ਸਿਸਟਾਜ਼ਹੁੱਡ
ਸਿਸਟਾਜ਼ਹੁੱਡ ਇੱਕ ਦੱਖਣੀ ਅਫ਼ਰੀਕਾ ਦੀ ਕਾਰਜ-ਕਾਰਕੁੰਨਤਾ ਅਤੇ ਵਕਾਲਤ ਕਰਨ ਵਾਲੀ ਸੰਸਥਾ ਹੈ ਜੋ ਟਰਾਂਸਜੈਂਡਰ ਔਰਤਾਂ ਅਤੇ ਸੈਕਸ ਵਰਕਰਾਂ ਦੇ ਅਧਿਕਾਰਾਂ ਅਤੇ ਉਨ੍ਹਾਂ ਦੀ ਸਿਹਤ ਦਾ ਸਮਰਥਨ ਕਰਦੀ ਹੈ। ਇਹ 2010 ਵਿੱਚ ਸਥਾਪਿਤ ਕੀਤੀ ਗਈ ਸੀ, ਜੋ ਕੇਪਟਾਊਨ ਅਧਾਰਿਤ ਹੈ। ਇਸ ਸੰਸਥਾ ਨੂੰ ਉਨ੍ਹਾਂ ਦੇ ਫੋਟੋਗ੍ਰਾਫਿਕ ਅਤੇ ਫੈਸ਼ਨ ਪ੍ਰੋਜੈਕਟ 'ਸਿਸਟਾਜ਼ ਆਫ ਦ ਕੈਸਲ' ਲਈ ਵੀ ਜਾਣਿਆ ਜਾਂਦਾ ਹੈ, ਜੋ ਫੋਟੋਗ੍ਰਾਫ਼ਰ ਜਾਨ ਹੋਕ ਅਤੇ ਫੈਸ਼ਨ ਡਿਜ਼ਾਈਨਰ, ਦੁਰਾਨ ਲੈਂਟਿੰਕ ਦੇ ਸਹਿਯੋਗ ਨਾਲ ਕੀਤਾ ਗਿਆ ਸੀ।
ਬਾਰੇ
[ਸੋਧੋ]ਸਿਸਟਾਜ਼ਹੁੱਡ ਦੀ ਸਥਾਪਨਾ 2010 ਵਿੱਚ ਕੀਤੀ ਗਈ ਸੀ, ਜੋ ਕੇਪਟਾਊਨ ਵਿੱਚ ਟਰਾਂਸਜੈਂਡਰ ਔਰਤਾਂ ਦੀ ਨੁਮਾਇੰਦਗੀ ਕਰਦੀ ਹੈ ਜੋ ਸੈਕਸ ਵਰਕਰ ਅਤੇ ਜਿਨ੍ਹਾਂ ਵਿੱਚੋਂ ਬਹੁਤ ਸਾਰੇ ਬੇਘਰ ਹਨ।[1] ਸੰਸਥਾ ਟਰਾਂਸਜੈਂਡਰ ਔਰਤਾਂ ਲਈ ਭਾਈਚਾਰਕ ਜਗ੍ਹਾ ਪ੍ਰਦਾਨ ਕਰਦੀ ਹੈ।[2] ਇਸਦੀ ਸਥਾਪਨਾ ਨੇੱਟਾ ਮਾਰਕਸ ਦੁਆਰਾ ਕੀਤੀ ਗਈ ਸੀ।[3] ਮਾਰਕਸ ਔਰਤਾਂ ਨੂੰ ਨਾਲ ਲੈ ਕੇ ਆਈ, ਜੋ ਕੈਸਲ ਦੇ ਬਾਹਰ ਰਹਿਣ ਦੇ ਯੋਗ ਹੋਈਆਂ।[4] 2019 ਤੱਕ ਇਸਦੇ ਲਗਭਗ 40 ਮੈਂਬਰ ਸਨ।[5]
ਸਿਸਟਾਜ਼ਹੁੱਡ ਸੈਕਸ ਦੇ ਕੰਮ ਨੂੰ ਘੱਟ ਕਰਨ ਲਈ ਕੰਮ ਕਰ ਰਹੀ ਹੈ।[1] ਸਿਸਟਾਜ਼ਹੁੱਡ, ਪੁਲਿਸ ਫੋਰਸ ਅਤੇ ਟਰਾਂਸਜੈਂਡਰ ਔਰਤਾਂ ਵਿਰੁੱਧ ਪੁਲਿਸ ਦੀ ਹਿੰਸਾ ਵਿੱਚ ਟ੍ਰਾਂਸਫੋਬੀਆ ਲਈ ਵੀ ਲੜਦਾ ਹੈ।[2] ਇਸ ਸਮੂਹ ਨੇ ਟਰਾਂਸਜੈਂਡਰ ਅਤੇ ਬੇਘਰ ਲੋਕਾਂ ਅਤੇ ਕਾਨੂੰਨ ਨਾਲ ਨਜਿੱਠਣ ਲਈ ਪੁਲਿਸ ਨੂੰ ਨਵੀਂ ਸਟੈਂਡਰਡ ਓਪਰੇਟਿੰਗ ਪ੍ਰਕਿਰਿਆਵਾਂ ਤਿਆਰ ਕਰਨ ਵਿੱਚ ਸਹਾਇਤਾ ਕੀਤੀ ਹੈ।[6]
