ਉਤਰ ਸੁਤੰਤਰਤਾ ਕਾਲ ਦਾ ਰੰਗਮੰਚ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਉਤਰ-ਸੁੁੁਤੰਤਰਤਾ ਕਾਲ਼ ਦਾ ਪੰਜਾਬੀ ਰੰਗਮੰਚ:ਪ੍ਰਗਤੀ ਤੇ ਪਛਾਣ ਦੇਸ਼ ਦੀ ਅਜ਼ਾਦੀ ਤੋ ਪਹਿਲੇ ਜਿਹੜੇ ਨਾਟਕਕਾਰ, ਮੰਚ ਨਿਰਦੇਸ਼ਕ, ਤੇ ਰੰਗਕਰਮੀ ਪੰਜਾਬੀ ਰੰਗਮੰਚ ਦੀ ਉਤਪਤੀ ਤੇ ਵਿਕਾਸ ਤੇ ਲਈ ਜਿੰਮੇਵਾਰ ਸਨ, ਤੇ ਉੱਤਰ ਸੁਤੰਤਰਤਾ ਕਾਲ ਵੀ ਆਪਣੇੇ ਯਤਨਾਂ ਵਿੱਚ ਲੱਗੇ ਰਹੇ,ਨੋਰਾ ਰਿਚਰਡਜ, ਜਿਸ ਦੀ ਪ੍ਰੇਰਣਾ ਨਾਲ ਈਸ਼ਵਰ ਚੰਦਰ ਨੰਦਾ ਵਰਗੇ ਮੋਢੀ ਨਾਟਕਕਾਰਾ ਨੇ ਆਧੁਨਿਕ ਪੰਜਾਬੀ ਨਾਟਕ ਤੇ ਜਿਲੇ ਦੀ ਪਰੰਪਰਾ ਨੂੰ ਤੋਰਿਆ ਸੀ

ਮੁੱਢ ਤੇ ਵਿਕਾਸ[ਸੋਧੋ]

ਮੋਢੀ ਨਾਟਕਕਾਰਾ ਵਿਚੋਂ ਬਲਵੰਤ ਗਾਰਗੀ, ਡਾ ਹਰਚਰਨ, ਗੁਰਦਿਆਲ ਸਿੰਘ ਖੋਸਲਾ ਨੇ ਪੰਜਾਬੀ ਰੰਗਮੰਚ ਦੇ ਵਿਕਾਸ ਲਈ ਉਘਾ ਯੋੋਗਦਾਨ ਪਾਇਆ ਬਲਵੰਤ ਗਾਰਗੀ ਨੇ ਆਪਣੇ ਨਾਟਕਾਂ ਵਿੱਚ ਨਵੇਂ ਪ੍ਰਯੋਗ ਵੀ ਕੀਤੇ ਅਤੇ ਪੱੱਛਮੀ ਤੇ ਭਾਰਤੀ ਨਾਟ-ਸ਼ੈੈੈਲੀਆ ਦਾ ਸੁਮੇਲ ਕਰਨ ਦੀ ਕੋੋਸ਼ਿਸ਼ ਕੀਤੀ।'ਲੋਹਾ ਕੁੁੁੱਟ ਤੋ ਲੈ ਕੇੇ ਧੂਣੀ ਦੀ ਅੱਗ 'ਤੇ 'ਸੋਕਣ ਤਕ ਉਸ ਦਾ ਨਾਟਕੀ ਸਫਰ ਕਈ ਰੰਗਮੰਚੀ ਪ੍ਰਯੋਗਾ ਦਾ ਲਖਾਇਕ ਹੈ।[1]

