਤੀ ਸਾਹਿਤਕ ਰਚਨਾਵਾਂ ਦੀ ਵਿਆਖਿਆ ਕੀਤੀ। ਉਸ ਨੂੰ ਸੰਸਕ੍ਰਿਤ ਵਿੱਚ ਲਿਖੀ ਆਪਣੀ ਲੰਮੀ ਬਿਰਤਾਂਤਕ ਕਵਿਤਾ ਕੇਰਲੋਦਯਾਮ ਲਈ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ। ਸੰਸਕ੍ਰਿਤ ਸਾਹਿਤ ਵਿੱਚ ਸਾਹਿਤ ਅਕਾਦਮੀ ਪੁਰਸਕਾਰ ਜਿੱਤਣ ਵਾਲਾ ਉਹ ਪਹਿਲਾ ਮਲਯਾਲੀ ਹੈ।[1][2] 28 ਅਕਤੂਬਰ 1981 ਨੂੰ ਕਾਲੀਕਟ ਯੂਨੀਵਰਸਿਟੀ ਵਿਖੇ ਭਾਸ਼ਣ ਦਿੰਦੇ ਸਮੇਂ ਉਸ ਦੀ ਮੌਤ ਹੋ ਗਈ।[3]
ਅਰੰਭਕ ਜੀਵਨ
[ਸੋਧੋ]ਡਾ. ਐਨ. ਏਲ਼ੂਤਚਨ ਦਾ ਜਨਮ ਕੇਰਲ ਦੇ ਪਲਾਕਡ ਜ਼ਿਲ੍ਹੇ ਦੇ ਚੈਰਪੁਲਾਸੇਰੀ ਪਿੰਡ 21 ਮਈ 1911 ਨੂੰ ਅੱਖਾਂ ਦੇ ਮਾਹਰ ਅਤੇ ਸੰਸਕ੍ਰਿਤ ਦੇ ਵਿਦਵਾਨ ਕੁਡੀਰੀਕਲ ਕ੍ਰਿਸ਼ਨਨ ਏਲ਼ੂਤਚਨ ਅਤੇ ਲਕਸ਼ਮੀ ਅੰਮਾ ਦੇ ਘਰ ਹੋਇਆ ਸੀ। ਏਲ਼ੂਤਚਨ ਨੇ ਪਿਤਾ ਦੇ ਸੰਸਕ੍ਰਿਤ ਸਕੂਲ ਤੋਂ ਸੰਸਕ੍ਰਿਤ ਦੀਆਂ ਮੁਢਲੀਆਂ ਗੱਲਾਂ ਦੀ ਪੜ੍ਹਾਈ ਕੀਤੀ।[4] ਵਿਦਵਾਨ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਉਸਨੇ ਇੱਕ ਅਧਿਆਪਕ ਵਜੋਂ ਆਪਣਾ ਕੈਰੀਅਰ ਸ਼ੁਰੂ ਕੀਤਾ ਅਤੇ ਦੋ ਸਕੂਲਾਂ ਵਿੱਚ ਪੜ੍ਹਾਇਆ। ਉਸਨੇ ਥੋੜ੍ਹੇ ਸਮੇਂ ਲਈ ਬੰਬੇ ਵਿੱਚ ਕਲਰਕ ਅਤੇ ਸਟੈਨੋਗ੍ਰਾਫਰ ਵਜੋਂ ਵੀ ਕੰਮ ਕੀਤਾ। ਬਾਅਦ ਵਿਚ, ਉਸਨੇ ਮਲਿਆਲਮ, ਸੰਸਕ੍ਰਿਤ ਅਤੇ ਅੰਗਰੇਜ਼ੀ ਵਿੱਚ ਆਪਣੀ ਮਾਸਟਰ ਦੀ ਡਿਗਰੀ ਲਈ। ਇਸ ਤੋਂ ਇਲਾਵਾ ਉਸਨੇ ਹਿੰਦੀ, ਤਾਮਿਲ, ਕੰਨੜ ਅਤੇ ਮਰਾਠੀ ਵਰਗੀਆਂ ਭਾਸ਼ਾਵਾਂ ਵੀ ਸਿੱਖੀਆਂ।[5] 1953 ਵਿਚ, ਉਹ ਮਦਰਾਸ ਯੂਨੀਵਰਸਿਟੀ ਵਿੱਚ ਲੈਕਚਰਾਰ ਵਜੋਂ ਸ਼ਾਮਲ ਹੋਇਆ ਅਤੇ ਉਸੇ ਸਮੇਂ ਉਸੇ ਯੂਨੀਵਰਸਿਟੀ ਵਿੱਚ ਆਪਣੀ ਪੀਐਚਡੀ ਲਈ ਕੰਮ ਕੀਤਾ। ਭਾਸ਼ਕੌਟਲੀਅਮ ਉੱਤੇ ਆਪਣੀ ਪੀਐਚਡੀ ਕਰਨ ਤੋਂ ਬਾਅਦ, ਏਲ਼ੂਤਚਨ ਕਾਲੀਕਟ ਯੂਨੀਵਰਸਿਟੀ ਵਿੱਚ ਲੈਕਚਰਾਰ ਨਿਯੁਕਤ ਹੋਇਆ। ਉਸਨੇ ਕੇਰਲ ਸਟੇਟ ਇੰਸਟੀਚਿਊਟ ਆਫ਼ ਲੈਂਗੂਏਜਜ਼ ਵਿੱਚ ਇੱਕ ਸੀਨੀਅਰ ਰਿਸਰਚ ਅਫਸਰ, ਦ੍ਰਵਿੜਿਅਨ ਭਾਸ਼ਾ ਵਿਗਿਆਨ ਐਸੋਸੀਏਸ਼ਨ ਦੇ ਰਿਸਰਚ ਫੈਲੋ ਅਤੇ ਕਾਲੀਕਟ ਯੂਨੀਵਰਸਿਟੀ ਵਿੱਚ ਵਿਜਿਟਿੰਗ ਪ੍ਰੋਫੈਸਰ ਵਜੋਂ ਵੀ ਸੇਵਾਵਾਂ ਨਿਭਾਈਆਂ।[1]