ਉਹ ਸੈਕਸ ਵਰਕਰ ਐਜੂਕੇਸ਼ਨ ਐਂਡ ਐਡਵੋਕੇਸੀ ਟਾਸਕਫੋਰਸ (ਸਵੈਟ) ਨਾਲ ਜੁੜੇ ਹੋਏ ਹਨ, ਜੋ ਇੱਕ ਸਮੂਹ ਹੈ ਜੋ ਸੈਕਸ ਦੇ ਕੰਮ ਵਿਰੁੱਧ ਕਾਨੂੰਨਾਂ ਨੂੰ ਹਟਾਉਣ ਦੀ ਵਕਾਲਤ ਕਰਦਾ ਹੈ।[7] ਸਿਸਟਾਜ਼ਹੁੱਡ ਟ੍ਰਾਇਨਗਲ ਪ੍ਰੋਜੈਕਟ ਅਤੇ ਜੈਂਡਰ ਡਾਇਨਾਮਿਕਸ ਦੇ ਨਾਲ ਵੀ ਕੰਮ ਕਰਦਾ ਹੈ।[1]
ਸਿਸਟਾਜ਼ ਆਫ ਦ ਕੈਸਲ
[ਸੋਧੋ]ਸਿਸਟਾਜ਼ ਆਫ ਦ ਕੈਸਲ ਮੈਂਬਰਾਂ ਅਤੇ ਫੋਟੋਗ੍ਰਾਫ਼ਰ ਜਾਨ ਹੋਇਕ ਅਤੇ ਦੁਰਾਨ ਲੈਂਟਿੰਕ ਦੇ ਸਹਿਯੋਗ ਨਾਲ ਕੀਤਾ ਗਿਆ ਸੀ।[8] ਪ੍ਰੋਜੈਕਟ ਦੀ ਸ਼ੁਰੂਆਤ 2014 ਵਿੱਚ ਹੋਈ ਸੀ।[1] ਸਿਸਟਾਜ਼ਹੁੱਡ ਦੀਆਂ ਔਰਤਾਂ ਉਨ੍ਹਾਂ ਪਹਿਰਾਵਿਆਂ ਨੂੰ ਸਮਝਾਉਂਦੀਆਂ ਹਨ, ਜਿਨ੍ਹਾਂ ਨੂੰ ਉਹ ਪਹਿਨਣਾ ਚਾਹੁੰਦੀਆਂ ਹਨ ਅਤੇ ਇਨ੍ਹਾਂ ਪਹਿਰਾਵਿਆਂ ਨੂੰ ਲੈਂਟਿੰਕ ਨੇ ਫ਼ੋਟੋ-ਸ਼ੂਟ ਲਈ ਤਿਆਰ ਕੀਤਾ।[4] ਇਸ ਮਿਲਵਰਤਣ ਦੇ ਨਤੀਜੇ ਵਜੋਂ ਸਿਸਟਾਜ਼ ਆਫ ਦ ਕੈਸਲ ਨਾਮੀ ਰਸਾਲਾ ਵੀ ਕੱਢਿਆ ਗਿਆ, ਜਿਸਦਾ 100% ਮੁਨਾਫਾ ਵਾਪਸ ਸਿਸਟਾਜ਼ਹੁੱਡ ਨੂੰ ਦਾਨ ਕੀਤਾ ਗਿਆ।[7] ਰਸਾਲੇ ਵਿੱਚ 1,500 ਕਾਪੀਆਂ ਛਾਪੀਆਂ ਜਾਂਦੀਆਂ ਸਨ।[6][9]
ਹਵਾਲੇ
[ਸੋਧੋ]- ↑ 1.0 1.1 1.2 1.3 Mokatsane, Tshiamo (2019-08-15). "Trans sex workers launch publication". The CapeTowner (in ਅੰਗਰੇਜ਼ੀ). Archived from the original on 2020-06-05. Retrieved 2020-06-05.
{{cite web}}
: Unknown parameter|dead-url=
ignored (|url-status=
suggested) (help) - ↑ 2.0 2.1 Smith, Molly; Mac, Juno (2018). Revolting Prostitutes: The Fight for Sex Workers' Rights (in ਅੰਗਰੇਜ਼ੀ). Brooklyn, New York: Verso Books. p. 137. ISBN 978-1-78663-363-7.