ਡਾ ਹਰਚਰਨ ਸਿੰਘ ਨੇ 1954ਵਿੱਚ ਪੰਜਾਬ ਆਰਟ ਥੀਏਟਰ ਦੀ ਸਥਾਪਨਾ ਕੀਤੀ ਅਤੇ ਆਪਣੇ ਬਹੁਤ ਸਾਰੇ ਨਾਟਕ ਇਸ ਨਾਂ ਹੇਠ ਖੇਡੇ।ਪੰਜਾਬੀ ਸੰਗੀਤ ਨਾਟਕ ਅਕਾਡਮੀ ਦੀ ਸਥਾਪਨਾ 1966ਵਿੱਚ ਹੋਈ ਜਿਸ ਦੇ ਪਹਿਲੇ ਪ੍ਰਧਾਨ ਪ੍ਰਿਥਵੀ ਰਾਜ ਕਪੂਰ ਸਨ ਤੇ ਪਹਿਲੇ ਸਕੱਤਰ ਡਾ:ਹਰਚਰਨ ਸਿੰਘ।ਇਹ ਅਕਾਡਮੀ ਤਾ ਪੰਜਾਬੀ ਰੰਗਮੰਚ ਦੇ ਵਿਕਾਸ ਲਈ ਕੋਈ ਵਿਸ਼ੇਸ਼ ਹਿੱਸਾ ਨਹੀਂ ਪਾ ਸਕੀ।ਪਰ ਪੰਜਾਬ ਆਰਟ ਥੀਏਟਰ ਦੀਆ ਪੇਸ਼ਕਾਰੀਆਂ ਦਾ ਪੰਜਾਬੀ ਰੰਗਮੰਚ ਦੇ ਵਿਕਾਸ ਵਿੱਚ ਵਿਸ਼ੇਸ਼ ਥਾ ਹੈ। ਜਦੋਂ ਹਰਪਾਲ ਟਿਵਾਣਾ 1964 ਵਿੱਚ ਨੈਸ਼ਨਲ ਸਕੂਲ ਆਫ ਡਰਾਮਾ, ਨਵੀਂ ਦਿੱਲੀ ਤੋ ਸਿੱਖਿਆ ਪ੍ਰਾਪਤ ਕਰ ਕੇ ਆਇਆ ਤਾ ਡਾ ਹਰਚਰਨ ਸਿੰਘ ਨੇ ਪੰਜਾਬ ਆਰਟ ਥੀਏਟਰ ਉਸ ਦੇ ਹਵਾਲੇ ਕਰ ਦਿੱਤਾ ਅਤੇ ਇਸ ਦਾ ਨਾ' ਪੰਜਾਬ ਕਲਾ ਮੰਚ 'ਦਿੱਤਾ ਗਿਆ।

ਪੰਜਾਬੀ ਰੰਗਮੰਚ ਦੇ ਵਿਕਾਸ ਦੇ ਪਿਛਲੇ ਪੰਜਾਹ ਸਾਲਾਂ ਵਿੱਚ ਇਪਟਾ ਅਥਵਾ ਇੰਡੀਅਨ ਪੀਪਲਜ ਥੀਏਟਰ ਐਸੋਸੀਏਸ਼ਨ ਦੀ ਭੂਮਿਕਾ ਵਿਚਾਰਣ ਯੋਗ ਹੈ। ਇਪਟਾ ਦੀ ਸਥਾਪਨਾ 1943ਵਿੱਚ ਪ੍ਰਗਤੀਸ਼ੀਲ ਲੇਖਕ ਸੰਘ ਦੇ ਪ੍ਰਭਾਵ ਹੇਠ ਹੋਈ ਸੀ ਅਤੇ ਇਸ ਸੰਸਥਾ ਨੇ ਦੇਸ਼ ਭਰ ਵਿੱਚ ਫਾਸੀਵਾਦ ਤੇ ਸਾਮਰਾਜ ਵਿਰੋਧੀ ਲਹਿਰ ਦਾ ਰੂਪ ਧਾਰਨ ਕਰ ਲਿਆ ਸੀ।।