ਕੇ ਐਨ ਏਲ਼ੂਤਚਨ ਨੇ ਤਾਲੀਯੋਲਾ ਗਰੰਥ ਲਾਇਬ੍ਰੇਰੀ ਵਰਗੀਆਂ ਸੰਸਥਾਵਾਂ ਦੇ ਗਠਨ ਲਈ ਕੰਮ ਕੀਤਾ। ਇਹ ਪੁਰਾਣੀ ਤਾੜ ਦੇ ਪੱਤਿਆਂ ਦੇ ਖਰੜਿਆਂ ਵਾਲੀ ਇੱਕ ਲਾਇਬ੍ਰੇਰੀ ਹੈ, ਜਿਹੜੀ 1971 ਵਿੱਚ ਕਾਲੀਕਟ ਯੂਨੀਵਰਸਿਟੀ ਦੇ ਮਲਿਆਲਮ ਵਿਭਾਗ ਦੇ ਅਧੀਨ ਸਥਾਪਿਤ ਕੀਤੀ ਗਈ ਸੀ।[6] 1977 ਵਿੱਚ ਉਸ ਨੇ ਵਲਾਤੋਲ ਨਰਾਇਣ ਮੈਨਨ ਦੀ ਯਾਦ ਵਿੱਚ ਵਲਾਤੋਲ ਐਜੂਕੇਸ਼ਨਲ ਟਰੱਸਟ ਬਣਾਇਆ।[7]
ਹਵਾਲੇ
[ਸੋਧੋ]- ↑ 1.0 1.1 "Dr. K. N. Ezhuthachan Kerala sahityaakademi website". Kerala Sahitya Akademi. Archived from the original on 1 December 2017. Retrieved 24 April 2018.
- ↑ "Awards & fellowships - Akademi Awards". Sahitya Akademi, India's National Akademi of Letters. Archived from the original on 31 March 2009. Retrieved 29 June 2009.
- ↑ Akhilavijnanakosam (an encyclopaedia in Malayalam), Vol. 4, D.C. Books.
- ↑ Prof. Aanappaya Sethumadhavan (1999). ḍo. ke. en. eḻuttacchan ഡോ. കെ. എൻ. എഴുത്തച്ഛൻ. Thiruvananthapuram: Department of Cultural publications, Government of Kerala. ISBN 81-86365-81-8.
- ↑ "DEPICTION OF FREEDOM MOVEMENT IN SANSKRIT WORKS OF KERALA AUTHORS" (PDF). Shodhganga:a reservoir of Indian theses. Retrieved 28 April 2018.
- ↑ "കാലിക്കറ്റ് താളിയോല ഗ്രന്ഥ ലൈബ്രറി ഡിജിറ്റൽവൽക്കരണം". Thejas news online. 30 April 2016. Archived from the original on 21 June 2018. Retrieved 21 June 2018.
- ↑ "Vallathol Vidyapeetham website". Archived from the original on 23 October 2017. Retrieved 21 June 2018.