- ↑ Hyman, Aron (23 September 2019). "Gender activists hail landmark ruling for transgender prisoners". TimesLIVE (in ਅੰਗਰੇਜ਼ੀ). Retrieved 2020-06-05.
- ↑ 4.0 4.1 Keeton, Claire (4 August 2019). "Cape Town's transgender sex workers play out their fantasies in 'glossy magazine'". TimesLIVE (in ਅੰਗਰੇਜ਼ੀ). Retrieved 2020-06-05.
- ↑ "Homeless trans sex workers in Cape Town want equality". AfricaNews (in ਅੰਗਰੇਜ਼ੀ). 11 August 2019. Retrieved 2020-06-05.
- ↑ 6.0 6.1 Harrisberg, Kim (6 November 2019). "Cape Town's homeless, transgender women fight for recognition". Thomson Reuters Foundation News. Retrieved 2020-06-05.
- ↑ 7.0 7.1 Bardsley, Ella; Boreman, Isabella (2020-04-10). "Meet SistaazHood: Cape Town's trans sex workers fuelled by fashion". LOVE. Archived from the original on 2020-06-05. Retrieved 2020-06-05.
{{cite web}}
: Unknown parameter|dead-url=
ignored (|url-status=
suggested) (help) - ↑ "Sistaaz of the Castle". Foam Fotografiemuseum Amsterdam (in ਅੰਗਰੇਜ਼ੀ). Retrieved 2020-06-05.
- ↑ "Sistaaz of the Castle". Nataal (in ਅੰਗਰੇਜ਼ੀ (ਅਮਰੀਕੀ)). Retrieved 2020-06-05.
ਬਾਹਰੀ ਲਿੰਕ
[ਸੋਧੋ]- ਅਧਿਕਾਰਤ ਸਾਈਟ
- ਸਿਸਟਾਜ਼ ਆਫ ਦ ਕੈਸਲ
- ਸਿਸਟਾਜ਼ ਆਫ ਦ ਕੈਸਲ (2016 ਵੀਡੀਓ)