ਗੁਰਸ਼ਰਨ ਸਿੰਘ ਦੇ ਪਲਸ ਮੰਚ ਅਥਵਾ 'ਪੰਜਾਬੀ ਲੋਕ ਸੱਭਿਆਚਾਰ ਮੰਚ ਦੀ ਸਥਾਪਨਾ ਨਾਲ ਬਹੁਤ ਸਾਰੇ ਅਗਾਂਹ ਵਧੂ ਰੰਗਕਰਮੀ ਇਸ ਵਿੱਚ ਰਲ ਗਏ।ਦਵਿੰਦਰ ਰਮਨ ਅਤੇ ਆਤਮਜੀਤ ਵਰਗੇ ਉਘੇ ਰੰਗਕਰਮੀਆ ਦੇ ਸਹਿਯੋਗ ਦੇ ਬਾਵਜੂਦ ਪੰਜਾਬ ਵਿੱਚ ਉਤਰ ਸੁਤੰਤਰਤਾ ਕਾਲ ਵਿੱਚ ਇਪਟਾ ਬਲਵਾਨ ਰੰਗਮੰਚੀ ਲਹਿਰ ਦਾ ਰੂਪ ਧਾਰਨ ਨਹੀਂ ਕਰ ਸਕੀ ਕਿਉਂਕਿ ਇਸ ਉੱਪਰ ਪਾਰਟੀ ਪ੍ਰੋਗਰਾਮ ਭਾਰੂ ਰਹੇ ਹਨ।ਪਲਸ ਮੰਚ ਤੇ ਇਸ ਦੀਆਂ ਇਕਾਈਆਂ ਦੀਆ ਰੰਗਮੰਚੀ ਸਰਗਰਮੀਆਂ ਨੇ ਸਾਰੇ ਪੰਜਾਬ ਵਿੱਚ ਉਘਾ ਅਦਾ ਕੀਤਾ ਹੈ ਪਰ ਇਪਟਾ ਦੀਆ ਗਤੀਵਿਧੀਆਂ ਸੀਮਿਤ ਹੀ ਰਹੀਆਂ ਹਨ।

ਉਤਰ ਸੁਤੰਤਰਤਾ ਕਾਲ ਵਿੱਚ ਪੰਜਾਬੀ ਰੰਗਮੰਚ ਲਈ ਵਿਚਕਾਰਲੀ ਪੀੜੀ ਦਾ ਯੋਗਦਾਨ ਬੜਾ ਮਹੱਤਵਪੂਰਨ ਹੈ।ਸੁਰਜੀਤ ਸਿੰਘ ਸੇੇਠੀ ਅਨੁਸਾਰ "ਕਈ ਇਤਿਿਹਾਸਕ ਤੇ ਸਮਾਜਿਕ ਕਾਰਨਾਂ ਕਰਕੇ ਪੰਜਾਬੀਆ ਦੇ ਸੁਭਾਅ ਵਿੱਚ ਨਾਟਕ ਜਾਾ ਥੀਏਟਰ ਵਿੱਚ ਦਿਲਚਸਤੀ ਲੈੈਣਾ ਕਦੇ ਵੀ ਸ਼ਾਮਿਲ ਨਹੀਂ ਹੋਇਆ

#ਕਪੂਰ ਸਿੰਘ ਘੁੰਮਣ ਦਾ ਨਾਟ -ਲੋਕ ਵੀ ਯਥਾਰਥਵਾਦੀ ਵਿਧੀਆ ਤੋ ਸ਼ੁਰੂ ਹੋ ਕੇ ਪ੍ਰਯੋਗਵਾਦੀ ਰੂੂਪ ਧਾਰਣ ਕਰਦਾ ਹੈ। ਇਤਿਹਾਸ ਦੇ ਮਿਥਿਹਾਸ ਚੋਂ ਲਏ ਗੲਏ

ਵਿਸ਼ਿਆ ਵਿੱਚ ਉਹ ਭਾਰਤੀ ਨਾਟ ਸ਼ੈਲੀਆ ਦੀ ਵਰਤੋ ਵੀ ਕਰਦਾ ਹੈ ਘੁੰਮਣ ਨੇ ਆਪਣੇ ਨਾਟਕੀ ਪ੍ਰਯੋਗਾ ਰਾਹੀਂ ਪੰਜਾਬੀ ਰੰਗਮੰਚ ਨੂੰ ਅਮੀਰ ਬਣਾਉਣ ਦੇ ਭਰਪੂਰ ਯਤਨ ਕੀਤੇ। ਜਿਨ੍ਹਾਂ ਨੂੰ ਉਸ ਦੀ ਬੇਟੀ ਨਵਨਿੰਦਰਾ ਨੇ ਜਾਰੀ ਰੱਖਿਆ ਹੈ।

#ਵਿਚਕਾਰਲੀ ਪੀੜੀ ਦੇ ਨਾਟਕਕਾਰ ਪਰਿਤੋਸ਼ ਗਾਰਗੀ ਤੇ ਗੁਰਚਰਨ ਸਿੰਘ ਜਸੂਜਾ ਨਾਟਕ ਲੇਖਕ ਵਿੱਚ ਪ੍ਰਸਿਧ ਹੋਏ ਹਨ, ਮੰਚ ਨਿਰਦੇਸ਼ਣ ਵਿੱਚ ਨਹੀਂ ਇਨਾ ਦੋਵਾ ਨਾਟਕਕਾਰਾ ਦੇ ਨਾਟਕ ਮੰਚ ਤੇ ਕਈ ਵਾਰ ਖੇਡੇ ਗਏ ਹਨ।ਪਰਿਤੋਸ਼ ਗਾਰਗੀ ਦੇ ਨਾਟਕ 'ਛਲੇਡਾ'ਦੇ ਅੰਗਰੇਜ਼ੀ ਅਨੁਵਾਦ ਦਾ ਮੰਚਨ ਤਾ ਅਮਰੀਕਾ ਵਿੱਚ ਹੋਇਆ ਹੈ।ਇਸੇ ਤਰ੍ਹਾਂ ਹਰਸਰਨ ਸਿੰਘ ਦੀ ਦੇਣ ਵਧੇਰੇ ਕਰਕੇ ਇੱਕ ਨਾਟਕਕਾਰ ਵਜੋਂ ਹੈੈ

#ਆਧੁਨਿਕ ਪੰੰਜਾਬੀ ਰੰੰਗਮੰ ਦੇ ਵਿਕਾਸ ਲਈ ਹਰਪਾਲ ਟਿਵਾਾਣਾਦਾਾ ਯੋੋਗਦਾਨ ਇੱਕ ਉਘੀ ਘਟਨਾ ਹੈ। ਡਾ ਹਰਚਰਨ ਸਿੰਘ ਉਸ ਦੀ ਮੰੰਚ ਸੂੂਝ ਦਾ ਸਿੱਕਾ ਮੰੰਨਦਾ ਹੈ।

#ਨਵੀ ਪੀੜੀ ਦੇ ਪੰਜਾਬੀ ਮੰਚ ਨਿਰਦੇਸ਼ਕਾ ਵਿੱਚ ਪਾਲੀ ਭੂਪਿੰਦਰ ਸਿੰਘ ਤੇ ਧਾਲੀਵਾਲ ਦੇ ਨਾਮ ਉਭਰ ਕੇ ਸਾਾਹਮਣੇ ਆਏ ਹਨ।ਇਹਨਾਂ ਦੋੋਹਾਂ ਮੰੰਚ ਨਿਰਦੇਸ਼ਕਾ ਨੇ ਇਸ ਖੇੇਤ ਵਿੱਚ ਬੜੇ ਸਫਲ ਪ੍ਰਯੋਗ ਕੀਤੇ ਹਨ। ਤੇ ਇਹਨਾਂ ਦੀਆਂ ਪੇੇਸ਼ਕਾਰੀਆਂ ਨੂੂੰ ਬੜਾ ਸਲਾਹਿਆ ਗਿਆ ਹੈ।ਪਾਲੀ ਭੁੁੁਪਿੰਦਰ ਸਿੰਘ ਆਪ ਇੱਕ ਚੰੰਗਾ ਨਾਟਕਕਾਰ ਹੈ।ਅਤੇ ਉਸ ਨੇ ਆਪਣੇ ਨਾਟਕਾ ਦਾ ਮੰੰਚਨ ਬੜੀ ਸੂੂਝ ਨਾਲ ਕੀਤਾ ਹੈ।ਕੇੇੇਵਲ ਧਾਲੀਵਾਲ ਨੈੈਸ਼ਨਲ ਸਕੂਲ ਆਫ ਡਰਾਮਾ ਦਾ ਨਿਰਦੇਸ਼ਕ ਹੈ।ਅਤੇ ਹਰਪਾਲ ਟਿਵਾਣਾ ਤੋ ਬਾਾਅਦ ਧਾਲੀਵਾਲ ਅਜਿਹਾ ਕਸਬੀ ਰੰੰਗਮੰਚੀ ਹੈ

#ਉਤਰ ਸੁਤੰਤਰਤਾ ਕਾਲ ਦੇ ਪੰਜਾਬੀ ਰੰਗਮੰਚ ਦੀ ਪ੍ਰਗਤੀ ਤੇ ਪਛਾਣ ਦੇ ਇਸ ਸੰਖੇਪ ਸਰਵੇਖਣ ਤੋ ਬਾਅਦ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ 1947ਤੋਂ ਬਾਅਦ ਪੰਜਾਬੀ ਰੰਗਮੰਚ ਦਾ ਵਿਕਾਸ ਕਿਸੇ ਤਰ੍ਹਾਂ ਵੀ ਨਿਗੂਣਾ ਨਹੀਂ ਸਗੋ ਕਾਫੀ ਸਲਾਹੁਣਯੋਗ ਹੈ।ਪੰਜਾਬ ਵਿੱਚ ਅਨੇਕਾਂ ਰੰਗਕਰਮੀ ਹਨ।ਪਰ ਉਨ੍ਹਾਂ ਵਿੱਚ ਤਾਲਮੇਲ ਤੇ ਕਸਬੀ ਸੂਝ ਦੀ ਘਾਟ ਹੈ।ਪੰਜਾਬੀ ਰੰਗਮੰਚ ਨੂੰ ਸਰਕਾਰੀ ਸੰਸਥਾਵਾਂ ਦੀ ਬਜਾਏ ਕਈ ਪ੍ਰਤੀਬਿੰਧ ਨਿਰਦੇਸ਼ਕਾ ਨੇ ਵਿਕਸਿਤ ਕੀਤਾ ਹੈ।

#ਪੰਜਾਬੀ ਰੰਗਮੰਚ ਨੂੰ ਸਵੈ ਨਿਰਭਰ ਬਣਾਉਣ ਲਈ ਪੰਜਾਬੀ ਰੰਗਕਰਮੀਆ ਨੂੰ ਸੰਗਠਿਤ ਹੋ ਕੇ ਕੰਮ ਕਰਨਾ ਪਵੇਗਾ।ਸਰਕਾਰੀ ਸਹਾਇਤਾ ਮੰਚ ਘਰਾਂ ਜਾ ਖੁੱਲੇ ਰੰਗਮੰਚਾ ਲਈ ਪ੍ਰਾਪਤ ਕਰਨੀ ਚਾਹੀਦੀ ਹੈ ਅਤੇ ਕਸਬੀ ਸੂਝ ਲਈ ਯੂਨੀਵਰਸਿਟੀਆ ਦੇ ਥੀਏਟਰ ਵਿਭਾਗਾਂ ਦੇ ਪਸਾਰ ਸਿੱਖਿਆ ਪ੍ਰੋਗਰਾਮਾਂ ਤੇ ਵਰਕਸ਼ਾਪਾਂ ਰਾਹੀਂ ਪ੍ਰਾਪਤ ਹੋ ਸਕਦੀ ਹੈ। ਪੰਜਾਬੀ ਰੰਗਮੰਚ ਦੇ ਭਾਵੀ ਵਿਕਾਸ ਲਈ ਰੰਗਕਰਮੀਆ ਨੂੰ ਇਹ ਉਪਰਾਲੇ ਵੀ ਆਪ ਹੀ ਕਰਨੇ ਪੈਣਗੇ।ਇਸ ਬਾਰੇ ਪੰਜਾਬ ਦੇ ਪ੍ਰਤੀਨਿਧ ਰੰਗਕਰਮੀਆ ਨੂੰ ਮਿਲ ਕੇ ਸਾਝੀ ਯੋੋੋਜਨਾ ਤਿਆਰ ਕਰਨੀੀ ਚਾਹੀਦੀ ਹੈ।ਤੇ ਰਲ ਕੇ ਇਸ ਨੂੰ ਸਾਕਾਰ ਵੀ ਕਰਨਾ ਚਾਾਹੀਦਾ ਹੈ।[2]

ਹਵਾਲੇ[ਸੋਧੋ]

  1. ਡਾ ਐਸ ਐਨ ਸੇਵਕ (1998). ਉਤਰ ਆਧੁਨਿਕਤਾ ਦਾ ਪੰਜਾਬੀ ਰੰਗਮੰਚ: ਪ੍ਰਗਤੀ ਤੇ ਪਛਾਣ. ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ. pp. 41, 42, .{{cite book}}: CS1 maint: extra punctuation (link)
  2. ਡਾ ਐਸ ਐਨ ਸੇਵਕ (1998). ਉਤਰ ਆਧੁਨਿਕਤਾ ਦਾ ਪੰਜਾਬੀ ਰੰਗਮੰਚ. ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ. pp. 43, 45 46, 47, 49, 50.